ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਇਸੇ ਮਹੀਨੇ ਲੱਗਣ ਵਾਲੀ ਦੋ ਦਿਨਾਂ ਕੌਮਾਂਤਰੀ ਪੁਲਿਸ ਨੁਮਾਇਸ਼ ਵਿੱਚ 25 ਤੋਂ ਵਧੇਰੇ ਮੁਲਕਾਂ ਦੀਆਂ ਤਕਰੀਬਨ 100 ਕੰਪਨੀਆਂ ਦੇ ਹਿੱਸਾ ਲੈਣ ਦੀ ਆਸ ਹੈ। ਵੱਖਰੇ ਤਰੀਕੇ ਦੀ ਸੁਰੱਖਿਆ ਅਤੇ ਬਚਾਅ ਦੇ ਕੰਮ ‘ਚ ਆਉਣ ਵਾਲੀਆਂ ਤਕਨੀਕਾਂ ਦੇ ਨਾਲ ਹੀ ਅਜਿਹੇ ਕਈ ਸਾਜ-ਸਾਮਾਨ ਇੱਥੇ ਵੇਖਣ ਨੂੰ ਮਿਲਣਗੇ ਜੋ ਆਧੁਨਿਕ ਦੌਰ ਦੀ ਪੁਲਿਸ, ਸੁਰੱਖਿਆ ਏਜੰਸੀਆਂ ਅਤੇ ਫੌਜੀ ਸੰਗਠਨਾਂ ਦੀ ਲੋੜ ਦੇ ਮੁਤਾਬਿਕ ਬਣਾਏ ਗਏ ਨੇ। ਆਪਣੇ ਆਪ ਵਿੱਚ ਅਨੋਖੀ ਇਸ ਕੌਮਾਂਤਰੀ ਪੁਲਿਸ ਐਕਸਪੋ ਦੀ ਇਹ ਪੰਜਵੀਂ ਕੜੀ ਹੈ।
ਨੁਮਾਇਸ਼ ਦਾ ਪ੍ਰਬੰਧ ਕਰਨ ਵਾਲੀ ਏਸ਼ੀਆ ਦੀ ਮੰਨੀ ਪਰਮੰਨੀ ਕੰਪਨੀ ਨੈਕਸਜੇਨ ਐਗਜ਼ੀਬਿਸ਼ਨ ਦੇ ਵੀ. ਕੇ. ਬੰਸਲ ਦਾ ਕਹਿਣਾ ਹੈ ਕਿ ਇਸ ਨੁਮਾਇਸ਼ ਦੇ ਜ਼ਰੀਏ ਉਹ ਤਮਾਮ ਸਾਜ-ਸਾਮਾਨ ਇੱਕੋ ਹੀ ਮੰਚ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਸਰਹੱਦੀ ਅਤੇ ਘਰੇਲੂ ਸੁਰੱਖਿਆ ਵਿੱਚ ਰੁੱਝੀ ਵੱਖ-ਵੱਖ ਏਜੰਸੀਆਂ ਨੂੰ ਸੁਰੱਖਿਆ, ਅਪਰਾਧ ਕਾਬੂ ਕਰਨ, ਜਾਂਚ ਅਤੇ ਬਚਾਅ ਕਾਰਜ ਜਿਹੇ ਖੇਤਰ ਵਿੱਚ ਕੰਮ ਕਰਣ ਲਈ ਲੋੜੀਂਦਾ ਹੁੰਦਾ ਹੈ।
ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਬਣ ਰਹੇ ਅਤੇ ਇਸਤੇਮਾਲ ਹੋ ਰਹੇ ਉਨ੍ਹਾਂ ਸਾਜ-ਸਮਾਨਾਂ ਨੂੰ ਸਾਹਮਣੇ ਵੇਖਕੇ ਅਤੇ ਉਨ੍ਹਾਂ ਦੀ ਆਪਣੇ ਖੇਤਰ ਵਿੱਚ ਉਪਯੋਗਿਤਾ ਨੂੰ ਸਮਝ ਕੇ ਉਨ੍ਹਾਂ ਦੀ ਖਰੀਦ-ਫਰੋਖ਼ਤ ਦੀ ਪ੍ਰਕ੍ਰਿਆ ਵੀ ਸੌਖੇ ਤਰੀਕੇ ਸ਼ੁਰੂ ਕੀਤੀ ਜਾ ਸਕਦੀ ਹੈ । ਅਸਲ ਵਿੱਚ ਇੱਥੇ ਉਨ੍ਹਾਂ ਉਤਪਾਦਾਂ ਨੂੰ ਬਨਾਉਣ ਵਾਲੀਆਂ ਕੰਪਨੀਆਂ ਦੇ ਨੁਮਾਇੰਦੇ ਅਤੇ ਮਾਹਿਰ ਵੀ ਮੌਜੂਦ ਹੋਣਗੇ।
