ਭਾਰਤੀ ਪੁਲੀਸ ਸੇਵਾ ਦੇ ਅਧਿਕਾਰੀ ਅੰਨਾਮਲਾਈ ਕੇ. ਨੇ ਬਹੁਤ ਹੀ ਅਜੀਬ ਹਲਾਤਾਂ ‘ਚ ਅਸਤੀਫਾ ਦਿੱਤਾ ਹੈ। ਬੈਂਗਲੋਰ (ਦੱਖਣ) ਦੇ ਡੀਐਸਪੀ ਅੰਨਾਮਲਾਈ ਕੇ. ਦਾ ਕਹਿਣਾ ਹੈ ਕਿ ਆਪਣੇ ਸੀਨੀਅਰ ਆਈਪੀਐਸ ਅਧਿਕਾਰੀ ਮਧੂਕਰ ਸ਼ੈਟੀ ਦੀ ਮੌਤ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ ਹੋਏ ਅਨੁਭਵ ਨੇ ਉਨ੍ਹਾਂ ਦੀਆਂ ਅੱਖਾਂ ਖੋਲ ਦਿੱਤੀਆਂ ਸਨ। 2011 ਬੈਚ ਦੇ ਆਈਪੀਐਸ ਅਧਿਕਾਰੀ ਅੰਨਾਮਲਾਈ ਕੇ. ਨੇ ਸਿਆਸਤ ‘ਚ ਜਾਣ ਤੋਂ ਸਿੱਧਾ ਸਿੱਧਾ ਮਣਾ ਤਾਂ ਕਰ ਦਿੱਤਾ, ਪਰ ਇੱਕ ਅਜਿਹਾ ਇਸ਼ਾਰਾ ਜ਼ਰੂਰ ਕਰ ਦਿੱਤਾ।
ਆਪਣੇ ਦੋਸਤਾਂ ਅਤੇ ਸ਼ੁਭਚਿੰਤਕਾਂ ਨੂੰ ਲਿਖੇ ਪੱਤਰ ਵਿੱਚ ਡੀਐਸਪੀ ਅੰਨਾਮਲਾਈ ਕੇ. ਕਿਹਾ ਕਿ ਉਹ ਅਸਤੀਫ਼ਾ ਤਾਂ ਪਹਿਲਾਂ ਹੀ ਦੇਣਾ ਚਾਹੁੰਦੇ ਸਨ ਪਰ ਸਰਕਾਰ ਨੂੰ ਲੋਕਸਭਾ ਚੋਣਾਂ ਦੇ ਇਤੰਜ਼ਾਮ ਕਰ ਵਿੱਚ ਕੋਈ ਤਕਲੀਫ ਨਾ ਹੋਵੇ ਇਸਨੂੰ ਦੇਖਦੇ ਹੋਏ ਆਪਣਾ ਫ਼ੈਸਲਾ ਕੁੱਝ ਸਮੇਂ ਲਈ ਰੋਕ ਲਿਆ ਸੀ। ਉਨ੍ਹਾਂ ਆਪਣੇ ਪੱਤਰ ‘ਚ ਕਿਹਾ ਕਿ ਜੇਕਰ ਉਨ੍ਹਾਂ ਦੇ ਅਸਤੀਫ਼ੇ ਨਾਲ ਕੁੱਝ ਲੋਕਾਂ ਨੂੰ ਨਰਾਜ਼ਗੀ ਹੋਈ ਹੋਵੇ ਤਾਂ ਉਹ ਦਿਲ ਦੀਆਂ ਗਹਰਾਈ ਤੋਂ ਮੁਆਫ਼ੀ ਮੰਗਦੇ ਹਨ। ਡੀਐਸਪੀ ਅੰਨਾਮਲਾਈ ਕੇ. ਕਿਹਾ ਕਿ ਇਹਨਾਂ ਭਾਵੁਕ ਪਲਾਂ ‘ਚ ਉਨ੍ਹਾਂ ਦੀ ਪਤਨੀ ਜੋ ਕਿ ਉਨ੍ਹਾਂ ਦੀ ਚੰਗੀ ਦੋਸਤ ਵੀ ਹੈ ਨੇ ਹਲਾਤਾਂ ਨੂੰ ਸਹਜ ਕਰਨ ‘ਚ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ।
