ਨਾਇਬ ਸੂਬੇਦਾਰ ਤੇ ਏਸ਼ੀਆਈ ਗੋਲਡ ਮੈਡਲਿਸਟ ਅਮਿਤ ਪੰਘਲ ਨੇ ਕਿਸ ਤੋਂ ਲਈ ਪ੍ਰੇਰਨਾ?

373
ਅਮਿਤ ਪੰਘਲ
ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਅਮਿਤ ਪੰਘਲ ਨੇ ਏਸ਼ੀਆਈ ਖੇਡਾਂ ਦੀ ਮੁੱਕੇਬਾਜ਼ੀ ਵਿੱਚ ਜਿੱਤਿਆ ਗੋਲਡ

ਭਾਰਤੀ ਫੌਜ ਦੇ ਨਾਇਬ ਸੂਬੇਦਾਰ ਅਮਿਤ ਪੰਘਲ ਨੇ ਜਕਾਰਤਾ ਏਸ਼ੀਆਈ ਖੇਡਾਂ ( Asian Games 2018) ਵਿੱਚ ਉਜਬੇਕਿਸਤਾਨ ਦੇ ਬਾਕਸਰ ਨੂੰ ਹਰਾ ਕੇ ਭਾਰਤ ਲਈ ਇਨ੍ਹਾਂ ਖੇਡਾਂ ਵਿੱਚ 14ਵਾਂ ਗੋਲਡ ਮੈਡਲ ਹਾਸਿਲ ਕੀਤਾ ਹੈ। ਇੱਕ ਹੋਰ ਵੱਡੀ ਉਪਲਬਧੀ ਇਹ ਵੀ ਰਹੀ ਕਿ ਉਨ੍ਹਾਂ ਨੇ 49 ਕਿਲੋ ਭਾਰ ਵਾਲੇ ਇਸ ਮੁਕਾਬਲੇ ਵਿੱਚ ਉਸ ਮੁੱਕੇਬਾਜ਼ ਹਸਲ ਬਵਾਏ ਦੁਸਮਾਤੋਵ ਨੂੰ ਹਰਾਇਆ ਜਿਸ ਨੇ ਦੋ ਸਾਲ ਪਹਿਲਾਂ ਰਿਓ ਓਲੰਪਿਕ ਗੇਮਜ਼ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਸੀ।

ਇਸ ਜਿੱਤ ਨਾਲ ਭਾਰਤ ਅਤੇ ਭਾਰਤੀ ਫੌਜ ਦਾ ਮਾਣ ਬਣੇ 22 ਸਾਲਾ ਅਮਿਤ ਪੰਘਲ ਏਸ਼ੀਆਈ ਖੇਡਾਂ ਵਿੱਚ ਮੁੱਕੇਬਾਜ਼ੀ ਵਿੱਚ ਭਾਰਤ ਨੂੰ ਗੋਲਡ ਮੈਡਲ ਦਿਵਾਉਣ ਵਾਲੇ 8ਵੇਂ ਬਾਕਸਰ ਹਨ। ਵਿਸ਼ਵ ਮੁਕਾਬਲੇ ਵਿੱਚ ਕੁਆਟਰ ਫਾਈਨਲ ਤੱਕ ਪਹੁੰਚ ਕਰ ਕਾਂਸੀ ਤਗਮੇ ਨਾਲ ਸੰਤੋਖ ਕਰਨ ਵਾਲੇ ਅਮਿਤ ਪੰਘਲ ਨੇ ਕੌਮਨਵੈਲਥ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਉਨ੍ਹਾਂ ਤੋਂ ਪਹਿਲਾਂ ਏਸ਼ੀਆਈ ਖੇਡਾਂ ਵਿੱਚ ਮੁੱਕੇਬਾਜ਼ੀ ਵਿੱਚ ਵਿਕਾਸ ਕ੍ਰਿਸ਼ਣਾ ਅਤੇ ਵਿਜੇਂਦਰ ਸਿੰਘ ਦੀ ਜੋੜੀ ਨੇ ਭਾਰਤ ਲਈ 2010 ਵਿੱਚ ਗੋਲਡ ਮੈਡਲ ਜਿੱਤਿਆ ਸੀ। ਵਿਕਾਸ ਨੂੰ 75 ਕਿਲੋਗ੍ਰਾਮ ਭਾਰਤ ਵਰਗ ਵਿੱਚ ਇਸ ਵਾਰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ ਸੀ। ਇਸ ਤੋਂ ਪਹਿਲਾਂ 2014 ਵਿੱਚ ਐਮਸੀ ਮੈਰੀਕਾਮ ਨੇ ਪਹਿਲਾ ਗੋਲਡ ਮੈਡਲ ਹਾਸਿਲ ਕੀਤਾ ਸੀ।

