ਦੇਸ਼ ਅਤੇ ਦੁਨੀਆ ਦੇ ਪੁਲਿਸ ਦੇ ਇਤਿਹਾਸ ਵਿੱਚ ਪਹਿਲੀ ਵਾਰ – ਮੈਂ ਵੀ ਹਰਜੀਤ ਸਿੰਘ

243
ਹਰਜੀਤ ਸਿੰਘ (ਖੱਬੇ) ਅਤੇ ਹਰਜੀਤ ਸਿੰਘ ਹਮਾਇਤ ਵਿੱਚ ਹਰਜੀਤ ਸਿੰਘ ਬਣੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ।

ਸ਼ਾਇਦ ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਹੀ ਨਹੀਂ, ਪੂਰੇ ਵਿਸ਼ਵ ਵਿੱਚ ਪੁਲਿਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ। ਇਹ ਸ਼ਾਨਦਾਰ ਹੈ, ਵਿਆਪਕ ਹੈ, ਇਹ ਦਿਲੋ-ਦਿਮਾਗ ਨੂੰ ਅੰਦਰ ਤੱਕ ਛੂੰਹਦਾ ਹੈ ਅਤੇ ਸੋਹਣਾ ਵੀ ਹੈ। ਕੋਵਿਡ 19 ਸੰਕਟ ਵਿਚਾਲੇ ਲੌਕਡਾਊਨ ਦੀ ਪਾਲਣਾ ਕਰਾਉਣ ਦੌਰਾਨ ਨਿਹੰਗ ਹਮਲੇ ਵਿੱਚ ਆਪਣਾ ਹੱਥ ਗੁਆਉਣ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਹਰਜੀਤ ਸਿੰਘ ਦਾ ਨਾਂਅ ਹੁਣ ‘ਕੋਰੋਨਾ ਜੋਧੇ’ ਦਾ ਦੂਜਾ ਸ਼ਬਦ ਬਣ ਗਿਆ ਹੈ। ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਮਨੁੱਖਤਾ ਨੂੰ ਬਚਾਉਣ ਲਈ ਮੋਹਰੀ ਤੌਰ ‘ਤੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਅਤੇ ਡਾਕਟਰਾਂ ਨੂੰ ਸਮਰਪਿਤ ਪੰਜਾਬ ਪੁਲਿਸ ਦੀ ’ਮੈਂ’ਤੁਸੀਂ ਵੀ ਹਰਜੀਤ ਸਿੰਘ’ ਮੁਹਿੰਮ ਉਨ੍ਹਾਂ ਸਾਰੇ ਲੋਕਾਂ ਦਾ ਸਤਿਕਾਰ ਅਤੇ ਧੰਨਵਾਦ ਜਤਾਉਣ ਦਾ ਇੱਕ ਸੋਹਣਾ ਤਰੀਕਾ ਬਣ ਗਈ ਹੈ ਜੋ ਹਮਲੇ ਸਹਿੰਦੇ ਹੋਏ ਵੀ ਇਸ ਸੰਕਟ ਵਿੱਚ ਆਪਣਾ ਸਭ ਕੁਝ ਦਾਅ ’ਤੇ ਲਗਾ ਕੇ ਡਿਊਟੀ ’ਤੇ ਡਟੇ ਹੋਏ ਹਨ।

