ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕਰਣ ਵਾਲਿਆਂ ਦੇ ਲਈ, ਦਿੱਲੀ ਸਥਿਤ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ (GGSIP University) ਦੇ ਆਪਦਾ ਪ੍ਰਬੰਧਨ ਅਧਿਐਨ ਕੇਂਦਰ (CDMS) ਨੇ ਹਰ ਸਾਲ ਵਾਂਗ ਇਸ ਵਰ੍ਹੇ ਵੀ ਆਪਦਾ ਪ੍ਰਬੰਧਨ ਵਿੱਚ ਐੱਮ.ਬੀ.ਏ. ਦੇ ਕੋਰਸ ਵਿੱਚ ਦਾਖਿਲੇ ਲਈ ਪ੍ਰਕ੍ਰਿਆ ਸ਼ੁਰੂ ਕੀਤੀ ਹੈ। ਦੋ ਸਾਲ ਦੀ ਆਪਦਾ ਪ੍ਰਬੰਧਨ ਦੀ ਐੱਮ.ਬੀ.ਏ. ਦੀ ਡਿਗਰੀ ਦੇ ਨਾਲ-ਨਾਲ ਇਹ ਕੋਰਸ ਆਪਦਾ ਪ੍ਰਬੰਧਨ ਵਿੱਚ ਅਧਿਕਾਰੀਆਂ ਦੀ ਕੁਸ਼ਲਤਾ ਅਤੇ ਹੁਨਰ ਨੂੰ ਨਿਖਾਰਨ ਦਾ ਵੀ ਇੱਕ ਚੰਗਾ ਮੌਕਾ ਦਿੰਦਾ ਹੈ। 14 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਇਸ ਕੇਂਦਰ ਤੋਂ ਕਈ ਅਜਿਹੇ ਅਧਿਕਾਰੀ ਆਪਦਾ ਪ੍ਰਬੰਧਨ ਦਾ ਕੋਰਸ ਕਰ ਚੁੱਕੇ ਨੇ ਜੋ ਫੌਜ, ਕੇਂਦਰੀ ਪੁਲਿਸ ਬਲਾਂ, ਨੀਮ ਫੌਜੀ ਦਸਤਿਆਂ, ਪੁਲਿਸ, ਨਗਰ ਕਾਰਪੋਰੇਸ਼ਨ ਜਿਹੇ ਸਥਾਨਕ ਅਦਾਰਿਆਂ, ਮੰਤਰਾਲਿਆਂ, ਰੇਲਵੇ, ਹਸਪਤਾਲਾਂ ਆਦਿ ‘ਚ ਕੰਮ ਕਰ ਰਹੇ ਨੇ।
ਕੇਂਦਰ ਦੀ ਡਾਇਰੈਕਟਰ ਅਮਰਜੀਤ ਕੌਰ ਕਹਿੰਦੀ ਹੈ ਕਿ ਜਿਸ ਤਰ੍ਹਾਂ ਸਾਡੇ ਦੇਸ਼ ਨੂੰ ਕਰੋਪੀਆਂ ਦਾ ਸਾਹਮਣਾ ਕਰਣਾ ਪੈਂਦਾ ਹੈ, ਅਜਿਹੇ ਵਿੱਚ ਅਸੀਂ ਸਾਰਿਆਂ ਦਾ ਫਰਜ ਹੈ ਕਿ ਸਾਮੂਹਿਕ ਤੌਰ ‘ਤੇ ਡਿਜਾਜ਼ਸਟਰ ਪ੍ਰਬੰਧਨ ਦੀ ਜ਼ਿੰਮੇਦਾਰੀ ਲਈ ਜਾਵੇ ਅਤੇ ਆਪਦਾ ਪ੍ਰਬੰਧਨ ਵਿੱਚ ਆਪਣੀਆਂ ਸਮਰੱਥਾ ਵਧਾਈਆਂ ਜਾਣ। ਸੀਮਿਤ ਸੀਟਾਂ ਵਾਲੇ ਕੋਰਸਾਂ ਵਿੱਚ ਦਾਖਿਲੇ ਲਈ ਇਸ ਵਾਰ ਆਖਰੀ ਤਾਰੀਖ 1 ਜੁਲਾਈ ਹੈ। ਇਸ ਕੋਰਸ ਨੂੰ ਕੋਈ ਵੀ ਕੰਮਕਾਜੀ ਅਧਿਕਾਰੀ ਕਰ ਸਕਦਾ ਹੈ ਕਿਊਂਕਿ ਇਸਦੀਆਂ ਕਲਾਸਾਂ ਰੋਜਾਨਾ ਨਹੀਂ ਸਗੋਂ ਹਫਤੇ ਦੇ ਅਖੀਰ ‘ਚ ਯਾਨੀ ਛੁੱਟੀ ਦੇ ਦਿਨਾਂ ਸ਼ਨੀਵਾਰ ਅਤੇ ਐਤਵਾਰ ਨੂੰ ਲੱਗਦੀਆਂ ਨੇ।
ਇਹ ਇੱਕ ਅਜਿਹਾ ਕੋਰਸ ਹੈ ਜੋ ਸਿਰਫ ਸਬੰਧਿਤ ਅਧਿਕਾਰੀ ਦੇ ਗਿਆਨ ਵਿੱਚ ਹੀ ਵਾਧਾ ਨਹੀਂ ਕਰਦਾ ਹੈ ਸਗੋਂ ਉਸ ਸਬੰਧਿਤ ਮਹਿਕਮੇ ਅਤੇ ਸੰਸਥਾ ਨੂੰ ਵੀ ਇਸਤੋਂ ਮੁਨਾਫ਼ਾ ਮਿਲਦਾ ਹੈ। ਇਹੀ ਨਹੀਂ ਫੌਜ, ਪੁਲਿਸ, ਫਾਇਰ ਬ੍ਰਿਗੇਡ, ਉਸਾਰੀ ਕਾਰਜ ਅਤੇ ਹਸਪਤਾਲਾਂ ਆਦਿ ਅਦਾਰਿਆਂ ਵਿੱਚ ਜੋ ਅਧਿਕਾਰੀ ਕੰਮ ਕਰ ਰਹੇ ਨੇ, ਇਹ ਕੋਰਸ ਉਨ੍ਹਾਂ ਨੂੰ ਰਿਟਾਇਰਮੈਂਟ ਦੇ ਬਾਅਦ ਕਰੀਅਰ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ। ਕੁੱਝ ਸਰਕਾਰੀ ਮਹਿਕਮੇ ਜਾਂ ਮੰਤਰਾਲੇ ਵੀ ਅਧਿਕਾਰੀਆਂ ਲਈ ਚਾਹੁਣ ਤਾਂ ਕੋਰਸ ਸਪਾਂਸਰ ਵੀ ਕਰ ਸੱਕਦੇ ਹਨ।