ਆਖਰੀ ਸਲਾਮ ਘੁੰਮਣ ਸਾਹਿਬ : ਜੀਵਨ ਭਰ ਦੀ ਆਪਣੀ ਪੈਨਸ਼ਨ ਸਾਥੀਆਂ ਨੂੰ ਦੇ ਦਿੱਤੀ

145
ਆਰਐੱਸ ਘੁੰਮਣ ਦੀ ਇਹ ਤਸਵੀਰ ਮਈ 2014 ਦੀ ਹੈ, ਜਦੋਂ ਉਹ ਬਤੌਰ ਡੀਆਈਜੀ ਸੇਵਾਮੁਕਤੀ ਹੋਏ ਸਨ। ਇਹ ਉਨ੍ਹਾਂ ਪੁਲਿਸ ਵਿਭਾਗ ਤੋਂ ਵਿਦਾਈ ਦੀ ਫੋਟੋ ਹੈ।

ਚੁੱਪ-ਚਪੀਤੇ ਆਪਣਾ ਫਰਜ਼ ਨਿਭਾਉਂਦਿਆਂ ਕੰਮ ਕਰਦਿਆਂ ਹੋ ਜਾਣ ਵਾਲੇ ਕੁਝ ਸਰਕਾਰੀ ਅਧਿਕਾਰੀ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਕੰਮ ਜਾਂ ਕਿਸੀ ਵਿਸ਼ੇਸ਼ਤਾ ਨੂੰ ਲੋਕ ਲੰਮੇਂ ਸਮੇਂ ਤੱਕ ਯਾਦ ਰੱਖਦੇ ਹਨ। ਕੁੱਝ ਅਜਿਹੇ ਵੀ ਹੁੰਦੇ ਹਨ, ਜੋ ਮਿਸਾਲ ਬਣ ਜਾਂਦੇ ਹਨ ਅਤੇ ਕਈਆਂ ਲਈ ਪ੍ਰਰੇਣਾ ਵੀ। ਚੰਡੀਗੜ੍ਹ ਵਿੱਚ ਬਤੌਰ ਪੁਲਿਸ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਰਿਟਾਇਰ ਹੋਏ ਆਰਐੱਸ ਘੁੰਮਣ ਵੀ ਅਜਿਹਾ ਹੀ ਕੁੱਝ ਕਰ ਗਏ।

ਲਮੇਂ ਸਮੇਂ ਤੱਕ ਦਿੱਲੀ ਅਤੇ ਉਸਦੇ ਬਾਅਦ ਚੰਡੀਗੜ੍ਹ ਹੀ ਉਨ੍ਹਾਂ ਦੀ ਕਰਮਭੂਮੀ ਰਹੀ, ਜਿੱਥੇ ਐਤਵਾਰ ਨੂੰ ਉਨ੍ਹਾਂ ਆਖਰੀ ਸਾਹ ਲਏ। ਲਮੇਂ ਸਮੇਂ ਤੋਂ ਬਿਮਾਰ ਸਨ ਰਜਿੰਦਰ ਸਿੰਘ ਘੁੰਮਣ, ਜਿਨ੍ਹਾਂ ਨੂੰ ਲੋਕ ਆਰਐੱਸ ਘੁੰਮਣ ਦੇ ਤੌਰ ‘ਤੇ ਵੀ ਜਾਣਦੇ ਰਹੇ। ਪੰਜਾਬ ਦੇ ਸੰਗਰੂਰ ਦੇ ਮੂਲ ਨਿਵਾਸੀ ਆਰਐੱਸ ਘੁੰਮਣ ਦਾ ਅੰਤਮ ਸਸਕਾਰ ਵੀ ਉੱਥੇ ਹੀ ਕੀਤਾ ਗਿਆ। ਪੰਜ ਸਾਲ ਪਹਿਲਾਂ ਜਦ ਰਿਟਾਇਰ ਹੋਏ ਸਨ ਤਾਂ ਪੂਰੀ ਜਿੰਦਗੀ ਦੀ ਆਪਣੀ ਪੈਨਸ਼ਨ ਦਾਨ ਕਰਨ ਦੀ ਸਹੁੰ ਦੇ ਗਏ ਸਨ। ਇਹ ਮਈ 2014 ਦੀ ਗੱਲ ਹੈ। ਆਰਐੱਸ ਘੁੰਮਣ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਮਿਲਣ ਵਾਲੀ ਪੈਨਸ਼ਨ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਭਲਾਈ ਵਿੱਚ ਖਰਚ ਕੀਤੀ ਜਾਏ, ਜਿਨ੍ਹਾਂ ਦੀ ਡਿਊਟੀ ਦੇ ਦੌਰਾਨ ਮੌਤ ਹੋ ਜਾਂਦੀ ਹੈ।

