ਮਧੂਪ ਤਿਵਾੜੀ ਚੰਡੀਗੜ੍ਹ ਦੇ ਨਵੇਂ ਡੀਜੀਪੀ ਹੋਣਗੇ, ਪ੍ਰਵੀਰ ਰੰਜਨ ਨੂੰ ਸੀਆਈਐੱਸਐਫ ਵਿੱਚ ਏਡੀਜੀ ਨਿਯੁਕਤ ਕੀਤਾ ਗਿਆ

92
ਆਈਪੀਐੱਸ ਮਧੂਪ ਤਿਵਾੜੀ ਚੰਡੀਗੜ੍ਹ ਦੇ ਨਵੇਂ ਡੀਜੀਪੀ ਨਿਯੁਕਤ

ਭਾਰਤੀ ਪੁਲਿਸ ਸੇਵਾ ਦੇ 1995 ਬੈਚ ਦੇ ਅਧਿਕਾਰੀ ਮਧੂਪ ਤਿਵਾਰੀ (IPS Madhup Tiwari) ਹੁਣ ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣਗੇ। ਇਸ ਵੇਲੇ ਚੰਡੀਗੜ੍ਹ ਪੁਲਿਸ ਦੇ ਮੁਖੀ ਪ੍ਰਵੀਰ ਰੰਜਨ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵਿੱਚ ਵਧੀਕ ਡਾਇਰੈਕਟਰ ਜਨਰਲ ਦੇ ਅਹੁਦੇ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਸ਼੍ਰੀ ਰੰਜਨ ਭਾਰਤੀ ਪੁਲਿਸ ਸੇਵਾ ਦੇ AGMUT ਕਾਡਰ ਦੇ 1993 ਬੈਚ ਦੇ ਅਧਿਕਾਰੀ ਹਨ। ਸ੍ਰੀ ਤਿਵਾੜੀ ਇਸ ਸਮੇਂ ਦਿੱਲੀ ਪੁਲਿਸ ਵਿੱਚ ਵਿਸ਼ੇਸ਼ ਕਮਿਸ਼ਨਰ ਹਨ। ਚੰਡੀਗੜ੍ਹ ਤੋਂ ਇਲਾਵਾ ਅੰਡੇਮਾਨ ਨਿਕੋਬਾਰ ਦੇ ਪੁਲਿਸ ਮੁਖੀ ਦੇਵੇਸ਼ ਸ੍ਰੀਵਾਸਤਵ ਦਾ ਵੀ ਦਿੱਲੀ ਤਬਾਦਲਾ ਕਰ ਦਿੱਤਾ ਗਿਆ ਹੈ। ਦੇਵੇਸ਼ ਸ਼੍ਰੀਵਾਸਤਵ ਵੀ 1995 ਦੇ ਆਈਪੀਐੱਸ ਅਧਿਕਾਰੀ ਹਨ। ਅੰਡੇਮਾਨ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਆਈਪੀਐੱਸ ਦੇਵੇਸ਼ ਸ੍ਰੀਵਾਸਤਵ ਦਿੱਲੀ ਪੁਲਿਸ ਵਿੱਚ ਵਿਸ਼ੇਸ਼ ਕਮਿਸ਼ਨਰ ਸਨ। ਉਨ੍ਹਾਂ ਦੀ ਥਾਂ ‘ਤੇ ਏਜੀਐੱਮਯੂਟੀ ਕੇਡਰ ਦੇ 1997 ਬੈਚ ਦੇ ਆਈਪੀਐੱਸ ਸੁਰਿੰਦਰ ਕੁਮਾਰ ਯਾਦਵ ਨੂੰ ਅੰਡੇਮਾਨ ਨਿਕੋਬਾਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਾ ਅਹੁਦਾ ਦਿੱਤਾ ਗਿਆ ਹੈ। ਉਪਰੋਕਤ ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਂ ਨਿਯੁਕਤੀ ਦੇ ਹੁਕਮ ਸ਼ੁੱਕਰਵਾਰ (9 ਫਰਵਰੀ 2024) ਨੂੰ ਜਾਰੀ ਕੀਤੇ ਗਏ ਹਨ। ਸੀਆਈਐੱਸਐਫ ਵਿੱਚ ਆਈਪੀਐੱਸ ਪ੍ਰਵੀਰ ਰੰਜਨ ਦੀ ਨਵੀਂ ਤਾਇਨਾਤੀ ਦਾ ਹੁਕਮ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਅੰਡਰ ਸੈਕਟਰੀ ਸੰਜੀਵ ਕੁਮਾਰ ਦੇ ਦਸਤਖ਼ਤਾਂ ਨਾਲ ਜਾਰੀ ਕੀਤਾ ਗਿਆ ਸੀ, ਜਦਕਿ ਬਾਕੀ ਤਿੰਨ ਆਈਪੀਐੱਸ ਦੇ ਤਬਾਦਲੇ ਅਤੇ ਨਵੀਂ ਨਿਯੁਕਤੀ ਦੇ ਹੁਕਮ ਇੱਕ ਹੋਰ ਅੰਡਰ ਸੈਕਟਰੀ ਰਾਕੇਸ਼ ਕੁਮਾਰ ਸਿੰਘ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ।