ਦਿੱਲੀ ‘ਚ ਟਰੈਫਿਕ ਪੁਲਿਸ ਕਰਮਚਾਰੀ ਪ੍ਰਵੀਨ ਦੀ ਚੌਕਸੀ ਨੇ ਇਸ ਤਰ੍ਹਾਂ ਬਚਾਈ ਨਵਜੰਮੀ ਬੱਚੀ ਦੀ ਜਾਨ

350
ਦਿੱਲੀ
ਪੁਲਿਸ ਕਰਮਚਾਰੀ ਪ੍ਰਵੀਨ ਦੀ ਬੁੱਕਲ 'ਚ ਲਾਵਾਰਸ ਨਵਜੰਮੀ ਬੱਚੀ

ਭਾਰਤ ਦੀ ਰਾਜਧਾਨੀ ਦਿੱਲੀ ਬੀਤੇ ਕੁੱਝ ਦਿਨਾਂ ਵਾਂਗ ਬੁੱਧਵਾਰ ਨੂੰ ਪ੍ਰਦੂਸ਼ਣ ਦੇ ਕਣ ਹੋਣ ਦੇ ਕਾਰਨ ਧੁੰਦਲੀ ਸੀ। ਅਜਿਹੀ ਧੁੰਦਲੀ ਸਥਿਤੀ ‘ਚ ਪਤਾ ਨਹੀਂ ਕੌਣ ਇਸ ਲਾਵਾਰਸ ਨਵਜੰਮੀ ਬੱਚੀ ਨੂੰ ਸੜਕ ਕਿਨਾਰੇ ਛੱਡ ਗਿਆ ਜਿੱਥੇ ਹਰ ਵਕਤ ਉਸ ਦੀ ਜਾਨ ਤੇ ਖਤਰਾ ਮੰਡਰਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸਦਾ ਰੱਬ ਹੁੰਦਾ ਹੈ ਇਹ ਗੱਲ ਇੱਕ ਵਾਰ ਫੇਰ ਤੋਂ ਸੱਚ ਸਾਬਿਤ ਹੋਈ, ਅਪਰਾਧ ਅਤੇ ਹਲਚਲ ਨਾਲ ਭਰੀ ਦਿੱਲੀ ਜਿੱਥੇ ਬੰਦ ਕਮਰੇ ‘ਚ ਗੁਆਂਢੀ ਦੇ ਮਰ ਜਾਣ ਦਾ ਪਤਾ ਵੀ ਉਦੋਂ ਲਗਦਾ ਹੈ ਜਦੋਂ ਦੋ ਚਾਰ ਦਿਨ ਮਗਰੋਂ ਉਸ ਲਾਸ਼ ‘ਚੋਂ ਬਦਬੂ ਆਉਣ ਲੱਗ ਜਾਵੇ। ਪਰ ਰਾਮ ਕ੍ਰਿਸ਼ਨ ਪੁਰਮ ਇਲਾਕੇ ‘ਚ ਤੈਨਾਤ ਸੜਕ ਗਾਰਡਜ਼ ਦੀਆਂ ਤੇਜ਼ ਤਰਾਰ ਨਿਗਾਹਾਂ ਇਸ ਨਵਜੰਮੀ ਲਈ ਦੂਆ ਬਣ ਗਈਆਂ।

ਦਿੱਲੀ
ਪੁਲਿਸ ਕਰਮਚਾਰੀ ਪ੍ਰਵੀਨ ਨੇ ਨਵਜੰਮੀ ਬੱਚੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ।

