ਸੂਰਜ ਡੁੱਬਣ ਤੋਂ ਬਾਅਦ ਕਰਮਡੀਹ ਤੇ ਖਾਮਿਖਆਮ ਪਿੰਡ ਦੇ ਉਨ੍ਹਾਂ ਗਰੀਬ ਆਦੀਵਾਸੀਆਂ ਦੀ ਜ਼ਿੰਦਗੀ ਮੰਨੋ ਸੌਂ ਜਾਂਦੀ ਸੀ। ਨਾ ਤਾਂ ਘਰ ਵਿੱਚ ਚਹਿਲ-ਪਹਿਲ ਅਤੇ ਨਾ ਹੀ ਕੰਮਕਾਜ। ਨੀਂਦ ਆਈ ਜਾਂ ਨਾਂ ਆਈ ਹੋਵੇ, ਸੋ ਜਾਣਾ ਉਨ੍ਹਾਂ ਦੀ ਮਜਬੂਰੀ ਹੁੰਦੀ ਸੀ। ਕਾਰਨ ਸੀ ਘਰ ਵਿੱਚ ਰੋਸ਼ਨੀ ਦਾ ਕਿਸੇ ਤਰੀਕੇ ਦਾ ਇੰਤਜ਼ਾਮ ਨਾ ਹੋਣਾ। ਹਨੇਰਾ ਹੋਣ ਜਾਣ ‘ਤੇ ਆਖਿਰ ਕਰਨ ਕੀ? ਰੋਸ਼ਨੀ ਲਈ ਜੇ ਕੋਈ ਸਹਾਰਾ ਸੀ ਤਾਂ ਸਿਰਫ ਚੰਦ। ਦੂਜੇ ਪਾਸੇ ਕੁਝ ਮੀਟਰ ‘ਤੇ ਲੱਗੇ ਸੀਆਰਪੀਐੱਫ ਕੈਂਪ ਦਾ ਨਜ਼ਾਰਾ ਵੱਖਰਾ ਹੁੰਦਾ ਸੀ। ਇੱਥੇ ਰਾਤ ਵੀ ਗੁਲਜ਼ਾਰ ਸੀ। ਦਿਨ ਵਰਗੀ ਪੂਰੀ ਰੋਸ਼ਨੀ ਵਿਚਾਲੇ ਜਵਾਨ ਆਪਣੇ ਸਾਰੇ ਕੰਮਕਾਜ ਕਰ ਰਹੇ ਸਨ।
ਇੱਕ ਹਫ਼ਤੇ ਦੇ ਅੰਦਰ ਹੀ 112 ਬਟਾਲੀਅਨ ਨੇ ਮੌਜੂਦ ਸਰੋਤਾਂ ਦਾ ਇਸਤੇਮਾਲ ਕਰਦੇ ਹੋਏ ਬਿਜਲੀ ਦੀ ਲਾਈਨ ਵਿਛਾ ਦਿੱਤੀ ਅਤੇ ਉਪਲਬਧ ਜਨਰੇਟਰ ਤੋਂ ਐੱਲਈਡੀ ਬਲਬ ਲਗਾ ਕੇ ਕੈਂਪ ਦੇ ਬਾਹਰ ਕਰਮਡੀਹ ਅਤੇ ਖਾਮੀਖਾਮ ਪਿੰਡ ਦੇ 10 ਘਰਾਂ ਨੂੰ ਜਗਮਗਾ ਦਿੱਤਾ।ਸਭ ਤੋਂ ਦੂਰ 200 ਮੀਟਰ ਦੇ ਫਾਸਲੇ ‘ਤੇ ਸੀ ਅਤੇ ਇਸ ਕੋਸ਼ਿਸ਼ ਨਾਲ ਤਕਰੀਬਨ 60 ਪਿੰਡ ਵਾਸੀਆਂ ਨੂੰ ਬਿਜਲੀ ਨਸੀਬ ਹੋਈ। ਜਿਨ ਘਰਾਂ ਦੇ ਕੰਮਕਾਜ ਪਹਿਲਾਂ ਰਾਤ ਹੁੰਦੇ ਹੀ ਬੰਦ ਹੋ ਜਾਂਦੇ ਸਨ, ਹੁਣ ਉੱਥੇ ਸਾਰੀ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਅਫ਼ਸਰਾਂ ਅਨੁਸਾਰ ਘਰਾਂ ਤੱਕ ਬਿਜਲੀ ਪਹੁੰਚਾਉਣ ਦੀ ਇਹ ਛੋਟੀ ਜਿਹੀ ਕੋਸ਼ਿਸ਼ ਖਾਸਕਰ ਬੱਚਿਆਂ ਅਤੇ ਔਰਤਾਂ ਲਈ ਵਰਦਾਨ ਬਣ ਗਈ ਹੈ।
