ਆਲਮੀ ਮਹਾਂਮਾਰੀ ਨੋਵੇਲ ਕੋਰੋਨਾ ਵਾਇਰਸ ਨਾਲ ਸਭਤੋਂ ਵੱਧ ਅਸਰ ਹੇਠ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਜੂਨੀ ਪੁਲਿਸ ਸਟੇਸ਼ਨ ਦੇ ਐੱਸਐੱਚਓ ਇੰਸਪੈਕਟਰ ਦੇਵੇਂਦਰ ਚੰਦਰਵੰਸ਼ੀ ਨੇ ਵੀ ਇਸ ਖਤਰਨਾਕ ਬਿਮਾਰੀ ਖਿਲਾਫ ਲੜਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ। ਉਨ੍ਹਾਂ ਨੇ ਸ਼ਨੀਵਾਰ ਦੇਰ ਰਾਤ ਇੰਦੌਰ ਦੇ ਅਰਵਿੰਦੋ ਹਸਪਤਾਲ ਵਿੱਚ ਇਲਾਜ ਦੌਰਾਨ ਆਪਣੀ ਜਾਨ ਦੇ ਦਿੱਤੀ। ਉਹ 19 ਦਿਨਾਂ ਤੋਂ ਹਸਪਤਾਲ ਵਿੱਚ ਸਨ ਅਤੇ ਹੁਣ ਕਿਉਂਕਿ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਵੀ ਹੋ ਰਿਹਾ ਸੀ, ਇਸਲਈ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਮਿਲਣ ‘ਤੇ ਹਰ ਕੋਈ ਹੈਰਾਨ ਰਹਿ ਗਿਆ।
ਇੰਸਪੈਕਟਰ ਦੇਵੇਂਦਰ ਚੰਦਰਵੰਸ਼ੀ ਨੂੰ ਸਿਹਤ ਖ਼ਰਾਬ ਹੋਣ ਕਰਕੇ 30 ਮਾਰਚ ਨੂੰ ਇੰਦੌਰ ਦੇ ਅਰਵਿੰਦੋ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਕੋਵਿਡ 19 ਦੀ ਪੜਤਾਲ ਦੀ ਉਸਦੀ ਪਹਿਲੀ ਰਿਪੋਰਟ ਪਾਜੀਟਿਵ ਸੀ, ਪਰ ਬਾਅਦ ਵਿੱਚ ਹੋਈਆਂ ਦੋਵਾਂ ਜਾਂਚਾਂ ਵਿੱਚ ਰਿਪੋਰਟਾਂ ਨੈਗੇਟਿਵ ਆਈਆਂ ਸਨ। ਉਦੋਂ ਇੱਕ ਵਾਰ ਸਿਹਤ ਖਰਾਬ ਹੋ ਗਈ ਸੀ ਪਰ ਉਸਦੇ ਬਾਅਦ ਫਿਰ ਸੁਧਾਰ ਜਾਰੀ ਰਿਹਾ। ਹਸਪਤਾਲ ਦਾ ਕਹਿਣਾ ਹੈ ਕਿ 13 ਅਤੇ 15 ਅਪ੍ਰੈਲ ਨੂੰ ਕੀਤੀ ਗਈ ਜਾਂਚ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਇੰਸਪੈਕਟਰ ਦੇਵੇਂਦਰ ਚੰਦਰਵੰਸ਼ੀ ਨੂੰ ਡਿਸਚਾਰਜ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਸੀ।
