ਰਾਜਪਾਲ ਸਿੰਘ ਨੂੰ ਪੀਏਪੀ ਵਿੱਚ ਡੀਆਈਜੀ ਅਤੇ ਵਤਸਲਾ ਗੁਪਤਾ ਨੂੰ ਕਪੂਰਥਲਾ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ।

50
ਰਾਜਪਾਲ ਸਿੰਘ ਅਤੇ ਵਤਸਲਾ ਗੁਪਤਾ

ਭਾਰਤੀ ਹਾਕੀ ਸਟਾਰ ਰਾਜਪਾਲ ਸਿੰਘ ਨੂੰ ਹੁਣ ਪੰਜਾਬ ਆਰਮਡ ਪੁਲਿਸ ਵਿੱਚ ਡਿਪਟੀ ਇੰਸਪੈਕਟਰ ਜਨਰਲ ਬਣਾਇਆ ਗਿਆ ਹੈ। ਰਾਜਪਾਲ ਸਿੰਘ ਹੁਣ ਤੱਕ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਸੀਨੀਅਰ ਪੁਲਿਸ ਕਪਤਾਨ ਦੇ ਅਹੁਦੇ ‘ਤੇ ਰਹੇ ਹਨ। ਰਾਜਪਾਲ ਸਿੰਘ ਦੀ ਥਾਂ ਵਤਸਲਾ ਗੁਪਤਾ ਨੂੰ ਕਪੂਰਥਲਾ ਦਾ ਐੱਸਐੱਸਪੀ ਲਾਇਆ ਗਿਆ ਹੈ।

ਵਤਸਲਾ ਗੁਪਤਾ ਭਾਰਤੀ ਪੁਲਿਸ ਸੇਵਾ ਦੀ 2016 ਬੈਚ ਦੀ ਅਧਿਕਾਰੀ ਹੈ। ਆਈਪੀਐੱਸ ਵਤਸਲਾ ਗੁਪਤਾ ਹੁਣ ਤੱਕ ਅੰਮ੍ਰਿਤਸਰ ਪੁਲਿਸ ਹੈੱਡਕੁਆਰਟਰ ਦੇ ਡਿਪਟੀ ਕਮਿਸ਼ਨਰ ਪੁਲਿਸ ਦੇ ਅਹੁਦੇ ‘ਤੇ ਸਨ।

 

ਰਾਜਪਾਲ ਸਿੰਘ 2008 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਉਨ੍ਹਾਂ ਨੂੰ ਪੀਏਪੀ-2 ਦੇ ਡੀਆਈਜੀ ਦਾ ਕੰਮ ਸੌਂਪਿਆ ਗਿਆ ਹੈ। ਰਾਜਪਾਲ ਸਿੰਘ ਅਰਜੁਨ ਪੁਰਸਕਾਰ ਜੇਤੂ ਖਿਡਾਰੀ ਹੈ ਅਤੇ ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਰਹਿ ਚੁੱਕਾ ਹੈ।

ਰਾਜਪਾਲ ਸਿੰਘ ਦੀ ਪਤਨੀ ਅਵਨੀਤ ਕੌਰ ਵੀ ਪੰਜਾਬ ਪੁਲਿਸ ਵਿੱਚ ਅਧਿਕਾਰੀ ਹੈ। ਉਹ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਅਤੇ ਸ਼ਾਨਦਾਰ ਨਿਸ਼ਾਨੇਬਾਜ਼ ਵੀ ਹੈ। ਅਵਨੀਤ ਕੌਰ ਅਰਜੁਨ ਐਵਾਰਡ ਨਾਲ ਸਨਮਾਨਿਤ ਓਲੰਪੀਅਨ ਵੀ ਹੈ। ਤਿੰਨ ਮਹੀਨੇ ਪਹਿਲਾਂ ਤੱਕ, ਅਵਨੀਤ ਕੌਰ ਪੰਜਾਬ ਦੇ ਇੱਕ ਹੋਰ ਜ਼ਿਲ੍ਹੇ ਫਾਜ਼ਿਲਕਾ ਦੀ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਵੀ ਸੀ, ਜਿੱਥੋਂ ਵੀ ਉਸ ਦਾ ਤਬਾਦਲਾ ਪੰਜਾਬ ਆਰਮਡ ਪੁਲਿਸ, ਜਲੰਧਰ ਕਰ ਦਿੱਤਾ ਗਿਆ ਸੀ, ਜਿੱਥੇ ਉਸਨੇ 27 ਬਟਾਲੀਅਨ ਦੀ ਕਮਾਂਡ ਸੰਭਾਲੀ ਸੀ।