ਮਾਧੁਰੀ ਕਾਨਿਤਕਰ ਨੂੰ ਲੈਫਟੀਨੈਂਟ ਜਨਰਲ ਬਣਾਏ ਜਾਣ ਨੂੰ ਹਰੀ ਝੰਡੀ

485
ਮਾਧੁਰੀ ਕਾਨਿਤਕਰ

ਭਾਰਤੀ ਫੌਜ ਦੀ ਮੇਜਰ ਜਨਰਲ ਮਾਧੁਰੀ ਕਾਨਿਤਕਰ ਨੂੰ ਲੈਫਟੀਨੈਂਟ ਜਨਰਲ ਬਣਾਇਆ ਜਾ ਰਿਹਾ ਹੈ। ਇਸ ਅਹੁਦੇ ‘ਤੇ ਉਨ੍ਹਾਂ ਦੀ ਪਹੁੰਚ ਵੀ ਭਾਰਤੀ ਫੌਜ ਦੇ ਇਤਿਹਾਸ ਦਾ ਇੱਕ ਹਿੱਸਾ ਹੋਵੇਗੀ, ਕਿਉਂਕਿ ਉਨ੍ਹਾਂ ਦੇ ਪਤੀ ਰਾਜੀਵ ਵੀ ਲੈਫਟੀਨੈਂਟ ਜਨਰਲ ਦੇ ਅਹੁਦੇ ‘ਤੇ ਪਹੁੰਚਣ ਤੋਂ ਬਾਅਦ ਸੇਵਾਮੁਕਤ ਹੋਏ ਸਨ।

ਮਾਧੁਰੀ ਕਾਨਿਤਕਰ

ਮਾਹਰ ਕਹਿੰਦੇ ਹਨ ਕਿ ਇਸ ਤਰ੍ਹਾਂ ਰਾਜੀਵ ਅਤੇ ਮਾਧੁਰੀ ਲੈਫਟੀਨੈਂਟ ਜਨਰਲ ਦੇ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਜੋੜੇ ਹਨ।

ਪੁਣੇ ਦੇ ਆਰਮਡ ਫੋਰਸਿਜ਼ ਮੈਡੀਕਲ ਕਾਲਜ ਵਿੱਚ ਦੋ ਸਾਲ ਪੂਰੇ ਕਰਨ ਤੋਂ ਬਾਅਦ, ਮੇਜਰ ਜਨਰਲ ਮਾਧੁਰੀ ਕਾਨਿਤਕਰ ਨੂੰ ਪਿਛਲੇ ਸਾਲ ਮਈ ਵਿੱਚ ਊਧਮਪੁਰ ਵਿੱਚ ਇੱਕ ਨਵੀਂ ਤਾਇਨਾਤੀ ਦਿੱਤੀ ਗਈ ਸੀ, ਜੋ ਸਭ ਤੋਂ ਅਹਿਮ ਇਸ ਲਈ ਵੀ ਮੰਨੀ ਜਾਂਦੀ ਹੈ ਕਿਉਂਕਿ ਇਸ ਦੀ ਜ਼ਿੰਮੇਵਾਰੀ ਹੈ, ਜੰਮੂ-ਕਸ਼ਮੀਰ ਅਤੇ ਲੱਦਾਖ ਖੇਤਰ ਵਾਲੀ ਉੱਤਰੀ ਕਮਾਂਡ ਨੂੰ ਜੰਗੀ ਡਾਕਟਰੀ ਦੇਖਭਾਲ (combat medical care) ਮੁਹੱਈਆ ਕਰਵਾਉਣੀ ਹੈ। ਇਹ ਇੱਕ ਕਮਾਂਡ ਹੈ ਜੋ ਅੱਤਵਾਦ ਵਿਰੋਧੀ ਅਤੇ ਘੁਸਪੈਠ ਰੋਕੂ ਕਾਰਵਾਈਆਂ ਲਈ ਵੀ ਬਹੁਤ ਸਰਗਰਮ ਹੈ।

ਮਾਧੁਰੀ ਕਾਨਿਤਕਰ

ਪੁਣੇ ਵਿੱਚ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਪਹਿਲੀ ਮਹਿਲਾ ਡੀਨ ਤਾਂ ਉਹ ਬਣੀ ਹੀ, ਆਰਮੀ ਮੈਡੀਕਲ ਕੋਰ ਵਿੱਚ ਪੀਡੀਏਟ੍ਰਿਕ ਨੈਫਰੋਲੋਜੀ (paediatric nephrology) ਵਿਭਾਗ ਦੀ ਸਥਾਪਨਾ ਦਾ ਸਿਹਰਾ ਵੀ ਕਾਨਿਤਕਰ ਸਿਰ ਬੱਝਦਾ ਹੈ। ਮਾਧੁਰੀ ਕਾਨਿਤਕਰ ਭਾਰਤ ਵਿੱਚ ਤੀਜੀ ਅਜਿਹੀ ਮਹਿਲਾ ਹੈ ਅਤੇ ਪਹਿਲੀ ਅਜਿਹੀ ਬਾਲ ਰੋਗ ਮਾਹਿਰ ਹਨ, ਜੋ ਲੈਫਟੀਨੈਂਟ ਜਨਰਲ ਦੇ ਅਹੁਦੇ ‘ਤੇ ਪਹੁੰਚੇ ਹਨ।

ਮਾਧੁਰੀ ਕਾਨਿਤਕਰ