ਪੰਜਵੀਂ ਕੌਮਾਂਤਰੀ ਪੁਲਿਸ ਐਕਸਪੋ ਵਿੱਚ ਸਾਈਬਰ ਗੁਨਾਹਾਂ ਨਾਲ ਨਜਿੱਠਣ ਅਤੇ ਜਾਂਚ ਵਿੱਚ ਕੰਮ ਆਉਣ ਵਾਲੀ ਤਕਨੀਕ, ਫੋਰੈਂਸਿਕ ਜਾਂਚ ਦੀ ਉੱਨਤ ਤਕਨੀਕ ਅਤੇ ਸਮਾਨ, ਫਾਇਰ ਬ੍ਰਿਗੇਡ ਲਈ ਕੰਮ ਆਉਣ ਵਾਲੇ ਨਵੇਂ ਕਿੱਸਮ ਦੇ ਔਜਾਰ, ਦੁਰਗਮ ਥਾਵਾਂ ‘ਤੇ ਰਾਹਤ ਅਤੇ ਬਚਾਅ ਕਾਰਜ ਵਿੱਚ ਵੱਖ-ਵੱਖ ਤਰੀਕੇ ਦੇ ਵਧੇਰੇ ਇਸਤੇਮਾਲ ਵਾਲੇ ਔਜਾਰਾਂ ਤੋਂ ਲੈ ਕੇ ਬਖਤਰਬੰਦ ਗੱਡੀਆਂ, ਬੁਲਟ ਪਰੂਫ਼ ਟਾਇਰ, ਬੰਬ ਸੂਟ ਅਤੇ ਸੰਚਾਰ ਪ੍ਰਣਾਲੀ ਦੇ ਔਜਾਰ ਵੀ ਸ਼ਾਮਿਲ ਹੋਣਗੇ।
ਇੰਨਾ ਹੀ ਨਹੀਂ ਇਸ ਕੌਮਾਂਤਰੀ ਪੁਲਿਸ ਐਕਸਪੋ ਵਿੱਚ ਇੱਕ ਬਹੁਤ ਵੱਡਾ ਖੇਤਰ ਉਨ੍ਹਾਂ ਉਤਪਾਦਾਂ ਲਈ ਖ਼ਾਸ ਤੌਰ ‘ਤੇ ਹੋਵੇਗਾ ਜਿਹੜਾ ਗੁਨਾਹਾਂ ਨੂੰ ਕਾਬੂ ਕਰਨ ਅਤੇ ਅੰਦਰੂਨੀ ਸੁਰੱਖਿਆ ਵਿੱਚ ਹੁਣ ਵੱਡੀ ਭੂਮਿਕਾ ਨਿਭਾ ਰਹੇ ਨੇ। ਇਹ ਕੰਮ ਭਾਵੇਂ ਇਮਾਰਤਾਂ ਦੇ ਅੰਦਰ ਹੋਣ ਜਾਂ ਫਿਰ ਜਨਤਕ ਥਾਵਾਂ ‘ਤੇ । 21ਵੀਆਂ ਸਦੀ ਦੇ ਇਹ ਨਵੇਂ ਉਤਪਾਦ ਹਨ ਸੀ.ਸੀ.ਟੀ.ਵੀ. ਅਤੇ ਡ੍ਰੋਨ। ਇੱਥੇ ਅਜਿਹੀਆਂ ਕਈ ਕੰਪਨੀਆਂ ਉੱਨਤ ਕਿਸਮ ਦੇ ਨਵੀਂ ਤਕਨੀਕ ਵਾਲੇ ਡ੍ਰੋਨ ਅਤੇ ਸੀ.ਸੀ.ਟੀ.ਵੀ. ਲੈ ਕੇ ਆਉਣਗੀਆਂ ਜੋ ਪਹਿਲਾਂ ਨਾਲੋ ਜ਼ਿਆਦਾ ਚੰਗੇ, ਅਸਰਦਾਰ ਅਤੇ ਕਿਫਾਇਤੀ ਵੀ ਹੋਣਗੇ।
