ਸਿਰਫ 11 ਸਾਲ ਦੇ ਬੱਚੇ ਕਮਲ ਕਿਸ਼ੋਰ ਦਾਸ ਨੇ ਜੋ ਕਾਰਨਾਮਾ ਕੀਤਾ ਉਹ ਕਦੇ-ਕਦੇ ਵੱਡੇ-ਵੱਡੇ ਹਿੰਮਤ ਰੱਖਣ ਵਾਲਿਆਂ ਲਈ ਕਰਨਾ ਮੁਸ਼ਕਿਲ ਹੁੰਦਾ ਹੈ। ਕਮਲ ਕਿਸ਼ੋਰ ਦਾਸ ਨੇ ਤੇਜ਼ ਵਹਿੰਦੀ ਬ੍ਰਹਮਪੁਤਰ ਦਰਿਆ ਦਾ ਸੀਨਾ ਚੀਰ ਕੇ ਡੁੱਬਦੀ ਆਪਣੀ ਮਾਂ, ਇੱਕ ਰਿਸ਼ਤੇਦਾਰ ਅਤੇ ਇੱਕ ਹੋਰ ਮਹਿਲਾ ਨੂੰ ਬਚਾਇਆ। ਇਸ ਕੰਮ ਲਈ ਜਿੰਨੀ ਤਾਕਤ ਚਾਹੀਦੀ ਹੈ ਉੰਨੀ ਹੀ ਹਿੰਮਤ ਦੀ ਵੀ ਲੋੜ ਹੈ। ਤੇਜ਼ ਵਹਿਣ ਵਾਲੀ ਬ੍ਰਹਮਪੁਤਰ ਵਿੱਚ ਇਨ੍ਹਾਂ ਤਿੰਨ ਔਰਤਾਂ ਨੂੰ ਇੱਕ-ਇੱਕ ਕਰਕੇ ਪਾਣੀ ਤੋਂ ਬਾਹਰ ਕੱਢਣ ਲਈ ਉਸ ਨੇ ਤਿੰਨ ਵਾਰ ਆਪਣੀ ਜਾਨ ਦੀ ਬਾਜ਼ੀ ਲਾਈ। ਪਰ ਉਸ ਨੂੰ ਅਫਸੋਸ ਹੈ ਕਿ ਤੀਜੀ ਵਾਰ ਉਹ ਜਿਸ ਮਹਿਲਾ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਿਆ ਸੀ ਉਹ ਜ਼ਿੰਦਾ ਨਾ ਰਹੀ ਅਤੇ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਖੁਦ ਵੀ ਨਦੀ ਦੇ ਵਹਾਅ ਨਾਲ ਵਹਿ ਗਈ।
ਬਿਨਾਂ ਵਰਦੀ ਵਾਲੇ ਇਸ ਅਸਲੀ ਰੱਖਿਅਕ ਕਮਲ ਦੀ ਬਹਾਦਰੀ ਦੀ ਖਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਕੀਤਾ ਹੈ।
I salute the courage and bravery of this 11 year old boy from Assam who risked his life thrice to save precious lives. Well done Kamal Kishore! You are indeed a braveheart. https://t.co/KmdFKeBYFM
— Rajnath Singh (@rajnathsingh) September 7, 2018
