ਕਮਾਂਡੈਂਟ ਦਵਿੰਦਰ ਸਿੰਘ ਦੀ ਅੰਤਿਮ ਅਰਦਾਸ ਵੇਲੇ ਇੱਕਜੁੱਟ ਹੋਇਆ ਬੀਐਸਐਫ ਪਰਿਵਾਰ

438
ਕਮਾਂਡੈਂਟ ਦਵਿੰਦਰ ਸਿੰਘ
ਕਮਾਂਡੈਂਟ ਦਵਿੰਦਰ ਸਿੰਘ ਦਾ ਅੰਤਿਮ ਅਰਦਾਸ ਦਾ ਸਮਾਗਮ

”ਬਚਪਨ ਵਿੱਚ ਅਸੀਂ ਗੁਰਦੁਆਰੇ ਵਿੱਚ ਲੰਗਰ ਦੀ ਸੇਵਾ ਕਰਨ ਲਈ ਅਕਸਰ ਆਉਂਦੇ ਸੀ। ਇਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨੇ ਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਕੰਮ ਮੁਸ਼ਕਿਲ , ਥਕਾ ਦੇਣ ਵਾਲੇ, ਭਾਰੀ ਸਮਾਨ ਚੁੱਕਣ ਵਾਲੇ ਵੀ ਹੁੰਦੇ ਸਨ। ਅਜਿਹੇ ਕੰਮ ਅਸੀਂ ਦਵਿੰਦਰ ਨੂੰ ਦਿੰਦੇ ਸੀ ਜੋ ਉਨ੍ਹਾਂ ਨੂੰ ਆਸਾਨੀ ਨਾਲ ਕਰ ਲੈਂਦੇ ਸੀ। ਬੀਐੱਸਐੱਫ ਦੇ ਮਰਹੂਮ ਕਮਾਂਡੇਂਟ ਦਵਿੰਦਰ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਦਿੱਲੀ ਦੇ ਜਨਕਪੁਰੀ ਦੇ ਗੁਰਦੁਆਰੇ ਵਿੱਚ ਸ਼ਰਧਾਂਜਲੀ ਦੇਣ ਵੇਲੇ ਇਹ ਗੱਲ ਉਨ੍ਹਾਂ ਦੇ ਬਚਪਨ ਦੇ ਦੋਸਤ ਨੇ ਕਹੀ ਤਾਂ ਜ਼ਹਿਨ ਵਿੱਚ ਇਹ ਵੀ ਆਇਆ ਕਿ ਜੀਵਤ ਰਹਿੰਦੇ ਹੀ ਨਹੀਂ ਬੀਐੱਸਐੱਫ ਦਾ ਇਹ ਜ਼ਿੰਦਾਦਿਲ ਅਫਸਰ ਮੌਤ ਦੇ ਬਾਅਦ ਵੀ ਵੱਡਾ ਭਾਰੀ ਕੰਮ ਨੇਤਰਦਾਨ ਦੇ ਜ਼ਰੀਏ ਕਰ ਗਿਆ।

ਕਮਾਂਡੈਂਟ ਦਵਿੰਦਰ ਸਿੰਘ
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸਨ

ਕਮਾਂਡੈਂਟ ਦਵਿੰਦਰ ਸਿੰਘ ਦੀ ਨੇਤਰਦਾਨ ਦੀ ਸਹੁੰ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੇ ਵੱਡੇ ਬੇਟੇ ਜਸਕਰਨ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ। ਕਾਨੂੰਨ ਦੀ ਪੜ੍ਹਾਈ ਕਰ ਰਿਹਾ ਇਹ ਨੌਜਵਾਨ ਕਹਿੰਦਾ ਹੈ, ”ਵਕਤ ‘ਤੇ ਨੇਤਰਦਾਨ ਕੀਤਾ ਗਿਆ ਸੀ ਅਤੇ ਏਮਜ਼ ਦੇ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਨੇਤਰ ਕੁਝ ਘੰਟਿਆਂ ਵਿੱਚ ਲੋੜਵੰਦ ਨੂੰ ਲਗਾ ਦਿੱਤੇ ਗਏ।”

