ਕਮਾਲ ਦਾ ਕਿਰਦਾਰ: ਹਾਂਗਕਾਂਗ ਦੀ ਪਹਿਲੀ ਕੇਸਕੀਧਾਰੀ ਜੇਲ੍ਹ ਅਧਿਕਾਰੀ ਸੁਖਦੀਪ ਕੌਰ

191
ਸੁਖਦੀਪ ਕੌਰ

ਹਾਂਗਕਾਂਗ ਦੇ ਜੇਲ੍ਹ ਵਿਭਾਗ ਵਿੱਚ ਕੇਸਕੀਧਾਰੀ ਸਿੱਖ ਮਹਿਲਾ ਅਧਿਕਾਰੀ ਵਜੋਂ ਖੁਦ ਨੂੰ ਸਥਾਪਿਤ ਕਰਨ ਵਾਲੀ ਸੁਖਦੀਪ ਕੌਰ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੀ ਮਾਲਕ ਹੈ। ਸਿਰਫ਼ 24 ਸਾਲਾਂ ਦੀ ਉਮਰ ਵਿੱਚ ਕੈਦੀਆਂ ਦੇ ਸੁਧਾਰ ਦਾ ਜਿੰਮਾ ਲੈਣ ਵਾਲੇ ਮਹਿਕਮੇ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਸੁਖਦੀਪ ਕੌਰ ਭੁੱਲਰ ਨੂੰ ਸਥਾਨਕ ਭਾਸ਼ਾ ਕੈਂਟਨੀਜ ਸਿੱਖਣੀ ਅਤੇ ਬੋਲਣੀ ਪਈ। 6500 ਮੁਲਾਜ਼ਮਾਂ ਵਾਲੇ ਇਸ ਸੁਧਾਰਵਾਦੀ ਸੇਵਾਵਾਂ ਵਿਭਾਗ (Correctional Services Department – CSD) ਵਿਭਾਗ ਵਿੱਚ 46 ਗੈਰ ਚੀਨੀ ਅਧਿਕਾਰੀਆਂ ਵਿੱਚੋਂ ਇੱਕ ਸੁਖਦੀਪ ਕੌਰ ਕਹਿੰਦੀ ਹੈ ਕਿ ਸ਼ੁਰੂ ਵਿੱਚ ਜਦੋਂ ਇੱਕ ਅਧਿਕਾਰੀ ਨੇ ਇੱਕ ਵਾਕੀ ਟੌਕੀ ਤੇ ਉਸਦਾ ਨਾਮ ਬੋਲਿਆ, ਉਸਦੀ ਕੈਂਟੋਨੀਜ਼ ਬੋਲਣ ਦੀ ਰਫਤਾਰ ਐਨੀ ਜਿਆਦਾ ਸੀ ਕਿ ਉਹ ਆਪਣਾ ਨਾਂਅ ਤੱਕ ਨਹੀਂ ਸਮਝ ਸਕੀ।