1983 ਦੇ ਦਾਨਿਪਸ (DANIPS) ਕੈਡਰ ਦੇ ਪੁਲਿਸ ਅਧਿਕਾਰੀ ਆਰਐੱਸ ਘੁੰਮਣ ਨੇ ਦਿੱਲੀ ਪੁਲਿਸ ਵਿੱਚ ਕਈ ਸਬ-ਡਿਵੀਜਨ ਅਤੇ ਯੂਨਿਟਾਂ ਵਿੱਚ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਦੇ ਅਹੁਦੇ ‘ਤੇ ਕੰਮ ਕੀਤਾ। ਉਹ ਜਿਲ੍ਹਿਆਂ ਵਿੱਛ ਅਡੀਸ਼ਨਲ ਡੀਸੀਪੀ ਵੀ ਰਹੇ ਅਤੇ ਰੇਲਵੇ ਪੁਲਿਸ ਦੇ ਵੀ ਇਨਚਾਰਜ ਰਹੇ। ਇੱਕ ਸਮੇਂ ਉਹ ਦਿੱਲੀ ਪੁਲਿਸ ਕਮਿਸ਼ਨਰ ਦੇ ਕਾਨੂੰਨੀ ਸਲਾਹਕਾਰ ਵੀ ਸਨ। ਉਨ੍ਹਾਂ 1993-94 ਵਿੱਚ ਪੰਜਾਬ ਪੁਲਿਸ ਨੂੰ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਬਤੌਰ ਐੱਸਪੀ ਤਾਇਨਾਤ ਰਹੇ।
ਇਸਦੇ ਬਾਅਦ ਉਹ ਮੁੜ ਆਰਐੱਸ ਘੁੰਮਣ ਦੀ ਤਾਇਨਾਤੀ ਚੰਡੀਗੜ੍ਹ ਵਿੱਚ ਹੋਈ ਅਤੇ 2008 ਵਿੱਚ ਉਹ ਉੱਥੇ ਐੱਸਪੀ (ਓਪ੍ਰੇਸ਼ਨਸ ਐਂਡ ਟ੍ਰੇਨਿੰਗ) ਬਣੇ। ਚੰਡੀਗੜ੍ਹ ਪੁਲਿਸ ਵਿੱਚ ਹੀ ਤਾਇਨਾਤੀ ਦੇ ਦੌਰਾਨ ਉਨ੍ਹਾਂ ਨੂੰ ਤੱਰਕੀ ਦੇ ਕੇ ਐੱਸਐੱਸਪੀ ਬਣਾਇਆ ਗਿਆ। ਫਿਰ ਇੱਥੇ ਹੀ ਆਰਐੱਸ ਘੁੰਮਣ ਡੀਆਈਜੀ ਵੀ ਬਣੇ ਅਤੇ ਚੰਡੀਗੜ੍ਹ ਦੇ ਡੀਆਈਜੀ ਦੇ ਤੌਰ ‘ਤੇ ਸੇਵਾਮੁਕਤ ਹੋਏ।

