ਆਪਰੇਸ਼ਨ ਡ੍ਰੀਮ ਕਾਰਨ ਚਰਚਾ ਦਾ ਵਿਸ਼ਾ ਬਣੇ ਜੰਮੂ ਕਸ਼ਮੀਰ ਦੇ ਪੁਲਿਸ ਅਧਿਕਾਰੀ ਸੰਦੀਪ ਚੌਧਰੀ ਅਚਾਨਕ ਬਦਲੀਆਂ ਹਾਲਤਾਂ ‘ਚ ਆਮ ਤੋਂ ਵਿਪਰੀਤ ਵਿਵਹਾਰ ਦੇ ਰਾਹੀਂ ਹਰ ਵਾਰ ਕੁੱਝ ਚੰਗਾ ਕਰਨ ਵਾਲੇ ਇਨਸਾਨ ਦੀ ਪਛਾਣ ਬਣਾਉਂਦੇ ਜਾ ਰਹੇ ਹਨ। ਲੋਕਾਂ ਦੀਆਂ ਅਪੀਲਾਂ ਨੂੰ ਆਪਣੀਆਂ ਮੁੱਢਲੀ ਲੋੜਾਂ ਤੋਂ ਉੱਪਰ ਰੱਖਣ ਵਾਲੇ ਭਾਰਤੀ ਪੁਲਿਸ ਸੇਵਾ ਦੇ 2012 ਬੈਚ ਦੇ ਇਸ ਨੌਜਵਾਨ ਅਧਿਕਾਰੀ ਸੰਦੀਪ ਚੌਧਰੀ ਨੇ ਵੀਰਵਾਰ ਨੂੰ ਉਹਨਾਂ ਲੋਕਾਂ ਨੂੰ ਹੈਰਾਨ ਕਰ ਦਿੱਤਾ ਜੋ ਆਪਣੀਆਂ ਸਮੱਸਿਆਵਾਂ ਲੈ ਕੇ ਉਹਨਾਂ ਕੋਲ ਆਏ ਸਨ।
ਅੱਤਵਾਦ ਪ੍ਰਭਾਵਿਤ ਜੰਮੂ ਕਸ਼ਮੀਰ ਦੇ ਨੇੜਲੇ ਜ਼ਿਲ੍ਹਿਆਂ ‘ਚੋਂ ਇੱਕ ਸ਼ੋਪੀਆਂ ‘ਚ ਜਦੋਂ ਸੀਨੀਅਰ ਪੁਲਿਸ ਅਧਿਕਾਰੀ ਸੰਦੀਪ ਚੌਧਰੀ ਤੋਂ ਮਿਲਣ ਲਈ ਆਉਣ ਵਾਲੀਆਂ ਦੀ ਗਿਣਤੀ ਵਧੇਰੇ ਹੋ ਗਈ ਤਾਂ ਉਹਨਾਂ ਨੇ ਆਪਣਾ ਦਫ਼ਤਰ ਲਾਨ ‘ਚ ਹੀ ਲਗਾ ਲਿਆ। ਨਾ ਮੇਜ਼ ਨਾ ਕੁਰਸੀ ਸਗੋਂ ਮਜ਼ੇਦਾਰ ਧੁੱਪ ‘ਚ ਖੁੱਲ੍ਹੇ ਆਸਮਾਨ ਹੇਠ ਘਾਹ ਤੇ ਬੈਠ ਕੇ ਸਭ ਕੁੱਝ ਵਧੀਆ ਤਰੀਕੇ ਨਾਲ ਚਲਦਾ ਰਿਹਾ। ਇਸਦੀਆਂ ਕੁੱਝ ਮਜ਼ੇਦਾਰ ਤਸਵੀਰਾਂ 2012 ਬੈਚ ਦੇ ਇਸ ਆਈਪੀਐੱਸ ਅਧਿਕਾਰੀ ਸੰਦੀਪ ਸਿੰਘ ਚੌਧਰੀ ਨੇ ਸਾਂਝੀਆਂ ਵੀ ਕੀਤੀਆਂ ਹਨ। ਨੀਲੀ ਪੈਂਟ ਤੇ ਸ਼ਰਤ ਤੇ ਕਸ਼ਮੀਰੀ ਲਿਬਾਸ ਫੇਰਨ ਪਾਏ ਹੋਏ ਅਤੇ ਲੋਕਾਂ ਨਾਲ ਬਹੁਤ ਹੀ ਵਿਸ਼ਵਾਸ ਨਾਲ ਗੱਲ ਕਰਦੇ ਹੋਏ ਆਈਪੀਐੱਸ ਅਧਿਕਾਰੀ ਸੰਦੀਪ ਸਿੰਘ ਚੌਧਰੀ ਦੀ ਇਹ ਤਸਵੀਰਾਂ ਲੋਕਾਂ ਨੂੰ ਪਸੰਦ ਆ ਰਹੀਆਂ ਹਨ ਅਤੇ ਲੋਕ ਇਹਨਾਂ ਨੂੰ ਸਾਂਝੀਆਂ ਵੀ ਕਰ ਰਹੇ ਹਨ।
