ਇਹ ਪਾਕਿਸਤਾਨੀ ਟੈਂਕ ਹੈ ਭਾਰਤ ਦੀ ਪਾਕਿਸਤਾਨ ਉੱਤੇ ਜਿੱਤ ਦਾ ਗਵਾਹ

1175
ਪਾਕਿਸਤਾਨੀ ਪੈਂਟਨ ਟੈਂਕ
चंडीगढ़ में सड़क किनारे पार्क ਪਾਕਿਸਤਾਨੀ ਪੈਂਟਨ ਟੈਂਕ. Photo/Sanjay Vohra

ਪੰਜਾਬ ਤੇ ਹਰਿਆਣਾ ਸੂਬਿਆਂ ਦੀ ਸਾਂਝੀ ਰਾਜਧਾਨੀ, ਅਤੇ ਕੇਂਦਰ ਵੱਲੋਂ ਪ੍ਰਸ਼ਾਸਿਤ ਖੇਤਰ ਚੰਡੀਗੜ੍ਹ ਵਿੱਚ ਸੜਕ ਕਿਨਾਰੇ ਕਾਰ ਪਾਰਕਿੰਗ ਵਿੱਚ ਇੱਕ ਅਜਿਹੀ ਖ਼ਤਰਨਾਕ ਗੱਡੀ ਪਾਰਕ ਕੀਤੀ ਗਈ ਹੈ ਜਿਸ ‘ਤੇ ਨਜ਼ਰ ਪੈਂਦੇ ਹੀ ਕੋਈ ਵੀ ਸ਼ਖਸ ਉੱਥੇ ਬਿਨਾ ਕੁਝ ਪਲ ਗੁਜ਼ਾਰੇ ਅੱਗੇ ਨਹੀਂ ਜਾ ਸਕਦਾ ਅਤੇ ਅਜਿਹਾ ਵੀ ਨਹੀਂ ਹੋ ਸਕਦਾ ਕਿ ਤੁਸੀਂ ਉਸ ਦੀ ਤਸਵੀਰ ਖਿੱਚਣ ਤੋਂ ਖੁਦ ਨੂੰ ਰੋਕ ਸਕੋ। ਅਸਲ ਵਿੱਚ ਇਹ ਵਾਹਨ ਜਿਨਾਂ ਖ਼ਾਸ ਹੈ ਉਨ੍ਹਾਂ ਹੀ ਦਿਲਚਸਪ ਹੈ, ਇਸਦਾ ਇਤਿਹਾਸ ਅਤੇ ਇਸ ਦੇ ਇੱਥੇ ਪਹੁੰਚਣ ਦੀ ਕਹਾਣੀ।

ਹਰ ਭਾਰਤੀ ਫੌਜੀ ਨੂੰ ਜਿੱਥੇ ਇਹ ਫੌਜ ਦੀ ਹਿੰਮਤ ਤੇ ਬਹਾਦਰੀ ਦੀ ਅਸਲ ਕਹਾਣੀ ਦੇ ਫਲੈਸ਼ ਬੈਕ ਵਿੱਚ ਲੈ ਜਾਂਦਾ ਹੈ ਉੱਥੇ ਹੀ ਹਰ ਇੱਕ ਹਿੰਦੁਸਤਾਨੀ ਵੀ ਇਸ ਨੂੰ ਵੇਖ ਕੇ ਮਾਣ ਮਹਿਸੂਸ ਕਰਦਾ ਹੈ। ਇਹ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ 1965 ਵਿੱਚ ਹੋਈ ਜੰਗ ਵਿੱਚ ਭਾਰਤੀ ਫੌਜ ਦੀ ਜਿੱਤ ਦਾ ਪ੍ਰਤੀਕ – ਪੈਂਟਨ ਟੈਂਕ ਐਮ-46। ਅਮਰੀਕਾ ਵਿੱਚ ਬਣਿਆ ਇਹ ਟੈਂਕ ਉਨ੍ਹਾਂ ਤਕਰੀਬਨ 100 ਟੈਂਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਦਮ ‘ਤੇ ਪਾਕਿਸਤਾਨੀ ਫੌਜ ਭਾਰਤ ਦੀ ਪੰਜਾਬ ਸਰਹੱਦ ਵਿੱਚ ਫਤਿਹ ਦਾ ਸੁਫਨਾ ਲੈ ਕੇ ਦਾਖਿਲ ਹੋਈ ਸੀ ਪਰ ਉਸ ਨੂੰ ਭਾਰਤੀ ਫੌਜੀਆਂ ਨੇ ਇੰਨਾ ਦਮਦਾਰ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਟੈਂਕਾਂ ਨੂੰ ਛੱਡ ਕੇ ਭੱਜਣ ਵਿੱਚ ਮਜਬੂਰ ਕਰ ਦਿੱਤਾ । ਇਸ ਟੈਂਕ ਆਸਲ ਉਤਾੜ ਦੀ ਲੜਾਈ ਦੌਰਾਨ ਕਬਜ਼ੇ ਵਿੱਚ ਲਏ ਗਏ ਟੈਂਕਾਂ ਵਿੱਚੋਂ ਇੱਕ ਹੈ।