ਸੁਖਦੀਪ ਅਤੇ ਸ਼ੁਬੇਗ

ਦਸੰਬਰ 2019 ਵਿੱਚ ਇੱਥੇ ਅਧਿਕਾਰੀ ਬਣੀ ਸੁਖਦੀਪ ਕੌਰ ਅਜਿਹੀ ਭਾਰਤੀ ਹਾਂਗਕਾਂਗਰ ਹੈ ਜੋ ਸੱਤ ਸਾਲ ਦੀ ਉਮਰ ਵਿੱਚ ਇੱਥੇ ਆਈ ਸੀ ਅਤੇ ਹੁਣ ਇੱਥੋਂ ਦੀ ਹੀ ਹੋ ਕੇ ਰਹਿ ਗਈ ਹੈ। ਉਨ੍ਹਾਂ ਦਾ ਪਿੰਡ ਭਾਰਤ ਦੇ ਪੰਜਾਬ ਵਿਚਲੇ ਤਰਨਤਾਰਨ ਜ਼ਿਲ੍ਹੇ ਹੈ, ਜੋ ਪਾਕਿਸਤਾਨੀ ਸਰਹੱਦ ਨੇੜੇ ਸਥਿਤ ਹੈ, ਪਰ ਸ਼ੁੱਧ ਆਚਰਣ ਲਈ ਉਸਨੇ 12 ਸਾਲ ਦੀ ਉਮਰ ਵਿੱਚ ਉਸਨੇ ਅੰਮ੍ਰਿਤ ਛੱਕਿਆ। ਕੇਸਕੀਧਾਰੀ ਹੋਣ ਕਾਰਨ ਉਸਨੂੰ ਇੱਥੇ ਵਿਤਕਰੇ ਦਾ ਵੀ ਸਾਹਮਣਾ ਕਰਨਾ ਪਿਆ। ਪਹਿਰਾਵਾ ਪੂਰੀ ਤਰ੍ਹਾਂ ਵੱਖ ਹੋਣ ਕਰਕੇ ਸਕੂਲ ਵਿੱਚ ਸਥਾਨਕ ਵਿਦਿਆਰਥੀ ਵੀ ਉਸਤੋਂ ਵੱਖਰੇ ਜਿਹੇ ਰਹਿਣ ਲੱਗੇ, ਫਿਰ ਸੁਖਦੀਪ ਨੂੰ ਸਥਾਨਕ ਭਾਸ਼ਾ ਕੈਂਟਨੀਜ ਨਹੀਂ ਬੋਲਣੀ ਨਹੀਂ ਆਉਂਦੀ ਸੀ। ਕੈਂਟਨੀਜ ਸਿੱਖਣ ਤੋਂ ਬਾਅਦ ਉਸਦੀ ਇਹ ਦਿੱਕਤ ਵੀ ਦੂਰ ਹੋ ਗਈ ਅਤੇ ਲੋਕ ਉਸਦੇ ਨੇੜੇ ਆਉਂਦੇ ਗਏ। ਪਰ ਉਨ੍ਹਾਂ ਨੂੰ ਵੀ ਇਸ ਪਹਿਰਾਵੇ ਦਾ ਲਾਭ ਹੈ। ਅਕਸਰ ਲੋਕਾਂ ਨਾਲ ਗੱਲਬਾਤ ਦਾ ਕਾਰਨ ਸੁਖਦੀਪ ਦੀ ਕੇਸਕੀ ਹੀ ਬਣ ਜਾਂਦੀ ਹੈ। ਲੋਕ ਇਸ ਬਾਰੇ ਜਾਣਨ ਲਈ ਉਤਸੁਕ ਹੁੰਦੇ ਹਨ।

ਸੁਖਦੀਪ ਕੌਰ

ਹਾਂਗਕਾਂਗ ਦੀ ਪਹਿਲੀ ਅੰਮ੍ਰਿਤਧਾਰੀ ਸਿੱਖ ਅਧਿਕਾਰੀ ਸੁਖਦੀਪ ਕੌਰ ਇਸ ਸ਼ਹਿਰ ਵਿੱਚ ਤਕਰੀਬਨ 12-13 ਹਜ਼ਾਰ ਦੀ ਸਿੱਖ ਆਬਾਦੀ ਵਿੱਚ ਇਕ ਵੱਖਰੀ ਪਛਾਣ ਬਣਾ ਚੁੱਕੀ ਬੇਹੱਦ ਧਾਰਮਿਕ ਮਹਿਲਾ ਹੈ। ਪਰ ਜ਼ਿੰਦਗੀ ਦੇ ਹਰੇਕ ਪਹਿਲੂ ਨਾਲ ਉਸ ਦੀ ਲਗਾ ਉਨ੍ਹਾਂ ਦੀ ਖੁੱਲ੍ਹੇਦਿਲ ਅਕਸ ਕਾਇਮ ਕਰਦਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਅਤੇ ਉਨ੍ਹਾਂ ਦੇ ਪਤੀ ਸ਼ੁਬੇਗ ਸਿੰਘ ਦੀਆਂ ਤਸਵੀਰਾਂ ਦੇਖ ਕੇ ਵੀ ਉਨ੍ਹਾਂ ਦੇ ਪ੍ਰਭਾਵਸ਼ਾਲੀ ਅਕਸ ਦਾ ਪਤਾ ਲਇਆ ਜਾ ਸਕਦਾ ਹੈ। ਸੁਖਦੀਪ ਅਤੇ ਸ਼ੁਬੇਗ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਇੱਕ ਬੱਚਾ ਵੀ ਹੈ। ਸੁਖਦੀਪ ਕਹਿੰਦਾ ਹੈ ਕਿ ਸਿੱਖੀ ਵਿੱਚ ਕੇਸਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਹ ਉਸ ਕੁਦਰਤ ਦਾ ਪ੍ਰਤੀਕ ਹੈ ਜਿਸ ਤਰ੍ਹਾਂ ਰੱਬ ਨੇ ਸਾਨੂੰ ਬਣਾਇਆ ਹੈ। ਅਸੀਂ ਕੇਸ ਨਹੀਂ ਕੱਟਦੇ, ਉਨ੍ਹਾਂ ਨੂੰ ਪੱਗ ਵਿੱਚ ਬਚਾਉਂਦੇ ਹਾਂ।

