ਰਿਅਰ ਐਡਮਿਰਲ ਸੰਜੇ ਵਾਤਸਾਯਨ ਨੇ ਭਾਰਤੀ ਸਮੁੰਦਰੀ ਫੌਜ ਦੇ ਪੂਰਬੀ ਫਲੀਟ ਦੀ ਕਮਾਨ ਸੰਭਾਲ ਲਈ ਹੈ। ਵਿਸ਼ਾਖਾਪਟਨਮ ਵਿੱਚ ਸਮੁੰਦਰੀ ਫੌਜ ਦੀ ਰਿਵਾਇਤ ਅਨੁਸਾਰ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਰਿਅਰ ਐਡਮਿਰਲ ਸੂਰਜ ਬੇਰੀ ਨੇ ਕਮਾਂਡ ਸੌਂਪੀ। ਰਿਅਰ ਐਡਮਿਰਲ ਸੂਰਜ ਬੇਰੀ ਨੂੰ ਅੰਡੇਮਾਨ ਅਤੇ ਨਿਕੋਬਾਰ ਵਿਖੇ ਟ੍ਰਾਈ ਸਰਵਿਸਿਜ਼ ਦਾ ਚੀਫ਼ ਆਫ਼ ਸਟਾਫ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਜਲਦੀ ਹੀ ਆਪਣੀ ਨਵੀਂ ਜ਼ਿੰਮੇਵਾਰੀ ਨਿਭਾਉਣਗੇ।
ਭਾਰਤੀ ਸਮੁੰਦਰੀ ਫੌਜ ਦੇ ਪੂਰਬੀ ਫਲੀਟ ਦੀ ਪਹਿਲੀ ਲਾਈਨ ਵਿੱਚ ਜੰਗੀ ਜਹਾਜ਼ ਸ਼ਾਮਲ ਹਨ ਜੋ ਭਾਰਤੀ ਪ੍ਰਸ਼ਾਂਤ ਸਾਗਰ ਖੇਤਰ ਵਿੱਚ ਸ਼ਾਂਤੀ ਸਮੇਂ ਦੌਰਾਨ ਭਾਰਤ ਦੇ ਸੁਰੱਖਿਆ ਹਿੱਤਾਂ ਦੀ ਪੂਰਤੀ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ।
ਰਿਅਰ ਐਡਮਿਰਲ ਸੰਜੇ ਵਾਤਸਾਯਨ ਨੈਸ਼ਨਲ ਡਿਫੈਂਸ ਅਕੈਡਮੀ (ਖੜਕਵਾਸਲਾ), ਡਿਫੈਂਸ ਸਰਵਿਸ ਸਟਾਫ ਕਾਲਜ (ਵੈਲਿੰਗਟਨ), ਨੇਵਲ ਵਾਰ ਕਾਲਜ (ਮੁੰਬਈ) ਅਤੇ ਨੈਸ਼ਨਲ ਡਿਫੈਂਸ ਕਾਲਜ, ਦਿੱਲੀ ਦੇ ਵਿਦਿਆਰਥੀ ਰਹੇ ਹਨ। ਮਿਜ਼ਾਈਲ ਪ੍ਰਣਾਲੀ ਦੇ ਵਿਸ਼ੇਸ਼ ਰਿਅਰ ਐਡਮਿਰਲ ਸੰਜੇ ਵਾਤਸਾਯਨ ਦਾ ਸਮੁੰਦਰ ਅਤੇ ਸਾਹਿਲੀ ਖੇਤਰਾਂ ਵਿੱਚ ਲੰਮਾ ਤਜਰਬਾ ਹੈ। ਉਨ੍ਹਾਂ ਨੇ ਵਿਭੂਤੀ ਅਤੇ ਨਾਸ਼ਕ ਮਿਜ਼ਾਈਲ ਸਮੁੰਦਰੀ ਜਹਾਜ਼ ਦੀ ਕਮਾਂਡ ਦਿੱਤੀ ਹੈ। ਭਾਰਤੀ ਵਿੱਚ ਬਣੇ ਸਮੁੰਦਰੀ ਜਹਾਜ਼ ਸਹਿਯਾਦਰੀ ਨੂੰ ਜਦੋਂ ਸਮੁੰਦਰੀ ਫੌਜ ਵਿੱਚ ਤਾਇਨਾਤ ਕੀਤਾ ਗਿਆ ਸੀ, ਤਾਂ ਰਿਅਰ ਐਡਮਿਰਲ ਸੰਜੇ ਵਾਤਸਯਯਨ ਨੂੰ ਕਮਾਂਡ ਸੌਂਪੀ ਗਈ ਸੀ।
ਰਿਅਰ ਐਡਮਿਰਲ ਸੰਜੇ ਵਾਤਸਾਯਨ ਦੀਆਂ ਪ੍ਰਬੰਧਕੀ ਯੋਗਤਾਵਾਂ ਅਤੇ ਵਿਸ਼ੇਸ਼ਤਾਵਾਂ ਵੀ ਹਨ। ਉਹ ਰੱਖਿਆ ਮੰਤਰਾਲੇ (ਨੇਵੀ) ਅਧੀਨ ਯੂਨੀਫਾਈਡ ਹੈਡਕੁਆਟਰਾਂ ਵਿੱਚ ਤਾਇਨਾਤ ਹੋਣ ਸਮੇਂ ਮੁਲਾਮਜਾਂ ਦੀ ਨੀਤੀ ਅਤੇ ਸਮੁੰਦਰੀ ਫੌਜ ਦੀ ਯੋਜਨਾਬੰਦੀ ਵਿੱਚ ਵੀ ਵਿਸ਼ੇਸ਼ ਭੂਮਿਕਾ ਵਿੱਚ ਰਹੇ ਹਨ। ਉਹ ਅਜੇ ਵੀ ਨਵੀਂ ਦਿੱਲੀ ਵਿੱਚ ਸਹਾਇਕ ਚੀਫ ਆਫ਼ ਨੇਵਲ ਸਟਾਫ (ਨੀਤੀ ਅਤੇ ਯੋਜਨਾ) ਦੇ ਅਹੁਦੇ ‘ਤੇ ਤਾਇਨਾਤ ਸਨ।