ਆਸਲ ਉਤਾੜ ਜੰਗ ਦੇ 50 ਸਾਲ 31 ਅਗਸਤ 2015 ਨੂੰ ਪੂਰੇ ਹੋਏ ਸਨ। ਇਸ ਮੌਕੇ ਚੰਡੀਗੜ੍ਹ ਦੇ ਸੈਕਟਰ 10 ਵਿੱਚ ਮਿਊਜ਼ੀਅਮ ਅਤੇ ਆਰਟ ਗੈਲਰੀ ਦੇ ਬਾਹਰ ਪਾਰਕਿੰਗ ਵਿੱਚ ਸਥਾਪਿਤ ਕੀਤੇ ਗਏ ਇਸ ਟੈਂਕ ਦੀ ਖਾਸੀਅਤ ਦੀ ਚਰਚਾ ਤੋਂ ਪਹਿਲਾਂ ਆਸਲ ਉਤਾੜ ਜੰਗ ਦੇ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ।

पाकिस्तानी पैटन टैंक
ਚੰਡੀਗੜ੍ਹ ਵਿੱਚ ਸੜਕ ਕਿਨਾਰੇ ਖੜ੍ਹਾ ਪਾਕਿਸਤਾਨੀ ਟੈਂਕ.

ਦੂਜੀ ਵਿਸ਼ਵ ਜੰਗ ਤੋਂ ਬਾਅਦ ਟੈਂਕ ਦੇ ਦਮਖਮ ‘ਤੇ ਲੜੀ ਗਈਆਂ ਜੰਗਾਂ ਵਿੱਚ ਸਭ ਤੋਂ ਗਹਿਗਚ ਮੰਨੀ ਗਈ ਇਸ ਜੰਗ ( 8 ਸਿਤੰਬਰ ਤੋਂ 10 ਸਿਤੰਬਰ 1965 ਦੇ ਵਿਚਾਲੇ) ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਪਾਕਿਸਤਾਨੀ ਫੌਜ ਕੌਮਾਂਤਰੀ ਸਰਹੱਦ ਨੂੰ ਪਾਰ ਕਰਕੇ ਪੰਜ ਕਿਲੋਮੀਟਰ ਤੱਕ ਭਾਰਤ ਦੇ ਖੇਮਕਰਨ ਇਲਾਕੇ ਵਿੱਚ ਦਾਖਿਲ ਹੋ ਗਈ। ਇਸ ਵਿੱਚ ਫੌਜ ਦੀ 1 ਆਰਮਡ ਡਿਵੀਜ਼ਨ ਅਤੇ 11ਵੀਂ ਇਨਫੈਨਟਰੀ ਡਿਵੀਜ਼ਨ ਸੀ ਜਿਨ੍ਹਾਂ ਵਿੱਚ ਤਕਰੀਬਨ 100 ਟੈਂਕ ਸ਼ਾਮਿਲ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਪੈਂਟਨ ਟੈਂਕ ਸਨ। ਇਨ੍ਹਾਂ ਵਿੱਚ ਐਮ 46 ਅਤੇ ਐਮ 47 ਸੀਰੀਜ਼ ਦੇ ਟੈਂਕ ਵੀ ਸਨ ਜੋ ਪਾਕਿਸਤਾਨ ਨੇ ਅਮਰੀਕਾ ਤੋਂ ਲਏ ਸਨ। ਦੋਵੇਂ ਪਾਸੇ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ।