ਇਹ ਇਲਾਕਾ ਮੁੱਖਧਾਰਾ ਤੋਂ ਪਛੜਿਆ ਹੈ। ਅਸਲ ਵਿੱਚ ਝਾਰਖੰਡ ਸੂਬੇ ਦੇ ਲਾਤੇਹਾਰ ਜ਼ਿਲ੍ਹੇ ਦੇ ਕਰਮਡੀਹ ਪਿੰਡ ਵਿੱਚ ਮਾਓਵਾਦੀ ਕਾਫੀ ਸਰਗਰਮ ਰਹੇ ਹਨ। ਬੂੜਾ ਪਹਾੜ ਦੇ ਨੇੜੇ ਵਸਿਆ ਇਹ ਪਿੰਡ ਮਾਓਵਾਦੀਆਂ ਦੇ ਰਣਨੀਤਿਕ ਤਿਆਰੀ ਦਾ ਕੇਂਦਰ ਰਿਹਾ ਹੈ। ਇੱਥੋਂ ਹੀ ਉਹ ਮਾਓਵਾਦੀ ਆਪਣੀ ਰਸਦ ਸਪਲਾਈ ਅਤੇ ਹੋਰ ਯੋਜਨਾ ਬਣਾਉਣ ਦਾ ਕੰਮ ਕਰਦੇ ਰਹੇ ਹਨ। ਪਛੜਿਆ ਹੋਣ ਕਾਰਨ ਇਹ ਖੇਤਰ ਪ੍ਰਸ਼ਾਸਨਿਕ ਪਹੁੰਚ ਤੋਂ ਦੂਰ ਹੈ। ਮਾਓਵਾਦੀਆਂ ਦਾ ਦਬਦਬਾ ਘੱਟ ਕਰਨ ਲਈ 112 ਬਟਾਲੀਅਨ ਦੀਆਂ ਟੁਕੜੀਆਂ ਨੂੰ 20 ਅਗਸਤ 2018 ਨੂੰ ਕਰਮਡੀਹ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ।
ਦੋ-ਤਿੰਨ ਦਿਨਾਂ ਵਿੱਚ ਪਹੁੰਚੇਗੀ ਬਿਜਲੀ :
ਆਈਜੀ ਸੰਜੇ ਆਨੰਦਰਾਓ ਲਾਠਕਰ ਮੁਤਾਬਕ ਇੱਥੇ ਹੋਰ ਘਰਾਂ ਵਿੱਚ ਦੋ-ਤਿੰਨ ਦਿਨਾਂ ਅੰਦਰ ਬਾਕੀ ਘਰਾਂ ਵਿੱਚ ਵੀ ਪਹੁੰਚਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, “ਸਾਡੀ ਕੋਸ਼ਿਸ਼ ਹੈ ਕਿ 300 ਮੀਟਰ ਦਾਇਰੇ ਵਾਲੇ ਘਰਾਂ ਨੂੰ ਵੀ ਅਸੀਂ ਰੋਸ਼ਨ ਕਰ ਦੇਈਏ। ਇਸਦੇ ਲਈ ਜਲਦੀ ਹੀ ਦੋ ਹਜ਼ਾਰ ਕਿਲੋਮੀਟਰ ਲੰਬੀ ਕੇਬਲ ਵਿਛਾਈ ਜਾਵੇਗੀ। ਆਦੀਵਾਸੀਆਂ ਦੇ ਇਲਾਕੇ ਵਿੱਚ ਇਸ ਤਰ੍ਹਾਂ ਕੰਮ ਕਰਨਾ ਸੀਰਆਰਪੀਐੱਫ ਲਈ ਕੋਈ ਨਵੀਂ ਗੱਲ ਨਹੀਂ ਹੈ।”
