ਚੋਣ ਕਮਿਸ਼ਨ ਦੇ ਹੁਕਮ ਦੇ ਬਾਅਦ ਦੱਖਣੀ ਪੂਰਬੀ ਦਿੱਲੀ ਉਪ-ਕਮਿਸ਼ਨਰ (ਡੀਸੀਪੀ) ਚਿਨਮਯੇ ਬਿਸਵਾਲ ਤੋਂ ਜਿਲ੍ਹਾਂ ਦਾ ਕਾਰਜਭਾਰ ਵਾਪਸ ਲੈ ਲਿਆ ਗਿਆ ਹੈ। ਫਿਲਹਾਲ ਉਨ੍ਹਾਂ ਦੀ ਥਾਂ ਕੁਮਾਰ ਗਿਆਨੇਸ਼ ਨੂੰ ਜਿਲ੍ਹੇ ਦੀ ਕਮਾਨ ਸੌਂਪੀ ਗਈ ਹੈ। ਉੱਥੇ ਹੀ ਚੋਣ ਕਮਿਸ਼ਨ ਨੇ ਸਰਕਾਰ ਨੂੰ ਕਿਹੈ ਕਿ ਉਨ੍ਹਾਂ ਤਿੰਨ ਪੁਲਿਸ ਅਧਿਰਾਕਿਆਂ ਦੇ ਨਾਵਾਂ ਦਾ ਪੈਨਲ ਭੇਜੇ, ਜਿਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਦੱਖਣੀ ਪੂਰਬੀ ਪ੍ਰਦੇਸ਼ ਦਾ ਡੀ.ਸੀ.ਪੀ. ਲਾਇਆ ਜਾ ਸਕੇ। ਜਾਮੀਆ ਮਿਲੀਆ ਇਸਲਾਮੀਆ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਚੱਲ ਰਹੇ ਧਰਨੇ ਵਾਲੀ ਥਾਂ ‘ਤੇ ਇੱਕ ਬਾਅਦ ਇੱਕ ਕਰਕੇ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਦਿੱਲੀ ਵਿੱਚ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲਾਗੂ ਹੈ, ਜਿਸ ਕਰਕੇ ਪ੍ਰਸ਼ਾਸਨਿਕ ਪੱਧਰ ‘ਤੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਜਾਂ ਨਿਯੁਕਤੀਆਂ ਚੋਣ ਕਮਿਸ਼ਨ ਦੀ ਇਜਾਜ਼ਤ ਦੇ ਬਿਨਾਂ ਨਹੀਂ ਹੁੰਦੀਆਂ। ਲਿਹਾਜ਼ਾ, ਇਸ ਕੇਸ ਵਿੱਚ ਵੀ ਚੋਣ ਕਮਿਸ਼ਨ ਦੀ ਭੂਮਿਕਾ ਇਸੇ ਸੰਦਰਭ ਵਿੱਚ ਹੈ।
ਘਟਨਾ ਸ਼ਾਮਲ ਕਰੋ:
ਲੋਕ ਸਭਾ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਸ਼ਾਹੀਨ ਬਾਗ਼ ਦੇ ਨਾਮ ਦੀ ਜਗ੍ਹਾ ਧਰਨਾ ਚੱਲ ਰਿਹਾ ਹੈ, ਉਹ ਥਾਂ ਅਤੇ ਇਸਦੇ ਨਾਲ ਹੀ ਜਾਮੀਆ ਮਿਲੀਆ ਇਸਲਾਮੀਆ ਵਿੱਚ ਵੀ ਦੱਖਣੀ ਪੂਰਬੀ ਦਿੱਲੀ ਜਿਲ੍ਹੇ ਵਿੱਚ ਸਥਿਤ ਹੈ। ਇੱਥੇ ਪ੍ਰਦਰਸ਼ਨਕਾਰੀਆਂ ‘ਤੇ 17 ਸਾਲਾਂ ਦੇ ਇੱਕ ਲੜਕੇ ਨੇ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਗੋਲੀ ਚਲਾਈ ਸੀ। ਇਸਦੇ ਦੋ ਦਿਨ ਬਾਅਦ ਸ਼ਨੀਵਾਰ ਨੂੰ ਕਪਿਲ ਗੁਰਜਰ ਨਾਮ ਨੌਜਵਾਨ ਨੇ ਗੋਲੀ ਚਲਾਈ ਸੀ। ਐਤਵਾਰ ਦੀ ਰਾਤ ਵੀ ਕੁਝ ਅਜਿਹੀ ਹੀ ਇੱਕ ਹੋਰ ਵਾਰਦਾਤ ਦੀ ਖ਼ਬਰ ਫੈਲੀ ਸੀ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਪ੍ਰਤੀ ਗੁੱਸਾ ਜਾਹਿਰ ਕਰਨ ਦੀ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਸੀ, ਜਦੋਂ ਇਲਜਾਮ ਲੱਗੇ ਕਿ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਖਿਲਾਫ ਕਾਰਵਾਈ ਦੌਰਾਨ ਪੁਲਿਸ ਨੇ ਜਾਮਿਆ ਯੂਨਿਵਰਸਿਟੀ ਵਿੱਚ ਵੜ੍ਹ ਕੇ ਵਿਦਿਆਰਥੀਆਂ ਦਾ ਕੁਟਾਪਾ ਚਾੜ੍ਹਿਆ।
ਚੋਣ ਕਮਿਸ਼ਨ ਦਾ ਹੁਕਮ:
ਚੋਣ ਕਮਿਸ਼ਨ ਨੇ ਭਾਰਤੀ ਪੁਲਿਸ ਸੇਵਾਵਾਂ ਦੇ 2008 ਬੈਚ ਦੇ ਆਈਪੀਐੱਸ ਅਧਿਕਾਰੀ ਚਿਨਮਯੇ ਬਿਸਵਾਲ ਦੇ ਮੌਜੂਦਾ ਖੇਤਰ ਦੇ ਤਤਕਾਲ ਪ੍ਰਭਾਵ ਤੋਂ ਕਾਰਜਮੁਕਤ ਕੀਤੇ ਜਾਣ ਦਾ ਆਦੇਸ਼ ਜਾਰੀ ਕਰਦਿਆਂ ਉਨ੍ਹਾਂ ਨੂੰ ਗ੍ਰਹਿ ਮਹਿਕਮੇ ਨੂੰ ਰਿਪੋਰਟ ਕਰਨ ਬਾਰੇ ਕਿਹਾ। ਉੱਥੇ ਹੀ, ਦਾਨਿਪਸ ਦੇ 1997 ਬੈਚ ਦੇ ਅਧਿਕਾਰੀ ਕੁਮਾਰ ਗਿਆਨੇਸ਼ ਨੂੰ ਉਨ੍ਹਾਂ ਦੇ ਸਥਾਨ ‘ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਉਸਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਰੈਗੁਲਰ ਡੀ.ਸੀ.ਪੀ. ਦੀ ਤਾਇਨਾਤੀ ਲਈ ਅਧਿਕਾਰਿਆਂ ਦੇ ਨਾਵਾਂ ਦੀ ਸੂਚੀ ਜਲਦੀ ਭੇਜੀ ਜਾਏ।