ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 123 ਜਯੰਤੀ ਦੇ ਮੌਕੇ ‘ਤੇ ਭਾਰਤ ਵਿੱਚ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਪ੍ਰੋਗਰਾਮਾਂ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਭਾਰਤ ਦੀ ਆਜਾਦੀ ਵਿੱਚ ਸਭਤੋਂ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਤੰਤਰਤਾ ਸੈਨਾਨੀਆਂ ਵਿੱਚੋਂ ਇੱਕ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕਰਨ ਲਈ ਇੱਕ ਦੂਜੇ ਨੂੰ ਸੁਨੇਹੇ ਵੀ ਭੇਜ ਰਹੇ ਹਨ। ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸੰਦੇਸ਼ਾਂ ਵਿੱਚ ਕੁਝ ਲੋਕ ਇੰਡੀਅਨ ਨੈਸ਼ਨਲ ਆਰਮੀ ਯਾਨੀ ਆਜ਼ਾਦ ਹਿੰਦ ਫੌਜ ਦੇ ਗਠਨ ਬਾਰੇ ਵਿੱਚ ਸ਼ਾਇਦ ਘੱਟ ਜਾਣਕਾਰੀ ਹੋਣ ਕਰਕੇ ਗਲਤ ਪ੍ਰਚਾਰ ਵੀ ਕਰ ਰਹੇ ਹਨ।
ਅਸਲ ਵਿੱਚ ਆਜ਼ਾਦ ਹਿੰਦ ਫ਼ੌਜ਼ ਦਾ ਗਠਨ ਸਰਦਾਰ ਪ੍ਰੀਤਮ ਸਿੰਘ ਅਤੇ ਮੋਹਨ ਸਿੰਘ ਨੇ ਕੀਤਾ ਸੀ ਅਤੇ ਆਜ਼ਾਦੀ ਘੁਲਾਟੀਏ ਰਸ ਬਿਹਾਰੀ ਬੋਸ ਦੀ ਅਗਵਾਈ ਵਾਲੀ ਇੰਡੀਅਨ ਇੰਡੀਪੈਂਡੈਂਸ ਲੀਗ ਦੇ ਮਤੇ ਦੇ ਤਹਿਤ ਮੋਹਨ ਸਿੰਘ ਨੂੰ ਭਾਰਤ ਲਈ ਲਿਬਰੇਸ਼ਨ (Army of Liberation for India ) ਦੀ ਫੌਜ ਦਿੱਤੀ ਗਈ ਸੀ। ਜੋ ਕਿ ਇੰਡੀਅਨ ਨੈਸ਼ਨਲ ਆਰਮੀ (ਆਈਐੱਨਏ) ਵੀ ਹੈ। ਇਹ 1942 ਦਾ ਮੱਧ ਦੀ ਗੱਲ ਹੈ, ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਇੱਕ ਸਾਲ ਬਾਅਦ ਜੂਨ 1943 ਵਿੱਚ ਆਜ਼ਾਦ ਹਿੰਦ ਫ਼ੌਜ ਦੇ ਨਾਂਅ ‘ਤੇ ਆਈ.ਐੱਨ.ਏ. ਦੀ ਮੁੜ-ਸਥਾਪਨਾ ਕੀਤੀ ਗਈ ਸੀ।
ਮੋਹਨ ਸਿੰਘ ਕੌਣ ਸੀ:
ਇਸ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਬੰਧਕ ਬਣਾਏ ਗਏ ਸਿਪਾਹੀਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ। ਇਸ ਵਿੱਚ ਫਿਰ ਹੋਰ ਨੌਜਵਾਨ ਵੀ ਆ ਗਏ। 1 ਸਤੰਬਰ 1942 ਨੂੰ ਮੋਹਨ ਸਿੰਘ ਨੂੰ ਇਸ ਦਾ ਜਨਰਲ ਬਣਾਇਆ ਗਿਆ। 1915 ਵਿੱਚ ਬ੍ਰਿਟਿਸ਼ ਦੀ ਪਕੜ ਵਿੱਚੋਂ ਬਚ ਕੇ ਜਾਪਾਨ ਵਿੱਚ ਸੈਟਲ ਹੋ ਗਏ ਰਾਸ ਬਿਹਾਰੀ ਦੀ ਅਗਵਾਈ ਵਿੱਚ ਬਣੀ ਇੰਡੀਅਨ ਇੰਡੀਪੈਂਡੈਂਸ ਲੀਗ ਨੇ ਬੈਂਕਾਕ ਵਿੱਚ 15-23 ਜੂਨ ਵਿਚਾਲੇ ਹੋਈ ਕਾਨਫ਼ਰੰਸ ਵਿੱਚ ਪਾਸ ਕੀਤੇ 35 ਮਤਿਆਂ ਵਿੱਚੋਂ ਇੱਕ ਦੇ ਅਨੁਸਾਰ, ਇੱਕ ਦੇ ਮੁਤਾਬਿਕ ਮੋਹਨ ਸਿੰਘ ਨੂੰ ਆਰਮੀ ਆਫ ਲਿਬਰੇਸ਼ਨ ਫਾਰ ਇੰਡੀਆ ਯਾਨੀ ਇੰਡੀਅਨ ਨੈਸ਼ਨਲ ਆਰਮੀ ਦਾ ਕਮਾਂਡਰ ਇਨ ਚੀਫ਼ ਬਣਾ ਦਿੱਤਾ ਗਿਆ।