ਆਈਜੀ ਲਾਠਕਰ ਨੇ ਦੱਸਿਆ ਕਿ ਅਜਿਹੇ ਇਲਾਕਿਆਂ ਵਿੱਚ ਉਨ੍ਹਾਂ ਨੇ ਸੋਲਰ ਲਾਈਟ ਲਗਵਾਈ ਹੈ ਪਰ ਜਨਰੇਟਰ ਨਾਲ ਆਦੀਵਾਸੀਆਂ ਨੂੰ ਬਿਜਲੀ ਦੀ ਸਹੂਲਤ ਪਹਿਲੀ ਵਾਰ ਦਿੱਤੀ ਗਈ ਹੈ।
ਕੱਚੇ ਤੌਰ ‘ਤੇ ਕੀਤਾ ਇਹ ਪ੍ਰਬੰਧ ਉਸ ਵਕਤ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਬਿਜਲੀ ਨਹੀਂ ਮਿਲ ਜਾਂਦੀ।
ਦਵਾਈ ਦਾ ਬੰਦੋਬਸਤ ਵੀ 35 ਕਿਲੋਮੀਟਰ ਦੀ ਦੂਰੀ ‘ਤੇ
ਮੁੱਢਲੀ ਸਹੂਲਤਾਂ ਦੀ ਘਾਟ, ਖ਼ਤਰੇ ਅਤੇ ਖ਼ੌਫ ਨੂੰ ਨਾਲ ਲੈ ਕੇ ਜੀਅ ਰਹੇ ਇੱਥੋਂ ਦੇ ਆਦਵਾਸੀਆਂ ਵਿਚਾਲੇ ਸਰਕਾਰੀ ਤੰਤਰ ‘ਤੇ ਭਰੋਸਾ ਕਾਇਮ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਖੇਤਰ ਵਿੱਚ ਸੀਆਰਪੀਐੱਫ ਦੀ ਦੋ ਕੰਪਨੀਆਂ ਵੱਲੋਂ ਕੈਂਪ ਲਾਏ ਜਾਣ ‘ਤੇ ਸਥਾਨਕ ਲੋਕਾਂ ਵਿੱਚ ਆਸ ਜਗੀ ਹੈ। ਇੱਥੇ ਸਭ ਤੋ ਨਜ਼ਦੀਕ ਦਾ ਹਸਪਤਾਲ 50 ਕਿਲੋਮੀਟਰ ਦੀ ਦੂਰੀ ‘ਤੇ ਹੈ। ਦਵਾਈ ਦਾ ਇੰਤਜ਼ਾਮ ਵੀ 35 ਕਿਲੋਮੀਟਰ ‘ਤੇ ਹੈ। ਆਈਜੀ ਸੰਜੇ ਲਾਠਕਰ ਨੇ ਦੱਸਿਆ ਕਿ ਅਸੀਂ ਇਨ੍ਹਾਂ ਆਦੀਵਾਸੀਆਂ ਨੂੰ ਉਨ੍ਹਾਂ ਵੱਲੋਂ ਡਾਕਟਰੀ ਮਦਦ ਵੀ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ।
ਸੀਆਰਪੀਐੱਫ ਨਾਲ ਆਸ ਜਗੀ
