ਭਾਰਤ ਦੇ ਸਾਰੇ ਸੈਨਿਕ ਸਕੂਲਾਂ ‘ਚ ਹੁਣ ਕੁੜੀਆਂ ਨੂੰ ਵੀ ਦਾਖਲਾ ਦੇਣ ਦਾ ਬੰਦੋਬਸਤ ਹੋਵੇਗਾ

647
ਸੈਨਿਕ ਸਕੂਲ
ਹਰਿਆਣਾ ਦੇ ਕਰਨਾਲ ਜਿਲ੍ਹੇ 'ਚ ਕੁੰਜਪੁਰਾ ਦੇ ਸੈਨਿਕ ਸਕੂਲ 'ਚ ਮੁੱਖ ਅਧਿਆਪਕਾਂ ਦੇ 48 ਵੀਂ ਕਾਨਫਰੰਸ 'ਚ ਰੱਖਿਆ ਸੂਬਾ ਮੰਤਰੀ ਡਾ. ਸੁਭਾਸ਼ ਭਾਮਰੇ। ਫੋਟੋ

ਭਾਰਤ ਦੇ ਰੱਖਿਅਕ ਸੂਬਾ ਮੰਤਰੀ ਡਾ. ਸੁਭਾਸ਼ ਭਾਮਰੇ ਨੇ ਅਖਿਲ ਭਰਤੀ ਸੈਨਿਕ ਸਕੂਲ (AISS) ਮੁੱਖ ਅਧਿਆਪਕਾਂ ਦੇ ਕਾਨਫਰੰਸ ‘ਚ ਕਿਹਾ ਕਿ ਹੁਣ ਭਾਰਤ ਦੇ ਸਾਰੇ ਸੈਨਿਕ ਸਕੂਲਾਂ ‘ਚ ਕੁੜੀਆਂ ਨੂੰ ਵੀ ਦਾਖਲਾ ਦੇਣ ਦਾ ਇੰਤਜ਼ਾਮ ਕਰਨਾ ਹੋਵੇਗਾ.ਸੈਨਿਕ ਸਕੂਲਾਂ ਦੇ ਮੁੱਖ ਅਧਿਆਪਕਾਂ ਦੀ ਇਹ 48 ਵੀਂ ਕਾਨਫਰੰਸ ਹਰਿਆਣਾ ਦੇ ਕਰਨਾਲ ਜਿਲ੍ਹੇ ‘ਚ ਕੁੰਜਪੁਰਾ ਦੇ ਸੈਨਿਕ ਸਕੂਲ ‘ਚ ਸ਼ੁਰੂ ਹੋਈ ਜਿਸਦਾ ਉਦਘਾਟਨ ਰੱਖਿਆ ਸੂਬਾ ਮੰਤਰੀ ਡਾ. ਸ਼ੁਭਾਸ਼ ਭਾਮਰੇ ਨੇ ਕਿੱਤਾ.

ਰੱਖਿਆ ਮੰਤਰਾਲਾ ਦੀ ਇੱਕ ਪ੍ਰੈਸ ਰੀਲੀਜ਼ ਦੇ ਅਨੁਸਾਰ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਸੈਨਿਕ ਸਕੂਲ ‘ਚ ਕੁੜੀਆਂ ਦੀ ਨਮਜ਼ਦਗੀ ਤੇ ਚਰਚਾ ਕਰਦੇ ਹੋਏ ਦੱਸਿਆ ਕਿ ਸਰਕਾਰ ਨੇ ਸੈਨਿਕ ਸਕੂਲ ‘ਚ ਕੁੜੀਆਂ ਨੂੰ ਦਾਖਲੇ ਦੇਣ ਦਾ ਇੱਕ ਕ੍ਰਾਂਤੀਕਾਰੀ ਫ਼ੈਸਲਾ ਲਿਆ ਹੈ ਜੋ ਕਿ ਕੁੜੀਆਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵੱਲ ਇਤਿਹਾਸਿਕ ਕਦਮ ਹੈ. ਡਾ. ਭਾਮਰੇ ਨੇ ਸਾਰੇ ਸੈਨਿਕ ਸਕੂਲਾਂ ‘ਚ ਲੋੜੀਂਦਾ ਢਾਂਚਾ ਵਿਕਸਿਤ ਕਰ ਕੇ ਇਸ ਨੀਤੀ ਨੂੰ ਬਿਨਾਂ ਕਿਸੇ ਦੇਰੀ ਤੋਂ ਲਾਗੂ ਕਰਨ ਦੀ ਗੱਲ ਤੇ ਜ਼ੋਰ ਦਿੱਤਾ. ਰੱਖਿਆ ਸੂਬਾ ਮੰਤਰੀ ਡਾ. ਭਾਮਰੇ ਨੇ ਵਿਸ਼ਵਾਸ ਦਵਾਇਆ ਕਿ ਸਰਕਾਰ ਸੈਨਿਕ ਸਕੂਲਾਂ ਦੇ ਕਰਮਚਾਰੀਆਂ ਲਈ ਸਤਵੇਂ ਕੇਂਦਰੀ ਵਿੱਤ ਆਯੋਗ ਦੀ ਸਿਫਾਰਸ਼ਾਂ ਲਾਗੂ ਕਰਨ ਦੀ ਗੱਲ ਤੇ ਸੰਜੀਦਗੀ ਨਾਲ ਵਿਚਾਰ ਕਰ ਰਹੀ ਹੈ.

