ਦੁਨੀਆ ਵਿੱਚ ਕੋਈ ਵੀ ਨਹੀਂ ਜੋ 100 ਸਾਲਾ ਜੋਧੇ ਟੌਮ ਮੂਰੇ ਦਾ ਮੁਕਾਬਲਾ ਕਰ ਸਕੇ

61
ਹਮਾਇਤ ਟੌਮ ਮੂਰੇ

ਆਧੁਨਿਕ ਯੁੱਗ ਵਿੱਚ ਇੱਕ ਫੌਜੀ ਦੇ ਤੌਰ ‘ਤੇ ਤਨ, ਮਨ ਅਤੇ ਧੰਨ ਨਾਲ ਜਿੰਨੀ ਜਨਤਕ ਹਮਾਇਤ ਟੌਮ ਮੂਰੇ ਨੂੰ ਮਿਲਿਆ ਹੈ ਅਜਿਹਾ ਕਿਸੇ ਫੌਜੀ ਜੋਧੇ ਨੂੰ ਮਿਲਿਆ। ਆਪਣੇ 100ਵੇਂ ਜਨਮ ਦਿਹਾੜੇ ‘ਤੇ ਬਰਤਾਨੀਆ ਦੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਲਈ ਸਿਰਫ਼ 1000 ਪੌਂਡ ਇਕੱਤਰ ਕਰਨ ਖਾਤਰ ਆਪਣੇ ਘਰੇਲੂ ਬਾਗ ਵਿੱਚ ਹਾਲੀਆ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਰੋਜਾਨਾ ਦੀ ਸੈਰ ਨੇ ਅਜਿਹਾ ਕਮਾਲ ਕਰ ਵਿਖਾਇਆ ਕਿ ਇਸ ਜੋਧੇ ਨੂੰ ਵੀ ਹੈਰਾਨੀ ਹੋ ਰਹੀ ਹੈ। 30 ਅਪ੍ਰੈਲ ਨੂੰ ਕਪਤਾਨ ਮੂਰੇ ਦੇ 100ਵੇਂ ਜਨਮਦਿਨ ‘ਤੇ, ਆਲਮੀ ਮਹਾਂਮਾਰੀ ਨਾਲ ਆਰਥਿਕਤਾ ਲਈ ਆਉਣ ਵਾਲੇ ਸੰਕਟ ਦੇ ਬਾਵਜੂਦ 37 ਮਿਲੀਅਨ ਡਾਲਰ ਤੋਂ ਵੱਧ ਫੰਡ ਇਕੱਠੀ ਹੋ ਗਈ। ਸਿਰਫ਼ ਪੈਸੇ ਹੀ ਨਹੀਂ ਲੋਕਾਂ ਨੇ ਉਨ੍ਹਾਂ ‘ਤੇ ਆਪਣਾ ਪਿਆਰ ਵੀ ਵਰਸਾਇਆ। ਸੈਂਕੜੇ ਜਾਂ ਹਜਾਰਾਂ ਦੀ ਗਿਣਤੀ ਵਿੱਚ ਨਹੀਂ, ਬਲਕਿ 30 ਅਪ੍ਰੈਲ ਤੱਕ ਇਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਡੇਢ ਲੱਖ ਤੋਂ ਵੀ ਵੱਧ ਜਨਮਦਿਨ ਕਾਰਡ ਕੈਪਟਨ ਮੂਰੇ ਤੱਕ ਪਹੁੰਚ ਗਏ ਸਨ।

ਹਮਾਇਤ ਟੌਮ ਮੂਰੇ

ਕੈਪਟਨ ਤੋਂ ਕਰਨਲ ਬਣੇ:

ਮਜ਼ੇ ਦੀ ਗੱਲ ਇਹ ਹੈ ਕਿ ਫੌਜੀ ਜ਼ਿੰਦਗੀ ਵਿੱਚ ਕਪਤਾਨ ਦੇ ਰੈਂਕ ਤੱਕ ਪਹੁੰਚੇ ਟੌਮ ਮੂਰੇ ਨੂੰ ਪ੍ਰੇਰਣਾਦਾਇਕ ਸ਼ਖ਼ਸੀਅਤ ਬਣਾਉਣ ‘ਤੇ ਬਰਤਾਨਵੀ ਫੌਜ ਨੇ ਕਰਨਲ (ਆਨਰੇਰੀ) ਵੀ ਬਣਾ ਦਿੱਤਾ। ਵੀਰਵਾਰ ਨੂੰ ਜਾਰੀ ਆਪਣੇ ਸੰਦੇਸ਼ ਵਿੱਚ, ਬ੍ਰਿਟਿਸ਼ ਸੈਨਾ ਦੇ ਮੁਖੀ ਜਨਰਲ ਮਾਰਕ ਕਾਰਲਟਨ ਸਮਿੱਥ ਨੇ ਕਪਤਾਨ ਮੂਰੇ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਮੁਸੀਬਤ ਵਿੱਚ ਮਜ਼ੇਦਾਰ ਲੱਗਣ ਵਾਲਾ ਟੌਮ ਮੂਰੇ ਨਵੀਂ ਅਤੇ ਪੁਰਾਣੀ ਪੀੜ੍ਹੀ ਦੋਵਾਂ ਲਈ ਪ੍ਰੇਰਣਾ ਸਰੋਤ ਹੈ। ਬ੍ਰਿਟਿਸ਼ ਰੱਖਿਆ ਮੰਤਰਾਲੇ ਨੇ ਟੌਮ ਮੂਰੇ ਨੂੰ ਆਰਮੀ ਫਾਊਂਡੇਸ਼ਨ ਕਾਲਜ, ਹੈਰੋਗੇਟ ਦਾ ਪਹਿਲਾ ਆਨਰੇਰੀ ਕਰਨਲ ਨਿਯੁਕਤ ਕੀਤਾ ਹੈ।

