ਦਿੱਲੀ ਪੁਲਿਸ ਦਾ 73ਵਾਂ ਸਥਾਪਨਾ ਦਿਹਾੜਾ: ਅਮਿਤ ਸ਼ਾਹ ਨੇ ਯਾਦ ਕਰਾਈ ਡਿਊਟੀ ਨਾਲ ਹੀ ਧੰਨਵਾਦ ਵੀ ਕੀਤਾ

115
ਦਿੱਲੀ ਪੁਲਿਸ ਸਥਾਪਨਾ ਦਿਵਸ

ਦਿੱਲੀ ਪੁਲਿਸ ਦੇ 73ਵੇਂ ਸਥਾਪਨਾ ਦਿਵਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਦਿਲ ਵਿੱਚ ਪੁਲਿਸ ਪ੍ਰਤੀ ਆਦਰ ਦੀ ਭਾਵਨਾ ਰੱਖਣ ਕਿਉਂਕਿ ਉਹ ਹਰ ਜਗ੍ਹਾ ਆਪਣੀ ਸੁਰੱਖਿਆ ਲਈ ਤਿਆਰ ਹਨ। ਜਦੋਂ ਲੋਕ ਤਿਉਹਾਰ ਮਨਾ ਰਹੇ ਹੁੰਦੇ ਹਨ ਜਾਂ ਦੇਸ਼ ਤਿਉਹਾਰ ਮਨਾ ਰਿਹਾ ਹੁੰਦਾ ਹੈ, ਤਾਂ ਇਹ ਪੁਲਿਸ ਲਈ ਵਿਸ਼ੇਸ਼ ਮੌਕਾ ਹੁੰਦਾ ਹੈ। ਸਿਰਫ ਐਨਾ ਹੀ ਨਹੀਂ, ਉਹ ਦੇਸ਼ ਅਤੇ ਨਾਗਰਿਕਾਂ ਦੀ ਰੱਖਿਆ ਲਈ ਆਪਣੇ ਆਪ ਨੂੰ ਵੀ ਕੁਰਬਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 35 ਹਜ਼ਾਰ ਪੁਲਿਸ ਮੁਲਾਜ਼ਮਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ।

ਐਤਵਾਰ ਸਵੇਰੇ ਕਿੰਗਸਵੇ ਕੈਂਪ ਵਿੱਚ ਨਿਊ ਪੁਲਿਸ ਲਾਈਨਜ਼ ਵਿਖੇ ਫਾਊਂਡੇਸ਼ਨ ਡੇਅ ਪਰੇਡ ਕੱਢੀ ਗਈ। ਇਸ ਮੌਕੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ, ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਪੁਡੂਚੇਰੀ ਦੇ ਉਪ ਰਾਜਪਾਲ ਅਤੇ ਸੇਵਾ ਮੁਕਤ ਭਾਰਤੀ ਪੁਲਿਸ ਸਰਵਿਸ ਕਿਰਨ ਬੇਦੀ ਵੀ ਮੌਜੂਦ ਸਨ। ਦਿੱਲੀ ਵਿੱਚ ਮੁੜ ਚੁਣੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਮੌਕੇ ‘ਤੇ ਮੌਜੂਦ ਨਹੀਂ ਸਨ। ਲਗਭਗ ਇਸੇ ਸਮੇਂ, ਇੱਥੋਂ ਕੁੜ ਕਿੱਲੋਮੀਟਰ ਦੂਰ ਰਾਮਲੀਲਾ ਮੈਦਾਨ ‘ਤੇ ਕੇਜਰੀਵਾਲ ਦਾ ਤੀਜਾ ਸਹੁੰ ਚੁੱਕ ਸਮਾਗਮ ਚੱਲ ਰਿਹਾ ਸੀ।

