ਪਰਸੋਨਲ ਮੰਤਰਾਲੇ ਦੇ ਹੁਕਮਾਂ ਅਨੁਸਾਰ ਸੀਨੀਅਰ ਭਾਰਤੀ ਪੁਲਿਸ ਸੇਵਾ (ਆਈਪੀਐੱਸ) ਅਧਿਕਾਰੀ ਨਲਿਨ ਪ੍ਰਭਾਤ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਬਲ, ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਪਰਸੋਨਲ ਮੰਤਰਾਲੇ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ।
ਨਲਿਨ ਪ੍ਰਭਾਤ, ਆਂਧਰਾ ਪ੍ਰਦੇਸ਼ ਕੈਡਰ ਦੇ 1992 ਬੈਚ ਦੇ ਆਈਪੀਐੱਸ ਅਧਿਕਾਰੀ ਮੌਜੂਦਾ ਸਮੇਂ ਦੌਰਾਨ ਕੇਂਦਰੀ ਰਿਜ਼ਰਵ ਪੁਲਿਸ ਬਲ ਵਿੱਚ ਵਧੀਕ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਹਨ।
ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਦੇ ਅਨੁਸਾਰ, ਐੱਨਐੱਸਜੀ ਦੇ ਡਾਇਰੈਕਟਰ ਜਨਰਲ ਵਜੋਂ ਪ੍ਰਭਾਤ ਦੀ ਨਿਯੁਕਤੀ ਨੂੰ 31 ਅਗਸਤ, 2028 ਤੱਕ ਦੀ ਮਿਆਦ ਲਈ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ ਉਸਦੀ ਸੇਵਾਮੁਕਤੀ ਦੀ ਮਿਤੀ ਵੀ ਹੈ।
ਇਸ ਸਮੇਂ ਸਸ਼ਤ੍ਰ ਸੀਮਾ ਬਲ (ਐੱਸਐੱਸਬੀ) ਦੇ ਡਾਇਰੈਕਟਰ ਜਨਰਲ ਆਈਪੀਐੱਸ ਦਲਜੀਤ ਸਿੰਘ ਚੌਧਰੀ ਐੱਨਐੱਸਜੀ ਦਾ ਵਾਧੂ ਚਾਰਜ ਸੰਭਾਲ ਰਹੇ ਹਨ।
ਬਲੈਕ ਕੈਟ ਕਮਾਂਡੋਜ਼ ਵਜੋਂ ਮਸ਼ਹੂਰ, ਐੱਨਐੱਸਜੀ ਅੱਤਵਾਦ ਵਿਰੋਧੀ ਅਤੇ ਅਗਵਾ ਵਿਰੋਧੀ ਕਾਰਵਾਈਆਂ ਵਿੱਚ ਮਾਹਰ ਹੈ। ਐੱਨਐੱਸਜੀ ਕਮਾਂਡੋਜ਼ ਨੂੰ ਵੀਵੀਆਈਪੀ ਸੁਰੱਖਿਆ ਵਿੱਚ ਮਹਾਰਤ ਹਾਸਲ ਹੈ।