ਭਾਰਤ ਦੇ ਵਾਈਲਡ ਲਾਈਫ ਕ੍ਰਾਇਮ ਕੰਟਰੋਲ ਬਿਊਰੋੋ ਨੂੰ ਮਿਲਿਆ ਸੰਯੁਕਤ ਰਾਸ਼ਟਰ ਦਾ ਪੁਰਸਕਾਰ

385
ਵਾਈਲਡ ਲਾਈਫ ਕ੍ਰਾਇਮ ਕੰਟਰੋਲ ਬਿਊਰੋੋ
ਤਿਲੋਤਮਾ ਵਰਮਾ ਨੇ ਭਾਰਤ ਦੇ ਵਾਈਲਡ ਲਾਈਫ ਕ੍ਰਾਇਮ ਕੰਟਰੋਲ ਬਿਊਰੋੋ ਨੂੰ ਮਿਲਿਆ ਸੰਯੁਕਤ ਰਾਸ਼ਟਰ ਦਾ ਪੁਰਸਕਾਰ ਪ੍ਰਾਪਤ ਕਿੱਤਾ।

ਧਰਤੀ ਤੇ ਵਾਤਾਵਰਨ ਦੀ ਸੁਰੱਖਿਆ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਨੇ ਜੰਗਲੀ ਜੀਵਾਂ ਪ੍ਰਤੀ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਭਾਰਤੀ ਸੰਗਠਨ ਵਾਈਲਡ ਲਾਈਫ ਕ੍ਰਾਇਮ ਕੰਟਰੋਲ ਬਿਊਰੋੋ ਨੂੰ ਨਵੀਨਤਾਕਾਰੀ ਰੇਂਜ ਦੇ ਪੁਰਸਕਾਰ ਨਾਲ ਸਨਮਾਨਿਤ ਕਿੱਤਾ। ਸੰਯੁਕਤ ਰਾਸ਼ਟਰ ਨਾਲ ਸੰਬੰਧਿਤ ਇਸ ਪੁਰਸਕਾਰ ਨੂੰ ਹਾਲ ਹੀ ‘ਚ ਬਿਊਰੋੋ ਦੇ ਮੁੱਖੀ ਤਿਲੋਤਮਾ ਵਰਮਾ ਨੇ ਇੱਕ ਸਮਾਰੋਹ ਦੌਰਾਨ ਕਬੂਲ ਕਿੱਤਾ ਸੀ ਅਤੇ ਬੁੱਧਵਾਰ ਨੂੰ ਉਹਨਾਂ ਨੇ ਸਨਮਾਨ ਚਿੰਨ੍ਹ ਕੇਂਦਰੀ ਵਿਗਿਆਨ ਤੇ ਤਕਨੀਕ, ਜੰਗਲ ਅਤੇ ਵਾਤਾਵਰਨ ਮੰਤਰੀ ਡਾ ਹਰਸ਼ਵਰਧਨ ਨੂੰ ਸੌਂਪਿਆ।

ਵਾਈਲਡ ਲਾਈਫ ਕ੍ਰਾਇਮ ਕੰਟਰੋਲ ਬਿਊਰੋੋ
ਭਾਰਤ ਦੇ ਵਾਈਲਡ ਲਾਈਫ ਕ੍ਰਾਇਮ ਕੰਟਰੋਲ ਬਿਊਰੋੋ ਨੂੰ ਮਿਲੇ ਸੰਯੁਕਤ ਰਾਸ਼ਟਰ ਦੇ ਪੁਰਸਕਾਰ ਨੂੰ ਕੇਂਦਰੀ ਵਿਗਿਆਨ ਤੇ ਤਕਨੀਕ, ਜੰਗਲ ਅਤੇ ਵਾਤਾਵਰਨ ਮੰਤਰੀ ਡਾ ਹਰਸ਼ਵਰਧਨ ਨੂੰ ਸੌਂਪਦੇ ਹੋਏ ਬਿਊਰੋੋ ਦੀ ਮੁੱਖੀ ਤਿਲੋਤਮਾ ਵਰਮਾ।

