ਯੂਪੀ ਦੀ ਮਦਰ ਕਾਪ ਝਾਂਸੀ ਦੀ ਸਿਪਾਹੀ ਅਰਚਨਾ ਦੀ ਕਹਾਣੀ ਬਣੀ ਮਿਸਾਲ

342
ਸਿਪਾਹੀ ਅਰਚਨਾ
ਸੋਂਦੀ ਹੋਈ ਬੱਚੀ ਨਾਲ ਕੰਮ ਕਰਦੀ ਅਰਚਨਾ

ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਪੁਲਿਸ ਦੀ ਸਿਪਾਹੀ ਅਰਚਨਾ ਨਾ ਸਿਰਫ ਸੁਰੱਖਿਆ ਬਲ ‘ਚ ਕੰਮ ਕਰਨ ਵਾਲੀ ਮਹਿਲਾਵਾਂ ਲਈ ਮਿਸਾਲ ਬਣੀ ਬਲਕਿ ਉਸਦੀ ਜ਼ਿੰਦਗੀ ਦੀ ਕਹਾਣੀ ਨੇ ਕੰਮ ਕਾਜੀ ਸੁਆਣੀਆਂ, ਛੋਟੇ ਬੱਚਿਆਂ ਦੀਆਂ ਮਾਵਾਂ ਦੀਆਂ ਲੋੜਾਂ ਦੇ ਪ੍ਰਤਿ ਨੀਤੀ ਧਾਰਕਾਂ ਅਤੇ ਸੁਰੱਖਿਆ ਬਲਾਂ ਨੂੰ ਵੀ ਪ੍ਰੇਰਿਤ ਕਿੱਤਾ ਹੈ। ਉੱਤਰ ਪ੍ਰਦੇਸ਼ ਦੇ ਇਤਿਹਾਸਿਕ ਝਾਂਸੀ ਨਗਰ ਦੇ ਕੋਤਵਾਲੀ ਥਾਣੇ ‘ਚ ਤੈਨਾਤ ਉੱਤਰ ਪ੍ਰਦੇਸ਼ ਪੁਲਿਸ ਦੀ ਕਾਂਸਟੇਬਲ ਅਰਚਨਾ ਅਤੇ ਉਸਦੀ ਨਿੱਕੀ ਬੱਚੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ, ਨਾ ਸਿਰਫ ਉਸਦੀ ਆਪਣੀ ਜ਼ਿੰਦਗੀ ਦੀ ਜੱਦੋਜਹਿਦ ਘੱਟ ਹੋਣ ਦੀ ਉਮੀਦ ਬਣੀ ਹੈ ਬਲਕਿ ਉਹ ਯੂਪੀ ਪੁਲਿਸ ‘ਚ ਕੰਮ ਕਰਨ ਵਾਲੀਆਂ ਕਈ ‘ਮਦਰ ਕਾਪ’ ਲਈ ਰਾਹਤ ਦਾ ਰਾਹ ਵੀ ਲੈ ਕੇ ਆਈ ਹੈ।

ਯੂਪੀ ਪੁਲਿਸ ਦੇ ਮਾਹਾ ਨਿਦੇਸ਼ਕ ਓਪੀ ਸਿੰਘ ਨੇ ਖੁਦ ਸਿਪਾਹੀ ਅਰਚਨਾ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਦੋ ਅਹਿਮ ਫ਼ੈਸਲੇ ਲਏ ਜਿਸ ਨੂੰ ਪੁਲਿਸ ਪ੍ਰਮੁੱਖ ਨੇ ਆਪਣੇ ਅਧਿਕਾਰਿਕ ਟਵੀਟ ਰਹੀ ਸਾਂਝਾ ਕਿੱਤਾ। ਪਹਿਲਾ ਫ਼ੈਸਲਾ ਇਹੀ ਹੈ ਕਿ ਪੁਲਿਸ ਦੀ ਨੌਕਰੀ ਦੇ ਦੌਰਾਨ ਆਪਣੇ ਘਰ ਤੋਂ ਦੂਰ ਥਾਣੇ ‘ਚ ਭਰਤੀ ਕਾਰਨ ਕੁੜੀਆਂ ਦੇ ਪਾਲਣ ਪੋਸ਼ਣ ‘ਚ ਆ ਰਹੀ ਵਿਵਹਾਰਿਕ ਕਮੀ ਨੂੰ ਦੇਖਦੇ ਹੋਏ ਅਰਚਨਾ ਦਾ ਤਬਾਦਲਾ ਘਰ ਦੇ ਕੋਲ ਅੰਮ੍ਰਿਤਸਰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਦੂਜਾ ਯੂਪੀ ਪੁਲਿਸ ਦੇ ਹਰੇਕ ਜ਼ਿਲ੍ਹੇ ਦੇ ਪੁਲਿਸ ਲਾਇੰਸ ‘ਚ ਨਿੱਕੇ ਬੱਚਿਆਂ ਲਈ ਕ੍ਰੇਚ ਬਣਾਉਣ ਦੀ ਸੁਵਿਧਾ ਕੀਤੀ ਜਾਵੇਗੀ। ਯੂਪੀ ਪੁਲਿਸ ਦੇ ਡੀਜੀ ਨੇ ਕਿਹਾ ਹੈ ਕਿ ਅਸੀਂ ਇਸ ਦੀਆਂ ਸੰਭਾਵਨਾਵਾਂ ਦੀ ਭਾਲ ਕਰਾਂਗੇ। ਝਾਂਸੀ ਰੇਂਜ ਦੇ ਡੀ ਆਈ ਜੀ ਨੇ ਕੰਮ ਦੇ ਪ੍ਰਤੀ ਸਮਰਪਣ ਦੀ ਭਾਵਨਾ ਦੀ ਤਾਰੀਫ਼ ਕਰਦੇ ਹੋਏ ਅਰਚਨਾ ਨੂੰ ਇੱਕ ਹਜ਼ਾਰ ਰੁਪਏ ਦਾ ਇਨਾਮ ਦਿੱਤਾ।