ਹਾਲਾਤ ਨੂੰ ਦੇਖਦੇ ਹੋਏ ਭਾਰਤੀ ਫੌਜ ਦੀ 4 ਮਾਊਂਟੇਨ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਗੁਰਬਖਸ਼ ਸਿੰਘ ਨੇ ਫੌਜ ਨੂੰ ਵਿਚਕਾਰ ਤੋਂ ਪਿੱਛੇ ਹਟਣ ਦੇ ਹੁਕਮ ਦਿੱਤੇ ਸਨ ਪਰ ਸੱਜੇ ਤੇ ਖੱਬੇ ਪਾਸੇ ਦੇ ਹਿੱਸੇ ਨੂੰ ਬਰਕਰਾਰ ਰੱਖਦੇ ਹੋਏ ਘੋੜੇ ਦੀ ਨਾਲ ਦੇ ਆਕਾਰ ਵਿੱਚ ਤਾਇਨਾਤੀ ਕਰਕੇ ਪਾਕਿਸਤਾਨੀ ਫੌਜ ਦੀ ਘੇਰਬੰਦੀ ਕਰ ਲਈ ਸੀ।

पाकिस्तानी पैटन टैंक
ਆਸਲ ਉਤਾੜ ਦੀ ਜੰਗ ਵਿੱਚ ਭਾਰਤੀ ਜਾਂਬਾਜ਼ਾਂ ਨੇ 48 ਘੰਟਿਆਂ ਵਿੱਚ 165 ਪਾਕਿਸਤਾਨੀ ਟੈਂਕ ਤਬਾਹ ਕਰ ਦਿੱਤੇ ਸਨ

ਇਸ ਦੇ ਲਈ ਰਾਤ ਦੇ ਸੰਘਣੇ ਹਨੇਰੇ ਵਿੱਚ ਫੌਜ ਨੇ ਗੰਨੇ ਦੇ ਖੇਤਾਂ ਵਿੱਚ ਲੁਕ ਕੇ ਜਾਲ ਬਿਛਾ ਲਿਆ ਅਤੇ ਉਨ੍ਹਾਂ ਵਿੱਚ ਪਾਣੀ ਭਰ ਦਿੱਤਾ। ਸਵੇਰ ਹੁੰਦੇ ਹੀ ਵਿਚਕਾਰ ਵਾਲੇ ਫੌਜੀ ਲਾਈਨ ਦੇ ਪਿੱਛੇ ਹਟਦੇ ਹੋਏ ਪਾਕਿਸਤਾਨੀ ਫੌਜ ਨੂੰ ਭਾਰਤੀ ਸਰਹੱਦ ਵਿੱਚ ਹੋਰ ਅੰਦਰ ਜਾਣ ਦਾ ਲਾਲਚ ਦਿੱਤਾ। ਅੱਗੇ ਆਉਣ ਦੀ ਕੋਸ਼ਿਸ਼ ਵਿੱਚ ਪਾਕਿਸਤਾਨੀ ਟੈਂਕ ਖੇਤਾਂ ਦੇ ਚਿੱਕੜ ਵਿੱਚ ਫਸ ਗਏ। ਇਸ ਤਰ੍ਹਾਂ ਤਿੰਨ ਪਾਸੇ ਤੋਂ ਪਾਕਿਸਤਾਨੀਆਂ ਨੂੰ ਘੇਰਨ ਦੀ ਰਣਨੀਤੀ ਬ੍ਰਿਗੇਡੀਅਰ ਥਾਮਸ ਕੇ ਤਿਆਗਰਾਜ ਦੇ ਦਿਮਾਗ ਦੀ ਅਜਿਹੀ ਉਪਜ ਸਾਬਿਤ ਹੋਈ ਕਿ ਇਸ ਨੇ ਲੜਾਈ ਨੂੰ ਇੱਕ ਝਟਕੇ ਵਿੱਚ ਭਾਰਤ ਦੇ ਪੱਖ ਵਿੱਚ ਕਰ ਦਿੱਤਾ। ਜ਼ਬਰਦਸਤ ਗੋਲੀਬਾਰੀ ਹੋਈ ਅਤੇ ਹਮਲਾਵਰ ਪਾਕਿਸਤਾਨੀ ਫੌਜ ਹੁਣ ਬਚਾਅ ਕਰਨ ਦੇ ਹਾਲਾਤ ਵਿੱਚ ਆ ਚੁੱਕੀ ਸੀ। ਨਾਲ ਦੀ ਇਸੇ ਪੋਜ਼ੀਸ਼ਨ ਵਿੱਚ ਵਿਚਕਾਰ ਆਸਲ ਉਤਾੜ ਪਿੰਡ ਸੀ।

