ਐੱਸਐੱਸ ਦੇਸਵਾਲ ਨੇ ਐੱਸਐੱਸਬੀ ਅਤੇ ਰਜਨੀ ਕਾਂਤ ਮਿਸ਼੍ਰ ਨੇ BSF ਦੇ ਮਹਾਨਿਦੇਸ਼ਕ ਦਾ ਓਹਦਾ ਸੰਭਾਲਿਆ

469
ਐੱਸਐੱਸਬੀ
ਐੱਸਐੱਸ ਦੇਸਵਾਲ ਨੂੰ ਸਸ਼ਤਰ ਸੀਮਾ ਬਲ (ਐੱਸਐੱਸਬੀ - SSB ) ਦਾ ਕਾਰਜਭਾਰ ਸੌਂਪਦੇ ਹੋਏ ਰਜਨੀ ਕਾਂਤ ਮਿਸ਼੍ਰ ਖੱਬੇ। ਫੋਟੋ ਐੱਸਐੱਸ

ਆਈਪੀਐੱਸ ਅਧਿਕਾਰੀ ਸੁਰਜੀਤ ਸਿੰਘ ਦੇਸਵਾਲ (ਐੱਸਐੱਸ ਦੇਸਵਾਲ) ਨੇ ਅੱਜ (30 ਸਤੰਬਰ) ਰਜਨੀ ਕਾਂਤ ਮਿਸ਼੍ਰ ਤੋਂ ਸਸ਼ਤਰ ਸੀਮਾ ਬਲ (ਐੱਸਐੱਸਬੀ) ਦੇ ਮਹਾਨਿਦੇਸ਼ਕ ਦਾ ਕਾਰਜਭਾਰ ਸੰਭਾਲ ਲਿਆ ਹੈ। ਐੱਸਐੱਸ ਦੇਸਵਾਲ 1984 ਬੈਚ ਦੇ ਹਰਿਆਣਾ ਕੇਡਰ ਦੇ ਆਈਪੀਐੱਸ ਅਧਿਕਾਰੀ ਹਨ। ਜਦ ਕਿ ਰਜਨੀ ਕਾਂਤ ਮਿਸ਼੍ਰ 1984 ਬੈਚ ਦੇ ਭਾਰਤੀ ਪੁਲਿਸ ਸੇਵਾ ਦੇ ਉੱਤਰਪ੍ਰਦੇਸ਼ ਕੇਡਰ ਦੇ ਅਧਿਕਾਰੀ ਹਨ।

ਸ਼੍ਰੀ ਦੇਸਵਾਲ ਨੇ ਪੁਲਿਸ ਅਧਿਕਾਰੀ ਓਹਦੇ ਤੇ ਕਾਰਜ ਕਰਦੇ ਹੋਏ ਹਰਿਆਣਾ ਦੇ ਰੋਹਤਕ, ਭਿਵਾਨੀ, ਫਤਿਹਾਬਾਦ ਜਿਹੇ ਮੁੱਖ ਜਿਲ੍ਹਿਆਂ ‘ਚ ਆਪਣੀ ਸੇਵਾਵਾਂ ਦਿੱਤੀਆਂ ਹਨ। ਇੰਸਪੈਕਟਰ ਜਨਰਲ ਦੇ ਰੂਪ ਵਿੱਚ ਉਹਨਾਂ ਨੇ ਅੰਬਾਲਾ ਅਤੇ ਰੋਹਤਕ ਜਿਹੀਆਂ ਵੱਡੀਆਂ ਅਤੇ ਮਹੱਤਵਪੂਰਨ ਰੇਂਜਾਂ ‘ਚ ਕੰਮ ਕੀਤਾ। ਉਹ 4 ਸਾਲ ਤਕ ਗੁਰੁਗਰਾਮ ਦੇ ਪੁਲਿਸ ਕਮਿਸ਼ਨਰ ਰਹੇ।12 ਦਸੰਬਰ 2014 ਤੋਂ 20 ਨਵੰਬਰ 2015 ਤਕ ਹਰਿਆਣਾ ਆਰਮਡ ਪੁਲਿਸ ਦੇ ਮਹਾਨਿਦੇਸ਼ਕ ਰਹੇ।

