ਇਹ ਖ਼ਬਰ, ਖ਼ਾਸਕਰਕੇ ਤਾਲਾਬੰਦੀ ਕਰਕੇ ਘਰਾਂ ਵਿੱਚ ਕੈਦ ਜਿਹੀ ਮਹਿਸੂਸ ਕਰ ਰਹੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਖੁਸ਼ਖਬਰੀ ਹੈ। ਇਹ ਵਿਦਿਆਰਥੀ ਆਪਣੀ ਪੇਂਟਿੰਗ ਦੇ ਹੁਨਰ ਅਤੇ ਸਿਰਜਣਾਤਮਕ ਲੇਖਨੀ ਦੀ ਵਰਤੋਂ ਕਰਕੇ ਘਰ ਬੈਠਿਆਂ ਸ਼ੋਹਰਤ ਦੇ ਨਾਲ-ਨਾਲ 50 ਹਜ਼ਾਰ ਰੁਪਏ ਕਮਾ ਸਕਦੇ ਹਨ। ਇਸ ਦਾ ਐਲਾਨ ਅੱਜ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਵੱਲੋਂ ਕੀਤਾ ਗਿਆ, ਜੋ ਕਿ ਭਾਰਤ ਦੀ ਸਭ ਤੋਂ ਵੱਲੀ ਨੀਮ ਫੌਜੀ ਫੋਰਸ ਨੇ ਮੁਕਾਬਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਕੌਮੀ ਪੱਧਰ ‘ਤੇ ਕਰਵਾਏ ਜਾਣ ਵਾਲਾ ਇਹ ‘ਪੋਸਟਰ ਬਣਾਓ ਮੁਕਾਬਲਾ’ਹੈ, ਜਿਸ ਦਾ ਥੀਮ ਮਨੁੱਖਤਾ ਦੀ ਹੋਂਦ ਲਈ ਖਤਰਾ ਬਣੀ ਵਿਸ਼ਵਵਿਆਪੀ ਮਹਾਂਮਾਰੀ ਕੋਵਿਡ19।
ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕਤਾ ਜਿਵੇਂ ਕਿ ਨੋਵਲ ਕੋਵਿਡ 19 ਤੋਂ ਬਚਾਅ ਲਈ ਜਾਗਰੁਕਤਾ ਅਤੇ ਇਸ ਨਾਲ ਜੰਗ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਇਸ ਮੁਕਾਬਲੇ ਦਾ ਵਿਸ਼ਾ ਹੈ। ਸੀਆਰਪੀਐੱਫ ਦੇ ਬੁਲਾਰੇ ਅਨੁਸਾਰ 1 ਤੋਂ 12ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਤਿੰਨ ਵਰਗਾਂ ਵਿੱਚ ਵੰਡੀਆਂ ਗਿਆ ਹੈ, ਜੋ ਇਸਦੇ ਲਈ ਉਹ ਵਿਸ਼ੇ ਨਾਲ ਜੁੜੀ ਪੇਂਟਿੰਗ, ਡ੍ਰਾਈਂਗ ਜਾਂ ਸਕੈੱਚ ਬਣਾ ਸਕਦੇ ਹਨ। ਇਸਦੇ ਨਾਲ ਇਸ ‘ਤੇ ਇੱਕ ਸਲੋਗਨ ਵੀ ਲਿੱਖਣਾ ਪਏਗਾ। ਮੁਕਾਬਲਾ ਜਿੱਤਣ ਵਾਲੇ ਪਹਿਲੇ ਤਿੰਨ ਪ੍ਰਤੀਭਾਗੀ ਕ੍ਰਮਵਾਰ 50 ਹਜ਼ਾਰ, 40 ਹਜ਼ਾਰ ਅਤੇ 25 ਹਜ਼ਾਰ ਰੁਪਏ ਦੇ ਇਨਾਮ ਦੇ ਹੱਕਦਾਰ ਹੋਣਗੇ। ਇਸ ਤੋਂ ਇਲਾਵਾ ਚੰਗੇ ਪੋਸਟਰ ਬਣਾਉਣ ਵਾਲਿਆਂ ਨੂੰ 5000 ਰੁਪਏ ਦੇ ਉਤਸ਼ਾਹ ਲਈ ਇਨਾਮ ਵੀ ਦਿੱਤੇ ਜਾਣਗੇ।
ਮੁਕਾਬਲੇ ਵਿਚ ਹਿੱਸਾ ਲੈਣ ਅਤੇ ਹੋਰ ਜਾਣਕਾਰੀ ਜਾਨਣ ਲਈ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਸੀਆਰਪੀਐੱਫ ਦੇ ਟਵਿੱਟਰ ਹੈਂਡਲ @crpfindia ਨਾਲ ਸੰਪਰਕ ਕਰਨਾ ਹੋਏਗਾ। ਮੁਕਾਬਲੇ ਲਈ ਪੇਟਿੰਗ, ਡ੍ਰਾਈਂਗ ਜਾਂ ਸਕੈੱਚ ਭੇਜਣ ਦੀ ਆਖ਼ਰੀ ਤਰੀਕ 25 ਅਪ੍ਰੈਲ 2020 ਹੈ। ਇਸ ਪੋਸਟਰ ਨੂੰ ਦਿਲਚਸਪ ਬਣਾਉਣ ਲਈ #BalsenaFightsCorona ਵੀ ਜਾਰੀ ਕੀਤਾ ਗਿਆ ਹੈ।