ਕੌਣ ਬਣੇਗਾ ਪੰਜਾਬ ਪੁਲਿਸ ਦਾ ਮੁਖੀ

406
ਪੰਜਾਬ ਪੁਲਿਸ
ਪੁਲਿਸ ਡਾਇਰੈਕਟਰ ਜਨਰਲ ਅਹੁਦੇ ਦੇ ਦਾਵੇਦਾਰ ਆਈ ਪੀ ਐੱਸ ਅਧਿਕਾਰੀ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ, ਦਿਨਕਰ ਗੁਪਤਾ

ਲੋਕ ਸੰਘ ਸੇਵਾ ਆਯੋਗ ਦੀ ਦਿੱਲੀ ‘ਚ ਹੋਈ ਬੈਠਕ ‘ਚ ਪੰਜਾਬ ਪੁਲਿਸ ਦੇ ਨਵੇਂ ਡਾਇਰੈਕਟਰ ਜਨਰਲ ਦੀ ਚੋਣ ਦੇ ਲਈ ਤਿੰਨ ਅਧਿਕਾਰੀਆਂ ਦੇ ਨਾਂ ਤੇ ਚਰਚਾ ਹੋਈ। ਇਨ੍ਹਾਂ ਤਿੰਨ ਅਧਿਕਾਰੀਆਂ ਦੀ ਲਿਸਟ ‘ਚ ਭਾਰਤੀ ਪੁਲਿਸ ਸੇਵਾ(IPS) ਦੇ 1984 ਬੈਚ ਦੇ ਸਾਮੰਤ ਗੋਇਲ, 1985 ਦੇ ਮੁਹੰਮਦ ਮੁਸਤਫ਼ਾ,1987 ਬੈਚ ਦੇ ਦਿਨਕਰ ਗੁਪਤਾ ਦੇ ਨਾਂ ਹਨ।

ਮੰਗਲਵਾਰ ਨੂੰ ਰੱਖੀ ਗਈ ਇਸ ਬੈਠਕ ‘ਚ ਪੰਜਾਬ ਦੇ ਮੁੱਖ ਸਚੀਵ ਕਰਨ ਅਵਤਾਰ ਸਿੰਘ ਅਤੇ ਮੌਜੂਦਾ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਵੀ ਮੌਜੂਦ ਸਨ। ਉਮੀਦ ਹੈ ਕਿ ਉੱਪਰ ਦਿੱਤੇ ਤਿੰਨ ਨਾਮਾਂ ਦੇ ਅਧਿਕਾਰੀਆਂ ਦਾ ਪੈਨਲ ਲੋਕ ਸੰਘ ਸੇਵਾ ਆਯੋਗ(UPSC) ਪੰਜਾਬ ਸਰਕਾਰ ਨੂੰ ਭੇਜੇਗਾ ਅਤੇ ਇਨ੍ਹਾਂ ‘ਚੋਂ ਡੀ ਜੀ ਪੀ ਕਿਸ ਨੂੰ ਬਣਾਉਣਾ ਹੈ ਇਹ ਰਾਜ ਸਰਕਾਰ ਨਿਸ਼ਚਿਤ ਕਰੇਗੀ।

ਸਭ ਤੋਂ ਸੀਨੀਅਰ ਅਧਿਕਾਰੀ ਸਾਮੰਤ ਗੋਇਲ ਇਸ ਸਮੇਂ ਕੇਂਦਰ ਸਰਕਾਰ ਚ ਨਿਯੁਕਤੀ ਤੇ ਹਨ ਅਤੇ ਖੁਫ਼ੀਆ ਏਜੰਸੀ ਰਿਸਰਚ ਐਂਡ ਏਨਾਲਸਿਸ ਵਿੰਗ ਚ ਤੈਨਾਤ ਹਨ। ਮੁਹੰਮਦ ਮੁਸਤਫ਼ਾ ਮੌਜੂਦਾ ਸਮੇਂ ਸਪੈਸ਼ਲ ਟਾਸਕ ਫੋਰਸ (STF)ਦੇ ਡਾਇਰੈਕਟਰ ਜਨਰਲ ਹਨ ਅਤੇ ਉਨ੍ਹਾਂ ਦੀ ਪਤਨੀ ਰਜੀਆ ਸੁਲਤਾਨ ਪੰਜਾਬ ‘ਚ ਕੈਪਟਨ ਦੀ ਕਾਂਗਰਸ ਸਰਕਾਰ ‘ਚ ਮੰਤਰੀ ਹਨ। ਉੱਥੇ ਹੀ ਦਿਨਕਰ ਗੁਪਤਾ ਆਈ ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ ਹਨ।

ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਲੋਕ ਸੰਘ ਸੇਵਾ ਆਯੋਗ(UPSC) ਦੇ ਕੋਲ ਪੁਲਿਸ ਅਧਿਕਾਰੀਆਂ ਦੇ ਨਾਂ ਦੇ ਤਿੰਨ ਵੱਖ ਵੱਖ ਪੈਨਲ ਭੇਜੇ ਸਨ। ਪਹਿਲੇ ਪੈਨਲ ਚ ਅਜਿਹੇ 12 ਅਧਿਕਾਰੀਆਂ ਦੇ ਨਾਂ ਸਨ ਜਿਨ੍ਹਾਂ ਨੇ ਨੌਕਰੀ ‘ਚ ਆਪਣੇ 30 ਸਾਲ ਪੂਰੇ ਕਰ ਲਏ ਸਨ ਅਤੇ ਜਿਨ੍ਹਾਂ ਨੂੰ ਡੀ ਜੀ ਪੀ ਬਣਾਉਣ ਦੇ ਲਾਇਕ ਸਮਝਿਆ ਗਿਆ ਸੀ। ਦੂਜਾ ਪੈਨਲ ਇਨ੍ਹਾਂ ‘ਚੋਂ ਹੀ ਚੁਣੇ ਗਏ ਉਨ੍ਹਾਂ ਅਧਿਕਾਰੀਆਂ ਦੇ ਨਾਂ ਦਾ ਸਨ ਜਿਨ੍ਹਾਂ ਦੀ ਸੇਵਾ ਕਲ ਦੇ ਦੋ ਸਾਲ ਬਚੇ ਹੋਏ ਸਨ।

ਪੰਜਾਬ ਦੇ ਮੌਜੂਦਾ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਦੀ ਸੇਵਾ ‘ਚ ਸਤੰਬਰ ਮਹੀਨੇ ‘ਚ ਸੇਵਾ ਮੁਕਤੀ ਤੋਂ ਪਹਿਲਾਂ ਵਾਧਾ ਕਰ ਦਿੱਤਾ ਗਿਆ ਸੀ। ਪਰ 1982 ਬੈਚ ਦੇ ਸੁਰੇਸ਼ ਅਰੋੜਾ ਨੇ ਹਾਲ ਹੀ ‘ਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੇਵਾ ਮੁਕਤੀ ਦੀ ਇੱਛਾ ਜ਼ਾਹਿਰ ਕੀਤੀ ਸੀ।