ਪੰਜਾਬ ਪੁਲਿਸ ‘ਚ 9 ਅਧਿਕਾਰੀਆਂ ਦੇ ਤਬਾਦਲੇ, 6 ਜਲੰਧਰ ਦੇ ਹਨ

47
ਪੰਜਾਬ
ਜਲੰਧਰ (ਦਿਹਾਤੀ) ਦੇ ਐੱਸਐੱਸਪੀ ਸਵਰਨ ਦੀਪ ਸਿੰਘ (ਸੱਜੇ) ਦੀ ਥਾਂ ਮੁਖਵਿੰਦਰ ਸਿੰਘ (ਖੱਬੇ) ਨੂੰ ਲਾਇਆ ਗਿਆ ਹੈ।

ਪੰਜਾਬ ਸਰਕਾਰ ਨੇ ਬੁੱਧਵਾਰ ਨੂੰ 9 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚੋਂ 6 ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਹਨ। ਅਜਨਾਲਾ ਦੀ ਘਟਨਾ ਤੋਂ ਬਾਅਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦੇ ਕਈ ਕਿੱਸੇ ਜਲੰਧਰ ਨਾਲ ਸਬੰਧਿਤ ਸਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸੇ ਕਰਕੇ ਜਲੰਧਰ (ਦਿਹਾਤ) ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਦਾ ਨਾਂਅ ਵੀ ਤਬਾਦਲਾ ਸੂਚੀ ਵਿੱਚ ਹੈ। ਅੰਮ੍ਰਿਤਪਾਲ ‘ਵਾਰਿਸ ਪੰਜਾਬ ਦੇ’ ਸੰਸਥਾ ਦਾ ਮੁਖੀ ਹੈ ਅਤੇ ਅਜਨਾਲਾ ਥਾਣੇ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ।

ਪੰਜਾਬ
ਪੰਜਾਬ ਪੁਲਿਸ ਦੀ ਬਦਲੀ ਸੂਚੀ

ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤ) ਸਵਰਨਦੀਪ ਸਿੰਘ ਦਾ ਤਬਾਦਲਾ ਅੰਮ੍ਰਿਤਸਰ ਵਿੱਚ ਡੀਸੀਪੀ (ਇਨਵੈਸਟੀਗੇਸ਼ਨ) ਵਜੋਂ ਕੀਤਾ ਗਿਆ ਹੈ। ਹੁਣ ਤੱਕ ਮੁਖਵਿੰਦਰ ਸਿੰਘ ਇਸ ਅਹੁਦੇ ‘ਤੇ ਸਨ। ਹੁਣ ਮੁਖਵਿੰਦਰ ਸਿੰਘ ਨੂੰ ਜਲੰਧਰ (ਦਿਹਾਤੀ) ਦਾ ਐੱਸ.ਐੱਸ.ਪੀ. ਆਈਪੀਐੱਸ ਵਤਸਲਾ ਗੁਪਤਾ ਨੂੰ ਵੀ ਜਲੰਧਰ ਵਿੱਚ ਡੀਸੀਪੀ (ਹੈੱਡ ਕੁਆਰਟਰ) ਦੇ ਅਹੁਦੇ ਤੋਂ ਹਟਾ ਕੇ ਅੰਮ੍ਰਿਤਸਰ ਵਿੱਚ ਡੀਸੀਪੀ (ਹੈੱਡ ਕੁਆਰਟਰ) ਬਣਾਇਆ ਗਿਆ ਹੈ। ਇਹ ਅਸਾਮੀ ਖਾਲੀ ਪਈ ਸੀ। ਜਲੰਧਰ (ਦਿਹਾਤੀ) ਦੀ ਐੱਸਪੀ ਮਨਜੀਤ ਕੌਰ ਨੂੰ ਹਟਾ ਕੇ ਕਪੂਰਥਲਾ ਵਿੱਚ ਖਾਲੀ ਪਈ ਐੱਸਪੀ (ਪੀਬੀਆਈ) ਵਜੋਂ ਤਾਇਨਾਤ ਕੀਤਾ ਗਿਆ ਹੈ। ਜਲੰਧਰ ਦੇ ਐਡੀਸ਼ਨਲ ਡੀਸੀਪੀ (ਹੈੱਡਕੁਆਰਟਰ) ਦਾ ਤਬਾਦਲਾ ਗੁਰਦਾਸਪੁਰ ਵਿਖੇ ਐੱਸਪੀ (ਓਪ੍ਰੇਸ਼ਨਜ਼) ਦੀ ਖਾਲੀ ਹੋਏ ਅਹੁਦੇ ’ਤੇ ਕਰ ਦਿੱਤਾ ਗਿਆ ਹੈ।

ਜਲੰਧਰ ਦਿਹਾਤ ਦੇ ਐੱਸਪੀ (ਇਨਵੈਸਟੀਗੇਸ਼ਨ) ਸਰਬਜੀਤ ਸਿੰਘ ਨੂੰ ਮਨਪ੍ਰੀਤ ਸਿੰਘ ਦੀ ਥਾਂ ਹੁਸ਼ਿਆਰਪੁਰ ਵਿੱਚ ਐੱਸਪੀ (ਇਨਵੈਸਟੀਗੇਸ਼ਨ) ਲਾਇਆ ਗਿਆ ਹੈ। ਮਨਪ੍ਰੀਤ ਸਿੰਘ ਨੂੰ ਉਨ੍ਹਾਂ ਦੀ ਥਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਜਦਕਿ ਜਸਕਿਰਨਜੀਤ ਸਿੰਘ ਤੇਜਾ ਨੂੰ ਡੀਸੀਪੀ (ਪੀਬੀਆਈ) ਦੇ ਅਹੁਦੇ ਤੋਂ ਹਟਾ ਕੇ ਹੁਣ ਲੁਧਿਆਣਾ (ਦਿਹਾਤੀ) ਦਾ ਡੀਸੀਪੀ ਬਣਾਇਆ ਗਿਆ ਹੈ। ਰਵਚਰਨ ਸਿੰਘ ਬਰਾੜ ਨੂੰ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ (ਲਾਅ ਐਂਡ ਆਰਡਰ) ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਜਲੰਧਰ ਵਿੱਚ ਜੁਆਇੰਟ ਕਮਿਸ਼ਨਰ (ਹੈੱਡ ਕੁਆਰਟਰ) ਬਣਾਇਆ ਗਿਆ ਹੈ। ਜਗਜੀਤ ਸਿੰਘ ਸਰੋਆ, ਐਡੀਸ਼ਨਲ ਡੀਸੀਪੀ (ਹੈੱਡ ਕੁਆਰਟਰ), ਜਲੰਧਰ ਨੂੰ ਗੁਰਦਾਸਪੁਰ ਵਿੱਚ ਐੱਸਪੀ (ਓਪ੍ਰੇਸ਼ਨਜ਼) ਵਜੋਂ ਤਾਇਨਾਤ ਕੀਤਾ ਗਿਆ ਹੈ।