ਐੱਸਐੱਸਬੀ
ਐੱਸਐੱਸਬੀ ਦੇ ਮਹਾਨਿਦੇਸ਼ਕ ਦਾ ਓਹਦਾ ਸਾਂਭਣ ਤੋਂ ਬਾਅਦ ਐੱਸਐੱਸ ਦੇਸਵਾਲ ਆਪਣੇ ਦਫ਼ਤਰ ਵਿੱਚ। ਫੋਟੋ : SSB

ਸ਼੍ਰੀ ਦੇਸਵਾਲ 1994 ਚ ਡੇਪੱਯੂਟੇਸ਼ਨ ਤੇ ਸੀਬੀਆਈ ਚ ਸ਼ਾਮਿਲ ਹੋਏ ਅਤੇ ਸਾਲ 1998 ਤਕ ਪੁਲਿਸ ਸੁਪਰਡੈਂਟ ਦੇ ਓਹਦੇ ਤੇ ਕੰਮ ਕਰਦੇ ਰਹੇ। ਆਪਣੀ ਦੂਜੀ ਨਿਯੁਕਤੀ ਸਮੇਂ ਉਹਨਾਂ ਨੇ ਸਸ਼ਤਰ ਸੀਮਾ ਬਲ ( ਐੱਸਐੱਸਬੀ) ‘ਚ ਦਸੰਬਰ 2015 ਤੋਂ ਅਕਤੂਬਰ 2017 ਤਕ ਮਹਾਨਿਦੇਸ਼ਕ (ਏਡੀਜੀ) ਦੇ ਰੂਪ ਵਿੱਚ ਕੰਮ ਕੀਤਾ। ਅੱਜ ਐੱਸਐੱਸਬੀ ਦੇ ਮਹਾਨਿਦੇਸ਼ਕ ਦਾ ਓਹਦਾ ਸਾਂਭਣ ਤੋਂ ਪਹਿਲਾਂ ਉਹ ਐਸਡੀਜੀ, ਬੀਐਸਐਫ ਹੈੱਡ ਆਫਿਸ ਦੇ ਓਹਦੇ ਤੇ ਕੰਮ ਕਰ ਰਹੇ ਸਨ। ਦੇਸਵਾਲ ਨੂੰ ਰਾਸ਼ਟਰ ਦੇ ਲਈ ਖਾਸ ਅਤੇ ਸਮਰਪਿਤ ਸੇਵਾਵਾਂ ਨਿਭਾਉਣ ਲਈ 2001 ‘ਚ ਪੁਲਿਸ ਮੈਡਲ ਅਤੇ 2012 ਚ ਰਾਸ਼ਟਰਪਤੀ ਪੁਲਿਸ ਪਦਕ ਨਾਲ ਨਵਾਜਿਆ ਗਿਆ।