ਪਾਕਿਸਤਾਨ ਦੇ ਦਰਜਨਾਂ ਟੈਂਕ ਜਾਂ ਤਾਂ ਤਬਾਹ ਹੋ ਗਏ ਜਾਂ ਭਾਰਤੀ ਫੌਜ ਨੇ ਕਬਜ਼ੇ ਵਿੱਚ ਲੈ ਲਏ। ਪਾਕਿਸਤਾਨੀ ਫੌਜ ਦੇ ਕਮਾਂਡਰ ਮੇਜਰ ਜਨਰਲ ਨਾਸਿਰ ਅਹਿਮਦ ਖ਼ਾਨ ਇਸ ਕਾਰਵਾਈ ਵਿੱਚ ਮਾਰੇ ਗਏ। ਭਾਰਤ ਦੇ 10 ਟੈਂਕ ਇਸ ਲੜਾਈ ਵਿੱਚ ਤਬਾਹ ਹੋ ਗਏ। ਦੂਜੀ ਵਿਸ਼ਵ ਜੰਗ ਵਿੱਚ ਕੁਸਰਕ ਦੀ ਲੜਾਈ ਤੋਂ ਬਾਅਦ ਇਸ ਲੜਾਈ ਨੂੰ ਟੈਂਕ ਨਾਲ ਲੜੀ ਗਈ ਸਭ ਤੋਂ ਭਿਆਨਕ ਜੰਗ ਮੰਨਿਆ ਜਾਂਦਾ ਹੈ।

ਖਾਸ ਗੱਲ ਇਹ ਵੀ ਹੈ ਕਿ ਪਾਕਿਸਤਾਨ ਦੀ ਹਾਰੀ ਇਸ ਜੰਗ ਵਿੱਚ ਪਰਵੇਜ਼ ਮੁਸ਼ੱਰਫ ਨੇ ਵੀ ਹਿੱਸਾ ਲਿਆ ਸੀ ਜੋ ਬਾਅਦ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਵੀ ਬਣੇ। ਉਸ ਵੇਲੇ ਉਹ 1 ਆਰਮਡ ਡਿਵੀਜ਼ਨ ਦੀ 10 (ਐਸਪੀ) ਫੀਲਡ ਰੈਜੀਮੈਂਟ ਵਿੱਚ ਲੈਫਟੀਨੈਂਟ ਸਨ। ਇਸੇ ਜੰਗ ਵਿੱਚ ਸੱਤ ਪਾਕਿਸਤਾਨੀ ਟੈਂਕ ਤਬਾਹ ਕਰਨ ਦੌਰਾਨ ਭਾਰਤੀ ਫੌਜ ਦੇ ਹੌਲਦਾਰ ਅਬਦੁੱਲ ਹਮੀਦ ਦੀ ਜਾਨ ਗਈ ਸੀ। ਭਾਰਤ ਨੇ ਉਨ੍ਹਾਂ ਨੂੰ ਸਭ ਤੋਂ ਵੱਡੇ ਫੌਜੀ ਸਨਮਾਨ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਸੀ।

