ਮੁੰਬਈ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਗਏ ਹਾਈ ਪ੍ਰੋਫਾਈਲ ਆਈਪੀਐੱਸ ਅਧਿਕਾਰੀ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਸੋਮਵਾਰ ਨੂੰ ਦੁਪਹਿਰ ਵੇਲੇ ਦੱਖਣੀ ਮੁੰਬਈ ਦੇ ਹੋਮ ਗਾਰਡ ਦਫਤਰ ਪਹੁੰਚੇ ਪਰਮਬੀਰ ਸਿੰਘ ਨੇ ਮੀਡੀਆ ਦੇ ਸਵਾਲਾਂ ਤੋਂ ਆਪਣੇ ਆਪ ਨੂੰ ਦੂਰ ਰੱਖਿਆ। ਉਨ੍ਹਾਂ ਦੀ ਜਗ੍ਹਾ ਹੇਮੰਤ ਨਾਗਰਾਲੇ ਨੂੰ ਮਹਾਰਾਸ਼ਟਰ ਦੀ ਰਾਜਧਾਨੀ ਦਾ ਨਵਾਂ ਪੁਲਿਸ ਮੁਖੀ ਬਣਾਇਆ ਗਿਆ ਹੈ।
ਆਪਣੇ ਪੁਲਿਸ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਤੇਜ ਪੁਲਿਸ ਅਧਿਕਾਰੀ ਦੇ ਅਕਸ ਵਾਲੇ, ਭਾਰਤੀ ਪੁਲਿਸ ਸੇਵਾ ਦੇ 1988 ਬੈਚ ਦੇ ਪਰਮਬੀਰ ਸਿੰਘ, ਸਿਰਫ਼ ਇੱਕ ਸਾਲ ਮੁੰਬਈ ਦੇ ਮਾਇਆ ਨਗਰੀ ਦੇ ਪੁਲਿਸ ਮੁਖੀ ਬਣੇ ਰਹਿ ਸਕੇ, ਜਿਸ ਦੌਰਾਨ ਉਨ੍ਹਾਂ ਨੇ ਅੰਡਰਵਰਲਡ ਨੂੰ ਖ਼ਤਮ ਕਰਨ ਵਿੱਚ ਠੀਕਠਾਕ ਭੂਮਿਕਾ ਨਿਭਾਈ। ਪਿਛਲੇ ਸਮੇਂ ਵਿੱਚ ਰਾਜਨੀਤੀ ਅਤੇ ਨੇਤਾਵਾਂ ਨਾਲ ਜੁੜੇ ਮਾਮਲਿਆਂ ਕਰਕੇ ਇਸ ਵਾਰ ਵੀ ਤਬਾਦਲੇ ਦਾ ਸਬੰਧ ਸਿਆਸੀ ਕਾਰਨਾਂ ਨਾਲ ਜੋੜ ਕੇ ਹੀ ਦੇਖਿਆ ਜਾ ਰਿਹਾ ਹੈ। ਭਾਰਤ ਦੇ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਮੁੰਬਈ ਘਰ ਦੇ ਨੇੜੇ ਮਿਲੀ ਧਮਾਕਾਖੇਜ ਵਾਲੀ ਕਾਰ ਦੇ ਮਾਮਲੇ ਨੂੰ ਸਹੀ ਢੰਗ ਨਾਲ ਨਾ ਸੰਭਾਲਣ ਦੇ ਵਿਵਾਦਿਤ ਇਲਜਾਮ ਨੂੰ ਆਈਪੀਐੱਸ ਪਰਮਬੀਰ ਸਿੰਘ ਦੇ ਤਬਾਦਲੇ ਨਾਲ ਜੁੜ ਕੇ ਦੇਖਿਆ ਜਾ ਰਿਹਾ ਹੈ।
ਮਹਾਰਾਸ਼ਟਰ ਸਰਕਾਰ ਨੇ 17 ਮਾਰਚ ਨੂੰ ਪਰਮਬੀਰ ਸਿੰਘ ਦੇ ਤਬਾਦਲੇ ਦੇ ਹੁਕਮ ਦੇ ਨਾਲ ਉਨ੍ਹਾਂ ਦੇ ਅਹੁਦੇ ਦੀ ਜਿੰਮੇਦਾਰੀ ਦਾ ਵਾਧੂ ਕਾਰਜਭਾਰ ਹੇਮੰਤ ਨਾਗਰਾਲੇ ਨੂੰ ਸੌਂਪ ਦਿੱਤਾ ਸੀ। ਸ੍ਰੀ ਨਾਗਰਾਲੇ ਨੇ ਵੀ ਪੁਲਿਸ ਕਮਿਸ਼ਨਰ ਦੀ ਕੁਰਸੀ ਵੀ ਸੰਭਾਲ ਲਈ ਹੈ। ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊੱਧਵ ਠਾਕਰੇ ਨੂੰ ਉਨ੍ਹਾਂ ਦੇ ਤਬਾਦਲੇ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ।
ਆਈਪੀਐੱਸ ਪਰਮਬੀਰ ਸਿੰਘ ਨੇ ਪੱਤਰ ਵਿੱਚ ਇਲਜਾਮ ਲਾਇਆ ਹੈ ਕਿ ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ, ਹਾਲੀਆ ਸਮੇਂ ਦੌਰਾਨ ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਏਐੱਸਆਈ ਸਚਿਨ ਵਜੇ ਅਤੇ ਹੋਰ ਅਧਿਕਾਰੀਆਂ ਨੂੰ ਮੁੰਬਈ ਦੇ ਰੈਸਟੋਰੈਂਟਾਂ ਅਤੇ ਬਾਰਸ ਤੋਂ ਹਰ ਮਹੀਨੇ 50-60 ਕਰੋੜ ਰੁਪਏ ਸਮੇਤ 100 ਕਰੋੜ ਰੁਪਏ ਦੀ ਉਗਰਾਹੀ ਕਰਨ ਲਈ ਕਿਹਾ ਸੀ। ਇਸ ਪੱਤਰ ਵਿੱਚ ਇਸ ਘਟਨਾ ਦੇ ਹਰ ਇੱਕ-ਇੱਕ ਪਹਿਲੂ ਨੂੰ ਵਿਸਥਾਰ ਨਾਲ ਲਿਖਿਆ ਗਿਆ ਸੀ।