ਸ਼ਨੀਵਾਰ ਰਾਤ ਨੂੰ ਉਨ੍ਹਾਂ ਨੂੰ ਅਚਾਨਕ ਸਾਹ ਲੈਣ ਵਿੱਚ ਮੁਸ਼ਕਿਲ ਆਉਣ ਲੱਗੀ ਅਤੇ ਉਨ੍ਹਾਂ ਦੀ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ। ਹਸਪਤਾਲ ਦੇ ਚੇਅਰਮੈਨ ਡਾ. ਵਿਨੋਦ ਭੰਡਾਰੀ ਦੇ ਅਨੁਸਾਰ, ਜੂਨੀ ਦੇ ਐੱਸਐੱਚਓ ਦੇਵੇਂਦਰ ਚੰਦਰਵੰਸ਼ੀ ਦਾ ਇਪਲਮੋਨਰੀ ਐਂਬੂਲਿਜ਼ਮ ਹੋਇਆ, ਜੋ ਇੱਕ ਤਰ੍ਹਾਂ ਦਾ ਦਿਲ ਦਾ ਦੌਰਾ ਪੈਣ ਦੀ ਇਕ ਕਿਸਮ ਹੈ ਅਤੇ ਅਜਿਹਾ ਜੋ ਅਕਸਰ ਹੁੰਦਾ ਵੀ ਹੈ। ਇੰਦੌਰ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਹਰਿਨਾਰਾਇਣ ਚਾਰੀ ਮਿਸ਼ਰਾ ਨੇ ਇੰਸਪੈਕਟਰ ਚੰਦਰਵੰਸ਼ੀ ਦੀ ਮੌਤ ਨੂੰ ਇੱਕ ਵੱਡਾ ਘਾਟਾ ਅਤੇ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਸੋਗ ਦੀ ਘੜੀ ਵਿੱਚ ਪੂਰਾ ਪੁਲਿਸ ਵਿਭਾਗ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ।
ਪਰਿਵਾਰ ਦੀ ਮਦਦ:
ਇੰਸਪੈਕਟਰ ਚੰਦਰਵੰਸ਼ੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਸੀਂ ਇੰਦੌਰ ਪੁਲਿਸ ਟੀਮ ਦੇ ਇੱਕ ਸਯੁੰਕਤ ਮੈਂਬਰ ਨੂੰ ਗੁਆ ਦਿੱਤਾ ਹੈ ਜਿਸ ਨੇ ਕੋਰੋਨਾ ਖਿਲਾਫ ਲੜਾਈ ਵਿੱਚ ਡਿਊਟੀ ਦੌਰਾਨ ਕੁਰਬਾਨੀ ਦੇ ਦਿੱਤੀ। ਮੁੱਖ ਮੰਤਰੀ ਚੌਹਾਨ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪੂਰਾ ਰਾਜ ਉਨ੍ਹਾਂ ਦੇ ਸੋਗਗ੍ਰਸਤ ਪਰਿਵਾਰ ਦੇ ਨਾਲ ਹੈ। ਉਨ੍ਹਾਂ ਰਾਜ ਸਰਕਾਰ ਵੱਲੋਂ ਚੰਦਰਵੰਸ਼ੀ ਪਰਿਵਾਰ ਨੂੰ 50 ਲੱਖ ਰੁਪਏ ਦੀ ਰਾਸ਼ੀ ਸੁਰੱਖਿਆ ਸ਼ੀਲਡ ਵਜੋਂ ਦੇਣ ਅਤੇ ਇੰਸਪੈਕਟਰ ਦੇਵੇਂਦਰ ਚੰਦਰਵੰਸ਼ੀ ਦੀ ਪਤਨੀ ਸੁਸ਼ਮਾ ਚੰਦਰਵੰਸ਼ੀ ਨੂੰ ਪੁਲਿਸ ਵਿੱਚ ਨੌਕਰੀ ਦਿੰਦੇ ਹੋਏ ਸਬ-ਇੰਸਪੈਕਟਰ ਵਜੋਂ ਤਾਇਨਾਤ ਕਰਨ ਦਾ ਐਲਾਨ ਕੀਤਾ।
ਕੋਵਿਡ 19 ਵਿੱਚ ਇੰਦੌਰ:
ਮੱਧ ਪ੍ਰਦੇਸ਼ ਦੇ 52 ਵਿੱਚੋਂ 25 ਜ਼ਿਲ੍ਹਿਆਂ ਵਿੱਚ ਨੋਵੇਲ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਉਨ੍ਹਾਂ ਵਿੱਚੋਂ, ਇੰਦੌਰ ਸਭ ਤੋਂ ਪ੍ਰਭਾਵਿਤ ਹੈ ਅਤੇ 19 ਤੋਂ 48 ਲੋਕਾਂ ਦੀ ਇੱਥੇ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਹੀ ਇੱਥੇ ਇਸ ਵਾਇਰਸ ਦੇ 49 ਕੇਸ ਸਾਹਮਣੇ ਆਏ ਹਨ।