ਯੂਪੀ ਪੁਲਿਸ ਦੇ ਅਧਿਕਾਰੀਆਂ ਦੀ ਪਤਨੀ ਨੇ ਸ਼ੁਰੂ ਕੀਤਾ ਸਫ਼ਾਈ ਹਫ਼ਤਾ

396
ਯੂਪੀ ਪੁਲਿਸ
ਗ੍ਰੇਟਰ ਨੋਏਡਾ 'ਚ ਸੂਰਜਪੁਰ ਪੁਲਿਸ ਲਾਈਨਜ਼ 'ਚ 'ਸਵੱਛਤਾ ਹੀ ਸੇਵਾ' ਸਮਾਗਮ ਦਾ ਆਯੋਜਨ ਕੀਤਾ ਗਿਆ। ਊਪਰ ਦੇ ਪੁਲਿਸ ਮਹਾਨਿਦੇਸ਼ਕ ਓਪੀ ਸਿੰਘ ਦੀ ਪਤਨੀ ਅਤੇ ਕਈ ਹੋਰ ਪੁਲਿਸ ਅਧਿਕਾਰੀਆਂ ਦੀਆਂ ਪਤਨੀਆਂ ਨੇ ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ।

ਉੱਤਰ ਪ੍ਰਦੇਸ਼ ਪੁਲਿਸ (ਯੂਪੀ ਪੁਲਿਸ) ਵਿਭਾਗ ਨੂੰ ਸਵੱਛਤਾ ਦੇ ਪ੍ਰਤਿ ਜਾਗਰੂਕ ਕਰਨ ਦੇ ਉਦੇਸ਼ ਨਾਲ ਗ੍ਰੇਟਰ ਨੋਏਡਾ ‘ਚ ਸੂਰਜਪੁਰ ਪੁਲਿਸ ਲਾਈਨਜ਼ ‘ਚ ਸਵੱਛਤਾ ਹੀ ਸੇਵਾ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਸ ਵਿੱਚ ਉੱਤਰ ਪ੍ਰਦੇਸ਼ ਪੁਲਿਸ 29 ਸਤੰਬਰ ਤੋਂ 5 ਅਕਤੂਬਰ ਤਕ ਸਵੱਛਤਾ ਸਪਤਾਹ ਦੇ ਰੂਪ ਚ ਮਣਾ ਰਹੀ ਹੈ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਯੂਪੀ ਪੁਲਿਸ ਦੇ ਮਹਾਨਿਦੇਸ਼ਕ ਓਪੀ ਸਿੰਘ ਦੀ ਪਤਨੀ ਨਿਰਮਲ ਸਿੰਘ ਸੀ। ਉੱਥੇ ਹੀ ਉਹਨਾਂ ਨਾਲ ਇੱਕ ਹੋਰ ਮਹਾਨਿਦੇਸ਼ਕ (ਕਨੂੰਨ ਵਿਵਸਥਾ) ਆਨੰਦ ਕੁਮਾਰ ਦੀ ਪਤਨੀ ਪ੍ਰੀਆ ਕੁਮਾਰ ਅਤੇ ਨਾਲ ਹੀ (ਮਹਾਨਿਦੇਸ਼ਕ ਲਖਨਊ ਜ਼ੋਨ) ਦੇ ਨਾਲ ਮਹਾਨਿਰਿਕਸ਼ਕ ਨਵਨੀਤ ਸਿਕੇਰਾ ਦੀ ਪਤਨੀ ਵੀ ਹਾਜ਼ਿਰ ਸਨ। ਸਮਾਗਮ ਦਾ ਆਗਾਜ਼ ਗਣਪਤੀ ਪੂਜਾ ਨਾਲ ਕੀਤਾ ਗਿਆ।

ਯੂਪੀ ਪੁਲਿਸ
ਯੂਪੀ ਪੁਲਿਸ ਦੇ ਮਹਾਨਿਦੇਸ਼ਕ ਓਪੀ ਸਿੰਘ ਦੀ ਪਤਨੀ ਨਿਰਮਲ ਸਿੰਘ ਨੇ ਪੌਦੇ ਲਾਏ।
ਯੂਪੀ ਪੁਲਿਸ
‘ਸਵੱਛਤਾ ਹੀ ਸੇਵਾ ‘ ਸਮਾਗਮ ‘ਚ ਨੀਲਮ ਸਿੰਘ ਅਤੇ ਕਈ ਹੋਰ ਪੁਲਿਸ ਅਧਿਕਾਰੀਆਂ ਦੀਆਂ ਪਤਨੀਆਂ।

‘ਸਵੱਛਤਾ ਹੀ ਸੇਵਾ’ ਸਮਾਗਮ ‘ਚ ਨੀਲਮ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ‘ਸਵੱਛਤਾ ਹੀ ਸੇਵਾ’ ਸਿਰਫ ਕਿਸੇ ਸਮਗਮ ਤਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਸਹੀ ਰੂਪ ਵਿੱਚ ਸਾਡੇ ਜੀਵਨ ਸ਼ੈਲੀ ਦਾ ਹਿੱਸਾ ਹੋਣੇ ਚਾਹੀਦੇ ਹਨ। ਉਹਨਾਂ ਨੇ ਸਵੱਛਤਾ ਦੇ ਪ੍ਰਤੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੱਲੋਂ ਸਵੱਛਤਾ ਦੇ ਇਸ ਅਭਿਆਨ ਦੇ ਸੰਧਰਵ ਵਿੱਚ ਵਿਚਾਰਾਂ ਦਾ ਜ਼ਿਕਰ ਕੀਤਾ।

ਆ ਕੁਮਾਰ ਨੇ ਆਪਣੇ ਸੰਬੋਧਨ ਵਿੱਚ ‘ਸਵੱਛਤਾ ਹੀ ਸੇਵਾ’ ਦੇ ਸਹੀ ਅਰਥਾਂ ਤੋਂ ਜਾਣੂ ਕਰਵਾਇਆ ਅਤੇ ਸਵੱਛਤਾ ਹੀ ਸੇਵਾ ਸੰਬੰਧੀ ਵਿਸਥਾਰ ਰੂਪ ਵਿੱਚ ਚਰਚਾ ਕੀਤੀ। ਸਮਾਗਮ ਦੇ ਦੌਰਾਨ ਪੇਂਟਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਅਤੇ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਦੌਰਾਨ ਏਸਏਨ ਸੁੱਬਰਾਵਾ ਫਾਉਂਡੇਸ਼ਨ ਦੇ ਕਲਾਕਾਰਾਂ ਨੇ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ। ਸਮਾਗਮ ਨੂੰ ਖ਼ਤਮ ਕਰਦੇ ਹੋਏ ਵਰਿਸ਼ਠ ਪੁਲਿਸ ਡਾ ਅਜਯ ਪਾਲ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਦੌਰਾਨ ਏਸਪੀ ਦੇਹਾਤ ਵਿਨੀਤ ਜਾਯਸ੍ਵਾਲ, ਸੀ ਓ ਨਿਸ਼ਾਨ ਸ਼ਰਮਾ ਦੇ ਨਾਲ ਕਈ ਹੋਰ ਪੁਲਿਸ ਕਰਮੀ ਵੀ ਮੌਜ਼ੂਦ ਰਹੇ।