ਵਾਈਲਡ ਲਾਈਫ ਕ੍ਰਾਇਮ ਕੰਟਰੋਲ ਬਿਊਰੋੋ ਨੂੰ (ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋੋ) ਵਾਤਾਵਰਨ ਪ੍ਰਤੀ ਅੰਤਰ ਰਾਸ਼ਟਰੀ ਪੱਧਰ ਤੇ ਲਗਾਤਾਰ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਵੱਖ ਵੱਖ ਤਰ੍ਹਾਂ ਦੀਆਂ ਤਕਨੀਕਾਂ ਅਪਣਾਉਣ ਕਾਰਨ ਏਸ਼ੀਆ ਵਾਤਾਵਰਣ ਇੰਫੋਰਸਮੈਂਟ ਪੁਰਸਕਾਰ (Asia Environment Enforcement Award) ਨਾਲ ਸਨਮਾਨਿਤ ਕਿੱਤਾ ਗਿਆ। ਕਸਟਮ, ਜੰਗਲ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਗਠਿਤ ਕਿੱਤੇ ਗਏ ਇਸ ਬਿਊਰੋ ਨੇ ਪੂਰੇ ਭਾਰਤ “ਚ ਜੰਗਲੀ ਜੀਵਾਂ ਖਿਲਾਫ਼ ਹੋਣ ਵਾਲੇ ਅਪਰਾਧਾਂ ਅਤੇ ਅਜਿਹੇ ਅਪਰਾਧਾਂ ‘ਚ ਸ਼ਾਮਿਲ ਲੋਕਾਂ ਦਾ ਇਸ ਤਰ੍ਹਾਂ ਆਨਲਾਈਨ ਡਾਟਾ ਤਿਆਰ ਕੀਤਾ ਹੈ ਕਿ ਜਿਸ ਦਾ ਕਿਸੇ ਵੀ ਸਮੇਂ ਅਨੁਮਾਨ ਲਾ ਕੇ ਜੰਗਲੀ ਜੀਵਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਗਤੀਵਿਧੀਆਂ ਤੇ ਕਾਬੂ ਪਾਉਣ ‘ਚ ਮਦਦ ਮਿਲ ਸਕਦੀ ਹੈ।

ਬਿਊਰੋ ਦੇ ਮੁੱਖੀ ਅਤੇ ਐਡੀਸ਼ਨਲ ਡਾਇਰੈਕਟਰ ਆਈਪੀਐੱਸ ਅਧਿਕਾਰੀ ਤਿਲੋਤਮਾ ਵਰਮਾ ਨੇ ਦੱਸਿਆ ਕਿ ਉਹਨਾਂ ਦੇ ਸੰਗਠਨ ਰਾਹੀਂ ਤਿਆਰ ਕਿੱਤਾ ਗਿਆ ਡਾਟਾ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਨਾਲ 50 ਟਾਇਗਰ ਰਿਜ਼ਰਵ ਦੇ ਅਧਿਕਾਰੀ ਵੀ ਵਰਤੋਂ ਕਰ ਸਕਦੇ ਹਨ। ਇਸ ਡਾਟਾ ‘ਚ 1800 ਤੋਂ ਵੱਧ ਉਹਨਾਂ ਸ਼ਿਕਾਰੀਆਂ ਬਾਰੇ ਵਿਸਤਾਰ ‘ਚ ਦੱਸਿਆ ਗਿਆ ਹੈ ਜੀ ਸ਼ੇਰ, ਗੈਂਡਾ, ਤੇਂਦੂਆ ਅਤੇ ਪੈਂਗੂਇਨ ਤੋਂ ਲੈ ਕੇ ਕਛੂਏ ਤਕ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਵਾਈਲਡ ਲਾਈਫ ਕ੍ਰਾਇਮ ਕੰਟਰੋਲ ਬਿਊਰ ਨੇ 2017-18 ਨੇ ਵਿਸ਼ਵ ਪੱਧਰ ਤੇ ਕਿੱਤੇ ਗਏ ਆਪਰੇਸ਼ਨ ਠੰਡਰਸਟਰੀਮ , ਆਪਰੇਸ਼ਨ ਠੰਡਰਬਰਡ ਜਿਹੀਆਂ ਕਾਰਵਾਈਆਂ ‘ਚ ਹਿੱਸਾ ਲਿਆ। ਕੱਛੂ ਕੰਮੀਆਂ ਦੀ ਤਸਕਰੀ ਅਤੇ ਗੈਰ ਕਨੂੰਨੀ ਕੰਮਾਂ ਨੂੰ ਰੋਕਣ ਲਈ ਬਿਊਰੋ ਨੇ ਦੇਸ਼ ਦੇ ਕੋਨੇ ਕੋਨੇ ਤੇ ਆਪਰੇਸ਼ਨ ਸੇਵ ਕੁਰਮਾ ਜਿਹੀ ਕਾਰਵਾਈ ਕੀਤੀ।

