ਕੋਵਿਡ 19 ਸੰਕਟ: ਬਦਲ ਰਹੀ ਪੁਲਿਸ ਦੀ ਇੰਝ ਹੋ ਰਹੀ ਬੱਲੇ-ਬੱਲੇ!

212
ਬੂਟੇ ਭੇਟ ਕਰਕੇ ਵਿਆਹ ਦੀ ਸਾਲਗਿਰਹ ਦੀਆਂ ਵਧਾਈਆਂ ਦਿੰਦੇ ਦਿੱਲੀ ਪੁਲਿਸ ਦੇ ਜਵਾਨ

ਆਲਮੀ ਮਹਾਂਮਾਰੀ ਕੋਵਿਡ 19 ਕਰਕੇ ਪੈਦਾ ਹੋਏ ਸੰਕਟ ਵਿੱਚ, ਇਸ ਖਿਲਾਫ ਜੰਗ ਕਰਨ ਲਈ ਸ਼ਹਿਰਾਂ ਵਿੱਚ ਜਾਂ ਪਿੰਡਾਂ ਵਿੱਚ, ਸਾਰੀ ਥਾਵਾਂ ‘ਤੇ ਪੁਲਿਸ ਨੂੰ ਹਰ ਮੋਰਚੇ ‘ਤੇ ਕੰਮ ਕਰਨਾ ਪੈ ਰਿਹਾ ਹੈ। ਕਿਉਂਕਿ ਇਹ ਸੰਕਟ ਅਚਾਨਕ ਹੈ, ਵੱਖ-ਵੱਖ ਫਿਰਕਿਆਂ, ਵਰਗਾਂ, ਸੇਵਾ ਖੇਤਰਾਂ ਅਤੇ ਸਮੁੱਚੇ ਸਮਾਜ ਵਿੱਚ ਕੰਮ ਕਰ ਰਹੇ ਲੋਕਾਂ ਦੇ ਪ੍ਰਤੀਕਰਮ ਨਾ ਸਿਰਫ਼ ਅਜੀਬ ਹਨ, ਬਲਕਿ ਉਨ੍ਹਾਂ ਦਾ ਕੰਮ ਵੀ ਬਦਲ ਗਿਆ ਹੈ।

ਕਰਫਿਊ ਅਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ ਤੋਂ ਲੈ ਕੇ ਰਾਸ਼ਨ ਵੰਡਣ ਤੱਕ, ਘਰਾਂ ਵਿੱਚ ਪਹੁੰਚਾਉਣ ਤੋਂ ਲੈ ਕੇ ਭੋਜਨ ਤਿਆਰ ਕਰਵਾਉਣ ਅਤੇ ਲੋੜਵੰਦਾਂ ਨੂੰ ਵੰਡਿਦਆਂ ਪੁਲਿਸ ਮੁਲਾਜ਼ਮਾਂ ਦੀਆਂ ਤਸਵੀਰਾਂ ਆਮ ਹੋ ਗਈਆਂ ਹਨ। ਪਰ ਹੁਣ ਜੋ ਦ੍ਰਿਸ਼ ਸਾਹਮਣੇ ਆ ਰਹੇ ਹਨ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ।