ਹਮਾਇਤ ਟੌਮ ਮੂਰੇ

ਭਾਰਤ ਨਾਲ ਸੰਪਰਕ:

ਇੰਗਲੈਂਡ ਦੇ ਵੈਸਟ ਰਾਈਡਿੰਗ ਆਫ ਯੌਰਕਸ਼ਾਇਰ ਵਿੱਚ ਇੱਕ ਬਿਲਡਰ ਦੇ ਘਰ 30 ਅਪ੍ਰੈਲ 1920 ਨੂੰ ਪੈਦਾ ਹੋਏ ਟੌਮ ਮੂਰੇ ਦਾ ਅਸਲ ਨਾਮ ਥੌਮਸਨ ਮੂਰੇ ਹੈ ਜਿਨ੍ਹਾਂ ਨੇ 28 ਜੂਨ 1941 ਨੂੰ ਬ੍ਰਿਟਿਸ਼ ਆਰਮੀ ਵਿੱਚ ਸੈਕੇਂਡ ਲੈਫਟੀਨੈਂਟ ਕਮਿਸ਼ਨ ਪ੍ਰਾਪਤ ਕੀਤਾ ਅਤੇ ਦੂਜੀ ਵਿਸ਼ਵ ਜੰਗ ਵਿੱਚ ਵੀ ਹਿੱਸਾ ਲਿਆ। ਪ੍ਰਾਈਡ ਆਫ ਬ੍ਰਿਟੇਨ ਅਤੇ ਯੌਰਕਸ਼ਾਇਰ ਰੈਜੀਮੈਂਟ ਵੀ ਮੈਡਲ ਆਫ਼ ਆਨਰ ਇੰਡੀਆ ਨਾਲ ਸਨਮਾਨਿਤ ਭਾਰਤ ਵਿੱਚ ਵੀ ਤਾਇਨਾਤ ਰਹੇ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬਰਮਾ ਮੁਹਿੰਮ ਵਿੱਚ ਵੀ ਹਿੱਸਾ ਲਿਆ ਸੀ। ਉਹ ਮੁੰਬਈ (ਉਸ ਸਮੇਂ ਬੰਬੇ) ਅਤੇ ਕੋਲਕਾਤਾ (ਉਸ ਵੇਲੇ ਕਲਕੱਤਾ) ਵਿੱਚ ਭਾਰਤ ਵਿੱਚ ਤਾਇਨਾਤ ਸੀ। ਹਾਲਾਂਕਿ ਫੌਜ ਵਿੱਚ ਉਨਾਂ ਦਾ ਕਾਰਜਕਾਲ ਛੋਟਾ ਹੀ ਸੀ। ਕੁੱਲ ਮਿਲਾ ਕੇ ਸੱਤ ਸਾਲ। ਬਾਅਦ ਵਿੱਚ ਉਹ ਕੰਕ੍ਰੀਟ ਬਣਾਉਣ ਵਾਲੀ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਬਣ ਗਏ।

ਇੰਝ ਕੀਤੀ ਸ਼ੁਰੂਆਤ:

ਮੋਟਰ ਸਾਈਕਲ ਰੇਸ ਦੇ ਸ਼ੌਂਕੀ ਅਤੇ ਉਤਸ਼ਾਹੀ ਟੌਮ ਮੂਰੇ ਨੇ 6 ਅਪ੍ਰੈਲ ਨੂੰ ਆਪਣੇ ਘਰ ਦੇ ਬਗੀਚੇ ਵਿੱਚ ਵਾਕਰ ਦਾ ਸਹਾਰਾ ਲੈ ਕੇ ਸੈਰ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ 24 ਦਿਨਾਂ ਵਿੱਚ 1000 ਪੌਂਡ ਇਕੱਠਾ ਕਰਨ ਵਿੱਚ ਸਹਾਇਤਾ ਕਰਨ। ਇਹ 24 ਦਿਨ ਉਨ੍ਹਾਂ ਦੇ 100ਵੇਂ ਜਨਮਦਿਨ ‘ਤੇ ਪੂਰੇ ਹੋਣੇ ਸਨ। ਉਨ੍ਹਾਂ ਦੀ ਲੰਮੀ ਉਮਰ, ਸ਼ੈਲੀ ਅਤੇ ਨੇਕ ਕੰਮ ਪ੍ਰਤੀ ਸਮਰਪਣ ਦੇ ਨਾਲ ਇਸ ਅਪੀਲ ਦਾ ਅਜਿਹਾ ਅਸਰ ਹੋਇਆ ਕਿ ਟੌਮ ਮੂਰੇ ਨਾ ਸਿਰਫ਼ ਬਹੁਤ ਮਸ਼ਹੂਰ ਹੋਏ, ਬਲਕਿ ਪਾਊਂਡ ਦੀ ਤਾਂ ਜਿਵੇਂ ਬਰਸਾਤ ਹੋਣ ਲੱਗੀ।

ਹਮਾਇਤ ਟੌਮ ਮੂਰੇ

ਸਨਮਾਨ ਅਤੇ ਪ੍ਰਸਿੱਧੀ:

ਜ਼ਮੀਨੀ ਫੌਜ ਨੇ ਤਰੱਕੀ ਦਿੱਤੀ ਅਤੇ ਬ੍ਰਿਟਿਸ਼ ਏਅਰ ਫੋਰਸ ਨੇ ਉਨ੍ਹਾਂ ਦੇ ਜਨਮਦਿਨ ‘ਤੇ ਵੀ ਉਡਾਣ ਭਰੀ। ਲੋਕ ਭਲਾਈ ਲਈ ‘ਚੈਰਿਟੀ ਵਾਕ’ ਕਰਕੇ ਸਭ ਤੋਂ ਵੱਧ ਪੈਸਾ ਇਕੱਠਾ ਕਰਨ ਦਾ ਵਿਸ਼ਵ ਰਿਕਾਰਡ ਵੀ ਗਿੰਨੀਜ਼ ਬੁੱਕ ਵਿੱਚ ਉਨ੍ਹਾਂ ਦੇ ਨਾਂਅ ਦਰਜ ਹੋ ਗਿਆ। ਸੰਯੁਕਤ ਨੇਸ਼ਨ ਦੇ ਸੱਕਤਰ ਜਨਰਲ ਐਂਟੋਨੀਓ ਗੁਤਰੇਸ ਨੇ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵੀਡੀਓ ਕਾਲ ਕਰਕੇ ਸ਼ੁਭ ਕਾਮਨਾਵਾਂ ਦਿੱਤੀਆਂ। ਬ੍ਰਿਟੇਨ ਦੀ ਡਾਕ ਸੇਵਾ ਰਾਇਲ ਪੋਸਟ ਨੇ ਉਨ੍ਹਾਂ ਦੇ ਕੰਮ ਨੂੰ ਸਨਾਮਨ ਦੇਣ ਲਈ ਡਾਕ ਟਿਕਟ ਜਾਰੀ ਕਰਨ ਦਾ ਐਲਾਨ ਕੀਤੀ।

ਸਿਹਤ ਦੀਆਂ ਚੁਣੌਤੀਆਂ:

ਹੈਰਾਨੀ ਦੀ ਗੱਲ ਹੈ ਕਿ ਕਪਤਾਨ ਮੂਰੇ ਨੇ ਜਿੰਦਾਦਿਲੀ ਦੀ ਇਹ ਨੁਮਾਇਸ਼ ਅਤੇ ਸਿਹਤ ਸੰਭਾਲ ਪ੍ਰਤੀ ਇਹ ਸਮਰਪਣ ਉਮਰ ਦੇ ਪੜਾਅ ਵਿੱਚ ਉਦੋਂ ਕੀਤਾ ਹੈ, ਜਦ ਉਹ ਖੁਦ ਆਪਣੀ ਸਿਹਤ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਦੋ ਸਾਲ ਪਹਿਲਾਂ ਨੈਸ਼ਨਲ ਹੈਲਥ ਸਰਵਿਸ ਤੋਂ ਚਮੜੀ ਦੇ ਕੈਂਸਰ ਦਾ ਇਲਾਜ ਕਰਵਾ ਚੁੱਕੇ ਟੌਮ ਮੂਰੇ ਨੂੰ ਜ਼ਮੀਨ ‘ਤੇ ਡਿੱਗਣ ਕਰਕੇ ਚੁਲੇ ਦੀ ਹੱਡੀ ਟੁੱਟ ਚੁੱਕੀ ਹੈ। ਸਿਰਫ ਚੁਲੇ ਦੀ ਹੱਡੀ ਹੀ ਨਹੀਂ ਬਲਕਿ ਉਨ੍ਹਾਂ ਦੇ ਗੋਡੇ ਵੀ ਬਦਲੇ ਜਾ ਚੁੱਕੇ ਹਨ।