ਦਿੱਲੀ ਪੁਲਿਸ ਦੀ ਅਪਰਾਧ ਅਤੇ ਰੇਲਵੇ ਬ੍ਰਾਂਚ ਵਿੱਚ ਤਾਇਨਾਤੀ ਦੇ ਦੌਰਾਨ ਉਨ੍ਹਾਂ ਨੂੰ ਕਮਿਊਨਿਟੀ ਪੁਲਿਸਿੰਗ ਲਈ ਅਮਰੀਕਾ ਦੇ ਲਾਂਚ ਏਂਜੇਲਿਸ ਵਿੱਚ ‘ਵੇਬਰ ਸੀਵੇ‘ ਅਵਾਰਡ ਪ੍ਰਦਾਨ ਕੀਤਾ ਗਿਆ। ਇਸ ਸਨਮਾਨ ਲਈ ਅਰਜੀ ਲਈ ਦੁਨੀਆ ਭਰ ਦੀ ਪੁਲਿਸ ਤੋਂ 200 ਐਂਟਰੀਆਂ ਆਈਆਂ ਸਨ। ਇਹ ਪਹਿਲਾ ਮੌਕਾ ਵੀ ਸੀ ਕਿ ਜਦ ਦਿੱਲੀ ਪੁਲਿਸ ਨੂੰ ਇਹ ਸਨਮਾਨ ‘ਆਈਜ਼ ਐਂਡ ਈਅਰਸ‘ (Eyes and Ears) ਲਈ ਮਿਲਿਆ ਸੀ। ਅਮਰੀਕਾ ਵਿੱਚ ਸਨਮਾਨਿਤ ਇਸ ਯੋਜਨਾ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਨੋਡਲ ਪ੍ਰੋਜੈਕਟ ਦੇ ਤੌਰ ‘ਤੇ ਮੰਜੂਰ ਕੀਤਾ ਸੀ। ਆਰਐੱਸ ਘੁੰਮਣ ਨੂੰ 2002 ਵਿੱਚ 15 ਅਗਸਤ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਐਨਾ ਹੀ ਨਹੀਂ 2012 ਵਿੱਚ 15 ਅਗਸਤ ਨੂੰ ਉਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਲਈ ਵੀ ਰਾਸ਼ਟਰਪਤੀ ਦੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਪੁਲਿਸ ਵਿੱਚ 31 ਸਾਲ ਦੀ ਨੌਕਰੀ ਕਰਨ ਉਪਰੰਤ ਸੇਵਾਮੁਕਤੀ ਦੇ ਸਮੇਂ ਪੈਨਸ਼ਨ ਸਬੰਧੀ ਸਹੁੰ ਦਾ ਜਿਕਰ ਕਰਦਿਆਂ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੇ ਕੋਲ ਸੰਗਰੂਰ ਵਿੱਚ ਜੱਦੀ ਜ਼ਮੀਨ ਹੈ, ਜਿਸ ‘ਤੇ ਖੇਤੀ ਹੁੰਦੀ ਹੈ ਅਤੇ ਉਹ ਸਰਦੇ-ਪੁਰਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਕਈ ਅਜਿਹੇ ਪੁਲਿਸ ਮੁਲਾਜ਼ਮ ਪਰਿਵਾਰਾਂ ਨੂੰ ਤੰਗਹਾਲੀ ਵਿੱਚ ਵੇਖਿਆ ਹੈ, ਜਿਨ੍ਹਾਂ ਦੀ ਡਿਊਟੀ ਦੇ ਦੌਰਾਨ ਮੌਤ ਹੋ ਗਈ। ਆਰਐੱਸ ਘੁੰਮਣ ਇਸੇ ਲਈ ਚਾਹੁੰਦੇ ਸਨ ਕਿ ਉਨ੍ਹਾਂ ਦੀ ਪੈਨਸ਼ਨ ਦੀ ਰਕਮ ਅਜਿਹੇ ਪੁਲਿਸ ਮੁਲਾਜ਼ਮ ਪਰਿਵਾਰਾਂ ਦੀ ਮਾਲੀ ਇਮਦਾਦ ਵਿੱਚ ਖਰਚ ਕੀਤੀ ਜਾਏ।

ਰਸ਼ਕਰ ਨਿਊਜ਼ ਦੀ ਟੀਮ ਵੱਲੋਂ ਅਜਿਹੇ ਪ੍ਰੇਰਣਾਦਾਇਕ ਅਧਿਕਾਰੀ ਨੂੰ ਭਾਵ-ਭਰਪੂਰ ਸ਼ਰਧਾਂਜਲੀ