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਯੂਪੀ ਸੈਨਿਕ ਸਕੂਲ ਨੇ ਇਸੇ ਸਾਲ ਵਿਦਿਆਰਥਣਾਂ ਲਈ ਆਪਣੇ ਸਕੂਲ ਦੇ ਬੂਹੇ ਖੋਲ੍ਹੇ ਹਨ, ਪਰ ਇਥੇ ਜੋ 15 ਵਿਦਿਆਰਥਣਾਂ ਭਰਤੀ ਕੀਤੀਆਂ ਗਈਆਂ ਹਨ ਉਹ 9 ਵੀਂ ਜਮਾਤ ਦੀਆਂ ਹਨ ਜਦ ਕਿ ਮੁੰਡਿਆਂ ਨੂੰ 7 ਵੀਂ ਜਮਾਤ ਤੋਂ ਹੀ ਇਥੇ ਦਾਖਲਾ ਦਿੱਤਾ ਜਾਂਦਾ ਹੈ. ਦੇਸ਼ ਦੇ 28 ਸੈਨਿਕ ਸਕੂਲ ਤੇ 5 ਮਿਲਟਰੀ ਸਕੂਲ ਵਿੱਚੋਂ ਵਿਦਿਆਰਥਣਾਂ ਲਈ ਸਾਲ 2018-2019 ਸੈਸ਼ਨ ਲਈ ਦਾਖਲੇ ਦੀ ਸ਼ੁਰੂਆਤ ਕਰਨ ਵਾਲਾ ਇਹ ਪਹਿਲਾ ਸਕੂਲ ਹੈ.

ਸੈਨਿਕ ਸਕੂਲ
ਲਖਨਊ ਦੇ ਸੈਨਿਕ ਸਕੂਲ ਨੇ ਇਸੇ ਸਾਲ ਵਿਦਿਆਰਥਣਾਂ ਲਈ ਸਕੂਲ ਦੇ ਬੂਹੇ ਖੋਲ੍ਹੇ ਹਨ। ਫੋਟੋ : Hindustan Times

ਇਸ ਮੌਕੇ ਰੱਖਿਆ ਸੂਬਾ ਮੰਤਰੀ ਡਾ. ਭਾਮਰੇ ਨੇ ਪ੍ਰਿੰਸੀਪਲ ਲੀਡਰਸ਼ਿਪ ਸਮਰੱਥਾ ਅਤੇ ਵੱਡੀ ਗਿਣਤੀ ‘ਚ ਕੈਡੇਟਾਂ ਨੂੰ ਸਤਿਕਾਰਯੋਗ ਰਾਸ਼ਟਰੀ ਸੁਰੱਖਿਆ ਅਕੈਡਮੀ ‘ਚ ਭੇਜਣ ਤੇ ਉਹਨਾਂ ਦੀ ਸ਼ਲਾਘਾ ਕੀਤੀ. ਡਾ. ਭਾਮਰੇ ਨੇ ਕਿਹਾ ਕਿ ਸੈਨਿਕ ਸਕੂਲ ਜਨਤਾ ਦੇ ਬੱਚਿਆਂ ਲਈ ਗੁਣਾਂ ਨਾਲ ਭਰਪੂਰ ਪਬਲਿਕ ਸਕੂਲ ਸਿੱਖਿਆ ਦਾ ਬੂਹਾ ਖੋਲ੍ਹ ਰਹੇ ਹਨ, ਰਾਸ਼ਟਰੀ ਸੁਰੱਖਿਆ ਅਕਾਦਮੀ ਦੇ ਸਹਾਇਕ ਇੰਸਟੀਚਿਊਟ ਦੇ ਰੂਪ ‘ਚ ਸੇਵਾ ਦੇ ਰਹੇ ਹਨ ਅਤੇ ਸਸ਼ਤਰ ਬਲ ਦੇ ਅਧਿਕਾਰੀ ਸਰਕਾਰੀ ਕਾਡਰ ਵਿੱਚ ਖੇਤਰੀ ਅਸੰਤੁਲਨ ਨੂੰ ਦੂਰ ਕਰ ਰਹੇ ਹਨ. ਡਾ. ਸੁਭਾਸ਼ ਭਾਮਰੇ ਨੇ ਇਹਨਾਂ ਤਿੰਨ ਮਾਪਦੰਡਾਂ ਤੇ ਸਕੂਲਾਂ ਦੇ ਚੰਗੇ ਨਤੀਜਿਆਂ ਤੇ ਸੰਤੋਸ਼ ਜ਼ਹਿਰ ਕਿੱਤਾ ਹੈ. ਉਹਨਾਂ ਨੇ ਕਿਹਾ ਕਿ ਇਹ ਸੰਮੇਲਨ ਨਿਤੀ ਸੰਬੰਧੀ ਵਿਸ਼ਿਆਂ ਅਤੇ ਦੇਸ਼ ਦੇ ਸਕੂਲਾਂ ਦੇ ਕੰਮ ਕਾਜ ਦੀ ਸਮੀਖਿਆ ਬਾਰੇ ਫੋਕਸ ਕਰੇਗਾ.