ਸੁਖਦੀਪ ਕੌਰ

ਲੋ ਵੂ ਇਲਾਕੇ ਦੀ ਜੇਲ੍ਹ (Correctional Institution) ਵਿੱਚ ਮਹਿਲਾ ਕੈਦੀਆਂ ਵਿਚਾਲੇ ਉਨ੍ਹਾਂ ਦੀ ਤਾਇਨਾਤੀ ਹੈ, ਇਨ੍ਹਾਂ ਕੈਦੀਆਂ ਵਿੱਚ ਕੁਝ ਭਾਰਤੀ ਹੀ ਸ਼ਾਮਲ ਹਨ। ਭਾਰਤੀ ਉਨ੍ਹਾਂ ਦੇ ਪਹਿਰਾਵੇ ਨੂੰ ਸਮਝਦੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਆਪਣੇ ਆਪ ਨੂੰ ਆਰਾਮਦੇਹ ਮਹਿਸੂਸ ਕਰਦੇ ਹਨ। ਗੀਤ ਸੰਗੀਤ, ਰਾਈਡਿੰਗ ਅਤੇ ਖੇਡਾਂ ਦੀ ਸ਼ੌਕੀਨ ਸੁਖਦੀਪ ਕੌਰ ਦੀਆਂ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਨੇ ਇੱਕ ਜੇਲ੍ਹ ਅਧਿਕਾਰੀ ਬਣਨ ਪਿੱਛੇ ਦਲੀਲ ਦਿੱਤੀ- ਕੈਦੀਆਂ ਨਾਲ ਗੱਲਬਾਤ ਕਰਕੇ ਰਿਸ਼ਤੇ ਕਾਇਮ ਕਰਨਾ ਮੇਰਾ ਕੰਮ ਹੈ। ਉਨ੍ਹਾਂ ਦੀਆਂ ਉਮੀਦਾਂ- ਸੁਪਨੇ ਜਾਣਨਾ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਜ਼ਿੰਦਗੀ ਦੇ ਇੱਕ ਹੋਰ ਮੌਕੇ ਲਈ ਪ੍ਰੇਰਿਤ ਕਰਨਾ। ‘ ਜ਼ਿੰਦਗੀ ਵਿੱਚ ਕਿਸੇ ਵਿਅਕਤੀ ਨੂੰ ਦੂਜਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ,’ ਸੁਖਦੀਪ ਕੌਰ ਇਸ ਸਿਧਾਂਤ ਵਿੱਚ ਵਿਸ਼ਵਾਸ ਅਤੇ ਅਮਲ ਕਰਦੀ ਹੈ। ਸੁਖਦੀਪ ਦਾ ਕਹਿਣਾ ਹੈ ਕਿ ਇਹੀ ਗੱਲ ਉਸਨੂੰ ਨੌਕਰੀ ਵਿੱਚ ਖਿੱਚ ਲਿਆਈ।