ਸ਼ੂਟਰ ਅਵਨੀਤ ਕੌਰ ਫਰੀਦਕੋਟ ਦੀ ਪੁਲਿਸ ਮੁਖੀ ਬਣੀ, ਤਿੰਨ ਹੋਰ ਜ਼ਿਲ੍ਹਿਆਂ ਦੇ ਨਵੇਂ ਐੱਸ.ਐੱਸ.ਪੀ

263
ਅਵਨੀਤ ਕੌਰ
ਅਵਨੀਤ ਕੌਰ

ਪੰਜਾਬ ਪੁਲਿਸ ਸਰਵਿਸ (ਪੀਪੀਐੱਸ) ਅਧਿਕਾਰੀ, ਓਲੰਪੀਅਨ ਅਤੇ ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਨੂੰ ਫਰੀਦਕੋਟ ਜ਼ਿਲ੍ਹੇ ਦੀ ਕਮਾਨ ਸੌਂਪੀ ਗਈ ਹੈ।

ਉਨ੍ਹਾਂ ਤੋਂ ਇਲਾਵਾ ਤਿੰਨ ਹੋਰ ਅਧਿਕਾਰੀਆਂ ਨੂੰ ਵੀ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ ਦਿੱਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ (11 ਅਪਰੈਲ 20 22) ਪੰਜਾਬ ਵਿੱਚ ਹੋਏ ਤਾਜ਼ਾ ਪੁਲੀਸ ਤਬਾਦਲਿਆਂ ਬਾਰੇ ਜਿੱਥੇ ਅਵਨੀਤ ਕੌਰ ਨੂੰ ਫਰੀਦਕੋਟ ਦਾ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਬਣਾਇਆ ਗਿਆ ਹੈ।

ਅਵਨੀਤ ਕੌਰ
ਅਵਨੀਤ ਕੌਰ

ਰਾਜਪਾਲ ਸੰਧੂ ਨੂੰ ਬਟਾਲਾ, ਸੰਦੀਪ ਸ਼ਰਮਾ ਨੂੰ ਐੱਸ.ਬੀ.ਐੱਸ. ਨਗਰ ਅਤੇ ਰਵੀ ਕੁਮਾਰ ਨੂੰ ਖੰਨਾ ਜ਼ਿਲ੍ਹੇ ਦਾ ਐੱਸ.ਐੱਸ.ਪੀ. ਜਦੋਂ ਕਿ ਅਵਨੀਤ ਕੌਰ ਅਤੇ ਸੰਦੀਪ ਸ਼ਰਮਾ ਪੰਜਾਬ ਪੁਲਿਸ ਸੇਵਾ ਦੇ ਅਧਿਕਾਰੀ ਹਨ, ਰਾਜਪਾਲ ਅਤੇ ਰਵੀ ਕੁਮਾਰ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ ਹਨ। ਜ਼ਿਕਰਯੋਗ ਹੈ ਕਿ ਰਾਈਫਲ ਸ਼ੂਟਿੰਗ ‘ਚ ਨਾਂਅ ਖੱਟਣ ਵਾਲੀ ਅਵਨੀਤ ਕੌਰ ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਦੀ ਪਤਨੀ ਹੈ। ਰਾਜਪਾਲ ਸਿੰਘ ਵੀ ਪੰਜਾਬ ਪੁਲਿਸ ਵਿੱਚ ਅਫਸਰ ਹਨ।