ਦਿੱਲੀ ਪੁਲਿਸ ਨੇ ਇੱਕ ਝੁੱਗੀ ਵਿੱਚ ਚਾਰ ਸਾਲਾ ਲੜਕੀ ਦਾ ਜਨਮਦਿਨ ਮਨਾਇਆ।

ਐਨਾ ਹੀ ਨਹੀਂ ਰਾਜਧਾਨੀ ਦਿੱਲੀ ਵਿੱਚ ਲੌਕ ਡਾਊਨ ਦੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਗੁਲਾਬ ਵੰਡਣ ਅਤੇ ਧੰਨਵਾਦ ਕਰਨ ਦੇ ਢੰਗ ਦੇ ਬਾਅਦ ਹੁਣ ਅੰਦਾਜ਼ ਹੋਰ ਬਦਲਿਆ ਹੈ। ਦਿੱਲੀ ਪੁਲਿਸ ਛੋਟੇ ਖੁਸ਼ਹਾਲ ਪਰਿਵਾਰਾਂ ਲਈ ਕੁਝ ਨਵੇਂ ਅਤੇ ਦਿਲਚਸਪ ਤਰੀਕਿਆਂ ਨੂੰ ਅਪਣਾ ਰਹੀ ਹੈ ਜਿਨ੍ਹਾਂ ਨੂੰ ਘਰ ਅਤੇ ਗਲੀ ਤੱਕ ਕੈਦ ਹੋ ਕੇ ਰਹਿ ਗਏ ਹਨ ਅਰੇ ਜਿਨ੍ਹਾਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਵੰਡਣ ਤੋਂ ਮਹਿਰੂਮ ਰਹਿ ਜਾਂਦੇ ਹਨ, ਹੁਣ ਉਨ੍ਹਾਂ ਲਈ ਦਿੱਲੀ ਪੁਲਿਸ ਕੁਝ ਨਵੇਂ ਤਰੀਕੇ ਅਪਣਾ ਰਹੀ ਹੈ। ਅਹਿਜਾ ਹੀ ਹਾਲ ਚੰਦਨਹੋਲਾ ਖੇਤਰ ਵਿੱਚ ਬੁੱਧ ਬਜਾਰ ਦੀ ਝੁੱਗੀ ਬਸਤੀ ਵਿੱਚ ਦੇਖਿਆ ਗਿਆ। ਪੁਲਿਸ ਨੇ ਇੱਥੇ ਇੱਕ ਚਾਰ ਸਾਲਾ ਲੜਕੀ ਦਾ ਜਨਮਦਿਨ ਮਨਾਇਆ। ਖੁੱਲੇ ਟੈਂਟ ਲਾਏ ਗਏ ਸਨ। ਆਲੇ-ਦੁਆਲੇ ਦੇ ਛੋਟੇ ਬੱਚਿਆਂ ਨੂੰ ਨੇੜਲੇ ਘਰਾਂ ਤੋਂ ਸੱਦੇ ਗਏ। ਬੱਚਿਆਂ ਨੂੰ ਜਨਮਦਿਨ ਦੀ ਕੈਪ ‘ਤੇ ਪਹਿਨਾਈ ਗਈ ਅਤੇ ਫਿਰ ਕੇਕ ਕੱਟਿਆ ਗਿਆ ਅਤੇ ਬੱਚਿਆਂ ਨੂੰ ਵੰਡਿਆ ਗਿਆ। ਪਰਿਵਾਰ ਦੇ ਵੱਡਿਆਂ ਦੀ ਭੂਮਿਕਾ ਪੁਲਿਸ ਮੁਲਾਜ਼ਮਾਂ ਨੇ ਨਿਭਾਈ। ਕੁਰਸੀਆਂ ਨਹੀਂ ਮਿਲੀਆਂ ਤਾਂ ਉਨ੍ਹਾਂ ਦਾ ਬਦਲ ਵੀ ਇੱਥੇ ਲੱਭ ਲਿਆ ਗਿਆ। ਸਮਾਨ ਚੁੱਕਣ ਲਈ ਵਰਤੇ ਜਾਂਦੇ ਪਲਾਸਟਿਕ ਕੈਰੇਟ ਕੰਮ ਆ ਗਏ। ਇਸ ਸਭ ਦੇ ਦੌਰਾਨ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ।