ਦੱਸਣਯੋਗ ਹੈ ਕਿ ਸਾਲ 2018 ‘ਚ ਦਿਲ ਦੇ ਰੋਗ ਤੋਂ ਪੀੜ੍ਹਤ 1999 ਬੈਚ ਦੇ ਆਈਪੀਐਸ ਅਧਿਕਾਰੀ ਮਧੂਕਰ ਸ਼ੈਟੀ ਦੀ ਮੌਤ ਹੋ ਗਈ ਸੀ। ਉਸ ਸਮੇਂ ਉਹ ਸਿਰਫ਼ 47 ਸਾਲ ਦੇ ਸਨ। ਮਧੂਕਰ ਸ਼ੈਟੀ ਦੀ ਗਿਣਤੀ ਕਰਨਾਟਕ ਦੇ ਤੇਜ਼ ਤਰਾਰ ਪੁਲੀਸ ਅਧਿਕਾਰੀਆਂ ‘ਚ ਹੁੰਦੀ ਸੀ ਅਤੇ ਬੇਲਾਰੀ ਮਾਈਨਿੰਗ ਸਕੈਮ ਦਾ ਪਰਦਾਫਾਸ਼ ਕਰਨ ਚ ਉਨ੍ਹਾਂ ਦੀ ਭੂਮਿਕਾ ਨੇ ਉਨ੍ਹਾਂ ਨੂੰ ਹੋਰ ਚਰਚਾ ਵਿੱਚ ਲਿਆਂਦਾ ਸੀ।
ਮੰਨਿਆ ਜਾ ਰਿਹਾ ਸੀ ਕਿ ਪੁਲੀਸ ਦੀ ਨੌਕਰੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅੰਨਾਮਲਾਈ ਕੇ. ਰਾਜਨੀਤੀ ਵੱਲ ਰੁਖ ਕਰਣਗੇ, ਪਰ ਇਸ ਬਾਰੇ ਪੁੱਛਣ ਤੇ ਉਨ੍ਹਾਂ ਵੱਲੋਂ ਗੋਲਮੋਲ ਜਵਾਬ ਹੀ ਮਿਲਿਆ। ਅੰਨਾਮਲਾਈ ਕੇ. ਦਾ ਕਹਿਣਾ ਹੈ ਕਿ ਉਹ ਸਮਾਜ ਲਈ ਹੀ ਕੰਮ ਕਰਣਗੇ ਪਰ ਅਜਿਹੇ ਖੇਤਰ ਵਿੱਚ ਰਹਿ ਕੇ ਜਿੱਥੇ ਕੰਮ ਕਰਨ ਤੇ ਕੋਈ ਰੋਕਟੋਕ ਨਾ ਹੋਵੇ। ਉਨ੍ਹਾਂ ਕਿਹਾ ਕਿ ਮਧੂਕਰ ਸ਼ੈਟੀ ਦੀ ਮੌਤ ਨੇ ਮੈਨੂੰ ਆਪਣੇ ਜੀਵਨ ਦੇ ਮੁੜ ਨਿਰਖਣ ਦੀ ਰਾਹ ਦਿਖਾਈ। ਉਨ੍ਹਾਂ ਕਿਹਾ ਕਿ ਕਈ ਚੰਗੀ ਚੀਜ਼ਾਂ ਦਾ ਅੰਤ ਹੋ ਗਿਆ ਹੈ ਅਤੇ ਮੈਂ ਇਹ ਫ਼ੈਸਲਾ ਲਿਆ ਹੈ ਕਿ ਹੁਣ ਖਾਕੀ ਹੋਰ ਨਹੀਂ।
ਡੀਐਸਪੀ ਅੰਨਾਮਲਾਈ ਕੇ. ਨੇ ਆਪਣੇ ਪੱਤਰ ਵਿਚ ਕਿਹਾ ਕਿ ਫਿਲਹਾਲ ਉਹ ਤਾਮਿਲਨਾਡੂ ‘ਚ ਆਪਣੇ ਪਿੰਡ ਜਾਣਗੇ। ਅੰਨਾਮਲਾਈ ਕੇ. ਨੇ ਮੰਗਲਵਾਰ ਨੂੰ ਮੁੱਖਮੰਤਰੀ ਕੁਮਾਰਸਵਾਮੀ ਨਾਲ ਗੱਲਬਾਤ ਕੀਤੀ ਤਾਂ ਕੁਮਾਰਸਵਾਮੀ ਨੇ ਉਨ੍ਹਾਂ ਨੂੰ ਆਪਣੇ ਅਸਤੀਫ਼ੇ ਤੇ ਮੁੜ ਵਿਚਾਰ ਕਰਨ ਨੂੰ ਕਿਹਾ। ਅੰਨਾਮਲਾਈ ਕੇ. ਨੇ ਕਿਹਾ ਕਿ ਉਹ ਆਪਣਾ ਅਸਤੀਫ਼ਾ ਵਾਪਸ ਨਹੀਂ ਲੈਣਗੇ ਪਰ ਉਨ੍ਹਾਂ ਇਹ ਵੀ ਨਹੀਂ ਦੱਸਿਆ ਕਿ ਉਹ ਅੱਗੇ ਕੀ ਕਰਣਗੇ। ਇਸ ਬਾਰੇ ਸੋਚਣ ਲਈ ਉਨ੍ਹਾਂ ਨੂੰ 3-4 ਮਹੀਨੇ ਚਾਹੀਦੇ ਹਨ।