ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਭਾਰਤੀ ਹਵਾਈ ਫੌਜ ਦੇ ਉਪ-ਮੁਖੀ ਦਾ ਅਹੁਦਾ ਸੰਭਾਲਿਆ

121
ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਭਾਰਤੀ ਹਵਾਈ ਫੌਜ ਦੇ ਉਪ-ਮੁਖੀ ਦਾ ਅਹੁਦਾ ਸੰਭਾਲਿਆ

ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਮੰਗਲਵਾਰ ਸਵੇਰੇ ਕੌਮੀ ਰਾਜਧਾਨੀ ਦਿੱਲੀ ਵਿੱਚ ਭਾਰਤੀ ਹਵਾਈ ਫੌਜ ਦੇ ਉਪ-ਮੁਖੀ ਦਾ ਕਾਰਜਭਾਰ ਸੰਭਾਲਿਆ। ਇਸ ਅਹੁਦੇ ਨੂੰ ਸੰਭਾਲਣ ਦੇ ਬਾਅਦ ਉਹ ਦੱਖਣੀ-ਪੱਛਮੀ ਹਵਾਈ ਕਮਾਨ ਦੇ ਏਅਰ ਆਫਿਸਰ ਕਮਾਂਡਿੰਗ ਇਨ ਚੀਫ ਸਨ।

ਏਅਰ ਮਾਰਸ਼ਲ ਹਰਜੀਤ ਸਿੰਘ ਨੇ ਦਸੰਬਰ, 1981 ਵਿੱਚ ਜੰਗੀ ਪਾਇਲਟ ਦੇ ਤੌਰ ‘ਤੇ ਭਾਰਤੀ ਹਵਾਈ ਫੌਜ ਵਿੱਚ ਕਮੀਸ਼ਨ ਲਿਆ ਸੀ। ਉਨ੍ਹਾਂ ਹੈਲੀਕਾਪਟਰ ਸਮੇਤ ਮਿਗ-21, ਮਿਗ-29 ਵਰਗੇ ਜੈੱਟ ਫਾਈਟਰ ਉਡਾਉਣ ਦੇ ਨਾਲ ਨਾਲ ਭਾਰਤੀ ਹਵਾਈ ਫੌਜ ਦੇ ਬੇੜੇ ਦੇ ਦੂਜੇ ਕਈ ਜਹਾਜ਼ ਉਡਾਉਣ ਦਾ ਚੰਗਾ ਤਜ਼ਰਬਾ ਹੈ। ਉਹ ਟੈਕਟਿਕਸ ਐਂਡ ਏਅਰ ਕੰਬੈਟ ਡਿਵੈਲਪਮੈਂਟ ਸਟੈਬਲਿਸ਼ਮੈਂਟ, ਡਿਫੈਂਸ ਸਰਵਿਸ, ਸਟਾਫ ਆਫ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਗ੍ਰੈਜੁਏਟ ਹਨ। ਮਾਰਸ਼ਲ ਹਰਜੀਤ ਸਿੰਘ ਅਰੋੜਾ ਰੱਖਿਆ ਦੀ ਪੜ੍ਹਾਈ ਵਿੱਚ ਪੋਸਟ-ਗ੍ਰੈਜੁਏਟ ਤਾਂ ਹੀ ਹਨ, ਰੱਖਿਆ ਅਤੇ ਰਣਨੀਤਿਕ ਪੜ੍ਹਾਈ ਵਿੱਚ ਮਾਸਟਰ ਆਫ ਫਿਲਾਸਫੀ ਵੀ ਹਨ।

ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਦੱਖਣੀ-ਪੱਛਮੀ ਸੈਕਟਰ ਵਿੱਚ ਮਿਗ-21 ਸਕੁਆਡਰਨ ਦੀ ਕਮਾਨ ਸੰਭਾਲੀ ਅਤੇ ਬਾਅਦ ਵਿੱਚ ਉਹ ਇਸੇ ਸੈਕਟਰ ਵਿੱਚ ਏਅਰ ਡਿਫੈਂਸ ਡਾਇਰੈਕਸ਼ਨ ਸੈਂਟਰ ਦੇ ਕਮਾਂਡਰ ਰਹੇ। ਉਨ੍ਹਾਂ ਮਿਗ-29 ਬੇਸ ਦੀ ਕਮਾਨ ਵੀ ਸੰਭਾਲਣ ਦਾ ਮੌਕਾ ਮਿਲਿਆ ਸੀ। ਮਾਰਸ਼ਲ ਅਰੋੜਾ ਏਅਰ ਵਾਈਸ ਮਾਰਸ਼ਲ ਦੇ ਰੂਪ ਵਿੱਚ ਉਹ ਡਾਇਰੈਕਟਰ ਜਨਰਲ (ਜਾਂਚ ਅਤੇ ਸੁਰੱਖਿਆ) ਅਤੇ ਹਵਾਈ ਫੌਜ ਹੈੱਡ-ਕੁਆਰਟਰ ਵਿੱਚ ਡਾਇਰੈਕਟਰ ਜਨਰਲ ਏਅਰ (ਓਪ੍ਰੇਸ਼ਨ) ਦੇ ਅਹੁਦੇ ‘ਤੇ ਰਹੇ ਹਨ।

ਏਅਰ ਮਾਰਸ਼ਲ ਹਰਜੀਤ ਸਿੰਘ ‘ਟੈਕਟਿਕਲ ਐਂਡ ਏਅਰ ਕੰਬੈਟ ਡਿਵੈਲਪਮੈਂਟ ਸਟੈਬਲਿਸ਼ਮੈਂਟ’ ਵਿੱਚ ਡਾਇਰੈਕਟਿੰਗ ਸਟਾਫ ਰਹੇ ਹਨ ਅਤੇ ਏਅਰ ਸਟਾਫ ਇੰਸਪੈਕਸ਼ਨ ਡਾਇਰੈਕਟੋਰੇਟ ਵਿੱਚ ਫਲਾਈਂਗ ਇੰਸਪੈਕਟਰ ਰਹੇ ਹਨ। ਉਹ 2006 ਤੋਂ 2009 ਤੱਕ ਬੈਂਕਾਕ, ਥਾਈਲੈਂਡ ਵਿੱਚ ਭਾਰਤੀ ਕੌਂਸਲਖਾਨੇ ਵਿੱਚ ਰੱਖਿਆ ਅਟੈਸ਼ੇ ਵੀ ਰਹੇ।

ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਲਈ ਰਾਸ਼ਟਰਪਤੀ ਨੇ 26 ਜਨਵਰੀ, 2011 ਨੂੰ ‘ਅਤਿ-ਵਸ਼ਿਸ਼ਟ ਸੇਵਾ ਮੈਡਲ’ ਨਾਲ ਸਨਮਾਨਿਤ ਕੀਤਾ ਸੀ। ਉਹ ਭਾਰਤ ਦੇ ਰਾਸ਼ਟਰਪਤੀ ਦੇ ਆਨਰੇਰੀ ਹਵਾਈ ਫੌਜ ਏਡੀਸੀ ਨਿਯੁਕਤ ਕੀਤੇ ਗਏ। ਏਅਰ ਮਾਰਸ਼ਲ ਅਰੋੜਾ ਦਾ ਵਿਆਹ ਬਲਜੀਤ ਕੌਰ ਅਰੋੜਾ ਨਾਲ ਹੋਇਆ ਅਤੇ ਇਨ੍ਹਾਂ ਦੇ ਦੋ ਬੇਟੇ ਹਨ।