ਬੀਐੱਸਐੱਫ ਦਾ ਮਾਣ ਦਵਿੰਦਰ ਸਿੰਘ ਮੌਤ ਤੋਂ ਬਾਅਦ ਵੀ ਨਿਭਾ ਰਿਹਾ ਫਰਜ਼

677
कमांडेंट दविंदर सिंह
ਬੀਐੱਸਐੱਫ ਕਮਾਂਡੈਂਟ ਦਵਿੰਦਰ ਸਿੰਘ ਆਪਣੇ ਦਫ਼ਤਰ ਵਿੱਚ

Duty Unto Death ਦੇ ਮੰਤਰ ਨਾਲ ਵਰਦੀ ਪਹਿਨਣ ਵਾਲੇ ਭਾਰਤੀ ਸੀਮਾ ਸੁਰੱਖਿਆ ਬਲ ਦੇ ਸਾਰੇ ਜਵਾਨ ਅਤੇ ਅਫ਼ਸਰ ਸ਼ਾਇਦ ਕਮਾਂਡੇਂਟ ਦਵਿੰਦਰ ਸਿੰਘ ਨੂੰ ਕਦੇ ਨਹੀਂ ਭੁਲਾ ਸਕਣਗੇ ਕਿਉਂਕਿ ਹਰ ਤਰੀਕੇ ਦੇ ਮੁਸ਼ਕਿਲ ਹਾਲਾਤ ਨਾਲ ਮੁਕਾਬਲਾ ਕਰਦਾ ਰਿਹਾ ਇਹ ਜਾਂਬਾਜ਼ ਜਿਉਂਦੇ ਜੀਅ ਹੀ ਨਹੀਂ ਜੀਵਨ ਤੋਂ ਬਾਅਦ ਵੀ ਆਪਣਾ ਫਰਜ਼ ਨਿਭਾ ਰਿਹਾ ਹੈ। ਕਮਾਂਡੈਂਟ ਦਵਿੰਦਰ ਸਿੰਘ ਦੀ ਇੱਛਾ ਅਨੁਸਾਰ ਪਰਿਵਾਰ ਨੇ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਹਨ। ਇਸ ਤੋਂ ਬਾਅਦ ਪੂਰੇ ਪੁਲਿਸ ਸਨਮਾਨ ਨਾਲ ਕਮਾਂਡੈਂਟ ਦਵਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ।

कमांडेंट दविंदर सिंह
ਕਮਾਂਡੈਂਟ ਦਵਿੰਦਰ ਸਿੰਘ ਵਰਦੀ ਵਿੱਚ ਡੈਸ਼ਿੰਗ ਲਗਦੇ ਹੋਏ

ਦਿਲ ਦਾ ਦੌਰਾ ਪੈਣ ‘ਤੇ ਉਨ੍ਹਾਂ ਨੂੰ ਨੇੜੇ ਦੇ ਹੀ ਮਾਤਾ ਚੰਨਨ ਦੇਵੀ ਹਸਪਤਾਲ ਲਿਜਾਇਆ ਗਿਆ ਪਰ ਉਸ ਵੇਲੇ ਤੱਕ ਉਨ੍ਹਾਂ ਦੇ ਸਾਹ ਨਿਕਲ ਚੁੱਕੇ ਸਨ। ਵੀਰਵਾਰ ਨੂੰ ਦਿੱਲੀ ਵਿੱਚ ਅੰਤਿਮ ਸਸਕਾਰ ਤੋਂ ਪਹਿਲਾਂ ਏਮਜ਼ ਦੇ ਡਾਕਟਰਾਂ ਨੇ ਨੇਤਰ ਕੱਢ ਕੇ ਸਰਹੱਦ ਦੀ ਰਾਖੀ ਕਰਨ ਵਾਲੇ ਜਾਂਬਾਜ਼ ਦੀ ਇੱਛਾ ਪੂਰੀ ਕੀਤੀ। ਕਮਾਂਡੈਂਟ ਦਵਿੰਦਰ ਸਿੰਘ ਨੇ ਨੇਤਰਦਾਨ ਦੀ ਸਹੁੰ ਚੁੱਕੀ ਸੀ ਜਿਸ ਨੂੰ ਉਨ੍ਹਾਂ ਦੇ ਪਰਿਵਾਰ ਨੇ ਨਿਭਾਇਆ। ਮਰਹੂਮ ਦਵਿੰਦਰ ਸਿੰਘ ਕਈਆਂ ਲਈ ਪ੍ਰੇਰਨਾ ਬਣੇ ਹਨ।

कमांडेंट दविंदर सिंह
ਦੋਸਤਾਂ ਨਾਲ ਕਮਾਂਡੈਂਟ ਦਵਿੰਦਰ ਸਿੰਘ ਦੀ ਫੋਟੋ ਉਨ੍ਹਾਂ ਦੇ ਇੱਕ ਮੱਤਰ ਨੇ ਉਪਲਬਧ ਕਰਵਾਈ

‘ਇੱਕ ਨੇਕਦਿਲ ਅਤੇ ਜ਼ਿੰਦਾਦਿਲ ਮਿੱਤਰ ਨਹੀਂ ਰਿਹਾ’