ਪੰਜਾਬ ਪੁਲਿਸ ਦੀ ‘ਮੈਂ ਵੀ ਹਰਜੀਤ ਸਿੰਘ’ ਮੁੰਹਿਮ

ਪੰਜਾਬ ਪੁਲਿਸ ਕਾਂਸਟੇਬਲ ਤੋਂ ਲੈ ਕੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਤੱਕ ਸਭ ਨੇ ਅੱਜ ਵਰਦੀ ਪਹਿਨੀ ਪਰ ਉਸਤੇ ਆਪਣੇ ਨਾਂਅ ਦਾ ਬੈਜ ਨਹੀਂ, ਬਲਕਿ ਹਰਜੀਤ ਸਿੰਘ ਦਾ ਨਾਮ ਦਾ ਬੈਜ ਲਾਇਆ, ਜਿਸ ਵਿੱਚ ਖੁਦ ਨੂੰ ਗੁਆਂਢੀ ਰਾਜ ਹਰਿਆਣਾ ਨੇ ਵੀ ਖੁਦ ਨੂੰ ਸ਼ਾਮਲ ਕਰ ਲਿਆ। ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਇਹ ਵੀ ਕਿਹਾ, ‘ਮੈਂ ਵੀ ਹਰਜੀਤ ਸਿੰਘ ਹਾਂ’। ਇਸ ਤਰ੍ਹਾਂ ਦੇ ਮੈਸੇਜ ਵਾਲੇ ਪੋਸਟ ਟ੍ਵੀਟਰ ਤੋਂ ਲੈ ਕੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਜਦੋਂ ਉਨ੍ਹਾਂ ਨੇ ਸਾਂਝੇ ਕਰਨੇ ਸ਼ੁਰੂ ਕੀਤੇ ਤਾਂ ਉਹ ਵਾਇਰਲ ਵੀ ਹੋ ਗਏ।

ਇਹ ਮੁਹਿੰਮ ਉਨ੍ਹਾਂ ਗੁੰਮਨਾਮ ਨਾਇਕਾਂ ਨੂੰ ਸਮਰਪਿਤ ਹੈ ਜੋ ਬੇਹੱਦ ਖਤਰਨਾਕ ਹਲਾਤ, ਜੋਖਿਮ ਅਤੇ ਮੁਸੀਬਤਾਂ ਝੱਲ ਕੇ ਨਾਗਰਿਕਾਂ ਨੂੰ ਨੋਵੇਲ ਕੋਰੋਨਾ ਵਾਇਰਸ ਤੋਂ ਬਚਾਉਣ ਵਿੱਚ ਲੱਗੇ ਹੋਏ ਹਨ। ਉਹ ਪੁਲਿਸ ਮੁਲਾਜ਼ਮ ਹੋਣ, ਡਾਕਟਰ, ਮੈਡੀਕਲ ਜਾਂ ਪੈਰਾ ਮੈਡੀਕਲ ਸਟਾਫ, ਹਸਪਤਾਲਾਂ ਦੇ ਮੁਲਾਜ਼ਮ ਜਾਂ ਅਜਿਹਾ ਹੀ ਕੰਮ ਕਰਨ ਵਾਲੇ ਲੋਕ ਹੋ ਸਕਦੇ ਹਨ। ਇਸ ਮੁਹਿੰਮ ਦਾ ਉਦੇਸ਼ ਉਨ੍ਹਾਂ ਸਾਰੇ ਲੋਕਾਂ ਦੇ ਹੌਸਲੇ ਨੂੰ ਵਧਾਉਣਾ ਹੈ ਜੋ ਕੋਵਿਡ 19 ਖਿਲਾਫ ਜੰਗ ਵਿੱਚ ਸਾਥ ਦੇ ਰਹੇ ਹਨ ਅਤੇ ਮਾਨਸਿਕ ਤੌਰ ‘ਤੇ ਤਾਕਤ ਦੇਣਾ ਹੈ ਕਿ ਅਸੀਂ ਇਕੱਠੇ ਹਾਂ। ਇਸ ਦੇ ਨਾਲ ਹੀ, ਲੋਕਾਂ ਨੂੰ ਜਾਗਰੂਕ ਕਰਨ ਅਤੇ ਚਿਤਾਵਨੀ ਦੇਣ ਦਾ ਇਹ ਇੱਕ ਪ੍ਰਭਾਵਸ਼ਾਲੀ ਢੰਗ ਵੀ ਹੈ ਜੋ ਇਸ ਸੰਕਟ ਦੀ ਘੜੀ ਵਿੱਚ ਅਣਜਾਣੇ ‘ਕੋਰੋਨਾ ਜੋਧਿਆਂ ‘ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹਨ ਅਤੇ ਬੇਵਕੂਫ ਢੰਗ ਨਾਲ ਹਮਲਾ ਕਰਦੇ ਹਨ। ਮੈਂ ਹਰਜੀਤ ਸਿੰਘ ਮੁਹਿੰਮ ਦੇ ਤਹਿਤ ਪੁਲਿਸ ਵਾਲਿਆਂ ਨੇ ਵੱਖ-ਵੱਖ ਭਾਸ਼ਾਵਾਂ ’ਮੈਂ’ਤੁਸੀਂ ਵੀ ਹਰਜੀਤ ਸਿੰਘ’ ਵਿੱਚ ਲਿਖੇ ਪੋਸਟਰ ਅਤੇ ਪ੍ਰਿੰਟ ਆਊਟ ਵੀ ਬਣਾਏ ਹਨ ਜਿਨ੍ਹਾਂ ਨੂੰ ਥਾਂ-ਥਾਂ ‘ਤੇ ਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਨਾਲ ਤਸਵੀਰਾਂ ਖਿੱਚੀਆਂ ਗਈਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਹਨ।

