ਭਾਰਤ ਦੇ ਪੰਜਾਬ ਰਾਜ ਵਿੱਚ ਅੱਜ ਕੁੱਝ ਹੋਰ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ। ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਓਹਦੇ ਤੋਂ ਆਈਪੀਐਸ ਅਫਸਰ ਪ੍ਰਵੀਨ ਕੁਮਾਰ ਸਿਨਹਾ ਨੂੰ ਹਟਾ ਕੇ ਇੰਸਪੈਕਟਰ ਜਨਰਲ ਬਣਾ ਦਿੱਤਾ ਗਿਆ ਹੈ। ਫਾਜ਼ਿਲਕਾ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (SSP) ਆਈਪੀਐਸ ਗੁਲਨੀਤ ਸਿੰਘ ਖੁਰਾਣਾ ਨੂੰ ਮੋਗੇ ਦਾ ਐਸਐਸਪੀ ਬਣਾਇਆ ਗਿਆ ਹੈ। ਅੰਮ੍ਰਿਤਸਰ ‘ਚ ਤੈਨਾਤ 5 ਵੀਂ ਇੰਡੀਅਨ ਰਿਜ਼ਰਵ ਬਟਾਲੀਅਨ IRB ਦੇ ਕਮਾਂਡੈਂਟ ਪਾਟਿਲ ਕੇਤਨ ਬਲਿਰਾਮ ਨੂੰ ਫਾਜ਼ਿਲਕਾ ਦਾ ਐਸਐਸਪੀ ਤੈਨਾਤ ਕੀਤਾ ਗਿਆ ਹੈ।
ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ (ਏਆਈਜੀ –IG) ਅਮਰਦੀਪ ਸਿੰਘ ਰਾਏ ਨੂੰ ਮੌਜੂਦਾ ਓਹਦੇ ਦੇ ਨਾਲ ਵਿਜੀਲੈਂਸ ਬਿਓਰੋ ਦੇ ਆਈਜੀ ਦੇ ਕੰਮ ਦੀ ਵੀ ਜ਼ਿੰਮੇਦਾਰੀ ਦਿੱਤੀ ਗਈ ਹੈ। ਕਮਿਊਨਿਟੀ ਪੁਲਿਸ ਸਿਸਟਮ (Community Policing) ਆਈਜੀ ਵੀ ਨੀਰਜ ਨੂੰ ਰੋਪੜ ਰੇਂਜ ਦੇ ਆਈਜੀ ਦੇ ਕੰਮ ਦੀ ਵਾਧੂ ਜ਼ਿੰਮੇਦਾਰੀ ਦਿੱਤੀ ਗਈ ਹੈ। ਪੰਜਾਬ ਸ਼ਸਤ੍ਰ ਪੁਲਿਸ (PAP) ਦੀ 36 ਬਟਾਲੀਅਨ ਦੇ ਕਮਾਂਡੈਂਟ ਅਖਿਲ ਚੌਧਰੀ ਨੂੰ ਕਮਿਊਨਿਟੀ ਪੁਲਿਸ ਸਿਸਟਮ (Community Policing) ਦੇ ਸਹਾਇਕ ਇੰਸਪੈਕਟਰ ਜਨਰਲ (ਏਆਈਜੀ) ਦਾ ਵਾਧੂ ਕੰਮ ਸੌਂਪਿਆ ਗਿਆ ਹੈ।
ਅੰਦਰੂਨੀ ਵਿਜੀਲੈਂਸ ਬਿਊਰੋ (Internal Vigilence Bureau) ਦੇ ਸਹਾਇਕ ਇੰਸਪੈਕਟਰ ਜਨਰਲ (ਏਆਈਜੀ) ਨੂੰ ਖਾਸ ਸੁਰੱਖਿਆ ਇਕਾਈ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ– Special Protection Unit) ਦਾ ਪੁਲਿਸ ਸੁਪਰਡੈਂਟ (SP) ਤੈਨਾਤ ਕੀਤਾ ਗਿਆ ਹੈ।