ਲੁਧਿਆਣਾ ਵਿੱਚ ਕੋਰੋਨਾ ਜੋਧਾ ਮਹਿਲਾ ਐੱਸਐੱਚਓ ਨਾਲ ਇਸ ਤਰ੍ਹਾਂ ਹੋਈ ਕੈਪਟਨ ਅਮਰਿੰਦਰ ਦੀ ਗੱਲਬਾਤ

133
ਐੱਸਐੱਚਓ ਅਰਸ਼ਪ੍ਰੀਤ ਕੌਰ ਗਰੇਵਾਲ

ਸ਼ਨੀਵਾਰ ਨੂੰ ਪੰਜਾਬ ਦੇ ਲੁਧਿਆਣਾ ਵਿੱਚ ਪੰਜਾਬ ਪੁਲਿਸ ਦੇ ਏਸੀਪੀ ਅਨਿਲ ਕੁਮਾਰ ਕੋਹਲੀ ਦੀ ਮੌਤ ਤੋਂ ਬਾਅਦ ਕੋਵਿਡ 19 ਦੀ ਲੜਾਈ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਤਨਦੇਹੀ ਨਾਲ ਡਿਊਟੀ ਦੌਰਾਨ ਬਹਾਦਰੀ-ਭਰਪੂਰ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਮਹਿਲਾ ਅਧਿਕਾਰੀ ਅਰਸ਼ਪ੍ਰੀਤ ਕੌਰ ਗਰੇਵਾਲ ਹੈ ਜੋ ਲੁਧਿਆਣਾ ਦੇ ਜੋਧੇਵਾਲ ਬਸਤੀ ਥਾਣੇ ਦੀ ਐੱਸਐੱਚਓ ਹੈ।

ਲੁਧਿਆਣਾ ਵਿੱਚ ਏਸੀਪੀ ਕੋਹਲੀ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੋਨ ’ਤੇ ਵੀਡੀਓਕਾਲਿੰਗ ਰਾਹੀਂ ਐੱਸਐੱਚਓ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਉਸਦੇ ਸਾਥੀ ਪੁਲਿਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਿਆ। ਇਹ ਗੱਲਬਾਤ ਦਾ ਰਿਕਾਰਡ ਕੀਤਾ ਗਿਆ ਇਹ ਵੀਡੀਆ ਸ਼ਨੀਵਾਰ ਸ਼ਾਮ ਨੂੰ ਮੁੱਖ ਮੰਤਰੀ ਨੇ ਇੱਕ ਨਿੱਜੀ ਟਵੀਟਰ ਹੈਂਡਲ ‘ਤੇ ਵੀ ਟਵੀਟ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ 19 ਸੰਕਟ ਵਿੱਚ ਆਪਣੀ ਡਿਊਟੀ ‘ਤੇ ਅਰਸ਼ਪ੍ਰੀਤ ਕੌਰ ਦਾ ਹੌਸਲਾ ਵਧਾਇਆ। ਨਾਲ ਹੀ ਭਰੋਸਾ ਦਵਾਇਆ ਕਿ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਤਿਆਰ ਹੈ। ਕੋਵਿਡ 19 ਸੰਕਟ ਵਿੱਚ ਜਾਂਚ ਵਿੱਚ ਅਰਸ਼ਪ੍ਰੀਤ ਕੌਰ ਦੀ ਰਿਪੋਰਟ ਪੋਜੀਟਿਵ ਆਈ ਸੀ, ਪਰ ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਬੁਖਾਰ ਨਹੀਂ ਹੈ।

ਐੱਸਐੱਚਓ ਅਰਸ਼ਪ੍ਰੀਤ ਕੌਰ ਗਰੇਵਾਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਐੱਸਐੱਚਓ ਅਰਸ਼ਪ੍ਰੀਤ ਨੇ ਕਿਹਾ ਕਿ ਉਨ੍ਹਾਂ ਦਾ ਡ੍ਰਾਈਵਰ ਵੀ ਕੋਵਿਡ 19 ਵਾਇਰਸ ਦਾ ਸ਼ਿਕਾਰ ਹੋ ਚੁੱਕਾ ਹੈ। ਉਸਦੀ ਜਾਂਚ ਰਿਪੋਰਟ ਕੋਵਿਡ 19 ਪੋਜੀਟਿਵ ਵੀ ਆਈ ਹੈ ਅਤੇ ਉਸ ਨੂੰ ਅਲੱਗ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਗੱਲਬਾਤ ਦੌਰਾਨ, ਜਦੋਂ ਅਰਸ਼ਪ੍ਰੀਤ ਕੌਰ ਨੇ ਏਸੀਪੀ ਅਨਿਲ ਕੋਹਲੀ ਦੇ ਦਿਹਾਂਤ ਦਾ ਜ਼ਿਕਰ ਕੀਤਾ, ਤਾਂ ਮੁੱਖ ਮੰਤਰੀ ਨੇ ਮੌਕੇ ਨੂੰ ਵੇਖਦਿਆਂ ਤੁਰੰਤ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਕਿਹਾ, ‘ਤੁਸੀਂ ਮਜ਼ਬੂਤ ਹੋ, ਤੁਸੀਂ ਜਵਾਨ ਹੋ ਅਤੇ ਜਲਦੀ ਠੀਕ ਹੋ ਜਾਓਗੇ, ਸਾਨੂੰ ਪਤਾ ਹੈ’ (you are a tough girl, you are young girl and you will recover fast, this is what we know).

ਜਦੋਂ ਐੱਸਐੱਚਓ ਅਰਸ਼ਪ੍ਰੀਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀ ਉਸ ਦੀ ਪੂਰੀ ਦੇਖਭਾਲ ਕਰ ਰਹੇ ਹਨ, ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਮਦਦ ਦੀ ਜ਼ਰੂਰਤ ਹੈ, ਤਾਂ ਉਹ ਕਹਿ ਸਕਦੇ ਹਨ। ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਅੰਗ੍ਰੇਜ਼ੀ ਅਤੇ ਪੰਜਾਬੀ ਵਿੱਚ ਇਹ ਗੱਲਬਾਤ ਮੁੱਖ ਮੰਤਰੀ ਦੀ ਇਸ ਗੱਲ ਨਾਲ ਖਤਮ ਹੋਈ – ਠੀਕ ਹੈ ਬੇਟਾ, ਗਾਡ ਬਲੈਸ ਯੂ (OK daughter, God bless you)

ਮੁੱਖ ਮੰਤਰੀ ਨੇ ਕੋਵਿਡ 19 ਵਾਇਰਸ ਕਰਕੇ ਪੈਦਾ ਹੋਈ ਸਥਿਤੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਰਕਾਰੀ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਕਰਮਚਾਰੀ ਸਾਨੂੰ ਸੁਰੱਖਿਅਤ ਰੱਖਣ ਲਈ ਚੁਣੌਤੀਪੂਰਣ ਸਥਿਤੀਆਂ ਵਿੱਚ ਸਖ਼ਤ ਮਿਹਨਤ ਕਰ ਰਹੇ ਹਨ। ਮੈਂ ਅਜਿਹੀ ਹੀ ਇੱਕ ਅਧਿਕਾਰੀ ਅਰਸ਼ਪ੍ਰੀਤ ਕੌਰ ਨਾਲ ਗੱਲ ਕੀਤੀ ਅਤੇ ਮੈਂ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।