ਭਾਰਤ ਦੇ ਪੂਰਬ-ਉੱਤਰ ਸੂਬੇ ਅਸਮ ਦੇ ਇਹ ਹੀਰੋ ਉੱਤਰੀ ਅਸ਼ਮ ਦੇ ਸੈਂਟ ਐਂਥਨੀ ਸਕੂਲ ਦੀ ਛੇਵੀਂ ਜਮਾਤ ਦਾ ਵਿਦਿਆਰਥੀ ਹੈ। ਤੈਰਾਕੀ ਦੇ ਹੁਨਰ, ਤਾਕਤ, ਪਿਆਰ ਅਤੇ ਇਨਸਾਨੀਅਤ ਦੇ ਜਜ਼ਬੇ ਨਾਲ ਹੌਂਸਲੇ ਦੀ ਇਹ ਘਟਨਾ ਬੀਤੇ ਬੁੱਧਵਾਰ ਯਾਨੀ 5 ਸਤੰਬਰ 2018 ਦੀ ਹੈ।
ਉਸ ਦਿਨ ਕਿਸ਼ੋ ਆਪਣੀ ਨਾਨੀ ਦੀ ਨੂੰ ਬ੍ਰਹਮਪੁਤਰ ਦਰਿਆ ਦੇ ਉਸ ਪਾਰ ਉਸ ਦੇ ਘਰ ਛੱਡ ਕੇ ਆਪਣੀ ਮਾਂ ਜਿਤੋਮੋਨੀ ਦਾਸ ਨਾਲ ਕਿਸ਼ਤੀ ਵਿੱਚ ਪਰਤ ਰਿਹਾ ਸੀ। ਸਥਾਨਕ ਲੋਕਾਂ ਦਾ ਕਿਸ਼ਤੀ ਦੀ ਆਵਾਜਾਈ ਕਰਨਾ ਆਮ ਗੱਲ ਹੈ। ਦਰਿਆ ਦਾ ਵਹਾਅ ਉਨ੍ਹਾ ਦੇ ਇਸ ਰੂਟੀਨ ਵਿੱਚ ਬਹੁਤ ਘੱਟ ਮੌਕਿਆਂ ‘ਤੇ ਮੁਸ਼ਕਿਲ ਖੜ੍ਹੀ ਕਰਦਾ ਹੈ। ਪਰ ਬੀਤੇ ਬੁੱਧਵਾਰ ਨੂੰ ਇਹ ਕਿਸ਼ਤੀ ਕਿਨਾਰੇ ਤੇ ਪਹੁੰਚਣ ਤੋ ਪਹਿਲਾਂ ਹੀ ਉੱਥੇ ਲੱਗੇ ਇੱਕ ਖੰਬੇ ਨਾਲ ਟਕਰਾ ਕੇ ਪਲਟ ਗਈ। ਜਿਤੋਮੋਨੀ ਦਾਸ ਨੇ ਆਪਣੇ ਬੇਟੇ ਨੂੰ ਕਿਹਾ ਕਿ ਉਹ ਜੁੱਤੀਆਂ ਲਾਹ ਦੇਵੇ ਅਤੇ ਤੈਰ ਕਰ ਉਸ ਪਾਰ ਨਿਕਲ ਜਾਵੇ। ਇਸ ਦਰਿਆ ਵਿੱਚ ਅਕਸਰ ਤੈਰਨ ਵਾਲੇ ਕਮਲ ਨੇ ਇੰਜ ਹੀ ਕੀਤਾ ਪਰ ਜਦੋਂ ਉਹ ਕੰਢੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਮਾਂ ਪਿੱਛੇ ਹੀ ਰਹਿ ਗਈ ਹੈ ਅਤੇ ਖਿਆਲ ਆਇਆ ਕਿ ਮਾਂ ਨੂੰ ਤੈਰਨਾ ਨਹੀਂ ਆਉਂਦਾ ਹੈ। ਲਿਹਾਜ਼ਾ ਕਮਲ ਮਾਂ ਨੇ ਨੂੰ ਲੱਭਣ ਲਈ ਫਿਰ ਤੋਂ ਤੇਜ਼ ਵਹਿੰਦੇ ਦਰਿਆ ਵਿੱਚ ਛਾਲ ਮਾਰ ਦਿੱਤੀ।