ਪੰਜਾਬ ਪੁਲਿਸ ਦੀ ‘ਮੈਂ ਵੀ ਹਰਜੀਤ ਸਿੰਘ’ ਮੁੰਹਿਮ

ਇੱਥੇ ਇਹ ਵਰਣਨਯੋਗ ਹੈ ਕਿ ਪੰਜਾਬ ਦੇ ਪਟਿਆਲਾ ਵਿੱਚ ਪੰਜਾਬ ਪੁਲਿਸ ਦੀ ਟੀਮ ‘ਤੇ ਕਾਰ ਸਵਾਰ ਨਿਹੰਗਾਂ ਦੇ ਇੱਕ ਸਮੂਹ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਇਹ ਟੀਮ ਸਬਜ਼ੀ ਮੰਡੀ ਵਿੱਚ ਲੌਕਡਾਊਨ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਡਿਊਟੀ ’ਤੇ ਤਾਇਤਾਨ ਸਨ। ਟੀਮ ਵਿੱਚ ਮੰਡੀ ਬੋਰਡ ਦੇ ਅਧਿਕਾਰੀ ਵੀ ਸ਼ਾਮਲ ਸਨ। ਕਾਰ ਸਵਾਰਾਂ ਨੂੰ ਨਾ ਤਾਂ ਵਾਹਨ ਲੈਜਾਣ ਦੀ ਇਜਾਜ਼ਤ ਸੀ ਅਤੇ ਨਾ ਹੀ ਉਨ੍ਹਾਂ ਦੇ ਕਰਫਿਊ ਪਾਸ ਬਣੇ ਹੋਏ ਸਨ। ਇਸ ‘ਤੇ ਇਤਰਾਜ਼ ਕਰਨ ‘ਤੇ ਇੱਕ ਨਿਹੰਗ ਨੇ ਤਤਕਾਲੀ ਏਐੱਸਆਈ ਹਰਜੀਤ ਸਿੰਘ ‘ਤੇ ਆਪਣੀ ਤਲਵਾਰ ਨਾਲ ਇੰਨੇ ਭਿਆਨਕ ਤਰੀਕੇ ਨਾਲ ਹਮਲਾ ਕਰ ਦਿੱਤਾ ਕਿ ਹਰਜੀਤ ਸਿੰਘ ਦਾ ਇੱਕ ਹੱਥ ਗੁੱਟ ਤੋਂ ਵੱਢਿਆ ਅਤੇ ਜ਼ਮੀਨ ‘ਤੇ ਡਿੱਗ ਗਿਆ। ਉਸੇ ਦਿਨ ਰਾਜਧਾਨੀ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਮਾਹਰ ਸਰਜਨ ਅਤੇ ਡਾਕਟਰਾਂ ਦੀ ਟੀਮ ਨੇ ਉਸ ਦੀ ਬਾਂਹ ਨਾਲ ਹੱਥ ਜੋੜ ਦਿੱਤਾ। ਬਾਅਦ ਵਿੱਚ ਇਸ ਬਹਾਦਰੀ, ਹਿੰਮਤ ਅਤੇ ਸਮਝਦਾਰੀ ਲਈ ਹਰਜੀਤ ਸਿੰਘ ਨੂੰ ਏਐਸਆਈ ਤੋਂ ਸਬ-ਇੰਸਪੈਕਟਰ (ਐੱਸਆਈ) ਦੇ ਅਹੁਦੇ ਲਈ ਤਰੱਕੀ ਦਿੱਤੀ ਗਈ।