ਕਿਰਨ ਬੇਦੀ ਦੀ ਬੈਠਕ : ਸਾਰੇ ਥਾਣਿਆਂ ਦੇ ਐਸ.ਐਚ.ਓ ਅਤੇ ਸਬ ਇੰਸਪੈਕਟਰ ਟ੍ਰੈਫਿਕ ਚਲਾਨ ਕਟਣਗੇ

447
ਕਿਰਨ ਬੇਦੀ
ਉਪਰਾਜਪਾਲ (ਲੈਫਟੀਨੈਂਟ ਗਵਰਨਰ) ਕਿਰਨ ਬੇਦੀ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੀ ਹੋਈ।

ਆਵਾਜਾਈ ਪੁਲਿਸ ਅਧਿਕਾਰੀਆਂ ਦੀ ਕਮੀ ਦਾ ਸਾਹਮਣਾ ਕਰ ਰਹੇ ਕੇਂਦਰ ਸਾਸ਼ਿਤ ਪ੍ਰਦੇਸ਼ ਪੁਡੁਚੇਰੀ ‘ਚ ਹੁਣ ਸਾਰੇ ਥਾਣਿਆਂ ਦੇ ਐਸ.ਐਚ.ਓ ਅਤੇ ਸਬ-ਇੰਸਪੈਕਟਰਾਂ ਨੂੰ ਵਾਹਨ ਚਾਲਕਾਂ ਦਾ ਚਲਾਨ ਕੱਟਣ ਦੇ ਨਾਲ ਮੌਕੇ ਤੇ ਹੀ ਜ਼ੁਰਮਾਨਾ ਵਸੂਲਣ ਦੇ ਅਧਿਕਾਰ ਦਿੱਤੇ ਗਏ ਹਨ। ਇਹ ਫ਼ੈਸਲਾ ਹਾਲ ਹੀ ‘ਚ ਹੋਈ ਉਪਰਾਜਪਾਲ ਕਿਰਨ ਬੇਦੀ ਦੀ ਪੁਲਿਸ ਅਧਿਕਾਰੀਆ ਨਾਲ ਹੋਈ ਬੈਠਕ ‘ਚ ਲਿਆ ਗਿਆ। ਉਮੀਦ ਕੀਤੀ ਜਾ ਰਹੀ ਰਹੀ ਹੈ ਕਿ ਇਸ ਨਾਲ ਪੁਡੁਚੇਰੀ ‘ਚ ਆਵਾਜਾਈ ਨਿਯਮਾਂ ਦਾ ਪਾਲਣ ਕਵਾਉਣ ਲਈ ਪੁਲਿਸ ਨੂੰ ਮਦਦ ਮਿਲ ਸਕੇਗੀ।

ਰੱਖਿਅਕ ਨਿਊਜ਼ ਡਾਟ ਇਨ ਵੱਲੋਂ ਥਾਣੇ ‘ਚ ਤੈਨਾਤ ਪੁਲਿਸ ਅਧਿਕਾਰੀਆਂ ਨੂੰ ਵੀ ਚਲਾਨ ਕਰਨ ਦੇ ਕੰਮ ‘ਚ ਲਗਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ਼੍ਰੀ ਮਤੀ ਬੇਦੀ ਦਾ ਕਹਿਣਾ ਸੀ ਕਿ,” ਹਾਂ, ਸਾਡੇ ਕੋਲ ਲੋਕਾਂ ਦੀ ਘਾਟ ਹੈ ਕਿਉਂਕਿ ਮਸਲਾ ਵਧਦਾ ਜਾ ਰਿਹਾ ਹੈ, ਇਸਲਈ ਸਾਰਿਆਂ ਨੂੰ ਕੰਮ ਕਰਨਾ ਹੋਵੇਗਾ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।”

ਆਵਾਜਾਈ ਵਿਵਸਥਾ ‘ਚ ਆਪਣੇ ਪ੍ਰਯੋਗਾਂ ਅਤੇ ਇਸ ਵਿਸ਼ੇ ‘ਚ ਆਪਣੀ ਰੁਚੀ ਕਾਰਨ ਸਾਡੇ ਦੇਸ਼ ਵਿਦੇਸ਼ ‘ਚ ਚਰਚਾ ‘ਚ ਰਹੀ ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਕਿਰਨ ਬੇਦੀ ਨੇ ਅਧਿਕਾਰੀਆਂ ਦੇ ਨਾਲ ਪੁਡੁਚੇਰੀ ‘ਚ ਆਵਾਜਾਈ ਪ੍ਰਬੰਧ ਦੀ ਸਮੀਖਿਆ ਕੀਤੀ ਸੀ ਜਿਸ ‘ਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਕਨੂੰਨ ਤੋੜਨ ਵਾਲੇ ਵਾਹਨ ਚਾਲਕਾਂ ਅਤੇ ਜ਼ੁਰਮਾਨੇ ਦੇ ਲਈ ਜਿੰਨੇ ਅਧਿਕਾਰੀਆਂ ਦੀ ਲੋੜ ਹੈ ਉਹਨੇ ਅਧਿਕਾਰੀ ਪੂਰੇ ਨਹੀਂ ਹਨ। ਬੈਠਕ ‘ਚ ਪੁਡੁਚੇਰੀ ਦੀ ਪੁਲਿਸ ਮਾਹਾ ਨਿਦੇਸ਼ਕ ਸੁੰਦਰੀ ਨੰਦਾ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਹੁਣ ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ, ਚਲਾਨ ਕਰਨ ਵਾਲੇ ਅਧਿਕਾਰੀਆਂ ਅਤੇ ਨਕਦ ਜ਼ੁਰਮਾਨਾ ਵਸੂਲਣ ਵਾਲੇ ਸਥਾਨਾਂ ਦੀ ਗਿਣਤੀ 14 ਤੋਂ ਵਧਾ ਕੇ 87 ਕਰ ਦਿੱਤੀ ਗਈ ਹੈ। ਇਸ ਨਾਲ ਨਾ ਸਿਰਫ਼ ਸੜਕਾਂ ਤੇ ਕਨੂੰਨ ਤੋੜਨ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਫੜਿਆ ਜਾ ਸਕੇਗਾ ਬਲਕਿ ਅਨੁਸ਼ਾਸਨ ਬਣਾਏ ਰੱਖੇ ਜਾਣ ਵਿੱਚ ਵੀ ਮਦਦ ਮਿਲੇਗੀ।