ਸੀਆਰਪੀਐੱਫ ਜਵਾਨਾਂ ਦੀ ਮਦਦ ਲਈ ਬਣੀ 21 ਰਕਸ਼ਿਤਾ ਲਾਂਚ ਕੀਤੀ ਗਈ

58
ਸੀਆਰਪੀਐੱਫ
ਮੈਡੀਕਲ ਇਮਰਸੇਂਸੀਆਂ ਲਈ ਡੀਆਰਡੀਓ ਵੱਲੋਂ ਤਿਆਰ ਵਿਸ਼ੇਸ਼ ਸਾਈਕਲ ਰਕਸ਼ਿਤਾ

ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐੱਫ) ਨੇ ਜ਼ਖ਼ਮੀ ਅਤੇ ਬਿਮਾਰ ਜਵਾਨਾਂ ਨੂੰ ਉਨ੍ਹਾਂ ਦੇ ਸਥਾਨਾਂ ਤੋਂ ਤਤਕਾਲ ਹਸਪਤਾਲ ਪਹੁੰਚਣ ਲਈ ਖਾਸ ਕਿਸਮ ਦੀ ਮੋਟਰ ਸਾਈਕਲ ਐਂਬੂਲਸ ਲਾਂਚ ਕੀਤੀ ਹੈ, ਜਿੱਥੇ ਰਵਾਇਤੀ ਚਾਰ ਪਹੀਆਂ ਵਾਲੀ ਐਂਬੂਲਸ ਨਹੀਂ ਪਹੁੰਚ ਸਕਦੀ, ਜਾਂ ਮਦਦ ਲਈ ਦੇਰ ਨਾਲ ਪਹੁੰਚਦੀ ਹੈ। ਇਸ ਤਰ੍ਹਾਂ ਦੇ ਸਥਾਨ ਸਭ ਤੋਂ ਵੱਧ ਨਕਸਲ ਪ੍ਰਭਾਵ ਵਾਲੇ ਰਾਜਾਂ ਦੇ ਸੰਘਣੇ ਜੰਗਲਾਂ ਅਤੇ ਕਸ਼ਮੀਰ ਦੇ ਨਾਲ ਪੂਰਵ-ਉੱਤਰ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਹਨ। ਇਨ੍ਹਾਂ ਮੋਟਰ ਸਾਈਕਲ ਐਂਬੂਲਸਾਂ ਨੂੰ ਰਕਸ਼ਿਤਾ ਦਾ ਨਾਮ ਦਿੱਤਾ ਗਿਆ ਹੈ। ਰਕਸ਼ਿਤਾ 350० ਸੀਸੀ ਇੰਜਨ ਵਾਲੀ ਇਨਫੀਲਡ ਮੋਟਰ ਸਾਈਕਲ ‘ਤੇ ਬਣਾਈ ਗਈ ਐਂਬੂਲੈਂਸ, ਜਿਸ ਵਿੱਚ ਉਹ ਸਾਰਾ ਸਮਾਨ ਹੈ ਜਿਸਦੀ ਜ਼ਰੂਰਤ ਕਿਸੇ ਦੀ ਜਾਨ ਬਚਾਉਣ ਲਈ ਪੈਂਦੀ ਹੈ।

ਸੀਆਰਪੀਐੱਫ
ਮੈਡੀਕਲ ਇਮਰਸੇਂਸੀਆਂ ਲਈ ਡੀਆਰਡੀਓ ਵੱਲੋਂ ਤਿਆਰ ਵਿਸ਼ੇਸ਼ ਸਾਈਕਲ ਰਕਸ਼ਿਤਾ

ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਡਾ. ਏ ਪੀ ਮਹੇਸ਼ਵਰੀ ਨੇ ਐਤਵਾਰ ਨੂੰ ਦਿੱਲੀ ਸਥਿਤ ਹੈੱਡ ਕੁਆਰਟਰ ਵਿਖੇ ਮੋਟਰ ਸਾਈਕਲ ਐਂਬੂਲਸਾਂ ਨੂੰ ਲਾਂਚ ਕੀਤਾ। ਫਿਲਹਾਲ, ਅਜਿਹੀਆਂ 21 ਰਕਸ਼ੀਤਾ ਮੋਟਰ ਸਾਈਕਲ ਐਂਬੂਲਸਾਂ ਤਿਆਰ ਕਰਕੇ ਮੈਦਾਨ ਉਤਾਰੀਆਂ ਗਈਆਂ ਹਨ। ਦੇਸ਼ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚ ਅੰਦਰੂਨੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਸਥਾਨਕ ਪੁਲਿਸ ਦੀ ਮਦਦ ਲਈ ਤਾਇਨਾਤ ਸੀਆਰਪੀਐੱਫ ਵਿੱਚ ਦੋਪਹੀਆ ਐਂਬੂਲੈਂਸਾਂ ਦੀ ਲੋੜ ਕਾਫੀ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ, ਕਿਉਂਕਿ ਇਸਦੇ ਜ਼ਖ਼ਮੀ ਜਾਂ ਬਿਮਾਰ ਜਵਾਨਾਂ ਨੂੰ ਕਈ ਵਾਰ ਵਕਤ ਪੈਣ ‘ਤੇ ਐਮਰਜੰਸੀ ਡਾਕਟਰੀ ਸਹਾਇਤਾ ਨਹੀਂ ਮਿਲ ਪਾਉਂਦੀ ਸੀਥ। ਜਦੋਂ ਤੱਕ ਐਂਬੂਲਸ ਪਹੁੰਚਦੀ ਸੀ, ਉਦੋਂ ਤੱਕ ਜ਼ਖ਼ਮੀ ਜਾ ਬਿਮਾਰ ਦੀ ਹਾਲਤ ਜਿਆਦਾ ਵਿਗੜ ਜਾਂਦੀ ਸੀ। ਕਈ ਵਾਰ ਤਾਂ ਅਜਿਹੇ ਰਸਤੇ ਵੀ ਹੁੰਦੇ ਹਨ, ਜਿੱਥੋਂ ਵੱਡੀਆਂ ਗੱਡੀਆਂ ਲੰਘ ਵੀ ਨਹੀਂ ਸਨ ਸਕਦੀਆਂ। ਅਜਿਹੇ ਹਲਾਤਾਂ ਨੂੰ ਵੇਖਦਿਆਂ ਸੀਆਰਪੀਐੱਫ ਨੇ 2018 ਵਿੱਚ ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ DRDO) ਦੇ ਇੰਸਟੀਚਿਊਟ ਆਫ ਨਿਊਕਲੀਅਰ ਮੈਡੀਸਨ ਐਂਡ ਅਲਾਇਡ ਸਾਇੰਸਿਜ਼ (ਇਨਮੌਸ- INMAS) ਨੂੰ ਅਜਿਹੀ ਗੱਡੀ ਵਿਕਸਿਤ ਕਰਨ ਲਈ ਲਿਖਿਆ ਸੀ।