ਦੂਜੇ ਪਾਸੇ ਰਜਨੀ ਕਾਂਤ ਮਿਸ਼੍ਰ ਨੇ ਸੀਮਾ ਸੁਰਕਸ਼ਾ ਬਲ ( ਬੀਐਸਐਫ-BSF)ਦੇ ਮਹਾਨਿਦੇਸ਼ਕ ਦਾ ਓਹਦਾ ਵੀ ਅੱਜ ਹੀ ਸੰਭਾਲ ਲਿਆ। ਉਹ ਬੀਐਸਐਫ ਦੇ 24 ਵੇਂ ਮਹਾਨਿਦੇਸ਼ਕ ਹੋਣਗੇ। ਉਹਨਾਂ ਨੇ ਅੱਜ ਹੀ ਰਿਟਾਇਰ ਹੋਏ ਕੇਕੇ ਸ਼ਰਮਾ ਤੋਂ ਕਾਰਜਭਾਰ ਗ੍ਰਹਿਣ ਕੀਤਾ। ਕੇਕੇ ਸ਼ਰਮਾ ਭਾਰਤੀ ਪੁਲਿਸ ਸੇਵਾ ਦੇ 1982 ਬੈਚ ਦੇ (ਰਾਜਸਥਾਨ ਕੇਡਰ) ਅਧਿਕਾਰੀ ਹਨ। ਕੇਕੇ ਸ਼ਰਮਾ ਨੇ ਬੀਐਸਐਫ ‘ਚ 6 ਸਾਲ ਤੋਂ ਵੱਧ ਤੋਂ ਸਮੇਂ ਤਕ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਹ 2 ਸਾਲ 7 ਮਹੀਨੇ ਤਕ ਬੀਐਸਐਫ ਦੇ ਮਹਾਨਿਦੇਸ਼ਕ ਰਹੇ। ਅੱਜ ਸਵੇਰੇ ਕੇਕੇ ਸ਼ਰਮਾ ਨੂੰ ਬੀਐਸਐਫ ਦੇ ਮੁੱਖ ਦਫ਼ਤਰ ਚੋਂ ਰਸਮੀ ਵਿਦਾਈ ਦਿੱਤੀ ਗਈ।

ਬੀਐਸਐਫ
ਨਿਵਰਤਮਾਨ DG BSF ਕੇਕੇ ਸ਼ਰਮਾ ਤੋਂ ਕਾਰਜਭਾਰ ਗ੍ਰਹਿਣ ਕਰਨ ਪਹੁੰਚੇ ਨਵੇਂ ਬਣੇ DG ਰਜਨੀ ਕਾਂਤ ਮਿਸ਼੍ਰ। ਫੋਟੋ :ਬੀਐਸਐਫ
ਬੀਐਸਐਫ
ਰਜਨੀ ਕਾਂਤ ਮਿਸ਼੍ ਨੂੰ ਬੀਐਸਐਫ ਦੇ ਮਹਾਨਿਦੇਸ਼ਕ ਦਾ ਓਹਦਾ ਸੋਂਪਦੇ ਹੋਏ ਨਿਵਰਤਮਾਨ DG BSF ਕੇਕੇ ਸ਼ਰਮਾ। ਫੋਟੋ : ਬੀਐਸਐਫ
ਬੀਐਸਐਫ
ਦੇ ਮਹਾਨਿਦੇਸ਼ਕ ਦੀ ਕੁਰਸਿਤੇ ਰਜਨੀ ਕਾਂਤ ਮਿਸ਼੍ਰ। ਸਾਹਮਣੇ ਬੈਠੇ ਹਨ ਕੇਕੇ ਸ਼ਰਮਾ।ਪਿੱਛੇ ਹੋਰ ਅਧਿਕਾਰੀ ਸ਼ਾਮਿਲ ਹਨ। ਫੋਟੋ :ਬੀਐਸਐਫ
ਬੀਐਸਐਫ
ਰਿਟਾਇਰ ਹੋਣ ਤੇ BSF ਦੇ DG ਆਈਪੀਐਸ ਅਧਿਕਾਰੀ ਕੇਕੇ ਸ਼ਰਮਾ ਨੂੰ ਇਸ ਤਰ੍ਹਾਂ ਦਿੱਤੀ ਗਈ ਵਿਦਾਈ। ਫੋਟੋ : ਬੀਐਸਐਫ
ਬੀਐਸਐਫ
ਰਿਟਾਇਰ ਹੋਣ ਤੇ BSF ਦੇ DG ਆਈਪੀਐਸ ਅਧਿਕਾਰੀ ਕੇਕੇ ਸ਼ਰਮਾ ਨੂੰ ਦਿੱਤੀ ਗਈ ਵਿਦਾਈ। ਫੋਟੋ : ਬੀਐਸਐਫ