ਦਿੱਲੀ ਪੁਲਿਸ ਨੇ ਇੱਕ ਝੁੱਗੀ ਵਿੱਚ ਚਾਰ ਸਾਲਾ ਲੜਕੀ ਦਾ ਜਨਮਦਿਨ ਮਨਾਇਆ।

ਉੱਥੇ ਹੀ ਦੱਖਣੀ ਦਿੱਲੀ ਦੀ ਇੱਕ ਪਾਸ਼ ਕਲੋਨੀ ਵਿੱਚ ਰਹਿਣ ਵਾਲੇ ਇੱਕ ਜੋੜੇ ਦੇ ਵਿਆਹ ਦੀ ਵਰ੍ਹੇਗੰਢ ਮਨਾਉਣ ਜਦ ਪੁਲਿਸ ਇਸ ਅੰਦਾਜ਼ ਵਿੱਚ ਪਹੁੰਚੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਜਦੋਂ ਪੁਲਿਸ ਟੀਮ ਅਚਾਨਕ ਮੋਟਰਸਾਈਕਲਾਂ ਅਤੇ ਗੱਡੀਆਂ ‘ਤੇ ਲਾਲ ਨੀਲੀਆਂ ਬਲਦੀ ਲਾਈਟਾਂ ਅਤੇ ਹੂਟਰਾਂ ਨੂੰ ਸੰਗੀਤ ਦੇ ਰੂਪ ਵਿੱਚ ਵਜਾਉਂਦੀ ਸੜਕ ‘ਤੇ ਆ ਗਈ, ਤਾਂ ਲੋਕਾਂ ਦਾ ਆਪਣੇ ਟੇਰੇਸ ਅਤੇ ਬਾਲਕੋਨੀਆਂ ਤੋਂ ਝਾਕਣਾ ਲਾਜ਼ਮੀ ਸੀ। ਪੁਲਿਸ ਇਸ ਤਰ੍ਹਾਂ ਆਈ ਜਿਵੇਂ ਕੋਈ ਘਟਨਾ ਵਾਪਰੀ ਹੋਵੇ, ਪਰ ਜਦੋਂ ਪੁਲਿਸ ਨੇ ਉਥੇ ਵਾਹਨ ਨੂੰ ਰੋਕਿਆ ਅਤੇ ਜਨਤਕ ਅਨਾਉਂਸਮੈਂਟ ਪ੍ਰਣਾਲੀ ਰਾਹੀਂ ਐਲਾਨ ਸ਼ੁਰੂ ਕਰ ਦਿੱਤਾ, ਤਾਂ ਅਣਕਿਆਸੇ ਖਦਸ਼ੇ ਕਰਕੇ ਡਰ ਰਹੇ ਲੋਕਾਂ ਦੇ ਚਿਹਰੇ ਖਿੜ ਗਏ ਅਤੇ ਆਪ-ਮੁਹਾਰੇ ਹੀ ਹੱਥ ਜੁੜ ਗਏ। ਜ਼ਿਆਦਾਤਰ ਦੇ ਤਾੜੀਆਂ ਮਾਰਨ ਲਈ ਤਾਂ ਕੁਝ ਦੇ ਧੰਨਵਾਦ ਕਰਨ ਲਈ।

ਦਿੱਲੀ ਪੁਲਿਸ ਦੇ ਅਧਿਕਾਰੀ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦੇਣ ਲਈ ਪਹੁੰਚੇ।

ਪੁਲਿਸ ਅਧਿਕਾਰੀ ਜਿਵੇਂ ਹੀ ਜੋੜੇ ਦਾ ਨਾਂਅ ਲੈ ਕੇ ਉਨ੍ਹਾਂ ਦੇ ਵਿਆਹ ਦੀ ਸਾਲਗਿਰਾਹ ਦੀਆਂ ਸ਼ੁਭਕਾਮਨਾਵਾਂ ਲਾਊਡ ਸਪੀਕਰ ਰਾਹੀਂ ਤਾਂ ਪਤੀ ਅਤੇ ਪਤਨੀ ਖੁਸ਼ ਹੋ ਕੇ ਘਰ ਦੇ ਗੇਟ ਤੋਂ ਬਾਹਰ ਆ ਗਏ। ਅਧਿਕਾਰੀ ਨੇ ਆਪਣੀ ਪਛਾਣ ਅਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਤੋਹਫਾ ਵੀ ਦਿੱਤਾ- ਪੌਦੇ ਵਾਲਾ ਗਮਲਾ। ਮੁਸ਼ਕਿਲ ਨਾਲ 2-3 ਮਿੰਟ ਵਿਆਹ ਦੀ ਵਰ੍ਹੇਗੰਢ ਦੇ ਜਸ਼ਨ ਦਾ ਪ੍ਰੋਗਰਾਮ ਚਲਿਆ, ਜਿਸ ਵਿੱਚ ਗੁਆਂਢੀਆਂ ਨੇ ਆਪਣੇ ਘਰਾਂ ਦੇ ਬਾਹਰ ਆ ਕੇ ਜਾਂ ਬਾਲਕੋਨੀ ਤੋਂ ਹੀ ਤਾੜੀਆਂ ਵਜਾ ਕੇ ਵਧਾਈਆਂ ਦਿੱਤੀਆਂ। ਦਿਲ ਮੋਹ ਲੈਣ ਵਾਲਾ ਤਜ਼ਰਬਾ ਸੀ ਸਾਰਿਆਂ ਦੇ ਲਈ। ਸ਼ਾਇਦ ਹੀ ਕਿਸੇ ਦੇ ਵਿਆਹ ਦੀ ਵਰ੍ਹੇਗੰਢ ਇਸ ਢੰਗ ਨਾਲ ਗਲੀ ਵਿੱਚ ਮੁਹੱਲੇਵਾਲਿਆਂ ਨਾਲ ਮਿਲ ਕੇ ਮਨਾਇਆ ਗਿਆ ਹੋਵੇ, ਉਹ ਵੀ ਪੁਲਿਸ ਵੱਲੋਂ।