ਫੌਜ ਅਤੇ ਬੀਐੱਸਐੱਫ ਨੇ ਸਰਹੱਦ ‘ਤੇ ਪ੍ਰਭਾਵੀ ਡ੍ਰੋਨ ਗਰਿੱਡ ਦੀ ਲੋੜ ‘ਤੇ ਚਰਚਾ ਕੀਤੀ

50
ਭਾਰਤੀ ਫੌਜ ਦੀ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਅਤੇ ਬੀਐੱਸਐੱਫ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਯੋਗੇਸ਼ ਬਹਾਦਰ ਖੁਰਾਨੀਆ ਨੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ।

ਭਾਰਤੀ ਫੌਜ ਅਤੇ ਸੀਮਾ ਸੁਰੱਖਿਆ ਬਲ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿੱਚ ਸਰਹੱਦ ‘ਤੇ ਪ੍ਰਭਾਵੀ ਡ੍ਰੋਨ ਗਰਿੱਡ ਦੀ ਸਥਾਪਨਾ ਵੀ ਇੱਕ ਅਹਿਮ ਮੁੱਦਾ ਸੀ। ਇਹ ਮੀਟਿੰਗ ਪੰਚਕੂਲਾ ਸਥਿਤ ਫੌਜ ਦੀ ਪੱਛਮੀ ਕਮਾਂਡ ਦੇ ਹੈੱਡਕੁਆਰਟਰ ਮਿਲਟਰੀ ਸਟੇਸ਼ਨ ਚੰਡੀਮੰਦਰ ਵਿਖੇ ਹੋਈ। ਦੋਵਾਂ ਫ਼ੌਜਾਂ ਦਰਮਿਆਨ ਆਪਸੀ ਤਾਲਮੇਲ ਨੂੰ ਸੁਧਾਰਨ ਅਤੇ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ​​ਕਰਨ ਲਈ ਇੱਕ-ਦੂਜੇ ਦੀ ਮੁਹਾਰਤ ਦਾ ਲਾਭ ਉਠਾਉਣ ਵਰਗੇ ਨੁਕਤਿਆਂ ‘ਤੇ ਚਰਚਾ ਕੀਤੀ ਗਈ।

 

ਫੌਜ ਅਤੇ ਬੀਐੱਸਐੱਫ ਦੇ ਅਧਿਕਾਰੀਆਂ ਦੀ ਇਹ ਮੀਟਿੰਗ (ਸਿੰਰਜੀ ਕਾਨਫ੍ਰੰਸ) ਮੰਗਲਵਾਰ ਨੂੰ ਹੋਈ ਜਿਸ ਵਿੱਚ ਭਾਰਤੀ ਫੌਜ ਦੀ ਪੱਛਮੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ (ਜੀਓਸੀ ਇਨ ਚੀਫ) ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਅਤੇ ਬੀਐੱਸਐੱਫ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਯੋਗੇਸ਼ ਬਹਾਦਰ ਖੁਰਾਨੀਆ ਨੇ ਸੰਬੋਧਨ ਕੀਤਾ। ਇਸ ਕਾਨਫ੍ਰੰਸ ਵਿੱਚ ਦੋਵਾਂ ਫੋਰਸਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਭਾਰਤੀ ਫੌਜ ਦੀ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਮੀਟਿੰਗ ਤੋਂ ਪਹਿਲਾਂ ਬੀਐੱਸਐੱਫ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਸੀਮਾ ਸੁਰੱਖਿਆ ਪ੍ਰਬੰਧਨ ਵਿੱਚ ਦਰਪੇਸ਼ ਆਮ ਚੁਣੌਤੀਆਂ ਤੋਂ ਇਲਾਵਾ ਸਿਖਲਾਈ, ਉਪਕਰਨ ਪ੍ਰੋਫਾਈਲ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇੱਕ ਪ੍ਰੈੱਸ ਬਿਆਨ ਅਨੁਸਾਰ ਮੀਟਿੰਗ ਵਿੱਚ ਇੱਕ ਪ੍ਰਭਾਵੀ ਕਾਊਂਟਰ ਡ੍ਰੋਨ ਗਰਿੱਡ ਸਥਾਪਿਤ ਕਰਨ ਦੇ ਮੁੱਦੇ ‘ਤੇ ਵੀ ਚਰਚਾ ਕੀਤੀ ਗਈ।

 

ਬਿਆਨ ‘ਚ ਕਿਹਾ ਗਿਆ ਹੈ ਕਿ ਦੁਸ਼ਮਣ ਦੇ ਨਾਪਾਕ ਮਨਸੂਬਿਆਂ ‘ਤੇ ਪਾਣੀ ਫੇਰਨ ਦੇ ਲਈ ਸਾਂਝੇ ਸੁਰੱਖਿਆ ਬਲ ਸੱਭਿਆਚਾਰ ਨੂੰ ਵਿਕਸਤ ਕਰਨ ਅਤੇ ਸਾਂਝੇ ਹੁਨਰ ਅਤੇ ਸਹਿਯੋਗ ਦੀ ਭਾਵਨਾ ਨੂੰ ਜਾਰੀ ਰੱਖਣ ਦੀ ਮਹੱਤਤਾ ‘ਤੇ ਸਾਂਝੇ ਤੌਰ ‘ਤੇ ਸਹਿਮਤੀ ਬਣੀ।