ਸਰਕਾਰੀ ਏਜੰਸੀਆਂ ਦੇ ਨਾਲ ਨਾਲ ਕੌਮਾਂਤਰੀ ਪੁਲਿਸ ਐਕਸਪੋ ਉਨ੍ਹਾਂ ਛੋਟੀ ਵੱਡੀਆਂ ਨਿੱਜੀ ਕੰਪਨੀਆਂ ਦੇ ਫਾਇਦੇ ਲਈ ਵੀ ਇੱਕ ਮੌਕਾ ਹੈ ਜੋ ਆਪਣੇ ਖੇਤਰਾਂ, ਮੁਲਾਜ਼ਮਾਂ, ਫੈਕਟਰੀ, ਗੁਦਾਮ ਆਦਿ ਦੇ ਨਾਲ ਨਾਲ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਜਾਗਰੂਕ ਹੈ ਅਤੇ ਇਸ ਤਰ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਾਮਾਨ ਅਤੇ ਸਲਾਹ ਚਾਹੁੰਦੀਆਂ ਨੇ। ਉਨ੍ਹਾਂ ਨੂੰ ਇਹ ਦੋਵੇਂ ਹੀ ਚੀਜਾਂ ਇੱਥੇ ਮਿਲ ਸਕਦੀਆਂ ਨੇ।
ਕੌਮਾਂਤਰੀ ਪੁਲਿਸ ਐਕਸਪੋ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਹ ਇੱਕ ਅਜਿਹਾ ਮੰਚ ਵੀ ਹੈ ਜਿੱਥੇ ਸੁਰੱਖਿਆ, ਜਾਂਚ ਅਤੇ ਬਚਾਅ ਕਾਰਜ ਦੇ ਤਰ੍ਹਾਂ ਤਰ੍ਹਾਂ ਦੇ ਸਾਮਾਨ ਹੀ ਨਹੀਂ ਇਸ ਖੇਤਰ ਦੇ ਮਾਹਿਰਾਂ ਨਾਲ ਮੁਲਾਕਾਤ ਦਾ ਵੀ ਮੌਕਾ ਹੁੰਦਾ ਹੈ । ਆਪਣੀ ਲੋੜ ਦੇ ਮੁਤਾਬਕ ਸਮਾਨ ਖਰੀਦਣ ਦਾ ਫ਼ੈਸਲਾ ਲੈਣ ਲਈ ਉਨ੍ਹਾਂ ਨਾਲ ਸਲਾਹ ਮਸ਼ਵਿਰਾ ਕੀਤਾ ਜਾ ਸਕਦਾ ਹੈ। ਦੂਜਾ ਇੱਕੋ ਹੀ ਕੰਮ ਵਿੱਚ ਆਉਣ ਵਾਲੇ ਵੱਖ ਵੱਖ ਤਰ੍ਹਾਂ ਦੇ ਸਾਮਾਨ ਨੂੰ ਇੱਥੇ ਵੇਖ ਪਰਖ ਕੇ ਆਪਣੇ ਹਿਸਾਬ ਨਾਲ ਉਸ ਦੀ ਉਪਯੋਗਿਤਾ ਦਾ ਅੰਦਾਜ਼ਾ ਵੀ ਕੀਤਾ ਜਾ ਸਕਦਾ ਹੈ।
ਸ਼੍ਰੀ ਬੰਸਲ ਨੇ ਦੱਸਿਆ ਕਿ ਨੁਮਾਇਸ਼ 19 ਅਤੇ 20 ਤਰੀਕ ਨੂੰ ਹੋਵੇਗੀ। ਦੂਜੇ ਦਿਨ ਇੱਥੇ ਆਏ ਮਾਹਿਰਾਂ ਦੇ ਸੰਮੇਲਨ ਵਿੱਚ ‘ਸੁਰੱਖਿਆ ਅਤੇ ਸ਼ਾਂਤੀ ਲਈ ਚੁਨੌਤੀਆਂ’ ਵਿਸ਼ਾ ਉੱਤੇ ਵਿਚਾਰ ਚਰਚਾ ਵੀ ਹੋਵੇਗੀ। ਰਕਸ਼ਕ ਨਿਊਜ਼ (www.rakshaknews.in) ਕੌਮਾਂਤਰੀ ਪੁਲਿਸ ਐਕਸਪੋ ‘ਚ ਮੀਡੀਆ ਪਾਰਟਨਰ ਦੀ ਭੂਮਿਕਾ ਨਿਭਾਏਗਾ।