ਜਨਤਾ ਦੇ ਵਿੱਚ ਉਹਨਾਂ ਦਾ ਹੀ ਹਿੱਸਾ ਬਣ ਕੇ ਕੰਮ ਕਰਨ ਦੇ ਸੰਦੀਪ ਚੌਧਰੀ ਦੇ ਅੰਦਾਜ਼ ਤੇ ਸੰਵੇਦਨਸ਼ੀਲਤਾ ਹੀ ਉਹਨਾਂ ਨੂੰ ਉਸ ਸ਼ੋਪੀਆਂ ਇਲਾਕੇ ‘ਚ ਹਰਮਨ ਪਿਆਰਾ ਬਣਾ ਰਹੀ ਹੈ। ਜਿੱਥੇ ਆਏ ਉਹਨਾਂ ਨੂੰ ਹਜੇ ਪੰਜ ਮਹੀਨੇ ਵੀ ਪੂਰੇ ਨਹੀਂ ਹੋਏ ਸਨ। ਆਈਪੀਐੱਸ ਅਧਿਕਾਰੀ ਸੰਦੀਪ ਸਿੰਘ ਚੌਧਰੀ ਨੂੰ ਲੋਕਾਂ ਦਾ ਪਿਆਰ ਤਾਂ ਉਦੋਂ ਹੀ ਮਿਲਣਾ ਸ਼ੁਰੂ ਹੋ ਗਿਆ ਸੀ ਜਦੋਂ ਉਹ ਜੰਮੂ ਕਸ਼ਮੀਰ ‘ਚ ਤੈਨਾਤ ਸਨ। ਜਦੋਂ ਉਹ ਜੰਮੂ ਕਸ਼ਮੀਰ ‘ਚ ਤੈਨਾਤ ਸਨ ਤਾਂ ਉੱਥੇ ਉਹਨਾਂ ਨੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਫੀਸ ਲਏ ਪੜਾਉਣਾ ਸ਼ੁਰੂ ਕਿੱਤਾ ਸੀ।
ਪੰਜਾਬ ਦੇ ਮੂਲ ਨਿਵਾਸੀ ਤੇ ਜੰਮੂ ਕਸ਼ਮੀਰ ਕੈਡਰ ਦੇ ਆਈਪੀਐੱਸ ਅਧਿਕਾਰੀ ਸੰਦੀਪ ਸਿੰਘ ਚੌਧਰੀ ਨੇ ਜੰਮੂ ਕਸ਼ਮੀਰ ਪੁਲਿਸ ‘ਚ ਬਤੌਰ ਸਬ ਇੰਸਪੈਕਟਰ ਭਰਤੀ ਹੋਣ ਦੇ ਚਾਹਵਾਨ ਮੁੰਡੇ ਕੁੜੀਆਂ ਨੂੰ ਮਹੀਨੇ ਭਰ ਦੀ ਕੋਚਿੰਗ ‘ਚ ਪੜ੍ਹਾ ਕੇ ਇਨ੍ਹਾਂ ਕਾਬਿਲ ਬਣਾ ਦਿੱਤਾ ਕਿ ਉਹਨਾਂ 150 ਚੋਂ 38 ਵਿਦਿਆਰਥੀਆਂ ਨੇ ਲਿਖਤੀ ਪ੍ਰੀਖਿਆ ਪਾਸ ਵੀ ਕੀਤੀ ਭਾਵ ਕਿ ਲਗਭਗ 25% ਨਤੀਜਾ ਰਿਹਾ। ਪਾਸ ਹੋਏ ਇਹਨਾਂ ਵਿਦਿਆਰਥੀਆਂ ਚੋਂ ਸੱਤ ਕੁੜੀਆਂ ਸਨ।
ਉਹਨਾਂ ਦਿਨਾਂ ‘ਚ ਸੰਦੀਪ ਚੌਧਰੀ ਦਫ਼ਤਰ ਦੇ ਕੰਮ ਦਾ ਸਮਾਂ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਦਫ਼ਤਰ ਆ ਜਾਂਦੇ ਸਨ ਅਤੇ ਉੱਥੇ ਹੀ ਉਹਨਾਂ ਨੂੰ ਪੜਾਉਂਦੇ ਸਨ। ਜਲਦੀ ਹੀ ਜਦੋਂ ਇਹ ਗੱਲ ਫੈਲ ਗਈ ਤਾਂ ਉਹਨਾਂ ਤੋਂ ਸਿੱਖਿਆ ਲੈਣ ਅਤੇ ਪੜ੍ਹਨ ਦੇ ਚਾਹਵਾਨ ਵਿਦਿਆਰਥੀ ਦੀ ਗਿਣਤੀ ਇੰਨੀ ਵੱਧ ਗਈ ਕਿ ਜਮਾਤ ਲੈਣ ਲਈ ਦਫ਼ਤਰ ਦਾ ਵੱਡੇ ਤੋਂ ਵੱਡਾ ਕਮਰਾ ਵੀ ਛੋਟਾ ਪੈਣ ਲੱਗਾ। ਸੰਦੀਪ ਚੌਧਰੀ ਨੇ ਉਹਨਾਂ ਨੂੰ ਨੇੜੇ ਦੇ ਕਮਿਊਨਿਟੀ ਸੈਂਟਰ ‘ਚ ਪੜਾਉਣ ਦਾ ਇੰਤਜ਼ਾਮ ਕਰ ਲਿਆ। ਇਹਨਾਂ ਨੌਜਵਾਨ ਮੁੰਡੇ ਕੁੜੀਆਂ ਦੀ ਸਹਾਇਤਾ ਕਰਨਾ ਹੀ ਸੰਦੀਪ ਚੌਧਰੀ ਦਾ ਸੁਪਨਾ ਸੀ ਜਿਸ ਨੂੰ ਆਪਰੇਸ਼ਨ ਡ੍ਰੀਮ ਦੇ ਨਾਂ ਨਾਲ ਜਾਣਿਆ ਗਿਆ।