पाकिस्तानी पैटन टैंक
1965 ਦੀ ਜੰਗ ਵਿੱਚ ਪਾਕਿਸਤਾਨੀ ਪੈਂਟਨ ਟੈਂਕ ‘ਤੇ ਕਬਜ਼ਾ ਕਰਨ ਤੋਂ ਬਾਅਦ ਉਸ ਦੇ ਉੱਤੇ ਬੈਠ ਕੇ ਫੋਟੋ ਖਿਚਵਾਉਂਦੇ ਹੋਏ ਭਾਰਤੀ ਜਵਾਨ

ਟੈਂਕ ਦਾ ਨਾਂ ਪੈਟਨ ਕਿਉਂ?

ਅਮਰੀਕੀ ਫੌਜੀ ਅਧਿਕਾਰੀ ਜਾਰਜ ਐਸ ਪੈਂਟਨ ਦੇ ਨਾਂ ‘ਤੇ ਅਮਰੀਕਾ ਨੇ ਇਸ ਟੈਂਕ ਦਾ ਨਾਂ ਰੱਖਿਆ ਸੀ। ਜਨਰਲ ਪੈਟਨ ਲੜਾਈ ਵਿੱਚ ਟੈਂਕ ਦੇ ਇਸਤੇਮਾਲ ਦੇ ਵੱਡੇ ਹਮਾਇਤੀ ਮੰਨੇ ਜਾਂਦੇ ਸਨ। ਐਮ 46 ਨੂੰ ਅਸਲ ਵਿੱਚ ਐਮ 26 ਪਸ਼ਰਿੰਗ ਅਤੇ ਐਮ 4 ਸ਼ਰਮਨ ਦੇ ਬਦਲ ਵਜੋਂ ਵਿਕਸਿਤ ਕੀਤਾ ਗਿਆ ਸੀ ਜੋ ਮੱਧ ਸ਼੍ਰੇਣੀ ਦੇ ਟੈਂਕ ਸਨ। ਅਮਰੀਕਾ ਨੇ ਕੋਰੀਆ ਨਾਲ ਹੋਈ ਲੜਾਈ ਵਿੱਚ ਇਸ ਨੂੰ ਇਸਤੇਮਾਲ ਕਰਨ ਦੇ ਇਲਾਵਾ ਬਰਆਮਦ ਵੀ ਕੀਤਾ ਗਿਆ ਸੀ। ਛੋਟੇ ਅਤੇ ਹਲਕੇ ਹੋਣ ਦੇ ਨਾਲ-ਨਾਲ ਇਹ ਪੈਂਟਨ ਟੈਂਕ ਐਮ 46 ਦੀ ਰਫ਼ਤਾਰ 48 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਉਲਟੀ ਚਾਲ ਦੀ ਸਪੀਡ 20 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਇੱਕ ਮਿੰਟ ਵਿੱਚ 6 ਤੋਂ 7 ਗੋਲੇ ਦਾਗ ਸਕਦਾ ਹੈ।

पाकिस्तानी पैटन टैंक
ਅਮਰੀਕੀ ਫੌਜੀ ਅਧਿਕਾਰੀ ਜਨਰਲ ਜਾਰਜ ਐਸ ਪੈਟਨ ( ਫਾਈਲ ਫੋਟੋ)

