ਭਾਰਤੀ ਫੌਜ ਵੀ ਫ੍ਰਾਂਸ ਦੇ ਰਾਸ਼ਟਰੀ ਦਿਵਸ ਸਮਾਰੋਹ “ਤੇ ਹਾਵੀ ਹੋਣ ਦੀ ਤਿਆਰੀ ਕਰ ਰਹੀ ਹੈ 

32
ਫੌਜ ਦੇ ਐਡਜੂਟੈਂਟ ਜਨਰਲ ਲੈਫਟੀਨੈਂਟ ਜਨਰਲ ਸੀ. ਬੰਸੀ ਪੋਨੱਪਾ ਫ੍ਰਾਂਸ ਜਾਣ ਵਾਲੇ ਸੰਯੁਕਤ ਬਲਾਂ ਦੀ ਟੁਕੜੀ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਨੂੰ ਮਿਲਿਆ

ਫ੍ਰਾਂਸ ਦੇ ਰਾਸ਼ਟਰੀ ਦਿਵਸ ਦੇ ਜਸ਼ਨਾਂ ਵਿੱਚ ਭਾਰਤੀ ਬਲ ਵੀ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਇਸ ਮੌਕੇ ਹੋਣ ਵਾਲੀ ਪਰੇਡ ਵਿੱਚ ਭਾਰਤ ਦੀਆਂ ਤਿੰਨੋਂ ਸੈਨਾਵਾਂ- ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੀ ਸਾਂਝੀ ਟੁਕੜੀ ਮਾਰਚ ਪਾਸਟ ਵਿੱਚ ਹਿੱਸਾ ਲਵੇਗੀ। ਇਸ ਟੁਕੜੀ ਦੇ ਰਵਾਨਾ ਹੋਣ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਫੌਜ ਦੇ ਐਡਜੂਟੈਂਟ ਜਨਰਲ ਲੈਫਟੀਨੈਂਟ ਜਨਰਲ ਸੀ. ਬੰਸੀ ਪੋਨੱਪਾ ਨੇ ਫੌਜ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸ਼ੁਭਕਾਮਨਾਵਾਂ ਦਿੱਤੀਆਂ। ਫ੍ਰਾਂਸ ਹਰ ਸਾਲ 14 ਜੁਲਾਈ ਨੂੰ ਆਪਣਾ ਰਾਸ਼ਟਰੀ ਦਿਵਸ ਮਨਾਉਂਦਾ ਹੈ। ਇਸ ਨੂੰ ਬੈਸਟੀਲ ਡੇ ਵੀ ਕਿਹਾ ਜਾਂਦਾ ਹੈ। ਇਸ ਵਾਰ ਭਾਰਤੀ ਸੈਨਿਕਾਂ ਦਾ ਮਾਰਚਿੰਗ ਦਸਤਾ ਨਾ ਸਿਰਫ਼ ਫ੍ਰਾਂਸ ਦੇ ਰਾਸ਼ਟਰੀ ਦਿਵਸ ਦੇ ਜਸ਼ਨਾਂ ਵਿੱਚ ਸ਼ਾਮਲ ਹੋਵੇਗਾ, ਰਾਫੇਲ ਲੜਾਕੂ ਜਹਾਜ਼ ਵੀ ਅਸਮਾਨ ਵਿੱਚ ਉਡਾਣ ਭਰ ਕੇ ਆਪਣੀ ਮੌਜੂਦਗੀ ਦਰਜ ਕਰਵਾਏਗਾ। ਇਹ ਯੋਧੇ ਮਾਰਚ ਪਾਸਟ ਵਿੱਚ ਹਿੱਸਾ ਲੈਣਗੇ। ਉਂਝ,ਭਾਰਤ ਨੇ ਰਾਫੇਲ ਲੜਾਕੂ ਜਹਾਜ਼ ਫਰਾਂਸ ਦੀ ਕੰਪਨੀ ਡਸਾਲਟ ਤੋਂ ਹੀ ਲਏ ਹਨ। ਫਰਾਂਸ ਹੁਣ ਤੱਕ ਭਾਰਤ ਨੂੰ 36 ਰਾਫੇਲ ਦੇ ਚੁੱਕਾ ਹੈ।

ਫ੍ਰਾਂਸ ਦੇ ਰਾਸ਼ਟਰੀ ਦਿਵਸ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਬਲਾਂ ਦੀ ਸਾਂਝੀ ਟੁਕੜੀ।

ਭਾਰਤ ਦੇ ਸੰਦਰਭ “ਚ ਇਸ ਵਾਰ ਫ੍ਰਾਂਸ ਦੇ ਰਾਸ਼ਟਰੀ ਦਿਵਸ ਸਮਾਰੋਹ “ਚ ਕੁਝ ਖ਼ਾਸ ਹੈ। ਦਰਅਸਲ, ਭਾਰਤ ਅਤੇ ਫ੍ਰਾਂਸ ਦੀ ਰਣਨੀਤਕ ਸਾਂਝੇਦਾਰੀ ਨੂੰ ਵੀ 25 ਸਾਲ ਹੋ ਗਏ ਹਨ ਜੋ 26 ਜਨਵਰੀ 1998 ਨੂੰ ਰਾਸ਼ਟਰਪਤੀ ਸ਼ਿਰਾਕ ਦੇ ਭਾਰਤ ਆਉਣ “ਤੇ ਸ਼ੁਰੂ ਹੋਈ ਸੀ। ਇਨ੍ਹਾਂ ਵਿਕਾਸਸ਼ੀਲ ਸਬੰਧਾਂ ਨੂੰ ਮਹੱਤਵ ਦਿੰਦੇ ਹੋਏ, ਫਰਾਂਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਪੀਐੱਮ ਮੋਦੀ) ਨੂੰ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਸਨਮਾਨਿਤ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਇਸ ਮੌਕੇ ਫਰਾਂਸ ਨਾਲ ਕੁਝ ਹੋਰ ਸਮਝੌਤਿਆਂ “ਤੇ ਵੀ ਦਸਤਖ਼ਤ ਕਰੇਗਾ। ਰਣਨੀਤਕ ਮਹੱਤਤਾ ਵਾਲੇ ਸਮਝੌਤਿਆਂ ਤੋਂ ਇਲਾਵਾ, ਵਾਤਾਵਰਣ ਤਬਦੀਲੀ ਜਾਂ ਕੁਝ ਵਿਸ਼ਿਆਂ “ਤੇ ਇਕੱਠੇ ਕੰਮ ਕਰਨ ਬਾਰੇ ਦੁਵੱਲੇ ਸਮਝੌਤੇ ਹੋ ਸਕਦੇ ਹਨ।