ਕਮਾਂਡੈਂਟ ਦਵਿੰਦਰ ਸਿੰਘ

ਕਈ ਲੋਕਾਂ ਦੀ ਪ੍ਰੇਰਨਾ ਬਣੇ ਕਮਾਂਡੈਂਟ ਦਵਿੰਦਰ ਸਿੰਘ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਅੰਤਿਮ ਅਰਦਾਸ ਵੇਲੇ ਗੁਰਦੁਆਰੇ ਦੀਆਂ ਦੋਵੇਂ ਮੰਜ਼ਿਲਾਂ ਪੂਰੇ ਤਰੀਕੇ ਨਾਲ ਭਰੀਆਂ ਹੋਈਆਂ ਸਨ। ਜਿਸ ਨੂੰ ਕਿਤੇ ਵੀ ਥਾਂ ਮਿਲੀ ਉਹ ਉੱਥੇ ਬੈਠ ਗਿਆ। ਬੀਐੱਸਐੱਫ ਵਿੱਚ ਤਾਇਨਾਤ 1993 ਬੈਚ ਦੇ ਕਈ ਸਾਰੇ ਅਧਿਕਾਰੀ ਤਾਂ ਦੇਸ ਦੀਆਂ ਵੱਖ-ਵੱਖ ਥਾਂਵਾਂ ਤੋਂ ਆਏ ਸਨ। ਉਨ੍ਹਾਂ ਵਿਚੋਂ ਕਿਸੇ ਨੇ ਕਮਾਂਡੈਂਟ ਦਵਿੰਦਰ ਸਿੰਘ ਨਾਲ ਬੀਐੱਸਐੱਫ ਵਿੱਚ ਕਰਿਅਰ ਸ਼ੁਰੂ ਕੀਤਾ, ਕਈ ਜੂਨੀਅਰ, ਸੀਨੀਅਰ ਅਤੇ ਸੇਵਾ ਮੁਕਤ ਅਫਸਰ ਦਵਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ। ਇਲਾਕੇ ਦੇ ਕੌਂਸਲਰ ਵੀਨਾ ਸ਼ਰਮਾ ਵੀ ਇਸ ਮੌਕੇ ਪਹੁੰਚੇ ਸਨ।

ਉਨ੍ਹਾਂ ਦੇ ਉਹ ਗੁਰੂ ਭੋਲਾ ਨਾਥ ਸ਼ਰਮਾ ਵੀ ਆਏ ਜਿਨ੍ਹਾਂ ਨੇ ਦਵਿੰਦਰ ਨੂੰ ਬੀਐੱਸਐੱਫ ਵਿੱਚ ਟਰੇਨਿੰਗ ਦਿੱਤੀ ਸੀ। ਤਿੰਨ ਸਾਲ ਪਹਿਲਾਂ ਹੀ ਬੀਐਸਐਫ ਤੋਂ ਸੇਵਾ ਮੁਕਤ ਹੋਏ ਭੋਲਾ ਨਾਥ ਸ਼ਰਮਾ ਦੇ ਚਿਹਰੇ ‘ਤੇ ਦਵਿੰਦਰ ਦਾ ਜ਼ਿਕਰ ਆਉਂਦੇ ਹੀ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ। ਉਹ ਕਹਿੰਦੇ ਸਨ ਕਿ ਉਹ ਬਹੁਤ ਹੋਣਹਾਰ, ਹੁਨਰਮੰਦਰ ਅਤੇ ਅਨੁਸ਼ਾਸਨ ਵਾਲਾ ਸੀ। ਦਵਿੰਦਰ ਸਿੰਘ ਦੀ ਮੁੱਢਲੀ ਟਰੇਨਿੰਗ ਵੇਲੇ ਡੀਆਈਜੀ ਰਹੇ ਕੇ ਐੱਸ ਵਾਲੀਆ ਏਡੀਜੀ ਐਸ ਕੇ ਸੂਦ, ਕਮਾਂਡੈਂਟ ਦੇਵਬ੍ਰਤ ਨੇਗੀ ਦੇ ਨਾਲ ਹੋਰ ਕਈ ਅਧਿਕਾਰੀ ਸਨ ਜੋ ਇਸ ਮੌਕੇ ਪਹੁੰਚੇ ਸਨ। ਖੁਦ ਬੀਐਸਐਫ ਦੇ ਅਧਿਕਾਰੀਆਂ ਨੇ ਪੂਰਾ ਬੰਦੋਬਸਤ ਸਾਂਭਿਆ ਹੋਇਆ ਸੀ, ਕਿਸੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ। ਅੰਤਿਮ ਅਰਦਾਸ ਵੇਲੇ ਦਵਿੰਦਰ ਦੇ ਦੋਸਤ ਕਮਾਂਡੈਂਟ ਵਾਈਐਸ ਰਾਠੌਰ ਨੇ ਇੰਤਜ਼ਾਮ ਦੀ ਜ਼ਿੰਮੇਵਾਰੀ ਸਾਂਭੀ ਹੋਈ ਸੀ।

