ਆਪੋ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਚੌਕਸੀ ਕਰ ਰਹੇ ਪਾਕਿਸਤਾਨ ਅਤੇ ਭਾਰਤ ਦੇ ਸੁਰੱਖਿਆ ਮੁਲਾਜ਼ਮਾਂ ਨੇ ਇਸ ਵਾਰ ਈਦ ‘ਤੇ ਇੱਕ ਦੂਜੇ ਨੂੰ ਮਠਿਆਈ ਦੇਣ ਦੀ ਰਸਮ ਅਦਾ ਨਹੀਂ ਕੀਤੀ। ਪਰ ਇਸ ਤਿਉਹਾਰ ‘ਤੇ ਬੰਗਲਾਦੇਸ਼ ਦੇ ਸੁਰੱਖਿਆ ਕਰਮਚਾਰੀਆਂ ਨੇ ਭਾਰਤ ਦੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਸ਼ਾਂਤੀ ਅਤੇ ਭਾਈਚਾਰਕਤਾ ਦੇ ਪ੍ਰਤੀਕ ਇਸ ਤਿਉਹਾਰ ‘ਤੇ ਮੁਬਾਰਕਬਾਦ ਨਾਲ ਮਠਿਆਈਆਂ ਸਾਂਝੀਆਂ ਕੀਤੀਆਂ। ਇਨ੍ਹਾਂ ਦੋਵੇਂ ਮੁਲਕਾਂ ਦੀਆਂ ਸਰਹੱਦਾਂ ਦੇ ਨਾਲ ਬਾਰਡਰ ਸਿਕਿਓਰਿਟੀ ਫੋਰਸ (ਬੀਐੱਸਐੱਫ) ਦੇ ਜਵਾਨ ਭਾਰਤ ਵੱਲੋਂ ਤਾਇਨਾਤ ਹਨ।
ਦੋ ਵੱਖ-ਵੱਖ ਦੇਸ਼ਾਂ ਦੀਆਂ ਸਰਹੱਦ ‘ਤੇ ਸਰਹੱਦੀ ਸੁਰੱਖਿਆ ਬਲ ਦੇ ਰੁਖ ਪਿੱਛੇ ਕਾਰਨ ਪਾਕਿਸਤਾਨ ਦਾ ਰਵੱਈਆ ਦੱਸਿਆ ਜਾ ਰਿਹਾ ਹੈ। ਉਂਝ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਮੇਂ ਸਮੇਂ ਤੋਂ ਚੱਲ ਰਹੇ ਤਲਖੀ ਦੇ ਮਾਹੌਲ ਵਿੱਚ ਜ਼ਿਆਦਾ ਹੈਰਾਨੀ ਪੈਦਾ ਨਹੀਂ ਕਰਦਾ, ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਦੋਵਾਂ ਧਿਰਾਂ ਵਿਚਾਲੇ ਇਹ ਉਦਾਸੀਨਤਾ ਵੱਧ ਰਹੀ ਹੈ। ਭਾਰਤ ਦੇ ਨਜ਼ਰੀਏ ਤੋਂ ਇਸ ਦੇ ਪਿੱਛੇ ਦੋ ਕਾਰਨ ਹਨ। ਇੱਕ ਤਾਂ ਅੱਤਵਾਦੀ ਸਰਗਰਮੀਆਂ ਦਾ ਜਾਰੀ ਰਹਿਣਾ, ਭਾਰਤ ਪ੍ਰਤੀ ਪੱਛਮੀ ਸਰਹੱਦ ‘ਤੇ ਪਾਕਿਸਤਾਨ ਵੱਲੋਂ ਘੁਸਪੈਠ ਅਤੇ ਦੂਜਾ ਬੀਐੱਸਐੱਫ ਵੱਲੋਂ ਇਸ ਤੋਂ ਪਹਿਲਾਂ ਕੁਝ ਮਹੀਨਿਆਂ ਦੇ ਅੰਤਰਾਲ ਵਿੱਚ ਅਜਿਹੀ ਰਸਮ ਲਈ ਵਧਾਏ ਗਏ ਹੱਥ ਨੂੰ ਪਾਕਿਸਤਾਨ ਵੱਲੋਂ ਤਰਜੀਹ ਨਾ ਦੇਣਾ।
ਜੰਮੂ ਤੋਂ ਲੈ ਕੇ ਗੁਜਰਾਤ ਤੱਕ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਬੀਐੱਸਐੱਫ ਦੀਆਂ ਚੌਕੀਆਂ ਹਨ, ਪਰ ਕਿਤੇ ਵੀ ਦੋਵਾਂ ਦੇਸ਼ਾਂ ਦੇ ਗਾਰਡਾਂ ਨੇ ਇੱਕ ਦੂਜੇ ਨਾਲ ਇਸ ਤਿਉਹਾਰ ਨੂੰ ਮਨਾਉਣ ਦੀ ਰਸਮ ਨਹੀਂ ਨਿਭਾਈ। ਦਰਅਸਲ, ਜਦੋਂ ਬੀਐੱਸਐੱਫ ਨੇ ਆਪਣੇ ਸਥਾਪਨਾ ਦਿਹਾੜੇ ਯਾਨੀ 1 ਦਸੰਬਰ ਅਤੇ ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ ਨੂੰ ਜਦੋਂ ਜਦੋਂ ਵੀ ਅਜਿਹੀ ਪਹਿਲ ਕੀਤੀ ਸੀ, ਤਾਂ ਪਾਕਿਸਤਾਨ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ ਸੀ।
ਦੂਜੇ ਪਾਸੇ, ਬੀਐੱਸਐੱਫ ਦੀ ਟੀਮ ਨੇ ਬੰਗਲਾਦੇਸ਼ ਤੋਂ ਪੂਰਬੀ ਸਰਹੱਦ ਦੀ ਸੁਰੱਖਿਆ ਕਰ ਰਹੇ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਅਧਿਕਾਰੀਆਂ ਦੇ ਨਾਲ ਇੱਕ ਦੂਜੇ ਨੂੰ ਆਪਣੇ ਦੇਸ਼ ਦੀਆਂ ਮਠਿਆਈਆਂ ਦਿੱਤੀਆਂ। ਦੋਵਾਂ ਦੇਸ਼ਾਂ ਵਿਚਾਲੇ ਤਕਰੀਬਨ ਚਾਰ ਹਜ਼ਾਰ ਕਿੱਲੋਮੀਟਰ ਦੀ ਸਾਂਝੀ ਸਰਹੱਦ ਹੈ।