ਅਮਿਤ ਪੰਘਲ
ਅਮਿਤ ਪੰਘਲ ਨੇ ਪਿਛਲੇ ਓਲੰਪਿਕ ਦੇ ਗੋਲਡ ਮੈਡਲਿਸਟ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ

ਦੁੱਧ-ਦਹੀ ਖਾਣ ਵਾਲੇ ਹਰਿਆਣਾ ਸੂਬੇ ਨਾਲ ਸਬੰਧ ਰੱਖਣ ਵਾਲੇ ਅਮਿਤ ਪੰਘਲ ਦਾ ਜਨਮ 16 ਅਕਤੂਬਰ 1995 ਨੂੰ ਰੋਹਤਕ ਜ਼ਿਲ੍ਹੇ ਦੇ ਮਾਇਨਾ ਪਿੰਡ ਦੇ ਵਿਜੇਂਦਰ ਸਿੰਘ ਦੇ ਘਰ ਵਿੱਚ ਹੋਇਆ ਸੀ। ਉਂਜ ਦਾ ਫੌਜ ਵਿੱਚ ਅਮਿਤ ਕੁਝ ਵਕਤ ਪਹਿਲਾਂ ਹੀ ਸ਼ਾਮਿਲ ਹੋਏ ਹਨ ਪਰ ਫੌਜ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਦੇ ਵੱਡੇ ਭਰਾ ਅਜੇ ਵੀ ਭਾਰਤੀ ਫੌਜ ਵਿੱਚ ਹਨ ਅਤੇ ਉਨ੍ਹਾਂ ਦੀ ਪ੍ਰੇਰਨਾ ਤੋਂ ਹੀ ਅਮਿਤ ਪੰਘਲ ਵੀ ਫੌਜ ਵਿੱਚ ਭਰਤੀ ਹੋਇਆ।

ਅਮਿਤ ਨੇ 2009 ਵਿੱਚ ਸਕੂਲਾਂ ਦੇ ਦਿਨਾਂ ਵਿੱਚ ਮੁੱਕੇਬਾਜ਼ੀ ਖੇਡਣੀ ਸ਼ੁਰੂ ਕੀਤਾ ਸੀ ਅਤੇ ਉਸੇ ਸਾਲ ਔਰੰਗਾਬਾਦ ਵਿੱਚ 25ਵੇਂ ਸਬ ਜੂਨੀਅਰ ਕੌਮੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ ਜੂਨੀਅਰ ਅਤੇ ਫਿਰ ਯੂਨੀਵਰਸਿਟੀ ਵਿੱਚ ਵੀ ਅਮਿਤ ਦਾ ਮੁੱਕੇਬਾਜ਼ੀ ਵਿੱਚ ਮੈਡਲ ਜਿੱਤਣ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਜੋ ਅਜੇ ਤੱਕ ਸੁਨਹਿਰੀ ਰਾਹਾਂ ‘ਤੇ ਜਾਰੀ ਹੈ।

ਅਮਿਤ ਸਿੰਘਲ ਦੀ ਇਸ ਜਿੱਤ ‘ਤੇ ਭਾਰਤੀ ਖੇਡ ਜਗਤ ਦੇ ਨਾਲ-ਨਾਲ ਫੌਜ ਵਿੱਚ ਵੀ ਖੁਸ਼ੀ ਹੈ ਜਿਸਦਾ ਇਜ਼ਹਾਰ ਕੇਂਦਰੀ ਮੰਤਰੀ ਕਰਨਲ ਰਾਜਵਰਧਨ ਰਾਠੌੜ ਤੋਂ ਲੈ ਕੇ ਵੱਡੇ-ਵੱਡੇ ਫੌਜੀ ਅਫ਼ਸਰ ਵੀ ਸੋਸ਼ਲ ਮੀਡੀਆ ‘ਤੇ ਕਰ ਚੁੱਕੇ ਹਨ।