ਕਮਾਂਡੈਂਟ ਦਵਿੰਦਰ ਸਿੰਘ
ਪਰਿਵਾਰ ਨੂੰ ਮਿਲਣ ਪਹੁੰਚੇ ਬੀਐਸਐਫ ਦੇ ਮਹਾਨਿਦੇਸ਼ਕ ਕੇ ਕੇ ਸ਼ਰਮਾ

ਅੰਤਿਮ ਅਰਦਾਸ ਤੋਂ ਬਾਅਦ ਭਾਵੁਕ ਪਲਾਂ ਵਿਚਾਲੇ ਬੀਐਸਐਫ ਦੇ ਇਹ ਸਾਥੀ ਅਲਵਿਦਾ ਕਹਿੰਦੇ ਵਕਤ ਵੀ ਕਮਾਂਡੈਂਟ ਦਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਯਾਦ ਆਪਣੇ ਨਾਲ ਰੱਖਣਾ ਚਾਹੁੰਦੇ ਸਨ। ਸ਼ਾਇਦ ਇਹੀ ਵਜ੍ਹਾ ਸੀ ਕਿ ਸਾਰਿਆਂ ਨੇ ਆਪਣੇ ਮਰਹੂਮ ਸਾਥੀ ਦੇ ਪਰਿਵਾਰ ਨਾਲ ਫੋਟੋ ਖਿਚਵਾਈ। ਸੱਚ ਵਿੱਚ ਇਹ ਸਾਰਿਆਂ ਲਈ ਭਾਵੁਕ ਕਰ ਦੇਣ ਵਾਲੇ ਪਲ ਸਨ ਪਰ ਆਪਣੇ ਜੀਵਨ ਸਾਥੀ ਨੂੰ ਗੁਆ ਦੇਣ ਵਾਲੀ ਦਵਿੰਦਰ ਸਿੰਘ ਦੀ ਪਤਨੀ ਨਰਦੀਪ ਕੋਰ ਨੇ ਵੀ ਇਨ੍ਹਾਂ ਪਲਾਂ ਦਾ ਜ਼ਿੰਦਾਦਿਲੀ ਨਾਲ ਸਾਮਨਾ ਕੀਤਾ। ਉਹ ਖੁਦ ਵੀ ਇੱਕ ਬੀਐਸਐਫ ਅਧਿਕਾਰੀ ਦੀ ਧੀ ਹਨ ।

ਹਾਲ ਵਿੱਚ ਹੀ ਪਰਿਵਾਰ ਦਾਲ ਦੁਖ ਸਾਂਝਾ ਕਰਨ ਲਈ ਬੀਐੱਸਐੱਫ ਦੇ ਮਹਾਨਿਦੇਸ਼ਕ ਕੇ.ਕੇ ਸ਼ਰਮਾ ਵੀ ਪਹੁੰਚੇ ਸਨ।

ਬੀਐੱਸਐੱਫ ਦਾ ਮਾਣ ਦਵਿੰਦਰ ਸਿੰਘ ਮੌਤ ਤੋਂ ਬਾਅਦ ਵੀ ਨਿਭਾ ਰਿਹਾ ਫਰਜ਼