ਪੁਲਿਸ ਦੇ ਨਾਲ ਨਾਲ ਮਾਂ ਦਾ ਧਰਮ ਨਿਭਾਉਣ ਵਾਲੀ 30 ਸਾਲਾ ਅਰਚਨਾ 2016 ਤੋਂ ਝਾਂਸੀ ਕੋਤਵਾਲ ਥਾਣੇ ‘ਚ ਤੈਨਾਤ ਹੈ। ਅਰਚਨਾ ਦੀਆਂ ਦੋ ਕੁੜੀਆਂ ਹਨ ਜਿਸ ਚੋਂ ਵੱਡੀ ਕੁੜੀ 11 ਸਾਲਾਂ ਦੀ ਹੈ ਅਤੇ ਆਪਣੇ ਨਾਨਕੇ ਕਾਨਪੁਰ ਵਿੱਖੇ ਰਹਿੰਦੀ ਹੈ, ਅਤੇ ਨਾਲ ਹੀ ਉਸਦੀ 6 ਮਹੀਨੇ ਦੀ ਛੋਟੀ ਕੁੜੀ ਅਨਿਕਾ ਹੈ ਜਿਸ ਨੂੰ ਉਹ ਹਰ ਰੋਜ਼ ਆਪਣੇ ਨਾਲ ਥਾਣੇ ‘ਚ ਲਿਆਉਂਦੀ ਹੈ। ਕੰਮ ਕਰਨ ਵਾਲੀ ਥਾਂ ਦੇ ਨੇੜੇ ਹੀ ਕਿਸੇ ਟੇਬਲ ਤੇ ਅਨਿਕਾ ਦੇ ਸੌਣ ਦਾ ਪ੍ਰਬੰਧ ਕਰਨਾ ਵੀ ਅਰਚਨਾ ਲਈ ਜ਼ਰੂਰੀ ਸੀ, ਕਿਉਂਕਿ ਝਾਂਸੀ ਦੇ ਘਰ ‘ਚ ਕੋਈ ਅਜਿਹਾ ਨਹੀਂ ਹੈ ਜਿਸ ਦੇ ਭਰੋਸੇ ਉਹ ਬੱਚੀ ਨੂੰ ਘਰ ਛੱਡ ਕੇ ਆਪਣੇ ਕੰਮ ‘ਤੇ ਜਾ ਸਕੇ। ਅਰਚਨਾ ਦੇ ਪਤੀ ਨਿਲੇਸ਼ ਹਰਿਆਣਾ ਦੇ ਗੁਰੁਗਰਾਮ ਵਿੱਖੇ ਰਹਿੰਦੇ ਹਨ ਤੇ ਉੱਥੇ ਹੀ ਕਿਸੇ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦੇ ਹਨ ਇਸੇ ਕਾਰਨ ਅਨਿਕਾ ਦੀ ਪੂਰੀ ਸਾਂਭ ਸੰਭਾਲ ਕਰਨ ਦੀ ਜ਼ਿੰਮੇਵਾਰੀ ਅਰਚਨਾ ਦੀ ਹੀ ਹੈ

26 ਅਕਤੂਬਰ ਨੂੰ ਕਿਸੇ ਨੇ ਅਰਚਨਾ ਤੇ ਉਸਦੀ ਕੁੜੀ ਅਨਿਕਾ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਈ, ਅਤੇ ਅਖਬਾਰਾਂ ‘ਚ ਵੀ ਛਪੀ। ਅਰਚਨਾ ਦੀ ਲਗਨ ਤੇ ਕੰਮ ਦੀ ਪ੍ਰਸ਼ੰਸਾ ਹਰ ਕੋਈ ਕਰਨ ਲੱਗਾ। ਇਸ ਤੋਂ ਬਾਅਦ ਪੁਲਿਸ ਮਹਾਨਿਦੇਸ਼ਕ ਨੇ ਗਲਬਾਤ ਕਰਕੇ ਅਰਚਨਾ ਦੀ ਸਾਰੀ ਤਕਲੀਫਾਂ ਨੂੰ ਜਾਣਿਆ ਅਤੇ ਕਾਂਸਟੇਬਲ ਦਾ ਤਬਾਦਲਾ ਉਸਦੇ ਘਰ ਆਗਰਾ ਕਰਨ ਦੇ ਹੁਕਮ ਦਿੱਤੇ ਤਾਂ ਜੋ ਉਹ ਆਪਣੀ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਰੇਖ ਕਰ ਸਕੇ। ਇਸ ਫ਼ੈਸਲੇ ਤੋਂ ਅਰਚਨਾ ਬਹੁਤ ਖ਼ੁਸ਼ ਹੈ।