ਤੀਸਤਾ ਨਦੀ ‘ਤੇ ਬੀ.ਆਰ.ਓ. ਪੁਲ ‘ਤੇ ਟ੍ਰੈਫਿਕ ਸ਼ੁਰੂ

306
ਤੀਸਤਾ ਨਦੀ 'ਤੇ ਬਣਿਆ 360 ਫੁੱਟ ਲੰਮਾ ਝੂਲਾ ਪੁਲ ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ।

ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ- BRO) ਨੇ ਅੱਜ ਚੁੰਗਥਾਂਗ ਕਸਬੇ ਨੇੜੇ ਮੁਨਸ਼ੀਥੰਗ ਕੋਲ ਤੀਸਤਾ ਨਦੀ ‘ਤੇ 360 ਫੁੱਟ ਲੰਮੇ ਝੂਲਾ ਪੁਲ ਨੂੰ ਖੋਲ੍ਹ ਦਿੱਤਾ ਹੈ। 758 ਬਾਰਡਰ ਰੋਡ ਟਾਸਕ ਫੋਰਸ (ਬੀ.ਆਰ.ਟੀ.ਐੱਫ.) ਦੀ 86 ਰੋਡ ਕੰਸਟ੍ਰਕਸ਼ਨ ਕੰਪਨੀ (ਆਰ.ਸੀ.ਸੀ.) ਨੇ ਸਵਾਸਤਿਕ ਪ੍ਰੋਜੈਕਟ ਤਹਿਤ ਅਕਤੂਬਰ ਤੋਂ ਇਨ੍ਹਾਂ ਪੁਲਾਂ ਦੀ ਉਸਾਰੀ ਸ਼ੁਰੂ ਕੀਤੀ ਸੀ। ਇਹ ਪੁਲ ਜਨਵਰੀ 2020 ਵਿੱਚ ਪੂਰਾ ਹੋਇਆ ਸੀ।

ਉੱਤਰੀ ਸਿੱਕਮ ਵਿੱਚ ਲਾਚੇਨ ਦੇ ਨਾਗਰਿਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨ ਵਾਲੇ ਇਸਦੇ ਸੰਪਰਕ ਮਾਰਗਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪੁਲ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ ਅਤੇ ਦੁਰਲੱਭ ਖੇਤਰਾਂ ਵਿੱਚ ਤਾਇਨਾਤ ਹਥਿਆਰਬੰਦ ਫੌਜਾਂ ਲਈ ਢੁਆਈ ਸੁਖਾਲੀ ਬਣਾਏਗਾ।

ਇੱਥੇ ਬਣੇ 180 ਫੁੱਟ ਲੰਮਾ ਪੁਲ ਜੂਨ 2019 ਨੂੰ ਬੱਦਲ ਫੱਟਣ ਕਰਕੇ ਨੁਕਸਾਨਿਆ ਗਿਆ ਸੀ, ਜਿਸ ਕਰਕੇ ਸਿੱਕਿਮ ਦੇ ਉੱਤਰੀ ਜ਼ਿਲ੍ਹੇ ਵਿੱਚ ਸੰਚਾਰ ਵਿੱਚ ਵਿਘਨ ਪਿਆ। ਬਾਕੀ ਲੋਕਾਂ ਲਈ ਪ੍ਰਤੀਬੰਧਿਤ ਫੌਜੀ ਖੇਤਰ ਰਸਤੇ ਰਾਹੀਂ ਹੀ ਬਾਕੀ ਹਿੱਸੇ ਦੇ ਲੋਕਾਂ ਨਾਲ ਸੰਪਰਕ ਬਣਿਆ ਹੋਇਆ ਸੀ।