ਹੈਰੋਇਨ ਦੀ ਤਸਕਰੀ ਦੇ ਦੋਸ਼ ‘ਚ ਦੁਨੀਆ ਦਾ ਸਭ ਤੋਂ ਲੰਬਾ ਸਿੱਖ ਮਸ਼ਹੂਰ ਜਗਦੀਪ ਸਿੰਘ ਗ੍ਰਿਫ਼ਤਾਰ

22
ਪੰਜਾਬ ਪੁਲਿਸ ਵੱਲੋਂ ਜਗਦੀਪ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਦਾ ਖੁਲਾਸਾ

ਆਪਣੇ ਕੱਦ ਅਤੇ ਟੈਲੀਵਿਜ਼ਨ ਸ਼ੋਅਜ਼ ਰਾਹੀਂ ਦੁਨੀਆ ਭਰ ‘ਚ ਮਸ਼ਹੂਰ ਹੋਏ ਦੁਨੀਆ ਦੇ ਸਭ ਤੋਂ ਲੰਬੇ ਸਿੱਖ ਜਗਦੀਪ ਸਿੰਘ ਦੀ ਗ੍ਰਿਫ਼ਤਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਗਦੀਪ ਸਿੰਘ ਨੂੰ ਨਸ਼ਾ ਹੈਰੋਇਨ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਪੰਜਾਬ ਦੇ ਤਰਨਤਾਰਨ ਤੋਂ 500 ਗ੍ਰਾਮ ਹੈਰੋਇਨ ਸਮੇਤ ਫੜੇ ਜਾਣ ਤੱਕ ਉਹ ਖੁਦ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ। ਜਗਦੀਪ ਦਾ ਕੱਦ 7 ਫੁੱਟ 6 ਇੰਚ ਹੈ।

 

ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਦੀ ਮੁਹਿੰਮ ਵਿੱਚ ਲੱਗੀ ਪੁਲਿਸ ਲਈ ਇਹ ਇੱਕ ਵੱਡੀ ਕਾਮਯਾਬੀ ਹੈ ਕਿਉਂਕਿ ਜੇਕਰ ਇਹ ਗਿਰੋਹ ਨਾ ਫੜਿਆ ਗਿਆ ਹੁੰਦਾ ਤਾਂ ਜਗਦੀਪ ਦੀ ਸ਼ੋਹਰਤ ਦੀ ਆੜ ਵਿੱਚ ਨਸ਼ਿਆਂ ਦਾ ਜਾਅਲ ਹੋਰ ਫੈਲ ਜਾਣਾ ਸੀ। ਕਿਉਂਕਿ ਜਗਦੀਪ ਖੁਦ ਪੁਲਿਸ ‘ਚ ਰਹਿ ਚੁੱਕਾ ਸੀ ਅਤੇ ਉਸ ਦੀ ਕਾਰ ‘ਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ, ਜਿਸ ਕਾਰਨ ਕੋਈ ਵੀ ਉਸ ‘ਤੇ ਸ਼ੱਕ ਨਹੀਂ ਕਰੇਗਾ। ਇਸ ਦਾ ਫਾਇਦਾ ਵੀ ਉਠਾਇਆ।ਪੁਲਿਸ ਨੇ ਜਗਦੀਪ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਗਦੀਪ ਨੂੰ ਸਟੇਟ ਸਪੈਸ਼ਲ ਓਪ੍ਰੇਸ਼ਨ ਸੈੱਲ ਨੇ ਨਸ਼ਾ ਤਸਕਰੀ ਦੀ ਸੂਚਨਾ ਮਿਲਣ ‘ਤੇ ਕੀਤੀ ਚੈਕਿੰਗ ਦੌਰਾਨ ਕਾਬੂ ਕੀਤਾ।

 

ਕੁਝ ਸਮਾਂ ਪਹਿਲਾਂ ਜਗਦੀਪ ਸਿੰਘ ਨੇ ਪੰਜਾਬ ਪੁਲਿਸ ਤੋਂ ਅਸਤੀਫਾ ਦੇ ਦਿੱਤਾ ਸੀ। ਮਾਰਸ਼ਲ ਆਰਟ ਗੱਤਕੇ ਦੇ ਖਿਡਾਰੀ ਜਗਦੀਪ ਸਿੰਘ ਉਰਫ ਦੀਪ ਸਿੰਘ ਨੇ “ਬੀਰ ਖਾਲਸਾ ਗਰੁੱਪ” ਦੇ ਅਮਰੀਕਾ ਦੇ ਗੌਟ ਟੈਲੇਂਟ ਸ਼ੋਅ ਵਿੱਚ ਵੀ ਭਾਗ ਲਿਆ।ਜਗਦੀਪ ਨੇ ਕਈ ਵੈੱਬ ਸੀਰੀਜ਼, ਸ਼ੋਅ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।