ਕਮਲ ਕਿਸ਼ੋਰ ਦਾਸ ਨੂੰ ਉਸ ਵੇਲੇ ਮਾਂ ਤਾਂ ਦਿਖਾਈ ਦਿੱਤੀ ਪਰ ਉਹ ਤਕਰੀਬਨ ਡੁੱਬ ਚੁੱਕੀ ਸੀ। ਕਿਸੇ ਤਰੀਕੇ ਨਾਲ ਉਸ ਨੇ ਮਾਂ ਨੂੰ ਵਾਲਾਂ ਨਾਲ ਫੜ ਕੇ ਉੱਪਰ ਖਿੱਚਿਆ। ਉਸੇ ਵੇਲੇ ਉਸਦੀ ਨਜ਼ਰ ਆਪਣੀ ਰਿਸ਼ਤੇਦਾਰ ‘ਤੇ ਪਈ ਜਿਨ੍ਹਾਂ ਨੂੰ ਉਹ ਆਂਟੀ ਕਹਿੰਦਾ ਸੀ। ਉਸ ਨੇ ਦੂਜੀ ਕੋਸ਼ਿਸ਼ ਵਿੱਚ ਆਂਟੀ ਨੂੰ ਵੀ ਬਚਾ ਲਿਆ। ਅਚਾਨਕ ਉਸ ਨੂੰ ਇਹ ਵੀ ਧਿਆਨ ਆਇਆ ਕਿ ਉਸ ਕਿਸ਼ਤੀ ਵਿੱਚ ਛੋਟੇ ਬੱਚੇ ਨਾਲ ਇੱਕ ਔਰਤ ਬੁਰਕਾ ਪਾ ਕੇ ਬੈਠੀ ਸੀ। ਦਰਿਆ ਵਿੱਚ ਨਜ਼ਰ ਦੌੜਾ ਕੇ ਉਹ ਫਿਰ ਤੋਂ ਪਾਣੀ ਵਿੱਚ ਉਤਰ ਕੇ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਿਆ ਜਿਸ ਵਿੱਚ ਉਸ ਨੂੰ ਤਕਰੀਬਨ 20 ਮਿੰਟ ਹੋਰ ਲੱਗੇ। ਉਸ ਮਹਿਲਾ ਨੂੰ ਵੀ ਉਸ ਨੇ ਪਾਣੀ ‘ਚੋਂ ਖਿੱਚ ਲਿਆ ਅਤੇ ਨੇੜੇ ਦੇ ਸਲੈਬ ਤੱਕ ਪਹੁੰਚਾ ਦਿੱਤਾ। ਔਰਤ ਨੂੰ ਸੁਰੱਖਿਅਤ ਥਾਂ ਸਹਾਰਾ ਮਿਲ ਗਿਆ ਪਰ ਉਸ ਦਾ ਬੱਚਾ ਫਿਸਲ ਗਿਆ। ਬੱਚੇ ਨੂੰ ਬਚਾਉਣ ਲਈ ਮਹਿਲਾ ਵੀ ਕੁੱਦੀ ਪਰ ਨਾ ਬੱਚੇ ਨੂੰ ਬਚਾ ਸਕੇ ਅਤੇ ਨਾ ਹੀ ਖੁਦ ਨੂੰ। ਕਮਲ ਨੂੰ ਬੇਹਦ ਅਫਸੋਸ ਹੈ ਕਿ ਉਹ ਉਸ ਔਰਤ ਅਤੇ ਬੱਚੇ ਨੂੰ ਨਹੀਂ ਬਚਾ ਸਕਿਆ।
ਆਲੇ-ਦੁਆਲੇ ਦੇ ਇਲ਼ਾਕੇ ਹੀ ਨਹੀਂ ਸੋਸ਼ਲ ਮੀਡੀਆ ਜ਼ਰੀਏ ਕਮਲ ਦੀ ਬਹਾਦਰੀ ਦਾ ਕਿੱਸਾ ਦੁਰ-ਦਰਾਡੇ ਤੱਕ ਪਹੁੰਚ ਰਿਹਾ ਹੈ। ਇਸ ਲੇਖ ਦੇ ਲਿਖਣ ਵਿੱਚ ਵੀ ਫੇਸਬੁੱਕ ਤੋਂ ਸੰਜੀਵ ਚੌਧਰੀ ਦਾ ਕੰਟੈਂਟ ਧੰਨਵਾਦ ਸਹਿਤ ਲਿਆ ਜਾ ਰਿਹਾ ਹੈ। ਇਸ ਵਿੱਚ ਟਾਈਮਜ਼ ਆਫ ਇੰਡੀਆ ਤੋਂ ਵੀ ਘਟਨਾ ਨਾਲ ਜੁੜੀਆਂ ਜਾਣਕਾਰੀਆਂ ਲਈਆਂ ਗਈਆਂ ਹਨ।