ਆਨਲਾਈਨ ਕਾਰੋਬਾਰ ਦੇ ਰੁਝਾਨ ‘ਚ ਦਿਨੋਂ ਦਿਨ ਵਾਧੇ ਦਾ ਲਾਭ ਚੁੱਕਦੇ ਹੋਏ ਛੋਟੇ ਛੋਟੇ ਅਤੇ ਦੁਰਲੱਭ ਪ੍ਰਜਾਤੀਆਂ ਦੇ ਜੀਵਾਂ ਅਤੇ ਉਹਨਾਂ ਤੋਂ ਬਣਨ ਵਾਲੇ ਸਮਾਨ ਲਈ ਅਜਿਹੇ ਕਾਰੋਬਾਰੀ ਕਈ ਆਨਲਾਈਨ ਪੋਰਟਲ ਦਾ ਸਹਾਰਾ ਲੈਂਦੇ ਹਨ। ਸ਼੍ਰੀ ਮਤੀ ਵਰਮਾ ਨੇ ਦੱਸਿਆ ਕਿ ਇਹਨਾਂ ਤੌਰ ਤਰੀਕਿਆਂ ਨੂੰ ਧਿਆਨ ‘ਚ ਰੱਖਦੇ ਹੋਏ ਬਿਊਰੋ ਦੇ ਮਾਹਿਰਾਂ ਨੇ ਅਮੇਜ਼ਨ, ਓਲੇਕਸ, ਕਵਿਕਰ, ਸਨੇਪਡੀਲ ਜਿਹੇ ਵਪਾਰ ਪੋਰਟਲ ਦੇ ਪ੍ਰਬੰਧਕਾਂ ਨਾਲ ਸੰਪਰਕ ਕਿੱਤਾ ਅਤੇ ਉਹਨਾਂ ਨੂੰ ਜਾਗਰੂਕ ਕਿੱਤਾ ਤਾਂ ਜੋ ਉਹ ਇਸ ਤਰ੍ਹਾਂ ਦੇ ਸਮਾਨ ਦੀ ਖਰੀਦਣ ਵੇਚਣ ਵਾਲਿਆਂ ਨੂੰ ਆਪਣੇ ਪੋਰਟਲ ਦੀ ਵਰਤੋਂ ਨਾ ਕਰਨ ਦੇਣ।

ਵਾਈਲਡ ਲਾਈਫ ਕ੍ਰਾਇਮ ਕੰਟਰੋਲ ਬਿਊਰ ਭਾਰਤ ਸਰਕਾਰ ਦੇ ਜੰਗਲ ਅਤੇ ਵਾਤਾਵਰਨ ਮੰਤਰਾਲੇ ਅਧੀਨ ਕੰਮ ਕਰਦਾ ਹੈ। ਵਰਤਮਾਨ ਸਮੇਂ ਇਸ ਦੇ ਮੁੱਖੀ ਭਾਰਤੀ ਪੁਲਿਸ ਸੇਵਾ ਦੇ ਉੱਤਰ ਪ੍ਰਦੇਸ਼ ਕੈਡਰ ਦੇ 1990 ਬੈਚ ਦੇ ਅਧਿਕਾਰੀ ਤਿਲੋਤਮਾ ਵਰਮਾ ਹਨ। ਉਹਨਾਂ ਨੇ ਦੱਸਿਆ ਕਿ ਬਿਊਰੋ ਨਾ ਸਿਰਫ਼ ਦੇਸ਼ ਦੇ ਪੁਲਿਸ ਅਤੇ ਕਈ ਹੋਰ ਸਰਕਾਰੀ ਏਜੰਸੀਆਂ ਨੂੰ ਜੰਗਲੀ ਜੀਵਾਂ ਪ੍ਰਤੀ ਹੋਣ ਵਾਲੇ ਅਪਰਾਧਾਂ ਦੀ ਰੋਕਥਾਮ ‘ਚ ਮਦਦ ਕਰਨ ਲਈ ਟਰੇਨਿੰਗ ਦੇ ਰਿਹਾ ਹੈ ਬਲਕਿ ਇਸ ਕੰਮ ‘ਚ ਸਹਿਯੋਗ ਲਈ ਆਮ ਲੋਕਾਂ ਨੂੰ ਵੀ ਵਲੰਟੀਅਰ ਦੇ ਤੌਰ ਤੇ ਸ਼ਾਮਿਲ ਹੋਣ ਲਈ ਪ੍ਰੇਰਿਤ ਕਰ ਰਿਹਾ ਹੈ।