ਲੱਦਾਖ ‘ਚ ਨਦੀ ਦੇ ਪਾਣੀ ਵਿੱਚ ਵਹਿ ਗਿਆ ਟੀ-72 ਟੈਂਕ, 5 ਜਵਾਨ ਸ਼ਹੀਦ

4
ਭਾਰਤੀ ਫੌਜ ਦਾ ਟੀ-72 ਟੈਂਕ

ਲੱਦਾਖ ਵਿੱਚ ਬੀਤੀ ਰਾਤ ਇੱਕ ਮੰਦਭਾਗੇ ਹਾਦਸੇ ਵਿੱਚ ਭਾਰਤੀ ਫੌਜ ਦੇ ਇੱਕ ਜੂਨੀਅਰ ਕਮਿਸ਼ਨਡ ਅਫਸਰ ਸਮੇਤ ਪੰਜ ਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਪੂਰਬੀ ਲੱਦਾਖ ਵਿੱਚ ਫੌਜ ਦੀ ਸਿਖਲਾਈ ਦੌਰਾਨ ਵਾਪਰਿਆ ਜਦੋਂ ਇਹ ਫੌਜੀ ਇੱਕ ਟੈਂਕ ਵਿੱਚ ਸ਼ਯੋਕ ਨਦੀ ਨੂੰ ਪਾਰ ਕਰ ਰਹੇ ਸਨ। ਅਚਾਨਕ ਪਾਣੀ ਤੇਜ਼ ਰਫ਼ਤਾਰ ਨਾਲ ਹੜ੍ਹ ਵਾਂਗ ਨਦੀ ਵਿੱਚ ਆਇਆ ਅਤੇ ਉਨ੍ਹਾਂ ਨੂੰ ਵਹਾ ਕੇ ਲੈ ਗਿਆ।

 

ਜਾਣਕਾਰੀ ਮੁਤਾਬਿਕ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਦਿੱਤੀ ਹੈ ਬਚਾਅ ਟੀਮ ਨੂੰ ਤੁਰੰਤ ਭੇਜਿਆ ਗਿਆ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਬਚਾਅ ਮਿਸ਼ਨ ਸਫਲ ਨਹੀਂ ਹੋ ਸਕਿਆ। ਟੈਂਕ ਵਿੱਚ ਸਵਾਰ ਸਾਰੇ ਅਮਲੇ ਦੀ ਜਾਨ ਚਲੀ ਗਈ।

 

ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਫੌਜ ਨੇ ਕਿਹਾ ਹੈ, ‘ਪੂਰਬੀ ਲੱਦਾਖ ‘ਚ ਓਪ੍ਰੇਸ਼ਨ ਲਈ ਤਾਇਨਾਤ ਪੰਜ ਬਹਾਦਰ ਜਵਾਨਾਂ ਦੀ ਜਾਨ ਜਾਣਾ ਵੱਡਾ ਨੁਕਸਾਨ ਹੈ।’

 

ਇਸ ਟ੍ਰੇਨਿੰਗ ‘ਚ ਭਾਰਤੀ ਫੌਜ ਦਾ ਟੀ-72 ਟੈਂਕ ਸੀ, ਜਿਸ ਦਾ ਸ਼ਾਨਦਾਰ ਰਿਕਾਰਡ ਹੈ। ਇਹ ਹਾਦਸਾ 28 ਜੂਨ ਨੂੰ ਸਵੇਰੇ 1 ਵਜੇ ਦੇ ਕਰੀਬ ਵਾਪਰਿਆ।

 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੰਦਭਾਗੇ ਹਾਦਸੇ ‘ਤੇ ਸੋਗ ਜਤਾਇਆ ਹੈ। ਉਨ੍ਹਾਂ ਐਕਸ (ਟਵਿਟਰ) ਰਾਹੀਂ ਕਿ ਮੈਨੂੰ ਇਹ ਜਾਣ ਕੇ ਬੇਹੱਦ ਅਫੋਸਸ ਹੋਇਆ ਕਿ ਲੱਦਾਖ ਦੀ ਨਦੀ ਵਿੱਚ ਹਾਦਸੇ ਦੌਰਾਨ ਭਾਰਤੀ ਝੌਜ ਦੇ ਪੰਜ ਜਾਂਬਾਜ਼ ਜਵਾਨ ਸ਼ਹੀਦ ਹੋ ਗਏ। ਅਸੀਂ ਇਨ੍ਹਾਂ ਬਹਾਦਰ ਜਵਾਨਾਂ ਦੀ ਦੇਸ਼ ਪ੍ਰਤੀ ਸੇਵਾਵਾਂ ਨੂੰ ਕਦੇ ਨਹੀਂ ਭੁੱਲ ਸਕਦੇ। ਮੇਰੀਆਂ ਸੰਵੇਦਨਾਵਾਂ ਵਿਛੜੇ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਹਨ ਅਤੇ ਪੂਰਾ ਦੇਸ਼ ਇਸ ਦੁੱਖ ਦੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਦੇ ਨਾਲ ਹੈ।