ਪਿਥੌਰਾਗੜ੍ਹ ਦੇ ਜੰਗਲ ਅਤੇ ਪਹਾੜਾਂ ਵਿੱਚ ਫੌਜਿਆਂ ਨੇ ਸ਼ੁਰੂ ਕੀਤਾ Kazind 2019

99
ਭਾਰਤ ਅਤੇ ਕਜਾਕਿਸਤਾਨ ਦੀਆਂ ਫੌਜਾਂ ਦੀ ਚੌਥੀ ਸਲਾਨਾ ਸਾਂਝੀ ਫੌਜੀ ਮਸ਼ਕ ਕਾਜਿੰਦ-2019

ਭਾਰਤ ਅਤੇ ਕਜਾਕਿਸਤਾਨ ਦੀਆਂ ਫੌਜਾਂ ਵਿਚਾਲੇ ਚੌਥੀ ਸਲਾਨਾ ਫੌਜੀ ਸਾਂਝੀਆਂ ਮਸ਼ਕਾਂ ਕਾਜਿੰਦ-2019 (Kazind 2019) ਉੱਤਰਾਖੰਡ ਵਿੱਚ ਅੱਜ ਪਿਥੌਰਾਗੜ੍ਹ ਵਿੱਚ ਸ਼ੁਰੂ ਹੋਈਆਂ। ਇਨ੍ਹਾਂ ਮਸ਼ਕਾਂ ਦਾ ਮਕਸਦ ਜੰਗਲ ਅਤੇ ਪਹਾੜੀ ਇਲਾਕਿਆਂ ਵਿੱਚ ਵੱਖਵਾਦ ਰੋਕੂ ਅਤੇ ਅੱਤਵਾਦ ਰੋਕੂ ਓਪ੍ਰੇਸ਼ਨ ਵਿੱਚ ਫੌਜੀਆਂ ਨੂੰ ਸਾਂਝੀ ਟ੍ਰੇਨਿੰਗ ਦੇਣੀ ਹੈ। Kazind 2019 ਨੰa ਭਾਰਤ ਅਤੇ ਕਜਾਕਿਸਤਾਨ ਵਿਚਾਲੇ ਲੰਮੇਂ ਸਮੇਂ ਤੱਕ ਰਣਨੀਤਕ ਸਬੰਧਾਂ ਦੇ ਇੱਕ ਮੀਲ ਦੇ ਪੱਥਰ ਦੇ ਤੌਰ ‘ਤੇ ਵੇਖਿਆ ਜਾ ਸਕਦਾ ਹੈ।

ਰੱਖਿਆ ਮੰਤਰਾਲੇ ਦੇ ਮੁਤਾਬਿਕ, ਕਾਜਿੰਦ ਦੇ ਤਹਿਤ ਅੱਤਵਾਦ ਅਤੇ ਅੱਤਵਾਦ ਰੋਕੂ ਮੁਹਿੰਮ ਨਾਲ ਸਬੰਧਿਤ ਅਹਿਮ ਸੈਮੀਨਾਰ, ਨੁਮਾਇਸ਼ ਅਤੇ ਮਸ਼ਕਾਂ ਦਾ ਇੰਤਜਾਮ ਕੀਤਾ ਜਾਏਗਾ। ਦੋਵੇਂ ਫੋਜਾਂ ਅਜਿਹੇ ਹਲਾਤਾਂ ਦਾ ਮੁਕਾਬਲਾ ਕਰਨ ਵਿੱਚ ਆਪਣੇ ਵੱਡਮੁੱਲੇ ਤਜਰਬਿਆਂ ਨੂੰ ਸਾਂਝਾ ਕਰਨਗੀਆਂ ਅਤੇ ਸਾਂਝੀਆਂ ਮੁਹਿੰਮਾਂ ਲਈ ਪ੍ਰੈਟਕਿਸ ਅਤੇ ਪ੍ਰਕਿਰਿਆ ਦੇ ਸੁਝਾਅ ਦੇਣਗੀਆਂ।

Kazind 2019 ਦਾ ਸਮਾਪਨ 15 ਅਕਤੂਬਰ ਨੂੰ 72 ਘੰਟਿਆਂ ਦੀਆਂ ਸਾਂਝੀਆਂ ਮਸ਼ਕਾਂ ਦੇ ਬਾਅਦ ਕੀਤਾ ਜਾਏਗਾ। ਇਸ ਵਿੱਚ ਅੱਤਵਾਦ ਰੋਕੂ ਓਪ੍ਰੇਸ਼ਨ ਦੇ ਤਹਿਤ ਫੌਜੀਆਂ ਦੇ ਸਾਂਝੇ ਹੁਨਰ ਦੀ ਨੁਮਾਇਸ਼ ਵੀ ਕੀਤੀ ਜਾਏਗੀ।