ਦਿੱਲੀ ਪੁਲਿਸ ਸਥਾਪਨਾ ਦਿਵਸ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਆਉਣ ਵਾਲੇ ਲੋਕਾਂ ਨੂੰ ਇੱਥੇ ਬਣੀ ਪੁਲਿਸ ਯਾਦਗਾਰ ਦਾ ਦੌਰਾ ਵੀ ਕਰਨਾ ਚਾਹੀਦਾ ਹੈ। ਇੱਥੇ ਉਨ੍ਹਾਂ ਨੂੰ ਪੁਲਿਸ ਦਾ ਪੂਰਾ ਇਤਿਹਾਸ ਦੇਖਣ ਨੂੰ ਮਿਲੇਗਾ, ਜੋ ਮਾਣ ਵਾਲੀ ਗੱਲ ਹੈ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦਾ ਜ਼ਿਕਰ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਸਥਾਪਨਾ ਲੋਹ-ਮਰਦ ਸਰਦਾਰ ਪਟੇਲ ਨੇ ਕੀਤੀ ਸੀ ਅਤੇ ਇਸ ਗੱਲ ਹਮੇਸ਼ਾ ਦਿੱਲੀ ਪੁਲਿਸ ਦਾ ਮਾਣ ਵਧਾਏਗੀ। ਅਮਿਤ ਸ਼ਾਹ ਨੇ 19 ਮਾਰਚ, 1950 ਨੂੰ ਸਰਦਾਰ ਪਟੇਲ ਦੀ ਗੱਲ ਦਾ ਜ਼ਿਕਰ ਕਰਦਿਆਂ, ਉਸ ਨੂੰ ਅਸਿੱਧੇ ਤੌਰ ‘ਤੇ ਦਿੱਲੀ ਦੇ ਅਜੋਕੇ ਸ਼ਾਹੀਨ ਬਾਗ ਧਰਨੇ ਅਤੇ ਇਸ ਨਾਲ ਸਬੰਧਿਤ ਘਟਨਾਵਾਂ ਵਿੱਚ ਪੁਲਿਸ ਦੀ ਡਿਊਟੀ ਨਾਲ ਜੋੜਿਆ। ਉਨ੍ਹਾਂ ਨੇ ਸਰਦਾਰ ਪਟੇਲ ਦੇ ਹਵਾਲੇ ਨਾਲ ਕਿਹਾ ਕਿ ਦਿੱਲੀ ਪੁਲਿਸ ਨੂੰ ਆਪਣਾ ਗੁੱਸਾ ਠੰਡਾ ਰੱਖਣਾ ਚਾਹੀਦਾ ਹੈ ਪਰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਾਗਰਿਕਾਂ ਨੂੰ ਬਦਮਾਸ਼ਾਂ ਨਾਲ ਪ੍ਰੇਸ਼ਾਨੀ ਨਾ ਹੋਵੇ।

ਦਿੱਲੀ ਪੁਲਿਸ ਸਥਾਪਨਾ ਦਿਵਸ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 1991 ਤੋਂ ਲੈ ਕੇ ਹੁਣ ਤੱਕ 30 ਪੁਲਿਸ ਮੁਲਾਜ਼ਮਾਂ ਨੇ ਕੁਰਬਾਨੀ ਦਿੱਤੀ ਹੈ। ਇਸ ਮੌਕੇ, ਉਸਨੇ ਦਿੱਲੀ ਪੁਲਿਸ ਦੇ ਪੰਜ ਜਵਾਨਾਂ, ਸਹਾਇਕ ਸਬ ਇੰਸਪੈਕਟਰ (ਏਐੱਸਈ) ਨਾਨਕ ਚੰਦ ਅਤੇ ਰਾਮਪਾਲ, ਹੌਲਦਾਰ (ਹੈਡ ਕਾਂਸਟੇਬਲ) ਬਿਜੇਂਦਰ ਸਿੰਘ, ਘਣਸ਼ਿਆਮ ਅਤੇ ਓਮ ਪ੍ਰਕਾਸ਼ ਨੂੰ ਦ ਕੀਤਾ, ਜੋ 2001 ਵਿੱਚ ਸੰਸਦ ਉੱਤੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਨ, ਜਿਨ੍ਹਾਂ ਨੂੰ ਕੀਰਤੀ ਚੱਕਰ (ਮੌਤ ਤੋਂ ਬਾਅਦ) ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਦਾ ਵੀ ਜ਼ਿਕਰ ਕੀਤਾ, ਜੋ ਬਾਟਲਾ ਹਾਊਸ, ਦਿੱਲੀ ਵਿੱਚ ਅੱਤਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਏ ਸਨ।

ਅਮਿਤ ਸ਼ਾਹ ਨੇ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਲਈ ਰਿਹਾਇਸ਼ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਇਸਦੇ ਲਈ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਦੇਸ਼ ਹੀ ਨਹੀਂ, ਬਲਕਿ ਵਿਸ਼ਵ ਦੇ ਵੱਡੇ ਸ਼ਹਿਰਾਂ ਦੀ ਵੀ ਪੁਲਿਸ ਦੀ ਮੁੱਖ ਲਾਈਨ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ, ਦੇਸ਼ ਦੀ ਰਾਜਧਾਨੀ ਦੀ ਪੁਲਿਸ ਹੋਣ ਕਰਕੇ, ਦੂਜੇ ਰਾਜਾਂ ਦੀ ਪੁਲਿਸ ਲਈ ਪ੍ਰੇਰਣਾ ਹੈ।