ਰੱਖਿਆ ਸੂਬਾ ਮੰਤਰੀ ਡਾ. ਭਾਮਰੇ ਨੇ ਕਿਹਾ ਕਿ ਦੇਸ਼ ‘ਚ ਸੈਨਿਕ ਸਕੂਲਾਂ ਦੀ ਮੰਗ ਵੱਧ ਰਹੀ ਹੈ ਅਤੇ ਸਰਕਾਰ ਦੀ ਕੋਸ਼ਿਸ਼ ਨਵੇਂ ਸਕੂਲ ਬਣਾਉਣ ਦੀ ਹੈ. ਉਹਨਾਂ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ‘ਚ ਦੋ ਨਵੇਂ ਸਕੂਲ ਰਾਜਸਥਾਨ ਦੇ ਝੁਨਝੁਨੂਨ ‘ਚ ਅਤੇ ਪੂਰਬ ਉੱਤਰ ਦੇ ਰਾਜ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਸਿਆਂਗ ‘ਚ ਸਥਾਪਿਤ ਕਿੱਤੇ ਜਾ ਰਹੇ ਹਨ. ਡਾ. ਭਾਮਰੇ ਨੇ ਕੈਡੇਟਾਂ ਨੂੰ ਆਧੁਨਿਕ ਸਿੱਖਿਆ ਦੇਣ ਅਤੇ ਉਹਨਾਂ ਨੂੰ ਸਿੱਖਿਆ ਦੇ ਖੇਤਰ ‘ਚ ਹੋ ਰਹੇ ਬਦਲਾਅ ਅਨੁਸਾਰ ਢਾਲਣ ਦੀ ਗੱਲ ਤੇ ਜ਼ੋਰ ਦਿੱਤਾ.

ਰੱਖਿਆ ਸੂਬਾ ਮੰਤਰੀ ਡਾ. ਭਾਮਰੇ ਨੇ ਹੁਣੇ ਜੇ ਮੁਕੰਮਲ ਹੋਏ ਬੋਰਡ ਆਫ ਗਵਰਨੇਂਸ ਦੀ ਬੈਠਕ ‘ਚ ਚੁੱਕੇ ਗਏ ਕਈ ਮਹੱਤਵਪੂਰਣ ਉਪਰਾਲਿਆਂ ਦੇ ਵਿਚਾਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਹਰ ਸਾਲ ਬੋਰਡ ਆਫ ਗਵਰਨੇਂਸ ਦੀ ਬੈਠਕ ਨੂੰ ਯਕੀਨੀ ਕਰਨ ਅਤੇ ਸਕੂਲਾਂ ਅਤੇ ਉਹਨਾਂ ਦੇ ਕੰਮ ਕਾਜ ਨਾਲ ਸੰਬੰਧਿਤ ਸਾਰੇ ਮਹੱਤਵਪੂਰਣ ਵਿਸ਼ਿਆਂ ਤੇ ਸਾਰੇ ਵਿਦਵਾਨਾਂ ਅਤੇ ਖਾਸ ਤੌਰ ਤੇ ਸੂਬੇ ਦੀਆਂ ਸਰਕਾਰਾਂ ਰਾਹੀਂ ਵਿਚਾਰ ਵਟਾਂਦਰਾ ਕਰਨ ਦੇ ਨਿਰਦੇਸ਼ ਦਿੱਤੇ. ਉਹਨਾਂ ਨੇ ਕਿਹਾ ਕਿ ਇਸ ਨਾਲ ਰਾਜ ਅਤੇ ਸਕੂਲ ਵਿਚਕਾਰ ਡੂੰਘੇ ਸੰਬੰਧ ਬਣਨਗੇ. ਰੱਖਿਆ ਸੂਬਾ ਮੰਤਰੀ ਡਾ. ਭਾਮਰੇ ਨੇ ਹਿਮਾਚਲ ਪ੍ਰਦੇਸ਼ ਦੇ ਸੁਜਾਨਪੁਰ ਤੀਰਾ ਦੇ ਸੈਨਿਕ ਸਕੂਲ ਦੇ ਮੁੱਖ ਅਧਿਆਪਕਾਂ ਨੂੰ ਪ੍ਰਤਿਸ਼ਠ ਰੱਖਿਆ ਮੰਤਰੀ ਟਰਾਫੀ ਭੇਂਟ ਕੀਤੀ. ਸੈਨਿਕ ਸਕੂਲ ਨੇ ਇਸ ਸਾਲ ਰਾਸ਼ਟਰੀ ਸੁਰੱਖਿਆ ਅਕਾਦਮੀ ਦੇ 140 ਵੇਂ ਕੋਰਸ ਲਈ 105 ਕੈਡਿਤ ਭੇਜੇ ਹਨ.