ਪੜ੍ਹਾਈ ਲਿਖਾਈ ਅਤੇ ਰਿਸਰਚ ਦੇ ਸ਼ੌਕੀਨ ਰਹੇ ਕਮਾਂਡੈਂਟ ਦਵਿੰਦਰ ਸਿੰਘ ਦੀ ਤਾਇਨਾਤੀ ਅੱਜਕਲ ਦਿੱਲੀ ਵਿੱਚ ਬੀਐੱਸਐੱਫ ਦੇ ਮੁੱਖ ਦਫਤਰ ਵਿਖੇ ਫੈਕਲਟੀ ਆਫ ਸਟੱਡੀਜ਼ ਵਜੋਂ ਸੀ। ਉਨ੍ਹਾਂ ਦੀ ਅਗਵਾਈ ਵਿੱਚ ਬੀਐੱਸਐੱਫ ਦੇ ਕਈ ਅਧਿਕਾਰੀਆਂ ਨੇ ਰਿਸਰਚ ਕੀਤੀ ਅਤੇ ਅਜੇ ਵੀ ਕਈ ਕਰ ਰਹੇ ਸਨ। ਇੱਕ ਪ੍ਰਸਿੱਧ ਅਧਿਕਾਰੀ ਵਜੋਂ ਆਪਣੀ ਪਛਾਣ ਬਣਾ ਚੁੱਕੇ ਦਵਿੰਦਰ ਸਿੰਘ ਦੇ ਬੈਚਮੇਟ ਵਾਈ ਐੱਸ ਰਾਠੌਰ ਦੱਸਦੇ ਹਨ, “ਸਾਡੇ 1993 ਬੈਚ ਦੇ ਕੁੱਲ੍ਹ 70 ਅਫਸਰ ਹਨ ਅਤੇ ਉਨ੍ਹਾਂ ਵਿੱਚੋਂ ਦਵਿੰਦਰ ਸਿੰਘ ਸਭ ਤੋਂ ਹੋਣਹਾਰ ਸੀ।” ਅਧਿਕਾਰੀ ਮੰਨਦੇ ਹਨ ਕਿ ਕਮਾਂਡੈਂਟ ਦਵਿੰਦਰ ਸਿੰਘ ਦੇ ਅਚਾਨਕ ਦੇਹਾਂਤ ਨਾਲ ਬੀਐੱਸਐੱਫ ਨੇ ਜਿੱਥੇ ਇੱਕ ਪ੍ਰਤਿਭਾ ਗੁਆ ਦਿੱਤੀ ਉੱਥੇ ਹੀ ਸਾਥੀਆਂ ਨੇ ਇੱਕ ਨੇਕਦਿਲ ਅਤੇ ਜ਼ਿੰਦਾਦਿਲ ਮਿੱਤਰ ਗੁਆ ਦਿੱਤਾ।

कमांडेंट दविंदर सिंह
ਕਮਾਂਡੈਂਟ ਦਵਿੰਦਰ ਸਿੰਘ ਕਾਫੀ ਸਮਾਰਟ ਅਫਸਰ ਸਨ

ਸਾਲ ਪਹਿਲਾਂ ਦਵਿੰਦਰ ਸਿੰਘ ਦੀ ਛੋਟੀ ਭੈਣ ਦੀ ਵੀ ਹੋਈ ਸੀ ਮੌਤ

कमांडेंट दविंदर सिंह
ਕਮਾਂਡੈਂਟ ਦਵਿੰਦਰ ਸਿੰਘ ਦਾ ਇੱਕ ਅੰਦਾਜ਼ ਇਹ ਵੀ ਹੈ

ਇੱਕ ਦੁਖਦ ਇਤਫ਼ਾਕ ਇਹ ਵੀ ਹੈ ਕਿ ਠੀਕ ਸਾਲ ਪਹਿਲਾਂ ਯਾਨੀ ਅਗਸਤ 2017 ਵਿੱਚ ਕਮਾਂਡੈਂਟ ਦਵਿੰਦਰ ਸਿੰਘ ਦੀ ਛੋਟੀ ਭੈਣ ਦੀ ਵੀ ਅਚਾਨਕ ਮੌਤ ਹੋਈ ਸੀ ਜੋ ਉਨ੍ਹਾਂ ਲਈ ਵੱਡਾ ਸਦਮਾ ਸੀ। ਕਮਾਂਡੈਂਟ ਦਵਿੰਦਰ ਸਿੰਘ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਪੁੱਤਰ ਵੀ ਹਨ। ਇੱਕ ਬੇਟਾ ਕਾਲਜ ਵਿੱਚ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਛੋਟਾ ਬੇਟਾ 10ਵੀਂ ਦਾ ਵਿਦਿਆਰਥੀ ਹੈ। ਦਵਿੰਦਰ ਸਿੰਘ ਦੇ ਸੁਹਰੇ ਡੀਐੱਸ ਆਹਲੂਵਾਲੀਆ ਵੀ ਸੀਮਾ ਸੁਰੱਖਿਆ ਬਲ ਵਿੱਚ ਤਾਇਨਾਤ ਸਨ ਅਤੇ ਬਤੌਰ ਆਈਜੀ ਰਿਟਾਇਰਡ ਹੋਏ ਸਨ।

कमांडेंट दविंदर सिंह
ਕਮਾਂਡੈਂਟ ਦਵਿੰਦਰ ਸਿੰਘ