ਇਹ ਪੁਲਿਸ ਕੋਈ ਹੋਰ ਨਹੀਂ ਬਲਕਿ ਦਿੱਲੀ ਟਰੈਫਿਕ ਪੁਲਿਸ ‘ਚ ਤੈਨਾਤ ਜਵਾਨਾਂ ਦੀ ਇੱਕ ਟੀਮ ਸੀ। ਟਰੈਫਿਕ ਪੁਲਿਸ ਦੀ ਇਹ ਟੀਮ ਨਿਯਮਾਂ ਨੂੰ ਨਾ ਮੰਨਣ ਵਾਲਿਆਂ ਦੇ ਚਲਾਨ ਕੱਟਣ ਅਤੇ ਟਰੈਫਿਕ ਨੂੰ ਠੀਕ ਰੱਖਣ ਦੇ ਕੰਮ ‘ਚ ਲਗੀ ਹੋਈ ਸੀ ਉਦੋਂ ਹੀ ਉਹਨਾਂ ‘ਚੋਂ ਇੱਕ ਪੁਲਿਸ ਕਰਮਚਾਰੀ ਪ੍ਰਵੀਨ ਸਿੰਘ ਦੀ ਨਜ਼ਰਾਂ ਇਸ ਲਾਵਾਰਿਸ ਬਚੀ ਤੇ ਪਈਆਂ ਜਿਸ ਨੂੰ ਕੋਈ ਸੜਕ ਕਿਨਾਰੇ ਫੁੱਟਪਾਥ ਕੋਲ ਝਾੜੀਆਂ ‘ਚ ਛੱਡ ਕੇ ਚਲਾ ਗਿਆ ਸੀ। ਪ੍ਰਵੀਨ ਨੇ ਜ਼ਲਦੀ ਹੀ ਉਸ ਬੱਚੀ ਨੂੰ ਧਿਆਨ ਨਾਲ ਚੁਕਿਆ ਅਤੇ ਆਪਣੇ ਨੇੜੇ ਦੇ ਸੀਨੀਅਰ ਅਧਿਕਾਰੀਆਂ ਨੂੰ ਇਤਲਾਹ ਕੀਤੀ।

ਮੌਕੇ ਤੇ ਪਹੁੰਚੀ ਟਰੈਫਿਕ ਪੁਲਿਸ ਦੇ ਇੰਸਪੈਕਟਰ ਨੇ ਪੁਲਿਸ ਕੰਟਰੋਲ ਰੂਮ ਤੋਂ ਮਦਦ ਮੰਗੀ ਅਤੇ ਲਾਵਾਰਿਸ ਬੱਚੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਜਿਸ ਕਾਰਨ ਬੱਚੀ ਦੀ ਜਾਨ ਬਚ ਸਕੀ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਥੋੜ੍ਹਾ ਸਮਾਂ ਹੋਰ ਬੀਤਦਾ ਤਾਂ ਬੱਚੀ ਦੀ ਜਾਨ ਖਤਰੇ ‘ਚ ਪੇ ਸਕਦੀ ਸੀ।

ਟਰੈਫਿਕ ਪੁਲਿਸ ਦੀ ਇਸ ਟੀਮ ਦੀ ਸਭ ਲੋਕਾ ਪ੍ਰਸ਼ੰਸਾ ਕਰ ਰਹੇ ਹਨ ਅਤੇ ਘਟਨਾ ਨਾਲ ਸੰਬੰਧਿਤ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝਾ ਕਰ ਰਹੇ ਹਨ। ਦਿੱਲੀ ਪੁਲਿਸ ਦੇ ਇੱਕ ਕਰਮਚਾਰੀ ਨੇ rakshaknews.in ਦੇ ਨਾਲ ਉੱਪਰ ਦਿੱਤੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪੁਲਿਸ ਦੀ ਇਸ ਮਮਤਾ ਤੇ ਇਨਸਾਨੀਅਤ ਦੀ ਭਾਵਨਾ ਨਾਲ ਭਰਪੂਰ ਘਟਨਾ ਸਾਡੇ ਤਕ ਪਹੁੰਚਾਉਣ ਲਈ ਰਕਸ਼ਕ ਟੀਮ ਵੱਲੋਂ ਧੰਨਵਾਦ।

ਲਾਵਾਰਿਸ ਬੱਚੀ ਨੂੰ ਮਿਲੇ ਇਸ ਜੀਵਨਦਾਨ ਨਾਲ ਸੰਬੰਧਿਤ ਖਬਰ ਜੇ ਕਰ ਤੁਹਾਨੂੰ ਪਸੰਦ ਆਈ ਹੋਵੇ ਤਾਂ ਦੂਸਰਿਆਂ ਨਾਲ ਵੀ ਇਸ ਨੂੰ ਜ਼ਰੂਰ ਸਾਂਝਾ ਕਰੋ।