ਆਈਪੀਐਸ ਅਧਿਕਾਰੀ ਮਨੋਜ ਯਾਦਵ ਹਰਿਆਣਾ ਦੇ ਡੀਜੀਪੀ ਬਣਾਏ ਗਏ

274
ਮਨੋਜ ਯਾਦਵ
ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਮਨੋਜ ਯਾਦਵ

ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਮਨੋਜ ਯਾਦਵ ਨੂੰ ਹਰਿਆਣਾ ਪੁਲਿਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਮਨੋਜ ਯਾਦਵ ਹਰਿਆਣਾ ਕੈਡਰ ਦੇ 1988 ਬੈਚ ਦੇ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਭਾਰਤੀ ਖੂਫੀਆ ਏਜੰਸੀ ਇੰਟੈਲੀਜੈਂਸ ਬਿਊਰੋ ‘ਚ ਬਤੌਰ ਐਡੀਸ਼ਨਲ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ।

ਸਾਲਾਂ ਤੋਂ ਪੁਲਿਸ ਦੇ ਕੰਮ ‘ਚ ਲੱਗੇ ਹੋਣ ਕਾਰਨ ਵੱਖ ਵੱਖ ਥਾਵਾਂ ਤੇ ਰਹੇ ਮਨੋਜ 16 ਸਾਲ ਬਾਅਦ ਹਰਿਆਣਾ ਪੁਲਿਸ ‘ਚ ਪਰਤੇ ਹਨ। ਉਹ 2 ਸਾਲ ਤਕ ਪੁਲਿਸ ਡਾਇਰੈਕਟਰ ਜਨਰਲ ਬਣੇ ਰਹਿਣਗੇ।

ਜਿਨ੍ਹਾਂ ਅਧਿਕਾਰੀਆਂ ਦੇ ਪੈਨਲ ‘ਚੋਂ ਮਨੋਜ ਯਾਦਵ ਦੀ ਚੋਣ ਕੀਤੀ ਗਈ ਉਨ੍ਹਾਂ ‘ਚ ਦੋ ਹੋਰ ਆਈਪੀਐਸ ਅਧਿਕਾਰੀ ਕੇ ਸੇਲਵਰਾਜ (ਡਾਇਰੈਕਟਰ ਜਨਰਲ) ਅਤੇ ਕੇ ਕੇ ਸੰਧੂ (ਡਾਇਰੈਕਟਰ ਜਨਰਲ, ਮਧੂਬਨ ਪਰਿਸਰ) ਦੇ ਨਾਂ ਵੀ ਸਨ।