ਡੀਆਰਡੀਓ ਦੇ ਸਹਿਯੋਗ ਨਾਲ ਜੰਮੂ ਯੂਨੀਵਰਸਿਟੀ ਵਿੱਚ ਕਲਾਮ ਸੈਂਟਰ ਖੁੱਲ੍ਹੇਗਾ

167
ਜੰਮੂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਲਈ ਕਲਾਮ ਸੈਂਟਰ ਖੋਲ੍ਹਣ ਲਈ ਰੱਕਸ਼ਾ ਅਨੁਸੰਧਾਨ ਏਵਮ ਵਿਕਾਸ ਸੰਗਠਨ (ਡੀਆਰਡੀਓ) ਅਤੇ ਜੰਮੂ ਸੈਂਟ੍ਰਲ ਯੂਨੀਵਰਸਿਟੀ ਨੇ ਸਮਝੌਤਾ ਕੀਤਾ

ਜੰਮੂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਲਈ ਕਲਾਮ ਸੈਂਟਰ ਖੋਲ੍ਹਿਆ ਜਾਏਗਾ। ਭਾਰਤ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਦੀ ਮਿਸਾਇਲਮੈਨ ਦੇ ਤੌਰ ‘ਤੇ ਮਸ਼ਹੂਰ ਰਹੇ ਏਜੀਪੇ ਅਬਦੁਲ ਕਲਾਮ ਦੇ ਨਾਂਅ ‘ਤੇ ਖੁੱਲ੍ਹ ਰਹੇ ਇਸ ਸੈਂਟਰ ਦੇ ਲਈ ਰਕਸ਼ਕਾ ਅਨੂਸੰਧਾਨ ਏਵਮ ਵਿਕਾਸ ਸੰਗਠਨ (ਡੀਆਰਡੀਓ) ਅਤੇ ਜੰਮੂ ਸੈਂਟ੍ਰਲ ਯੂਨੀਵਰਸਿਟੀ ਵਿਚਾਲੇ ਸਮਝੌਤਾ ਹੋਇਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਅੱਜ ਨਵੀਂ ਦਿੱਲੀ ਵਿੱਚ ਸਮਝੌਤੇ ਦੀ ਰਿਲੀਜ਼ ‘ਤੇ ਹਸਤਾਖਰ ਕੀਤੇ ਗਏ।

ਰੱਖਿਆ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਰਿਲੀਜ਼ ਦੇ ਮੁਤਾਬਿਕ, ਸਮਝੌਤਾ ਰਿਲੀਜ਼ ਦਾ ਮਕਸਦ ਬਹੁ-ਮੰਤਵੀ ਬੁਨਿਆਦੀ ਅਤੇ ਪ੍ਰਯੋਗਾਤਮਕ ਖੋਜ ਅਤੇ ਕੰਪਿਊਟੇਸ਼ਨਲ ਸਿਸਟਮ ਸੁਰੱਖਿਆ ਅਤੇ ਸੈਂਸਰ ਵਿੱਚ ਤਕਨੀਕੀ ਵਿਕਾਸ ਕਰਨਾ ਅਤੇ ਸਹਾਇਤਾ ਦੇਣਾ ਹੈ। ਸੈਂਟਰ ਵਿੱਚ ਅਤਿ-ਅਧੁਨਿਕ ਸਹੂਲਤਾਂ ਉਪਲਬਧ ਕਰਾਈਆਂ ਜਾਣਗੀਆਂ ਅਤੇ ਇਨ੍ਹਾਂ ਖੇਤਰਾਂ ਵਿੱਚ ਰਿਸਰਚ ਕਰਨ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਭਕਾਮਨਾਵਾਂ ਦਿੰਦਿਆਂ ਕਲਾਮ ਸੈਂਟਰ ਇੱਕ ਕੌਮੀ ਜਾਇਦਾਦ ਹੋਏਗਾ ਅਤੇ ਭਾਰਤ ਨੂੰ ਹੋਰ ਮਜਬੂਤ ਅਤੇ ਖੁਸ਼ਹਾਲ ਬਣਾਉਣ ਵਿੱਚ ਯੋਗਦਾਨ ਦੇਵੇਗਾ। ਰੱਖਿਆ ਖੋਜ ਅਤੇ ਵਿਕਾਸ ਮਹਿਕਮੇ ਦੇ ਸਕੱਤਰ ਅਤੇ ਡੀਆਰਡੀਓ ਦੇ ਪ੍ਰਧਾਨ ਡਾ. ਜੀ. ਰੈੱਡੀ ਨੇ ਆਸ ਜਤਾਈ ਕਿ ਬਹੁਤ ਘੱਟ ਸਮੇਂ ਵਿੱਚ ਜੰਮੂ ਸੈਂਟ੍ਰਲ ਯੂਨੀਵਰਸਿਟੀ ਵਿੱਚ ਵਿਸ਼ਵ ਪੱਧਰੀ ਕੇਂਦਰ ਬਣੇਗਾ ਅਤੇ ਅਤਿ-ਅਧੁਨਿਕ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾਣਗੀਆਂ।

ਯੂਨੀਵਰਸਿਟੀ ਦੇ ਚਾਂਸਲਰ ਅੰਬੈਸਡਰ ਜੀ. ਪਾਰਥਸਾਰਥੀ ਨੇ ਕੁਆਲਿਟੀ ਭਰਪੂਰ ਖੋਜ ਦੇ ਮੰਤਵ ਨਾਲ ਉੱਚ-ਪੱਧਰੀ ਖੋਜ ਕੇਂਦਰ ਸਥਾਪਿਤ ਕਰਨ ਦੇ ਲਈ ਡੀਆਰਡੀਓ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਸਾਇੰਸਦਾਨ ਤਿਆਰ ਹੋਣਗੇ।

ਇਸ ਮੌਕੇ ‘ਤੇ ਜੰਮੂ ਸੈਂਟ੍ਰਲ ਯੂਨੀਵਰਸਿਟੀ ਦੇ ਚਾਂਸਲਰ ਪ੍ਰੋਫੈਸਰ ਅਸ਼ੋਕ ਆਇਮਾ ਅਤੇ ਡੀਆਰਡੀਓ ਦੇ ਡਾਇਰੈਕਟਰ ਜਨਰਲ (ਟੈਕਨੋਲੋਜੀ ਮੈਨੇਜਮੈਂਟ) ਸੁਧੀਰ ਗੁਪਤਾ ਵੀ ਮੌਜੂਦ ਸਨ। ਜੰਮੂ ਸੈਂਟ੍ਰਲ ਯੂਨੀਵਰਸਿਟੀ ਕੇਂਦਰ ਫੰਡੇਡ ਯੂਨੀਵਰਸਿਟੀ ਹੈ ਅਤੇ ਇਸਦੀ ਸਥਾਪਨਾ ਦੇਸ਼ ਅਤੇ ਵਿਸ਼ਵ ਨੂੰ ਗਿਆਨ ਅਤੇ ਤਕਨੀਕ ਵਾਧੇ ਵਿੱਚ ਯੋਗਦਾਨ ਲਈ ਕੇਂਦਰੀ ਯੂਨੀਵਰਸਿਟੀ ਐਕਟ, 2009 ਦੇ ਤਹਿਤ ਕੀਤੀ ਗਈ ਸੀ।