ਸੀਆਰਪੀਐੱਫ ਦੀ ‘ਮਦਦਗਾਰ’ ਨੂੰ ਮਿਲਿਆ ਮਹਿਲਾ ਦਾ ਫੋਨ, ਜਵਾਨਾਂ ਨੇ 12 ਕਿੱਲੋਮੀਟਰ ਪੈਦਲ ਚੱਲ ਕੇ ਕੀਤਾ ਬਚਾਅ

82
ਸੀਆਰਪੀਐੱਫ

ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੀ ਇੱਕ ਟੀਮ ਨੇ ਜੰਮੂ-ਕਸ਼ਮੀਰ ਦੇ ਰਮਬਨ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਰਕੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਇੱਕ ਮਹਿਲਾ ਅਤੇ ਤਿੰਨ ਬੱਚਿਆਂ ਸਣੇ ਫਸੇ ਇੱਕ ਪਰਿਵਾਰ ਦੀ ਮਦਦ ਲਈ 12 ਕਿੱਲੋਮੀਟਰ ਪੈਦਲ ਯਾਤਰਾ ਤੈਅ ਕੀਤੀ।

ਤੂਫਾਨ ਵਿੱਚ ਫਸਣ ਤੋਂ ਬਾਅਦ, ਸ਼੍ਰੀਨਗਰ ਨਿਵਾਸੀ ਅਸ਼ੀਫਾ ਨਾਂਅ ਦੀ ਇੱਕ ਮਹਿਲਾ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਹੈਲਪਲਾਈਨ ਯਾਦ ਆਈ ਅਤੇ ਉਨ੍ਹਾਂ ਨੇ ਰਾਬਤਾ ਕਾਇਮ ਕੀਤਾ, ਜਿਵੇਂ ਹੀ ਸੀਆਰਪੀਐੱਫ ਦੇ ਜਵਾਨਾਂ ਨੂੰ ਮਦਦਗਾਰ ਡੈਸਕ ਤੋਂ ਜਾਣਕਾਰੀ ਮਿਲੀ, ਤਾਂ ਉਹ ਫੌਰੀ ਤੌਰ ‘ਤੇ ਹਰਕਤ ਵਿੱਚ ਆ ਗਏ। ਹਾਈਵੇਅ ਬੰਦ ਹੋਣ ਕਾਰਨ ਉਸਨੂੰ ਪੈਦਲ ਹੀ ਤੁਰਨਾ ਪਿਆ।

ਖ਼ਬਰ ਦੇ ਮੁਤਾਬਿਕ, ਸੀਆਰਪੀਐੱਫ ਦੇ ਜਵਾਨ 157 ਬਟਾਲੀਅਨ ਦੇ ਇੰਸਪੈਕਟਰ ਰਘੁਵੀਰ ਸਿੰਘ ਦੀ ਅਗਵਾਈ ਵਿੱਚ ਪੀੜਤ ਪਰਿਵਾਰ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਖਾਣਾ, ਪਾਣੀ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਾਇਆ। ਮਦਦਗਾਰ ਡੈਸਕ ਨੇ 84 ਬਟਾਲੀਅਨ ਨਾਲ ਸੰਪਰਕ ਕੀਤਾ ਅਤੇ ਫਿਰ ਨਜ਼ਦੀਕੀ ਕੰਪਨੀ ਨੂੰ ਸੁਨੇਹਾ ਭੇਜਿਆ। ਕੁਝ ਹੀ ਘੰਟਿਆਂ ਵਿੱਚ ਖਾਣ-ਪੀਣ ਦੇ ਸਮਾਨ ਨਾਲ ਜਵਾਨਾਂ ਨੂੰ ਕੋਲ ਦੇਖ ਕੇ ਪੀੜਤ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।