ਸੀਆਰਪੀਐੱਫ
ਮੈਡੀਕਲ ਇਮਰਸੇਂਸੀਆਂ ਲਈ ਡੀਆਰਡੀਓ ਵੱਲੋਂ ਤਿਆਰ ਵਿਸ਼ੇਸ਼ ਸਾਈਕਲ ਰਕਸ਼ਿਤਾ

ਇਨਮਾਸ ਨੇ ਸੀਆਰਪੀਐੱਫ ਦੀ ਜ਼ਰੂਰਤ ਨੂੰ ਵੇਖਦਿਆਂ ਸਮੇਂ ਸਮੇਂ ‘ਤੇ ਸੀਆਰਪੀਐੱਫ ਵਿੱਚ ਤੋਂ ਇਨਪੁੱਟ ਲੈਂਦਿਆਂ ਰਕਸ਼ਿਤਾ ਐਂਬੂਲੈਂਸ ਬਣਾਈ। ਇਨ੍ਹਾਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇਣ ਸਮੇਂ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਡਾ. ਏ ਪੀ ਮਹੇਸ਼ਵਰੀ ਨੇ ਇਸ ਕੰਮ ਨੂੰ ਅੰਜਾਮ ਦੇਣ ਲਈ ਇਨਮਾਸ ਅਤੇ ਉਨ੍ਹਾਂ ਦੇ ਮਾਹਰਾਂ ਪ੍ਰਤੀ ਧੰਨਵਾਦ ਜਤਾਇਆ। ਮੋਟਰ ਸਾਈਕਲ ਐਂਬੂਲੈਂਸ ਵਿੱਚ ਰੋਗੀਆਂ ਜਾਂ ਜ਼ਖ਼ਮੀ ਨੂੰ ਮੁੱਢਲਾ ਉਪਚਾਰ ਦੇਣ ਦੀ ਸਹੂਲਤ ਤਾਂ ਹੈ ਹੀ ਨਾਲ ਹੀ ਹਸਪਤਾਲ ਲੈ ਜਾਂਦੇ ਸਮੇਂ ਆਕਸੀਜਨ ਦੇਣ, ਗਲੂਕੋਜ਼ ਚੜ੍ਹਾਉਣ ਵਰਗੇ ਪ੍ਰਬੰਧ ਵੀ ਹਨ, ਐਨਾ ਹੀ ਨਹੀਂ ਮੋਟਰਸਾਈਕਲ ਚਾਲਕ ਮਰੀਜ਼ ਦੀ ਹਾਲਤ ‘ਤੇ ਸਾਹਮਣੇ ਲੱਗੇ ਮੋਨੀਟਰ ਰਾਹੀਂ ਨਿਗਰਾਨੀ ਰੱਖ ਸਕਦਾ ਹੈ, ਫਿਜ ਭਾਵੇਂ ਆਕਸੀਜਨ ਲੇਵਲ ਹੋਵੇ ਜਾਂ ਬਲੱਡ ਪ੍ਰੈਸ਼ਰ। ਮਰੀਜਾਂ ਲਈ ਸੀਟ ਵੀ ਅਜਿਹੀ ਹੈ ਜਿਸ ਰਾਹੀਂ ਮਰੀਜ ਨੂੰ ਸਫ਼ਰ ਦੌਰਾਨ ਤਕਲੀਫ ਵੀ ਘੱਟ ਹੋਵੇ ਅਤੇ ਉਸਨੂੰ ਬੇਹੋਸ਼ੀ ਵਰਗੀ ਹਾਲਤ ਵਿੱਚ ਵੀ ਸੁਰੱਖਿਅਤ ਢੰਗ ਨਾਲ ਲੈ ਜਾਇਆ ਜਾ ਸਕੇ।

ਸੀਆਰਪੀਐੱਫ
ਸੀਆਰਪੀਐੱਫ ਡਾਇਰੈਕਟਰ ਜਨਰਲ ਏਪੀ ਮਹੇਸ਼ਵਰੀ “ਰਕਸ਼ਿਤਾ” ਨੂੰ ਹਰੀ ਝੰਡੀ ਵਿਖਾਉਂਦੇ ਹੋਏ।