ਜੰਮੂ ਤੋਂ ਕਸ਼ਮੀਰ ‘ਚ ਤਬਾਦਲਾ ਹੋਣ ਤੇ ਜਿਵੇਂ ਹੀ ਉਹਨਾਂ ਨੇ ਸ਼ੋਪੀਆਂ ਇਲਾਕੇ ‘ਚ ਆ ਕੇ ਐੱਸ ਐੱਸ ਪੀ ਦਾ ਓਹਦਾ ਸੰਭਾਲਿਆ ਉਹਨਾਂ ਨੇ ਨਿੱਜੀ ਟਵੀਟਰ ਅਕਾਊਂਟ @Sandeep_IPS_JKP ਤੇ ਆਪਣਾ ਮੋਬਾਇਲ ਨੰਬਰ ਸਾਂਝਾ ਕਰਦੇ ਹੋਏ ਟਵੀਟ ਕਿੱਤਾ ਅਤੇ ਆਪਣੇ ਸਟੇਟਸ ਤੇ ਵੀ ਕਾਇਮ ਰੱਖਿਆ ਹੋਇਆ ਹੈ – ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਅਤੇ ਸੰਵੇਦਨਸ਼ੀਲ ਪੁਲੀਸਿੰਗ ਹੀ ਮੇਰੀ ਪਹਿਲ ਹੈ। ਕਿਰਪਾ ਕਰਕੇ ਜਨਤਾ ਨਾਲ ਜੁੜੇ ਜ਼ਰੂਰੀ ਮੁੱਦੇ ਮਿਲ ਕੇ ਜਾਂ ਫੋਨ ਤੇ ਦੱਸੋ।
ਮਜ਼ੇਦਾਰ ਗੱਲ ਇਹ ਹੈ ਕਿ ਦੂਜਿਆਂ ਨੂੰ ਕੋਚਿੰਗ ਦੇਣ ਵਾਲੇ ਸੰਦੀਪ ਚੌਧਰੀ ਨੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਉਚੇਰੀ ਸਿੱਖਿਆ ਜਾਂ ਲੋਕ ਸੰਘ ਸੇਵਾ ਆਯੋਗ ਦੀ ਪ੍ਰੀਖਿਆ ਪਾਸ ਕਰਨ ਲਈ ਖੁਦ ਨਾ ਤਾਂ ਕੋਈ ਕੋਚਿੰਗ ਲਈ ਅਤੇ ਨਾ ਹੀ ਕਿਸੇ ਕਾਲਜ ‘ਚ ਪੜ੍ਹਾਈ ਕੀਤੀ, ਤਾਂ ਵੀ ਉਹਨਾਂ ਨੇ UPSC ਦੀ ਪ੍ਰੀਖਿਆ ਪਹਿਲੀ ਹੀ ਕੋਸ਼ਿਸ਼ ‘ਚ ਪਾਸ ਕਰ ਲਈ ਸੀ। ਆਈ ਪੀ ਐੱਸ ਸੰਦੀਪ ਚੌਧਰੀ ਨੇ ਬੀਏ ਅਤੇ ਐਮ ਏ ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ (IGNOU –ਇਗਨੂ ) ਤੋਂ ਪੂਰੀ ਕੀਤੀ। ਪੱਤਰਕਾਰ ਬਣਨ ਦੇ ਇਰਾਦੇ ਨਾਲ ਚੰਡੀਗੜ੍ਹ ਵਿੱਖੇ ਪੰਜਾਬ ਯੂਨੀਵਰਸਿਟੀ ‘ਚ ਪੱਤਰਕਾਰੀ ਦੇ ਕੋਰਸ ‘ਚ ਦਾਖਲਾ ਲੈ ਲਿਆ। ਪਰ ਕਿਸੇ ਕਾਰਨ ਤਿੰਨ ਹੀ ਮਹੀਨਿਆਂ ‘ਚ ਕੋਰਸ ਛੱਡ ਕੇ ਲੋਕ ਪ੍ਰਸਾਸ਼ਨ ਦੀ ਐਮ ਏ ਕਰਨ ਲਈ ਇਗਨੂ ਵੱਲ ਰੁਖ ਕਿੱਤਾ।