ਇੱਥੇ ਨਕਸਲੀਆਂ ਦੀ ਖੌਫ ਇੰਨਾ ਹੈ ਕਿ ਜੰਗਲਾਤ ਮਹਿਕਮੇ ਦੇ ਮੁਲਾਜ਼ਮ ਇੱਥੇ ਕੰਮ ਨਹੀਂ ਕਰ ਸਕਦੇ। ਟਾਈਗਰ ਰਿਜ਼ਰਵ ਹੋਣ ਕਰਕੇ ਇੱਥੋਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਉਨ੍ਹਾਂ ਨੇ ਕਈ ਥਾਂਵਾਂ ‘ਤੇ ਕੈਮਰੇ ਲਾਏ ਪਰ ਉਨ੍ਹਾਂ ਨੂੰ ਨਕਸਲੀ ਉਤਰਾ ਕੇ ਲੈ ਗਏ। ਬਿਨਾਂ ਜੰਗਲਾਤ ਮਹਿਕਮੇ ਦੀ ਮਦਦ ਤੋਂ ਇੱਥੇ ਕੋਈ ਕੰਮ ਨਹੀਂ ਹੋ ਸਕਦਾ। ਨਾ ਸੜਕ ਬਣ ਸਕਦੀ ਹੈ ਅਤੇ ਨਾ ਹੀ ਬਿਜਲੀ ਦੇ ਖੰਬੇ ਅਤੇ ਲਾਈਨਾਂ ਵਿਛ ਸਕਦੀਆਂ ਹਨ। ਹਥਿਆਰਬੰਦ ਨਕਸਲੀਆਂ ਦੀ ਵਿਰੋਧ ਕਰਨਾ ਤਾਂ ਦੂਰ ਆਦੀਵਾਸੀ ਉਨ੍ਹਾਂ ਅੱਗੇ ਆਪਣੀ ਜ਼ੁਬਾ ਤੱਕ ਨਹੀ ਖੋਲ੍ਹ ਸਕਦੇ। ਨਕਸਲੀ ਇਨ੍ਹਾਂ ਦੇ ਘਰਾਂ ਵਿੱਚ ਵੜ ਕੇ ਆਪਣੀ ਮਨਮਰਜ਼ੀ ਕਰਦੇ ਹਨ।
ਸਰਕਾਰੀ ਤੰਤਰ ਦੀ ਉਪਲਬਧਤਾ ਨਾ ਹੋਣ ਕਾਰਨ ਆਦਿਵਾਸੀ ਖੁਦ ਨੂੰ ਮਜਬੂਤ ਮੰਨਦੇ ਹਨ ਪਰ ਸੀਆਰਪੀਐੱਫ ਦੀ ਅਜਿਹੇ ਖੇਤਰ ਵਿੱਚ ਪਹੁੰਚ, ਆਦੀਵਾਸੀਆਂ ਲਈ ਨਵੀਂ ਆਸ ਲੈ ਕੇ ਆਈ ਹੈ।
ਸੀਆਰਪੀਐੱਫ ਵੱਲੋਂ ਇਨ੍ਹਾਂ ਲੋਕ ਭਲਾਈ ਸਕੀਮਾਂ ‘ਤੇ ਕੰਮ ਕਰਨਾ, ਇਨ੍ਹਾਂ ਦੀ ਸਰਕਾਰ ਪ੍ਰਤੀ ਵਫਾਦਾਰੀ ਅਤੇ ਵਿਸ਼ਵਾਸ ਵਧਾਉਣ ਵਿੱਚ ਮਦਦ ਕਰ ਰਿਹਾ ਹੈ ਪਰ ਇੱਕ ਹਕੀਕਤ ਇਹ ਵੀ ਹੈ ਕਿ ਇਸ ਦੀ ਵੱਡੀ ਕੀਮਤ ਸੀਆਰਪੀਐੱਫ ਅਤੇ ਹੋਰ ਸੁਰੱਖਿਆ ਮੁਲਾਜ਼ਮਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪੈ ਰਹੀ ਹੈ।