ਚੰਡੀਗੜ੍ਹ ਵਿੱਚ ਪੈਂਟਨ ਟੈਂਕ ਐਮ 46

ਇਸੇ ਲੜਾਈ ਵਿੱਚ ਕਬਜ਼ਾ ਕੀਤੇ ਗਏ ਪਾਕਿਸਤਾਨ ਦੇ ਇੱਕ ਪੈਂਟਨ ਟੈਂਕ ਨੂੰ ਠੀਕ-ਠਾਕ ਕੀਤਾ ਗਿਆ। ਲੜਾਈ ਦੀ ਗੋਲਡਨ ਜੁਬਲੀ ਮੌਕੇ ਰਾਜਧਾਨੀ ਵਿੱਚ 31 ਅਗਸਤ 2015 ਨੂੰ ਕੇਂਦਰ ਸ਼ਾਸ਼ਿਤ ਪ੍ਰਸ਼ਾਸਕ ਦੇ ਸਲਾਹਾਕਾਰ ਆਈਏਐੱਸ ਅਫਸਰ ਵਿਜੇ ਦੇਵ ਨੇ ਲੜਾਈ ਦੀ ਯਾਦਗਾਰ ਵਜੋਂ ਇਸ ਨੂੰ ਸੈਕਟਰ 10 ਸੀ ਵਿੱਚ ਮਿਊਜ਼ੀਅਮ ਐਂਡ ਆਰਟ ਗੈਲਰੀ ਦੀ ਪਾਰਕਿੰਗ ਵਿੱਚ ਸਥਾਪਿਤ ਕੀਤਾ।

पाकिस्तानी पैटन टैंक
ਚੰਡੀਗੜ੍ਹ ਵਿੱਚ ਸੜਕ ਕਿਨਾਰੇ ਖੜ੍ਹਾ ਪਾਕਿਸਤਾਨੀ ਟੈਂਕ

ਇੱਥੇ ਆਉਣ ਵਾਲੇ ਲੋਕਾਂ ਲਈ ਇਹ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਬੱਚੇ ਅਤੇ ਨੌਜਵਾਨ ਇਸ ਦੇ ਸਾਹਮਣੇ ਆਪਣੀਆਂ ਤਸਵੀਰਾਂ ਖਿੱਚਵਾਉਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ। ਲੋਕਾਂ ਨੂੰ ਇਹ ਵੇਖ ਕੇ ਭਾਰਤੀ ਫੌਜ ਦੀ ਬਹਾਦਰੀ ‘ਤੇ ਫਖ਼ਰ ਦੀ ਭਾਵਨਾ ਵਿੱਚ ਇਜਾਫਾ ਮਹਿਸੂਸ ਹੁੰਦਾ ਹੈ ਪਰ ਇੱਥੇ ਨਾ ਤਾਂ ਅਜਿਹਾ ਕੋਈ ਬੋਰਡ ਹੈ ਅਤੇ ਨਾ ਹੀ ਕੋਈ ਜ਼ਰੀਆ ਜਿਸ ਨਾਲ ਟੈਂਕ ਦੇ ਬਾਰੇ ਜਾਂ ਆਸਲ ਉਤਾੜ ਦੀ ਲੜਾਈ ਦੇ ਬਾਰੇ ਵਿੱਚ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਬਸ ਇੱਕ ਛੋਟਾ ਜਿਹਾ ਪੱਥਰ ਇੱਥੇ ਸਥਾਪਨਾ ਦੇ ਵਕਤ ਲਗਾਇਆ ਗਿਆ ਸੀ ਜਿਸ ਵਿੱਚ ਮਾਮੁਲੀ ਜਿਹੀ ਜਾਣਕਾਰੀ ਦਿੱਤੀ ਗਈ ਹੈ।

पाकिस्तानी पैटन टैंक
ਚੰਡੀਗੜ੍ਹ ਵਿੱਚ ਸੜਕ ਕਿਨਾਰੇ ਖੜ੍ਹਾ ਪੈਂਟਨ ਟੈਂਕ ਲੋਕਾਂ ਦੀ ਖਿੱਚ ਦਾ ਕੇਂਦਰ ਹੈ